Share on Facebook

Main News Page

ਪਿੱਠ ਦੇ ਆਪ੍ਰੇਸ਼ਨ ਤੋਂ ਠੀਕ ਹੋਣ ਤੋਂ ਬਾਅਦ ਪ੍ਰੋ. ਦਰਸ਼ਨ ਸਿੰਘ ਖ਼ਾਲਸਾ ਵਲੋਂ ਕੀਰਤਨ ਆਰੰਭ

ਅਗਸਤ ਮਹੀਨੇ 'ਚ ਪ੍ਰੋ. ਦਰਸ਼ਨ ਸਿੰਘ ਖ਼ਾਲਸਾ ਜੀ ਦੀ ਪਿੱਠ ਦਾ ਆਪ੍ਰੇਸ਼ਨ ਹੋਇਆ, ਜਿਸ ਕਾਰਣ ਮਹੀਨਾ ਢੇੜ ਮਹੀਨਾ ਡਾਕਟਰਾਂ ਨੇ ਉਨ੍ਹਾਂ ਨੂੰ ਜ਼ਰੂਰੀ ਸ਼ਰੀਰਕ ਆਰਾਮ ਕਰਨ ਦੀ ਸਲਾਹ ਦਿੱਤੀ। ਹੁਣ ਉਹ ਕਾਫੀ ਹੱਦ ਤੱਕ ਤੰਦਰੁਸਤ ਹਨ, ਜਿਸ ਕਰਕੇ ਉਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਅਕੈਡਮੀ ਵਿਖੇ 6 ਅਕਤੂਬਰ 2012 ਨੂੰ ਕੀਰਤਨ ਕੀਤਾ।

ਸ਼ਨਿਚਰਵਾਰ ਵਾਲੇ ਦਿਨ ਭਗਤ ਕਬੀਰ ਜੀ ਲੜੀ ਨੂੰ ਅੱਗੇ ਤੋਰਦਿਆਂ ਉਨ੍ਹਾਂ ਨੇ "ਹਰਿ ਕੇ ਲੋਗਾ ਮੋ ਕਉ ਨੀਤਿ ਡਸੈ ਪਟਵਾਰੀ ॥..." ਸ਼ਬਦ ਦਾ ਗਾਇਨ ਅਤੇ ਵਿਆਖਿਆ ਕੀਤੀ।  ਹਰ ਸ਼ਨਿਚਰਵਾਰ ਨੂੰ ਦੁਪਹਿਰ 12 ਤੋਂ 1 ਵਜੇ ਤੱਕ ਪ੍ਰੋ. ਦਰਸ਼ਨ ਸਿੰਘ ਖ਼ਾਲਸਾ, ਭਗਤ ਕਬੀਰ ਜੀ ਦੀ ਬਾਣੀ ਦਾ ਲੜੀਵਾਰ ਕੀਰਤਨ ਕਰਦੇ ਹਨ।

ਸਮੂੰਹ ਸਿੱਖ ਸੰਗਤ ਨੂੰ ਬੇਨਤੀ ਹੈ ਕਿ ਗੁਰੂ ਗ੍ਰੰਥ ਸਾਹਿਬ ਅਕੈਡਮੀ ਵਿਖੇ ਪਹੁੰਚ ਕੇ ਗੁਰਬਾਣੀ ਕੀਰਤਨ ਅਤੇ ਵਿਆਖਿਆ ਸਰਵਣ ਕਰੋ ਜੀ।

ਗੁਰੂ ਗ੍ਰੰਥ ਸਾਹਿਬ ਅਕੈਡਮੀ ਦਾ ਅਡਰੈਸ ਹੈ:

10185 Mississauga Road, Brampton L7A 0B5 Ontario, Canada
Nearest Intersection: Mississauga Road / Bovaird Drive


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top