ਦਮਦਮੀ ਟਕਸਾਲ ਜਥਾ ਭਿੰਡਰਾਂ ਮਹਿਤਾ, ਸ੍ਰੀ ਅੰਮ੍ਰਿਤਸਰ
ਸਾਹਿਬ ਵਲੋਂ ਤਿਆਰ ਕੀਤੇ ਸ੍ਰੀ ਗੁਰੂ ਗ੍ਰੰਥ ਸ਼ਾਹਿਬ ਜੀ ਦੇ ਸਰੂਪਾਂ 'ਚ ਆਪਣੀ ਮਰਜ਼ੀ ਨਾਲ ਹੀ
ਤਬਦੀਲੀ ਕੀਤੀ ਗਈ ਹੈ। ਟਕਸਾਲ, ਅਖੌਤੀ ਸੰਤ ਸਮਾਜ ਵਲੋਂ ਮੂਲਮੰਤਰ ਦਾ ਸਰੂਪ "...ਨਾਨਕ ਹੋਸੀ ਭੀ
ਸਚੁ॥1॥" ਤੱਕ ਮੰਨਿਆ ਜਾਂਦਾ ਹੈ, ਜੋ ਕਿ ਸਿਰਫ ਇੱਕ ਜਿੱਦਬਾਜ਼ੀ ਤੋਂ ਵੱਧ ਹੋਰ ਕੁੱਝ ਨਹੀਂ।
ਪੁਰਾਤਨ ਬੀੜਾਂ ਅਤੇ ਸ਼੍ਰੋਮਣੀ ਕਮੇਟੀ ਵਲੋਂ ਛਪੀਆਂ ਬੀੜਾਂ 'ਚ "...ਗੁਰ
ਪ੍ਰਸਾਦਿ॥" ਤੋਂ ਬਾਅਦ "॥" ਹੈ, ਫਿਰ
॥ਜਪੁ॥, ਜੋ ਕਿ ਜਪੁ ਬਾਣੀ ਦਾ ਸਿਰਲੇਖ ਦੋ ਡੰਡੀਆਂ ਦੇ
ਵਿਚਕਾਰ ਹੈ। ਉਸਤੋਂ ਬਾਅਦ "ਆਦਿ ਸਚੁ..." ਜੋ ਕਿ ਮੰਗਲਾਚਰਣ
ਹੈ, ਸ਼ਾਮਿਲ ਹੈ। ਜਪੁ ਬਾਣੀ ਦੀ ਪਹਿਲੀ ਪਉੜੀ "ਸੋਚੈ ਸੋਚਿ ਨ ਹੋਵਈ
ਜੇ ਸੋਚੀ ਲਖ ਵਾਰ ॥..." ਤੋਂ ਸ਼ਰੂ ਹੰਦੀ ਹੈ।
ਪਰ ਟਕਸਾਲ ਵਲੋਂ ਛਪੇ ਸਰੂਪਾਂ 'ਚ "...ਗੁਰ ਪ੍ਰਸਾਦਿ॥ ਤੋਂ
ਬਾਅਦ "॥" ਗਾਇਬ ਹੈ, ਫਿਰ "ਜਪੁ॥
ਆਦਿ ਸਚੁ..." ਸ਼ਾਮਿਲ ਹੈ। ਇਸ ਤੋਂ ਇਹ ਸਾਬਿਤ ਕਰਨ ਦੀ
ਕੋਝੀ ਹਿਮਾਕਤ ਕੀਤੀ ਗਈ ਹੈ ਕਿ, "ਜਪੁ ॥ ਆਦਿ ਸਚੁ..." ਮੂਲਮੰਤਰ
ਦਾ ਹਿੱਸਾ ਹੈ।
ਸਵਾਲ ਇਹ ਹੈ ਕਿ ਇਹ ਟਕਸਾਲ, ਗੁਰੂ ਸਾਹਿਬ ਨਾਲੋਂ ਵੱਧ ਸਿਆਣੀ
ਹੈ? ਕਿਸ ਨੇ ਇਨ੍ਹਾਂ ਨੂੰ ਇਹ ਤਬਦੀਲੀ ਕਰਨ ਦੀ ਇਜਾਜ਼ਤ ਦਿੱਤੀ?
ਜਦੋਂ ਖ਼ਾਲਸਾ ਨਿਊਜ਼ ਟੀਮ ਦੇ ਮੈਂਬਰ ਨੇ ਅਖੌਤੀ ਜਥੇਦਾਰ ਨੂੰ
ਫੋਨ ਕਰਕੇ ਇਹ ਸਵਾਲ ਪੁਛਿਆ ਤਾਂ, ਗੁਰਬਚਨ ਸਿੰਘ ਨੇ ਕਿਹਾ, ਸਾਨੂੰ ਇਸ ਬਾਰੇ ਕੋਈ ਖਬਰ ਨਹੀਂ।
ਅਸੀਂ ਹੁਣੇ ਹੀ ਟਕਸਾਲ ਤੋਂ ਇਸ ਗੱਲ ਦੀ ਪੁਛਗਿਛ ਕਰਾਂਗੇ ਅਤੇ ਅਗਲੇ ਮਹੀਨੇ ਹੋਣ ਵਾਲੀ ਮੀਟਿੰਗ
'ਚ ਇਹ ਮਾਮਲਾ ਉਠਾਇਆ ਜਾਵੇਗਾ।
ਪਰ, ਇਸ ਗਲ ਦਾ ਸਭ ਨੂੰ ਪਤਾ ਹੈ ਕਿ ਕਿਸ ਨੇ ਪੁਛਗਿਛ ਕਰਨੀ ਹੈ, ਇਹ ਮਸਲਾ ਵੀ ਬਾਕੀ ਮਸਲਿਆਂ
ਵਾਂਗ ਦਬਾ ਦਿੱਤਾ ਜਾਵੇਗਾ। ਗੁਰਬਚਨ ਸਿੰਘ ਆਪ ਟਕਸਾਲ ਤੋਂ ਪੜ੍ਹਿਆ ਹੋਇਆ ਹੈ, ਕੀ ਉਨ੍ਹਾਂ ਨੂੰ
ਇਹ ਜਾਣਕਾਰੀ ਨਹੀਂ?