ਨਹਿਰਾਂ ਦੇ ਪੁੱਲ,
ਸੁੰਨੀਆਂ ਨੇ ਥਾਂਵਾਂ,
ਦੇਖ ਪੁੱਤਾਂ ਦੀਆਂ ਲਾਸ਼ਾਂ ਰੋਦੀਆਂ ਨੇ ਮਾਂਵਾਂ।
ਬੁੱਢੇ ਬਾਪੂ ਦੀ ਜਿੰਦ ਸੀ, ਆਖਰੀ ਸਹਾਰਾ,
ਲਾਡੋ ਭੈਣ ਦਾ ਸੀ ਵੀਰ ਜੀ ਪਿਆਰਾ,
ਕਿਹੜੀ ਖੁਸ਼ੀ ਚ ਮੈ ਸ਼ਗਨ ਮਨਾਵਾਂ,
ਨਹਿਰਾਂ ਦੇ ਪੁੱਲ,................
ਰਾਤ ਦੇ ਹਨੇਰੇ ਫਿਰਦੇ ਨੇ ਦਰਿੰਦੇ,
ਸ਼ਿਕਾਰ ਦੀ ਝਾਕ ਵਿੱਚ ਲੱਗੇ ਨੇ ਰਹਿੰਦੇ,
ਪੁੱਤ ਮਾਰ ਕੇ ਬੇਗਾਨੇ, ਤੱਰਕੀਆਂ ਪਾਵਾਂ,
ਨਹਿਰਾਂ ਦੇ ਪੁਲ.........
ਕਈ ਫਾਂਸੀਆਂ 'ਤੇ ਚਾੜੇ,
ਕਈ ਜੇਲਾਂ 'ਚ ਸਾੜੇ,
ਕਈ ਮਾਰ ਕੇ ਖਪਾਏ, ਮਾਂਵਾਂ ਦੇ ਜਾਏ,
ਸੁੱਟ ਦਿੰਦੇ ਲਾਸ਼ਾ ਵਿੱਚ ਦਰਿਆਵਾਂ,
ਨਹਿਰਾਂ ਦੇ ਪੁੱਲ..........
ਕੀ ਐਹ ਅਜਾਦੀ ਏ ਸੁੱਖ ਹੈ ਤੇਰਾ,
ਦੂਜੇ ਘਰ ਰੋਸ਼ਨੀ, ਵਿਹੜੇ ਸਾਡੇ ਨੀ ਹਨੇਰਾ,
ਗੋਰੇ ਛੱਡ ਨੱਸੇ, ਪਿਆ ਕਾਲਿਆਂ
ਦਾ ਪਰਛਾਂਵਾਂ,
ਨਹਿਰਾਂ ਦੇ ਪੁੱਲ..............
ਭਗਵੇ ਬੱਦਲ ਅੱਜ ਵੀ ਸਿਰਾਂ ਤੇ ਮੰਡਰਾਏ,
ਮੂਹੋਂ ਸੁਟਦੇ ਤੇਜਾਬ, ਲਾਬੂੰ ਸਾਡੇ ਸੀਨੇ ਵਿੱਚ ਲਾਏ,
ਖੈਰ ਰੱਬਾ, ਕਿਤੇ ਵੱਗਣ ਨ ਤੱਤੀਆ ਹਵਾਂਵਾਂ,
ਨਹਿਰਾਂ ਦੇ ਪੁੱਲ.................. |
ਸਾਡੀ ਮੁਕੇਗੀ ਕਦੇ ਨਾ ਮਨਾਂ ਦੀ ਆਸ,
ਮਿਟੇਗੀ ਗੁਲਾਮੀ ਵਾਲੀ ਇੱਕ ਦਿਨ ਰਾਤ,
ਸਿਰ ਵਾਰ ਕੇ ਕੌਮੀ ਫਰਜ ਨਿਭਾਂਵਾਂ,
ਨਹਿਰਾਂ ਦੇ ਪੁੱਲ..........
ਉਠੋ ਮੇਰੇ ਵੀਰੋ, ਕੌਮ ਲਈ ਬੰਕਰ ਬਣਾਉ,
ਨਬਜ ਸਮੇਂ ਦੀ ਪਛਾਣੋ ਖੰਜਰ ਕਲਮ ਦਾ ਚਲਾਉ,
ਕੌਮ ਦੇ ਭੱਵਿਖ ਲਈ ਚੰਗੀ ਸੋਚ ਛੱਡ ਜਾਂਵਾਂ,
ਨਹਿਰਾਂ ਦੇ ਪੁੱਲ.........
ਨਹਿਰਾਂ ਦੇ ਪੁੱਲ,
ਸੁੰਨੀਆਂ ਨੇ ਥਾਂਵਾਂ,
ਦੇਖ ਪੁੱਤਾਂ ਦੀਆਂ ਲਾਸ਼ਾਂ ਰੋਦੀਆਂ ਨੇ ਮਾਂਵਾਂ... |