ਇਸ
ਸਮੇਂ ਸਿੱਖਾਂ ਨੂੰ ਕਰਮ-ਕਾਂਡ ਤੇ ਅੰਧ-ਵਿਸ਼ਵਾਸਾਂ ਵਿਚ ਪਾਉਣ ਵਾਸਤੇ ਅਖੌਤੀ ਪ੍ਰਚਾਰਕਾਂ
ਵੱਲੋਂ ਪੂਰੇ ਜੋਰਾਂ ਸ਼ੋਰਾਂ ਨਾਲ ਯਤਨ ਹੋ ਰਹੇ ਹਨ।
ਇਸੇ ਤਰ੍ਹਾਂ ਦੀ ਹਾਲਤ ਸਿੱਖ ਕੌਮ ਦੀ ਉਸ ਸਮੇਂ ਸੀ ਜਦੋਂ ਅਠ੍ਹਾਰਵੀਂ
ਸੱਦੀ ਦੇ ਅੱਧ ਪਿੱਛੋ ਸਿੱਖਾਂ ਨੂੰ ਮਜ਼ਬੂਰਨ ਘਰ ਬਾਰ ਛੱਡ ਕੇ ਜੰਗਲਾਂ ਵਿੱਚ ਜਾਣਾ ਪਿਆ ਅਤੇ
ਗੁਰਦੁਆਰਿਆਂ ਉਤੇ ਪੁਜਾਰੀਆਂ, ਨਿਰਮਲਿਆਂ ਤੇ ਮਹੰਤਾਂ ਦਾ ਕਬਜ਼ਾ ਹੋ ਗਿਆ ਸੀ।
ਉਹ ਪ੍ਰਚਾਰਕ ਕਿਉਂਕਿ ਹਿੰਦੂ ਗ੍ਰੰਥ ਪੜ੍ਹਦੇ ਤੇ ਉਹਨਾਂ ਦੀ ਵਿਆਖਿਆਂ
ਕਰਦੇ ਸਨ, ਇਸ ਲਈ ਇਹਨਾਂ ਦੇ ਮਨਾਂ ‘ਤੇ ਬ੍ਰਾਹਮਣੀ ਮਤ ਦਾ
ਪ੍ਰਭਾਵ ਹੋਣ ਕਰਕੇ ਗੁਰਮਤਿ ਨੂੰ ਵੀ ਉਸੇ ਹੀ ਰੰਗ ਵਿੱਚ ਰੰਗਣਾ ਸ਼ੁਰੂ ਕਰ ਦਿੱਤਾ ਸੀ। ਇਸ
ਕਰਕੇ ਸਿੱਖੀ ਸਿਧਾਂਤਾਂ ਵਿੱਚ ਬਹੁਤ ਵੱਡੀ ਗਿਰਾਵਟ ਆ ਗਈ ਸੀ। ਇਹ ਗੁਰਦੁਆਰਿਆਂ ‘ਤੇ ਕਾਬਜ਼
ਪੁਜਾਰੀ ਮਹੰਤ ਲੋਕ ਸਿੱਖਾਂ ਨੂੰ ਕੇਸਾਧਾਰੀ ਹਿੰਦੂ ਹੀ ਸਮਝਦੇ ਸਨ।
ਉਸ ਸਮੇਂ ਇਹ ਪੂਜਾਰੀ ਲੋਕ ਤਾਂ ਸ੍ਰੀ ਦਰਬਾਰ ਸਾਹਿਬ ਦੀਆਂ ਪ੍ਰਕਰਮਾਂ
ਤੇ ਦਰਸ਼ਨੀ ਡਿਉੜੀ ਵਿੱਚ ਵੀ ਮੂਰਤੀਆਂ ਰੱਖ ਕੇ ਪੂਜਾ ਕਰਦੇ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ
ਦੇ ਬਰਾਬਰ ‘ਦਸਮ ਗ੍ਰੰਥ’ ਦਾ ਪਾਠ ਕਰਨ ਲੱਗ ਪਏ ਸਨ। ਜਿਸ ਦੀ ਪੰਥ ਵੱਲੋਂ ਪ੍ਰਵਾਨਗੀ ਨਹੀਂ
ਸੀ ਅਤੇ ਨਾ ਹੀ ਹੋ ਸਕਦੀ ਹੈ; ਕਿਉਂਕਿ ਉਸ ਗ੍ਰੰਥ ਵਿੱਚ ਬਹੁਤੀਆਂ ਲਿੱਖਤਾਂ ਸ੍ਰੀ ਗੁਰੂ
ਗ੍ਰੰਥ ਸਾਹਿਬ ਜੀ ਦੀ ਫਿਲਾਸਫੀ ਦੇ ਬਿਲਕੁਲ਼ ਉਲਟ ਹਨ।