* ਜਦੋਂ ਖ਼ਬਰਾਂ ਰੁਕਵਾਉਣ ਲਈ
ਸਪੋਕਸਮੈਨ ਦੇ ਪ੍ਰਬੰਧਕਾਂ ਨਾਲ ਸਿੱਧਾ ਰਾਬਤਾ ਬਣਾ ਕੇ ਸੌਦੇਬਾਜ਼ੀ ਕਰਕੇ ਖ਼ਬਰਾਂ ਰੁਕਵਾਉਣ
ਦਾ ਰਾਹ ਲੱਭ ਲਿਆ ਤਾਂ ਇਸ ਨੂੰ ਬਰਦਾਸ਼ਤ ਨਾ ਕਰਦੇ ਹੋਏ ਹਰਲਾਜ ਸਿੰਘ ਨੇ ਦਸੰਬਰ 2009 ਵਿੱਚ
ਸਪੋਕਸਮੈਨ ਦੀ ਪੱਤਰਕਾਰੀ ਛੱਡ ਦਿੱਤੀ ਸੀ
ਬਠਿੰਡਾ,
14 ਅਕਤੂਬਰ (ਕਿਰਪਾਲ ਸਿੰਘ): ਸਾਢੇ ਛੇ ਸਾਲ ਦੀ ਲੰਬੀ ਕਾਨੂੰਨੀ ਲੜਾਈ ਪਿੱਛੋਂ ਆਖਰ
ਸਪੋਕਸਮੈਨ ਦੇ ਸਾਬਕਾ ਪੱਤਰਕਾਰ ਦੀ ਜਿੱਤ ਹੋਈ। ਇਹ ਦੱਸਣਯੋਗ ਹੈ ਕਿ ਪਿੰਡ ਕਾਹਨਗੜ੍ਹ ਦੇ ਡੇਰੇ
ਵਿੱਚ ਰਹਿੰਦੇ ਸਾਧ ਗੌਤਮ ਦਾਸ ਨੇ ਡੇਰੇ ਵਿੱਚ ਆਰਕੈਸਟਰਾ ਨਚਾਈਆਂ ਅਤੇ ਇੱਕ ਦਲਿਤ ਔਰਤ ਵੱਲੋਂ
ਮੂਰਤੀ ਨੂੰ ਨਮਸ਼ਕਾਰ ਕਰਨ ਸਮੇਂ ਸਾਧ ਨੇ ਉਸਦੇ ਲੱਤ ਮਾਰੀ। ਸਾਧ ਵੱਲੋਂ ਦਲਿਤ ਔਰਤ ਨਾਲ ਕੀਤੇ
ਦੁਰਵਿਹਾਰ ਤੇ ਗੈਰ ਮਨੁੱਖੀ ਵਰਤਾਉ ਕਾਰਣ ਸਪੋਕਸਮੈਨ ਦੇ ਉਸ ਸਮੇਂ ਦੇ ਪੱਤਰਕਾਰ ਹਰਲਾਜ ਸਿੰਘ
ਬਹਾਦਰਪੁਰ ਨੇ 3-2-2006 ਨੂੰ ਇੱਕ ਖ਼ਬਰ ਲਗਾਈ। ਇਸ ਖ਼ਬਰ ਦੇ ਸਬੰਧ ਵਿੱਚ ਸਾਧ ਗੌਤਮ ਦਾਸ ਨੇ
ਸਪੋਕਸਮੈਨ ਦੇ ਮੁੱਖ ਸੰਪਾਦਕ ਜੋਗਿੰਦਰ ਸਿੰਘ ਅਤੇ ਪੱਤਰਕਾਰ ਹਰਲਾਜ ਸਿੰਘ ਬਹਾਦਰਪੁਰ ਵਿਰੁੱਧ
ਇਸਤਗਾਸਾ ਜੁਰਮ ਜੇਰ ਦਫਾ 500/501 ਆਈ.ਪੀ.ਸੀ. ਤਹਿਤ ਮਿਤੀ 11-3-2006 ਨੂੰ ਸੰਮਨ ਭਿਜਵਾ
ਦਿੱਤੇ ਸਨ।
ਮੁੱਖ ਸੰਪਾਦਕ ਜੋਗਿੰਦਰ ਸਿੰਘ ਨੂੰ ਤਾਂ ਸੰਮਨ ਹੋਏ ਹੀ ਨਹੀਂ ਸਨ, ਪਰ
ਹਰਲਾਜ ਸਿੰਘ ਬਹਾਦਰਪੁਰ ਇਸ ਕੇਸ ਵਿੱਚ 12 ਦਸੰਬਰ 2009 ਤੋਂ ਕਾਨੂੰਨੀ ਲੜਾਈ ਲੜ ਰਿਹਾ ਸੀ।
ਬੀਤੀ ਦਿਨੀਂ ਹਰਲਾਜ ਸਿੰਘ ਬਹਾਦਰਪੁਰ ਦੇ ਵਕੀਲ ਸ਼੍ਰੀ ਵਿਜੈ ਕੁਮਾਰ ਗੋਇਲ ਦੀਆਂ ਦਲੀਲਾਂ ਨਾਲ
ਸਹਿਮਤ ਹੁੰਦਿਆਂ ਸਬ ਡਵੀਜਨਲ ਅਦਾਲਤ ਬੁਢਲਾਡਾ ਦੇ ਮਾਨਯੋਗ ਜੁਡੀਸ਼ਲ ਮੈਜਿਸਟਰੇਟ ਫਸਟ ਕਲਾਸ
ਜਸਟਿਸ ਮਹੇਸ਼ ਕੁਮਾਰ ਨੇ ਸਾਧ ਗੌਤਮ ਦਾਸ ਵੱਲੋਂ ਕੀਤੀ ਸ਼ਿਕਾਇਤ ਨੂੰ ਡਿਸਮਿਸ ਕਰਦਿਆਂ ਹਰਲਾਜ
ਸਿੰਘ ਬਹਾਦਰਪੁਰ ਨੂੰ ਬਾਇਜਤ ਬਰੀ ਕਰ ਦਿੱਤਾ।