ਅਖੌਤੀ ਦਸਮ ਗ੍ਰੰਥ ਦੇ ਹਮਾਇਤੀਆਂ ਵਲੋਂ ਵਰਤੀ ਜਾ ਰਹੀ ਘਟੀਆ ਪੱਧਰ ਦੀ
ਸ਼ਬਦਾਵਲੀ ਕਾਰਣ ਅੱਜ ਤੋਂ ਕੁਮੈਂਟਸ ਹਟਾ ਜਾ ਰਹੇ ਹਨ। ਇਹ ਕਿਸੇ ਡਰ ਕਾਰਣ ਨਹੀਂ ਕੀਤਾ ਜਾ ਰਿਹਾ,
ਖ਼ਾਲਸਾ ਨਿਊਜ਼ ਨੂੰ ਵਰਤ ਕੇ ਇਹ ਲੋਕ ਆਪਣਾ ਗੰਦ ਖਿਲਾਰਣ ਦੀ ਕੋਸ਼ਿਸ਼ ਕਰ ਰਹੇ ਨੇ। ਇਸ ਵੈਬ ਸਾਈਟ
ਨੂੰ ਜੋ ਹੁੰਗਾਰਾ ਮਿਲਿਆ ਹੈ, ਉਸ ਤੋਂ ਬੁਖਲਾਅ ਕੇ ਇਹ ਲੋਕ ਨੀਚਤਾ 'ਤੇ ਉਤਰ ਆਏ ਹਨ। ਖ਼ਾਲਸਾ
ਨਿਊਜ਼ ਨੂੰ ਨੌਜਵਾਨ, ਬਜ਼ੁਰਗ, ਭੈਣਾਂ, ਬੱਚੇ ਆਦਿ ਸਭ ਪੜ੍ਹਦੇ, ਇਸ ਕਰਕੇ ਕੁਮੈਂਟਸ ਬੰਦ ਕੀਤੇ
ਜਾ ਰਹੇ ਹਨ।
ਕੋਈ ਗਾਲ੍ਹਾਂ ਕੱਢ ਰਿਹਾ ਹੈ, ਕੋਈ ਕੋਲ਼ੇ ਵਾਲੀ ਪ੍ਰੈਸਾਂ ਨਾਲ ਕਛਿਹਰੇ ਪ੍ਰੈਸ ਕਰ ਰਿਹਾ ਹੈ,
ਕੋਈ ਪ੍ਰੈਸ ਕਰਨ ਵਾਲੇ ਦੇ ਪਿੱਛਲੱਗੂ ਜਾਗਰੂਕ ਵਿਦਵਾਨਾਂ 'ਤੇ ਹੀ ਤੋਹਮਤਾਂ ਲਾ ਰਹੇ ਹਨ, ਕੋਈ
ਆਪਣਾ ਗੋਲ਼ ਆਪ ਹੀ ਕਰ ਰਿਹਾ ਹੈ। ਖ਼ਾਲਸਾ ਨਿਊਜ਼ ਕੋਈ ਪਲੇਅ ਗਰਾਊਂਡ ਨਹੀਂ, ਜਿਥੇ ਜਿਹੜਾ ਮਰਜ਼ੀ
ਗੰਦ ਪਾਉਣਾ ਸ਼ੁਰੂ ਕਰ ਦੇਵੇ।
ਖ਼ਾਲਸਾ ਨਿਊਜ਼ ਉਸੇ ਤਰ੍ਹਾਂ ਕੰਮ ਕਰਦੀ ਰਹੇਗੀ, ਜਿਸਦਾ ਸਿਧਾਂਤ ਸਿਰਫ ਤੇ ਸਿਰਫ ਸ੍ਰੀ ਗਰੂ
ਗ੍ਰੰਥ ਸਾਹਿਬ ਜੀ ਦੀ ਬਾਣੀ ਹੈ। ਸਾਡਾ ਨਿਸ਼ਚਾ ਸਿਰਫ ਸ੍ਰੀ ਗਰੂ ਗ੍ਰੰਥ ਸਾਹਿਬ ਜੀ 'ਤੇ ਹੈ,
ਕਿਸੇ ਹੋਰ ਗ੍ਰੰਥ 'ਚ ਨਹੀਂ, ਚਾਹੇ ਹਿੰਦੂ ਮਿਥਿਹਾਸਿਕ ਕਹਾਣੀਆਂ, ਅਸ਼ਲੀਲਤਾ ਭਰਪੂਰ ਕਾਮਸੂਤਰ
ਦੀਆਂ ਕਹਾਣੀਆਂ ਵਾਲਾ ਅਖੌਤੀ ਦਸਮ ਗ੍ਰੰਥ ਕਿਉਂ ਨਾ ਹੋਵੇ।
ਖ਼ਾਲਸਾ ਨਿਊਜ਼ ਹਰ ਉਸ ਕਰਮਕਾਂਡ, ਅਖੌਤੀ ਸਾਧ ਬਾਬਿਆਂ, ਅਖੌਤੀ ਜਥੇਦਾਰ,
ਇਖਲਾਕ ਹਿਣੇ ਰਾਜਨੇਤਾ, ਅਖੌਤੀ ਦਸਮ ਗ੍ਰੰਥ ਅਤੇ ਇਸ ਜਿਹੇ ਹੋਰ ਕੂੜ ਗ੍ਰੰਥਾਂ ਦੇ ਖਿਲਾਫ
ਲਿਖਦੀ ਰਹੇਗੀ, ਅਤੇ ਆਪ ਵੀ ਜਾਗ ਕੇ ਹੋਰਾਂ ਨੂੰ ਵੀ ਜਗਾਉਣ ਦੀ ਕੋਸ਼ਿਸ਼ ਕਰਦੀ ਰਹੇਗੀ।
ਫੇਸਬੁਕ ਕੁਮੈਂਟਸ ਹਟਾ ਕੇ, ਨੇੜ ਭਵਿੱਖ ਵਿੱਚ ਕੋਈ ਹੋਰ ਉਪਰਾਲਾ ਕੀਤਾ
ਜਾ ਰਿਹਾ ਹੈ, ਜਿਸ ਵਿੱਚ ਘਟੀਆ ਪੱਧਰ ਦੇ ਲੋਕ ਕੁਮੈਂਟਸ ਪਾ ਹੀ ਨਹੀਂ ਸਕਣਗੇ।
ਉਸ ਸਮੇਂ ਤੱਕ ਈਮੇਲ ਰਾਹੀਂ ਕੁਮੈਂਟਸ, ਲੇਖ, ਨਿਊਜ਼ ਆਦਿ ਭੇਜੇ ਕਾ ਸਕਦੇ ਹਨ।