ਕੁੱਝ ਹੀ ਦਿਨਾਂ ਚ ਆਉਣ ਵਾਲੇ ਤਿਉਹਾਰ ਦੀਵਾਲੀ ਬਾਰੇ ਅੱਜ ਫਤਹਿ
ਮਲਟੀਮੀਡਿਆ ਟੀਮ ਵਲੋਂ ਸਰਗੋਧਾ ਸੀਨੀਅਰ ਸੈਕੰਡਰੀ ਸਕੂਲ ਵਿੱਚ ਬੱਚਿਆਂ ਨੂੰ
"ਦੀਵਾ ਇਉ ਜਲੈ" ਫਿਲਮ
ਦਿਖਾਈ ਗਈ, ਅਤੇ ਉਨਾਂ ਨੂੰ ਜਾਣਕਾਰੀ ਦਿੱਤੀ ਗਈ ਕਿ ਇਸ ਦਿਨ ਅਸੀਂ ਖੁਦ ਆਪਣੇ ਪੈਸੇ ਦੀ
ਬਰਬਾਦੀ ਕਰਦੇ ਹਾਂ ਅਤੇ ਆਪ ਹੀ ਆਪਣੇ ਵਾਤਾਵਰਣ ਨੂੰ ਗੰਦਾ ਕਰਕੇ ਜਹਿਰ ਭਰਿਆ ਮਾਹੌਲ ਦਿੰਦੇ
ਹਾਂ, ਜਿਸ ਨਾਲ ਸਮਾਜ ਵਿਚ ਕਈ ਤਰਾਂ ਦੀਆਂ ਬਿਮਾਰੀਆਂ ਫੈਲਦੀਆਂ ਹਨ, ਜਿਸਦੇ ਜਿੰਮੇਵਾਰ ਅਸੀਂ
ਆਪ ਹਾਂ। ਮੋਕੇ 'ਤੇ ਹੀ ਬਚਿਆਂ ਕੋਲੋਂ ਫਿਲਮ ਵਿਚੋਂ ਸਵਾਲ ਪੁਛ ਕੇ, ਸਹੀ ਜਵਾਬ ਦੇਣ ਵਾਲੇ
ਬੱਚਿਆਂ ਨੂੰ ਇਨਾਮ ਦਿੱਤੇ ਗਏ। ਸਾਰੇ ਪ੍ਰੋਗ੍ਰਾਮ ਦੀ ਸਮਾਪਤੀ ਵੇਲੇ ਕਈ ਬੱਚਿਆਂ ਨੇ ਆ ਕੇ
ਪ੍ਰਣ ਕੀਤਾ ਕਿ ਉਹ ਪਟਾਕੇ ਨਾ ਚਲਾ ਕੇ, ਆਪਣੇ ਸਮਾਜ ਨੂੰ ਸਾਫ਼ ਸੁਥਰਾ ਰਖਣਗੇ।