Share on Facebook

Main News Page

ਕਾਤਲ ਕਿਸ਼ੋਰੀ ਲਾਲ ਦੀ ਸਜ਼ਾ ਮੁਆਫ਼ੀ ਕਾਂਗਰਸ ਵੱਲੋਂ 1984 ਦੇ ਕਤਲੇਆਮ ਦਾ ਸ਼ਰੇਆਮ ਇਕਬਾਲ ਹੈ
- ਡਾ. ਹਰਜਿੰਦਰ ਸਿੰਘ ਦਿਲਗੀਰ

ਬਰਮਿੰਘਮ (ਬਲਜਿੰਦਰ ਕੌਰ) – ਸਿੱਖ ਇਤਿਹਾਸਕਾਰ ਡਾਕਟਰ ਹਰਜਿੰਦਰ ਸਿੰਘ ਦਿਲਗੀਰ ਨੇ ਸ਼ੀਲਾ ਦੀਕਸ਼ਤ ਵੱਲੋਂ ਸਿੱਖ ਕਤਲੇਆਮ ਦੇ ਦੋਸ਼ੀ ਕਿਸ਼ੋਰੀ ਲਾਲ ਨੂੰ ਰਿਹਾ ਕਰਨ ਦੇ ਖ਼ਿਲਾਫ਼ ਖ਼ਬਰਦਾਰ ਕੀਤਾ ਹੈ। ਉਨ੍ਹਾਂ ਕਿਹਾ ਕਿ ਸ਼ੀਲਾ ਦੀਕਸ਼ਤ ਵੱਲੋਂ ਕਿਸ਼ੋਰੀ ਲਾਲ ਦੀ ਸਜ਼ਾ ਮੁਆਫ਼ ਕਰ ਕੇ ਰਿਹਾ ਕਰਨ ਦਾ ਸਾਫ਼ ਮਤਲਬ ਇਹੀ ਹੈ ਕਿ ਉਹ ਕਾਂਗਰਸ ਦਾ ਆਪਣਾ ਬੰਦਾ ਹੈ, ਅਤੇ 1984 ਦਾ ਕਤਲੇਆਮ ਉਸ ਨੇ ਹੀ ਕਰਵਾਇਆ ਸੀ ਅਤੇ ਇਹ ਵੀ ਕਿ ਕਾਂਗਰਸ ਸਿੱਖ ਦੁਸ਼ਮਣ ਪਾਰਟੀ ਹੈ ਕਿਉਂ ਕਿ ਅਦਾਲਤ ਵਿਚ ਵੀ ਸਿੱਖਾਂ ਦੇ ਕਾਤਿਲ ਸਾਬਿਤ ਹੋ ਚੁਕੇ ਮੁਜਰਮਿ ਨੂੰ ਤਾਂ ਮੁਆਫ਼ੀ ਦਿੱਤੀ ਜਾ ਸਕਦੀ ਹੈ ਪਰ ਦਵਿੰਦਰ ਸਿੰਘ ਭੁੱਲਰ ਨੂੰ ਨਹੀਂ।

ਕਿਸ਼ੋਰੀ ਲਾਲ ਹੀ ਨਹੀਂ ਟਾਈਟਲਰ ਨੂੰ ਬਚਾਉਣ ਦੀ ਸਾਜ਼ਿਸ਼ ਅਤੇ ਦੂਜੇ ਮੁਜਰਿਮਾਂ ਨੂੰ ਕਾਂਗਰਸ ਪਾਰਟੀ ਅਤੇ ਸਰਕਾਰ ਵਿਚ ਉਚੇ ਅਹੁਦੇ ਦੇਣਾ ਕਾਂਗਰਸ ਵੱਲੋਂ ਨਵੰਬਰ 1984 ਵਿਚ ਹੋਏ ਸਿੱਖਾਂ ਦੇ ਕਤਲੇਆਮ ਦਾ ਸ਼ਰੇਆਮ ਇਕਬਾਲ ਕਰਨਾ ਹੈ। ਡਾਕਟਰ ਹਰਜਿੰਦਰ ਸਿੰਘ ਦਿਲਗੀਰ ਨੇ ਇਹ ਵੀ ਕਿਹਾ ਕਿ ਜੇ ਕਾਂਗਰਸ ਪਾਰਟੀ ਸਚਮੁਚ ਇਸ ਦਾ ਪਛਤਾਵਾ ਕਰਨਾ ਚਾਹੁੰਦੀ ਹੈ ਤਾਂ ਕਿਸ਼ੋਰੀ ਲਾਲ ਦੀ ਮੁਆਫ਼ੀ ਦਾ ਇਰਾਦਾ ਛੱਡ ਦੇਵੇ, ਪਹਿਲੀ ਨਵੰਬਰ ਨੂੰ ਭਾਰਤ ਸਰਕਾਰ ਵੱਲੋਂ ‘ਪਛਤਾਵਾ ਦਿਨ; ਮਨਇਆ ਜਾਣਾ ਸ਼ੁਰੂ ਕਰੇ ਅਤੇ 1984 ਦੇ ਕਤਲੇਆਮ ਨੂੰ, ਦੰਗੇ ਨਹੀਂ ਕਤਲੇਆਮ ਕਹਿ ਕੇ, ਹਾਈ ਸਕੂਲ ਦੇ ਸਿਲੇਬਸ ਦਾ ਹਿੱਸਾ ਬਣਾਵੇ। ਇੰਞ ਹੀ ਜੇ ਪੰਜਾਬ ਦੀ ਬਾਦਲ ਸਰਕਾਰ ਇਸ ਮਾਮਲੇ ਵਿਚ ਸੰਜੀਦਾ ਹੈ ਤਾਂ ਉਸ ਨੂੰ ਤਾਂ ਇਸ ਸੈਸ਼ਨ ਤੋਂ ਹੀ ਸਕੂਲਾਂ ਦੇ ਸਿਲੇਬਸ ਵਿਚ ਇਹ ਸ਼ਾਮਿਲ ਕਰਨਾ ਚਾਹੀਦਾ ਹੈ।


Disclaimer: Khalsanews.org does not necessarily endorse the views and opinions voiced in the news । articles । audios । videos or any other contents published on www.khalsanews.org and cannot be held responsible for their views.  Read full details....

Go to Top