ਅੱਜ ਵਰਤ ਰਹੇ ਕਲਜੁਗ ਦੇ ਸਮੇਂ ਦਾ ਬਿਆਨ ਗੁਰੂ ਅੰਗਦ
ਸਾਹਿਬ ਗੁਰਬਾਣੀ ਵਿਚ ਇਓਂ ਕਰਦੇ ਹਨ।
ਸਲੋਕ ਮਃ 2 ॥ ਨਾਉ ਫਕੀਰੈ
ਪਾਤਿਸਾਹੁ ਮੂਰਖ ਪੰਡਿਤੁ ਨਾਉ ॥
ਭਾਈ
ਗੁਰਦਾਸ ਜੀ ਦੇ ਬਚਨ ਵਾਂਗੂੰ “ਮਨਮੁਖ ਹੋਇ ਬੰਦੇ ਦਾ ਬੰਦਾ”
ਰੋਟੀ ਲਈ ਅਪਣੇ ਆਕਾਵਾਂ {ਮਾਲਕਾਂ} ਦੇ ਦਰ ਦੀ ਗੁਲਾਮੀ ਕਰਨ ਵਾਲਿਆਂ ਮੰਗਤਿਆਂ {ਫਕੀਰਾਂ}
ਨੂੰ ਲੋਕ ਤਖਤਾਂ ਦੇ ਪਾਤਸ਼ਾਹ ਮੰਨਦੇ ਅਤੇ ਕਹਿ ਰਹਿ ਹਨ।
ਐਸੇ ਅਧਰਮੀ ਅਤੇ ਵਿਭਚਾਰੀ ਮੁਰਖ ਲੋਕ ਜਿਹਨਾਂ ਨੂੰ ਧਰਮ
ਅਤੇ ਧਰਮੀ ਗੁਣਾ ਦੇ ਅੱਖਰੀ ਅਰਥਾਂ ਦਾ ਭੀ ਪਤਾ ਨਹੀਂ, ਉਹਨਾਂ ਨੂੰ ਲੋਕ ਗਿਆਨੀ ਆਖਦੇ ਅਤੇ
ਲਿਖਦੇ ਹਨ।
ਅੰਧੇ ਕਾ ਨਾਉ ਪਾਰਖੂ ਏਵੈ ਕਰੇ
ਗੁਆਉ ॥
ਜਿਹਨਾਂ ਮੁਰਖ ਲੋਕਾਂ ਦੀਆਂ ਗਿਆਨ, ਇਨਸਾਫ ਦੀਆਂ ਅਖਾਂ
ਕੋਈ ਨਹੀਂ, ਭਲੇ ਬੁਰੇ ਦੀ ਪਛਾਣ ਨਹੀਂ ਕਰ ਸਕਦੇ, ਐਸੇ ਗਿਆਨ ਵਿਹੂਣੇ ਅੰਧਲੇ ਲੋਕਾਂ ਨੂੰ
ਕਲਜੁਗ ਵਿਚ ਪਾਰਖੂ ਬਣਾਕੇ ਇਨਸਾਫ ਦੀ ਕੁਰਸੀ ਤੇ ਬਿਠਾ ਦਿਤਾ ਗਿਆ ਹੈ ਅਤੇ ਮੁਰਖ ਲੋਕ ਉਹਨਾ
ਕੋਲੋਂ ਇਨਸਾਫ ਦੇ ਫੈਸਲੇ ਕਰਨ ਦੀ ਆਸ ਰੱਖਦੇ ਹਨ।
ਕਲਜੁਗ ਦੇ ਐਸੇ ਵਰਤਾਓ ਕਾਰਨ ਸਿੱਖ ਦਾ ਧਾਰਮਕ ਜੀਵਨ
ਬਰਬਾਦ ਹੋ ਰਿਹਾ ਹੈ।
ਇਲਤਿ ਕਾ ਨਾਉ ਚਉਧਰੀ ਕੂੜੀ ਪੂਰੇ
ਥਾਉ ॥
ਇਲਤੀ {ਸ਼ਰਾਰਤੀ ਮਕਾਰ} ਝੂਠ ਫਰੇਬ ਨਾਲ ਕੌਮ ਦਾ ਬੇੜਾ
ਗ਼ਰਕ ਕਰਣ ਵਾਲੇ ਨੂੰ ਲੋਕ ਪ੍ਰਧਾਨ {ਚੌਧਰੀ} ਕਹਿਂਦੇ ਹਨ। ਉਹ ਕੂੜ {ਝੂਠ} ਦੇ ਸਹਾਰੇ ਹਰ
ਥਾਵੇਂ ਪਹੁੰਚ ਬਣਾਉਂਦਾ ਹੈ।
ਨਾਨਕ ਗੁਰਮੁਖਿ ਜਾਣੀਐ ਕਲਿ ਕਾ
ਏਹੁ ਨਿਆਉ॥1॥
ਗੁਰੂ ਨਾਨਕ ਬਚਨ ਕਰਦੇ ਹਨ, ਗੁਰੂ ਨਾਲ ਜੁੜਿਆ ਹੋਇਆ
ਗੁਰਮੁਖ ਸਿੱਖ ਕਲਜੁਗ ਵਿਚ ਵਰਤ ਰਹੇ ਇਸ ਕੂੜ ਦੇ ਅੰਧੇਰੇ ਨੂੰ ਪਛਾਣ ਕੇ ਸੁਚੇਤ ਹੋ ਜਾਂਦਾ
ਹੈ।
ਪਰ ਬਦਕਿਸਮਤੀ ਹੈ ਕਿ ਐਸਾ ਭੀ ਨਹੀਂ ਹੋ ਰਿਹਾ। ਸਿੱਖਾਂ
ਦੇ ਸਾਹਮਣੇ ਇਹ ਕਲਜੁਗੀ ਚੰਡਾਲ ਚੌਕੜੀ, ਸਿੱਖੀ ਦੀ ਜਿੰਦ ਜਾਨ ਸ਼ਬਦ ਗੁਰੂ ਸ੍ਰੀ ਗੁਰੂ
ਗ੍ਰੰਥ ਸਾਹਿਬ ਜੀ ਦੀ ਘੋਰ ਬੇਅਦਬੀ ਹੀ ਨਹੀਂ ਕਰ ਰਹੀ, ਬਲਕਿ ਗੁਰੂ ਦੀ ਹੋਂਦ ਨੂੰ ਹੀ ਮਿਟਾ
ਦੇਣ ਦੇ ਇਰਾਦੇ ਨਾਲ, ਦਿਨ ਰਾਤ ਹਮਲੇ ਕਰ ਰਹੀ ਹੈ। ਦੂਜੇ ਗ੍ਰੰਥਾਂ ਦਾ ਬਰਾਬਰ ਪ੍ਰਕਾਸ਼ ਅਤੇ
ਭਾਨੂੰ ਮੂਰਤੀ, ਭਨਿਆਰੇ ਵਾਲੇ ਸਾਧ ਰਾਹੀਂ ਕਈ ਤਰਾਂ ਦੇ ਨਵੇ ਗ੍ਰੰਥਾਂ ਦੀ ਪਦਾਇਸ਼, ਧਰਮ
ਸਿੰਘ ਨਿਹੰਗ ਵਰਗੇ ਲੋਕਾਂ ਰਾਹੀਂ ਗੁਰੂ ਗ੍ਰੰਥ ਸਾਹਿਬ ਦੀ ਹੋਂਦ ਨੂੰ ਚੈਲੰਜ ਕਰਾਇਆ ਗਿਆ।
ਪਰ ਵੱਡੇ ਦੁਖ ਵਾਲੀ ਗੱਲ ਹੈ ਕੇ ਜਦੋਂ ਦੇਖਦਾ ਹਾਂ ਕਿ ਇਹ ਸਭ ਕੁਛ ਅੱਖੀਂ ਵੇਖ ਕੇ ਭੀ ਮਰ
ਚੁਕੀ ਜ਼ਮੀਰ ਵਾਲੇ ਲੋਕ ਗੁਰੂ, ਸਿੱਖੀ ਅਤੇ ਸ਼ਰਮ ਨੂੰ ਤਿਲਾਂਜਲੀ ਦੇਕੇ, ਜੱਥੇਦਾਰਾਂ ਅਤੇ
ਪ੍ਰਧਾਨਾਂ ਦੇ ਸਾਹਮਣੇ ਵੱਡੀਆਂ ਪਦਵੀਆਂ ਦਾ ਭਰਮ ਪਾਲਦੇ ਹੋਏ ਹੱਥ ਜੋੜ ਕੇ ਖ੍ਹੜੇ ਹਨ,
ਚੰਗੀਆਂ ਚੰਗੀਆਂ ਸੰਸਥਾਵਾਂ ‘ਤੇ ਕਾਬਜ਼ ਬੈਠੇ ਲੋਕ ਕੇਵਲ ਦਲਾਲਾਂ ਵਾਂਗ, ਗੁਰੂ ਕੇ ਮਾਨ
ਸਨਮਾਣ ਸਿੱਖੀ ਸਿਧਾਂਤ ਦੇ ਸੌਦੇ ਅਤੇ ਦਲਾਲੀ ਹੀ ਕਰ ਰਹੇ ਹਨ। ਯਕੀਨ ਕਰੋ ਸਿੰਘੋ, ਜਦੋਂ
ਤੱਕ ਇਨ੍ਹਾਂ ਕੁਰਸੀ ਦੇ ਵਪਾਰੀਆਂ ਅਤੇ ਦਲਾਲਾਂ ਅੱਗੇ ਸਿੱਖ ਦਾ ਸਿਰ ਝੁਕਦਾ ਰਹੇਗਾ, ਸਿੱਖ
ਇਸੇ ਤਰਾਂ ਜ਼ਲੀਲ ਹੋਂਦਾ ਰਹੇਗਾ।