Share on Facebook

Main News Page

ਦਿਲਜੀਤ ਦਾ ਸਿਰ ਜਾਂ ਆਰੀਆਂ ਲਈ ਜਾਂ ਸਰਦਾਰੀਆਂ ਲਈ
- ਸ੍ਰ. ਪ੍ਰਭਦੀਪ ਸਿੰਘ ਟਾਈਗਰ ਜਥਾ ਯੂਕੇ

ਇਹ ਗੱਲ ਮੈਂ ਨਹੀਂ ਕਹਿੰਦਾ, ਇਹ ਨਾਲ ਨੱਥੀ ਕੀਤੀ ਹੋਈ ਵੀਡੀਓ ਵਿਚ ਨਵਜੋਤ ਸਿੱਧੂ ਕਹਿ ਰਿਹਾ ਹੈ, ਕਿ ਦਿਲਜੀਤ ਤੇਰਾ ਸਿਰ ਆਰੀਆਂ ਲਈ ਜਾ ਸਰਦਾਰੀਆਂ ਲਈ ਹੈ।

ਆਓ ਜ਼ਰਾ ਵਿਚਾਰੀਏ ਕਿ ਜਿੰਨਾ ਦੇ ਸਿਰ ਆਰੀਆਂ ਦੀ ਕਸਵੱਟੀ ਤੇ ਖਰੇ ਉੱਤਰੇ :

ਬਾਬਾ ਬੰਦਾ ਸਿੰਘ ਬਹਾਦੁਰ, ਭਾਈ ਤਾਰੂ ਸਿੰਘ, ਭਾਈ ਮਨੀ ਸਿੰਘ, ਭਾਈ ਮਤੀ ਦਾਸ, ਭਾਈ ਸਤੀ ਦਾਸ, ਭਾਈ ਦਿਆਲਾ ਜੀ, ਪੰਜ ਪਿਆਰੇ, ਸਮੂੰਹ ਸਿੰਘਣੀਆਂ ਜਿੰਨਾਂ ਨੇ ਬੱਚਿਆਂ ਦੇ ਟੁਕੜੇ ਕਰਵਾ ਕੇ ਝੋਲੀ ਵਿਚ ਪਵਾਏ, ਸਿਰਫ ਟੂਕ ਮਾਤਿਰ ਜਿਕਰ ਕਰ ਰਿਹਾ ਹਾਂ, ਅਗਰ ਆਰੀਆਂ ਦੀ ਕਸਵੱਟੀ 'ਤੇ ਖਰੇ ਉੱਤਰਨ ਸਾਰੇ ਸਹੀਦਾਂ ਦਾ ਜ਼ਿਕਰ ਕਰਨਾ ਸ਼ੁਰੂ ਕਰ ਦੇਵਾਂ ਤਾਂ ਉਮਰ ਲੱਗ ਜਾਵੇਗੀ, ਪਰ ਇਹ ਦਾਸਤਾਨ ਨਹੀਂ ਖਤਮ ਹੋਵੇਗੀ।

 

 

ਹੁਣ ਆਓ ਵੇਖੀਏ ਕਿ ਦਿਲਜੀਤ ਤਾਂ ਇਨ੍ਹਾਂ ਆਰਿਆਂ ਦੇ ਆਸ-ਪਾਸ ਭੀ ਨਹੀਂ ਹੈ, ਪਰ ਨਵਜੋਤ ਸਿੱਧੂ ਨੂੰ ਕਿਵੇਂ ਭੁਲੇਖਾ ਪੈ ਗਿਆ, ਜੋ ਮੈਨੂੰ ਸਮਝ ਵਿੱਚ ਗੱਲ ਆ ਰਹੀ ਹੈ, ਕਿ ਨਵਜੋਤ ਨੇ ਜਰੂਰ ਇਸ ਅਖੌਤੀ ਸਰਦਾਰ ਨੂੰ ਕਿਸੇ ਨਾਈ ਦੀ ਦੁਕਾਨ 'ਤੇ ਬੈਠਾ ਉਸਤਰਾ ਲਵਾਉਂਦਾ ਵੇਖ ਲਿਆ ਹੋਵੇਗਾ ਅਤੇ ਕਵਿਤਾ ਦੇ ਮਾਪ-ਤੋਲ ਪੂਰਾ ਕਰਨ ਲਈ, ਸਿੱਧੂ ਹੁਰਾਂ ਨੇ ਉਸਤਰੇ ਨੂੰ ਆਰੀ ਦਾ ਨਾਮ ਦੇ ਕੇ ਹੀ ਆਪਣੀ ਅਕਲ ਦਾ ਜਨਾਜ਼ਾ ਕੱਡ ਛੱਡਿਆ।

ਤੇ ਜਿਥੋ ਤੱਕ ਸਰਦਾਰੀ ਦਾ ਸੰਬੰਧ ਹੈ, ਹਰ ਪੱਗ ਬੰਨਣ ਵਾਲਾ ਬੰਦਾ ਸਰਦਾਰ ਨਹੀਂ ਹੁੰਦਾ, ਸਗੋਂ ਸਰਦਾਰੀ ਤਾ ਇਨਸਾਨ ਦੀ ਘੜੀ ਹੋਈ ਸ਼ਖਸੀਅਤ ਵਿਚੋਂ ਝਲਕਦੀ ਹੈ, ਪਰ ਜਿਸਨੂੰ ਤੁਸੀਂ ਸਰਦਾਰੀ ਦੀ ਮੋਹਰ ਲਾ ਕੇ ਨਿਵਾਜਣ ਡਏ ਜੇ, ਇਹ ਤਾਂ ਸਰਦਾਰੀ ਦੇ ਨਾਮ 'ਤੇ ਧੱਬਾ ਹੈ, ਤੁਹਾਡਾ ਇਹ ਸਰਦਾਰ ਥੋੜਾ ਸਮਾਂ ਪਹਿਲਾ ਹੀ ਅਜੇ ਸਾਡੀਆਂ ਧੀਆਂ-ਭੈਣਾਂ ਦੇ ਲੱਕ ਦੀ ਚੌੜਾਈ ਮਿਣ ਕੇ ਗਿਆ ਅਤੇ ਮੈਨੂੰ ਆਸ ਹੈ ਤੇ ਤੁਸੀਂ ਭੀ ਕਿਸੇ ਧੀ ਦੇ ਬਾਪ ਹੋਵੋਗੇ, ਕੀ ਤੁਹਾਡੀ ਸਰਦਾਰੀ ਇਹੋ ਜਹੀ ਬੇਸ਼ਰਮੀ ਨੂੰ ਸਹਾਰ ਸਕਦੀ ਹੈ?

ਸੋ ਕਿਰਪਾ ਆਪ ਜੀ ਨੂੰ ਇਹੋ ਹੀ ਬੇਨਤੀ ਹੈ, ਕਿ ਸਟੇਜੀ ਰੰਗ ਬੰਨਣ ਲਈ, ਧਾਰਮਿਕ ਸ਼ੇਅਰਾਂ ਦੀ ਦੁਰਵਰਤੋਂ ਕਰਨੀ ਬੰਦ ਕਰੋ-

ਬਾਂਦਰ, ਬਾਂਦਰ ਹੀ ਹੁੰਦਾ ਹੈ ਤੇ ਬੰਦਾ, ਬੰਦਾ !


Disclaimer: Khalsanews.org does not necessarily endorse the views and opinions voiced in the news articles audios videos or any other contents published on www.khalsanews.org and cannot be held responsible for their views.  Read full details....

Go to Top