ਸ੍ਰੀ ਅਕਾਲ ਤਖਤ ਸਾਹਿਬ 'ਤੇ ਜੂਨ 1984 'ਚ ਹੋਏ
ਹਮਲੇ ਦੇ ਰੋਸ ਵਜੋਂ ਫੌਜ ਦੀਆਂ ਬੈਰਕਾਂ ਛੱਡ ਕੇ ਆਏ ਧਰਮੀ ਫੌਜੀਆਂ ਦੀ ਹਾਲਤ ਅੱਜ ਤਰਸਯੋਗ
ਹੈ। ਪੰਜਾਬ ਸਰਕਾਰ ਅਤੇ ਸ਼੍ਰੋਮਣੀ ਕਮੇਟੀ ਨੇ ਉਨ੍ਹਾਂ ਦੀ ਕੋਈ ਸਾਰ ਨਹੀਂ ਲਈ।
ਅਰਬਾਂ ਰੁਪਏ ਦੇ ਬਜਟ ਵਾਲੀ ਸ਼੍ਰੋਮਣੀ ਕਮੇਟੀ ਜਿਸਦਾ ਪ੍ਰਧਾਨ ਕਰੋੜਾਂ ਰੁਪਏ ਆਪਣੀ ਕਾਰ ਦੇ
ਪੈਟਰੋਲ ਲਈ ਖਰਚ ਸਕਦਾ ਹੈ, ਇਨ੍ਹਾਂ ਧਰਮੀ ਫੌਜੀਆਂ ਲਈ ਇਕ ਪੈਸਾ ਵੀ ਦੇਣ ਨੂੰ ਤਿਆਰ ਨਹੀਂ।
ਦਰਬਾਰ ਸਾਹਿਬ 'ਚ ਹਰ ਰੋਜ਼ ਲੱਖਾਂ ਰੁਪਏ ਦੇ ਰੁਮਾਲੇ ਚੜ੍ਹਦੇ ਨੇ, ਫਰਸ਼ ਨੂੰ
ਦੁੱਧ / ਲੱਸੀ
ਨਾਲ ਧੋਇਆ ਜਾਂਦਾ ਹੈ, ਹਜ਼ਾਰਾਂ ਰੁਪਏ ਦੇ ਫੁਲ, ਪ੍ਰਸ਼ਾਦ, ਅਤੇ ਹੋਰ ਕਿੰਨਾਂ ਹੀ ਅਡੰਬਰ ਕੀਤਾ
ਜਾਂਦਾ ਹੈ, ਪਰ ਕੌਮ ਲਈ ਜਜ਼ਬਾ ਰੱਖਣ ਵਾਲਿਆਂ ਨਾਲ ਇਹ ਕਿਹੋ ਜਿਹਾ ਵਿਉਹਾਰ? 1984 ਦੇ ਸ਼ਹੀਦਾਂ
ਦੀ ਯਾਦਗਾਰ ਬਣਾਉਣਾ ਜ਼ਿਆਦਾ ਵੱਡਾ ਕੰਮ ਹੈ, ਜਾਂ ਜਿਉਂਦੇ
ਜਾਗਦੇ ਮੱਨੁਖਾਂ ਦੀ ਸਾਰ ਲੈਣਾ? ਕਰੋੜਾਂ ਰੁਪਿਆ ਕੀਰਤਨ ਦਰਬਾਰਾਂ, ਜਲੂਸਾਂ, ਤਿੰਨ ਸੌ ਸਾਲਾ,
ਪੰਜ ਸੌ ਸਾਲਾ, ਸਾਧਾਂ ਦੀਆਂ ਬਰਸੀਆਂ, ਆਦਿ 'ਤੇ ਬਰਬਾਦ ਕੀਤਾ ਜਾ ਰਿਹਾ ਹੈ, ਹੁਣ ਜ਼ਬਰਦਸਤੀ
ਸਿੱਖਾਂ 'ਚ ਘੁਸੇੜਿਆ ਗਿਆ "ਬੰਦੀ ਛੋੜ" ਦਿਵਸ 'ਤੇ ਕਰੋੜਾਂ ਹੀ ਆਤਿਸ਼ਬਾਜ਼ੀ 'ਚ ਫੂਕਿਆ ਜਾਣਾ
ਹੈ...
ਓ ਸਿੱਖੋ, ਅਕਲ ਨੂੰ ਹੱਥ ਮਾਰੋ, ਜਿਉਂਦੇ ਮੱਨੁਖਾਂ ਦੀ ਸਾਰ
ਲਵੋ, ਕੁਰਬਾਨੀ ਕਰਨ ਵਾਲੇ ਸਿੱਖਾਂ ਦੀ ਸਾਰ ਲਵੋ, ਬੱਚਿਆਂ ਨੂੰ ਸਿਖਿਆ ਦੇਣ 'ਤੇ ਖਰਚੋ, ਐਵੇਂ
ਗੁਰਦੁਆਰਿਆਂ 'ਤੇ ਸੋਨਾ ਚੜ੍ਹਾ ਕੇ, ਰੱਜੇ ਹੋਏ ਲੋਕਾਂ ਨੂੰ ਲੰਗਰ ਖੁਆ ਕੇ ਆਪਣਾ ਤੇ ਕੌਮ
ਦਾ ਪੈਸਾ ਫਜੂਲ ਬਰਬਾਦ ਨਾ ਕਰੋ, ਕੋਈ ਬੰਦਿਆਂ ਵਾਲਾ ਕੰਮ ਕਰੋ।