ਨਿਰਭੈਜੀਤ
ਸਿੰਘ ਨੇ ਪੁਛਿਆ, ‘ਪਾਪਾ ਇਹ ਕਈ ਸਿੱਖ ਕ੍ਰਿਪਾਨ ਕਿਉਂ ਪਾਉਂਦੇ ਨੇ?’
ਪਾਪਾ ਨੇ ਦੱਸਿਆ ਕਿ, ‘ਸਿੱਖ ਜਾਲਮਾਂ ਦੇ ਵਿਰੁੱਧ ਅਤੇ ਮਾਨਵਤਾ ਦੀ
ਭਲਾਈ ਹੇਠ ਕਾਰਜ ਕਰਨ ਲਈ ਹਮੇਸ਼ਾਂ ਤੱਤਪਰ ਰਹਿੰਦਾ ਹੈ ਅਤੇ ਇਹੀ ਉਸਦਾ ਇਨਸਾਨੀਅਤ ਅਤੇ ਸਿੱਖ
ਹੋਣ ਦੇ ਨਾਤੇ ਪਹਿਲਾ ਫਰਜ਼ ਹੈ। ਦਸਮੇਸ਼ ਪਿਤਾ ਗਰੂ ਗੋਬਿੰਦ ਸਿੰਘ ਜੀ ਵੱਲੋਂ ਬਖਸ਼ੀ ਅੰਮ੍ਰਿਤ
ਦੀ ਦਾਤ ਭਾਵ ਖੰਡੇ ਬਾਟੇ ਦੀ ਪਾਹੁਲ ਨੂੰ ਜਿਹੜਾ ਵੀ ਮਨੁੱਖ ਛੱਕ ਲੈਂਦਾ ਹੈ, ਉਸ ਲਈ ਪੰਜ
ਕਕਾਰੀ ਵਰਦੀ (ਕੇਸ, ਕੰਘਾ, ਕੜਾ, ਕ੍ਰਿਪਾਨ ਅਤੇ ਕਛਿਹਰਾ) ਧਾਰਨ ਕਰਨਾ ਜ਼ਰੂਰੀ ਹੁੰਦਾ ਹੈ ਅਤੇ
ਉਹ ਖਾਲਸਾ ਅਖਵਾਉਂਦਾ ਹੈ।’
ਅੱਛਾ ਪਾਪਾ ਜੀ, ਫਿਰ ਤਾਂ ਮੈਂ ਵੀ ਅੰਮ੍ਰਿਤ ਛੱਕ ਕੇ ਖਾਲਸਾ ਸਜੂੰਗਾ।
ਸ਼ਾਮਾਂ ਪਾਈਆਂ ਤਾਂ ਨਿਰਭੈ ਨੇ ਕੀ ਦੇਖਿਆ, ਕਿ ਉਸਦੀ ਮੰਮੀ ਜੀ ਨਾਲ
ਮੁਹੱਲੇ ਦੀਆਂ ਕੁੱਝ ਬੀਬੀਆਂ ਗੱਲਾਂ ਕਰ ਰਹੀਆਂ ਸਨ.... ਪਹਿਲੀ, ਮੈਂ ਨਾ, ਉਹ ਵੱਡੇ ਬਾਬਾ ਜੀ
ਵਾਲਾ ਅੰਮ੍ਰਿਤ ਛਕਿਆ ਹੈ.... ਦੂਜੀ, ਮੈਂ ਫਲਾਣੇ ਮਹਾਂਪੁਰਸ਼ਾਂ ਵੱਲੋਂ ਦੱਸਿਆਂ ਬੜਾ ਸਖਤ
ਅੰਮ੍ਰਿਤ ਛਕਿਆ ਹੈ.... ਤੀਜੀ, ਮੇਰਾ ਅੰਮ੍ਰਿਤ ਤਾਂ ਬੜਾ ਕਰੜਾ ਅਤੇ ਔਖਾ ਹੈ...... ਚੌਥੀ,
ਸਾਡੇ ਬਾਬਾ ਜੀ ਵਾਲਾ ਅੰਮ੍ਰਿਤ ਤਾਂ ਕੋਈ ਵਿਰਲਾ ਮਨੁੱਖ ਹੀ ਛੱਕ ਸਕਦਾ ਹੈ.....
ਨਿਰਭੈਜੀਤ ਸਿੰਘ ਇੱਕ ਨਵੇਂ ਸਵਾਲ ਦੇ ਜੁਆਬ ਲਈ ਫਿਰ ਪਾਪਾ ਨੂੰ ਲੱਭਣ
ਲੱਗਾ, ਸਵਾਲ ਸੀ........ ‘ਕੀ ਹੁਣ ਦਸਮੇਸ਼ ਵਾਲਾ ਅੰਮ੍ਰਿਤ
ਨਹੀਂ ਮਿਲਦਾ ...... ??????????????’