Share on Facebook

Main News Page

ਸੌਧਾ ਸਾਧ ਦੇ ਚੇਲਿਆਂ ਨੇ ਫਿਰ ਲਾਇਆ ਪੰਜਾਬ ਦੇ ਅਮਨ ਚੈਨ ਨੂੰ ਲਾਬੂੰ

- ਸੌਧਾ ਸਾਧ ਦੇ ਚੇਲਿਆਂ ਨੇ ਸਿੰਘਾਂ ਦੀਆਂ ਪਿੱਠਾਂ ਪਿੱਛੇ ਵਾਰ ਕਰ ਉਹਨਾਂ ਨੂੰ ਕੀਤਾ ਜਖ਼ਮੀ
- ਭੂਤਰੇ ਸੌਧਾ ਸਾਧ ਦੇ ਚੇਲਿਆਂ ਨੇ ਸਿੱਖਾਂ ਦੀਆਂ 6 ਗੱਡੀਆਂ ਫੂਕੀਆਂ, ਸਿਰਸਾ ਵਿੱਚ ਕਰਫਿਊ ਲਾਗੂ
- ਸੰਤ ਗੁਰਮੀਤ ਸਿੰਘ ਤਿਲੋਕੇਵਾਲਾ ਗੰਭੀਰ ਜਖ਼ਮੀ, ਸਾਧ ਚੇਲਿਆਂ ਨੇ ਰਿਵਾਲਵਰ ਵੀ ਖੋਹਿਆ
- ਪੰਜਾਬ ਵਿੱਚ ਪੁਲਿਸ ਨੇ ਥਾਂ ਥਾਂ ਡੇਰਿਆਂ ਅਤੇ ਧਾਰਮਿਕ ਸਥਾਨਾਂ ਦੇ ਆਸ ਪਾਸ ਕੀਤੀ ਸਖ਼ਤ ਨਾਕੇਬੰਦੀ

ਭਦੌੜ 24 ਨਵੰਬਰ 2012 (ਸਾਹਿਬ ਸੰਧੂ): ਸੌਦਾ ਸਾਧ ਅਤੇ ਸਿੱਖਾਂ ਵਿਚ ਸਿਰਸਾ ਵਿਖੇ ਹੋਈ ਖੂਨੀ ਝੜਪ ਵਿਚ ਛੇ ਵਿਅਕਤੀ ਜਖਮੀ ਹੋ ਗਏ ਅਤੇ ਕੁਝ ਗੱਡੀਆਂ ਫੂਕੀਆਂ ਜਾਣ ਦੀ ਖਬਰ ਮਿਲੀ ਹੈ। ਪੱਤਰਕਾਰਾਂ ਨਾਲ ਗੱਲ ਕਰਦਿਆਂ ਬਾਬਾ ਅਮ੍ਰਿਤਪਾਲ ਸਿੰਘ ਨੇ ਦੱਸਿਆ ਕਿ ਸੌਦਾ ਸਾਧ ਦੇ ਪ੍ਰੇਮੀਆਂ ਦੀ ਝੜਪ ਉਸ ਸਮੇਂ ਹੋਈ ਜਦੋਂ ਕੁਝ ਸਿੱਖ ਗੁਰਦਵਾਰਾ ਦਸਮੀ ਪਾਤਸ਼ਾਹੀ ਵਿਖੇ ਮੀਟਿੰਗ ਕਰਨ ਤੋ ਬਾਅਦ ਵਾਪਿਸ ਆਪਣੇ ਟਿਕਾਣਿਆਂ ਵੱਲ ਪਰਤ ਰਹੇ ਸਨ। ਇਹ ਮੀਟਿੰਗ ਸੌਦਾ ਸਾਧ ਦੇ ਪ੍ਰੇਮੀਆਂ ਵਲੋਂ ਰਣੀਏ ਨੇੜੇ ਕੁਝ ਸਿੱਖਾਂ 'ਤੇ ਹੋਏ ਹਮਲੇ ਸੰਬੰਧੀ ਅਗਲੀ ਰਣਨੀਤੀ ਨਿਰਧਾਰਿਤ ਕਰਨ ਬਾਰੇ ਸੀ। ਸੂਤਰਾਂ ਅਨੁਸਾਰ ਸੌਦਾ ਸਾਧ ਦੇ ਪ੍ਰੇਮੀਆ ਵਿਚ ਇਸ ਗੱਲ ਲਈ ਵੀ ਗੁੱਸਾ ਸੀ ਕਿ ਸੌਦਾ ਸਾਧ ਕੁਝ ਦਿਨ ਪਹਿਲਾਂ ਜਦੋਂ ਰਾਜਸਥਾਨ ਜਾ ਰਿਹਾ ਸੀ ਤਾਂ ਏਲਨਾਬਾਦ ਨੇੜੇ ਉਸ ਨੂੰ ਕੁਝ ਸਿੱਖਾਂ ਨੇ ਕਾਲੀਆਂ ਝੰਡੀਆਂ ਦਿਖਾਈਆਂ ਸੀ। ਖੂਨੀ ਝੜਪ ਤੋਂ ਬਾਅਦ ਉਥੇ ਭਾਰੀ ਸੰਖਿਆ ਵਿਚ ਪੁਲਿਸ ਤੈਨਾਤ ਕੀਤੀ ਗਈ ਸੀ ਤਾਂ ਜੋ ਕੋਈ ਅਣਸੁਖਾਵੀ ਘਟਨਾ ਨਾ ਵਾਪਰੇ। ਭੀੜ ਨੇ ਅੱਜ ਦੋ ਵਾਹਨਾਂ ਨੂੰ ਅੱਗ ਲਗਾ ਦਿੱਤੀ।

ਅੱਜ ਦੀ ਘਟਨਾ ਕਾਰਨ ਸਿਰਸਾ ਵਿਚ ਤਨਾਣ ਹੈ ਅਤੇ ਪ੍ਰਸ਼ਾਸ਼ਨ ਨੂੰ ਅੱਜ ਸ਼ਾਮ ਨੂੰ ਕਰਫਿਊ ਲਗਾਉਣਾ ਪੈ ਗਿਆ। ਸਿਰਸਾ ਦੇ ਡਿਪਟੀ ਕਮਿਸ਼ਨਰ ਡਾ ਜੇ ਗਨੇਸਨ ਨੇ ਅੱਜ ਸ਼ਾਮ ਕਰਫਿਊ ਲਗਾਉਣ ਬਾਰੇ ਦੱਸਿਆ। ਉਨ੍ਹਾਂ ਸ਼ਹਿਰ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਘਰੋ ਨਾ ਨਿਕਲਣ ਅਤੇ ਕਿਸੇ ਅਫਵਾਹਾਂ ਵੱਲ ਧਿਆਨ ਨਾ ਦੇਣ। ਉਨ੍ਹਾਂ ਕਿਹਾ ਕਿ ਸਿਰਸਾ ਵਿਚ ਹਰ ਹਾਲਤ ਵਿਚ ਕਾਨੂੰਨ ਵਿਵਸਥਾ ਬਣਾਈ ਰੱਖੀ ਜਾਵੇਗੀ ਅਤੇ ਕਿਸੇ ਵੀ ਕੀਮਤ ਤੇ ਸ਼ਾਂਤੀ ਭੰਗ ਨਹੀਂ ਹੋਣ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਕਿਸੇ ਨੂੰ ਵੀ ਕਾਨੂੰਨ ਨੂੰ ਹੱਥ ਵਿਚ ਲੈਣ ਦੀ ਇਜਾਜਤ ਨਹੀਂ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਸ਼ਹਿਰ ਦੇ ਹਸਪਤਾਲ, ਰਾਣੀਆਂ ਰੋੜ, ਗੁਰਦਵਾਰਾ ਸਾਹਿਬ ਦੇ ਆਸਪਾਸ ਅਤੇ ਪੂਰੇ ਸ਼ਹਿਰ ਵਿਚ ਪੁਲਿਸ ਤੈਨਾਤ ਕੀਤੀ ਗਈ ਹੈ। ਵਿਵਾਦ ਨੂੰ ਦੇਖਦੇ ਹੋਏ ਜਿਲਾ ਪ੍ਰਸਾਸਨ ਵੱਲੋ ਅਰਧਸੈਨਿਕ ਬਲਾਂ ਦੀਆਂ 15 ਟੁਕੜੀਆਂ ਮੰਗਵਾਈਆਂ ਗਈਆਂ ਹਨ। ਪੁਲਿਸ ਚੱਪੇ ਚੱਪੇ ਤੇ ਨਜਰ ਰੱਖ ਰਹੀ ਹੈ। ਉਨ੍ਹਾਂ ਦੱਸਿਆ ਕਿ ਅੱਧੀ ਦਰਜਨ ਜਖਮੀ ਹੋਏ ਵਿਅਕਤੀਆਂ ਨੂੰ ਸਿਵਲ ਹਸਪਤਾਲ ਭਰਤੀ ਕਰਵਾਇਆ ਗਿਆ ਹੈ। ਜਖਮੀਆਂ ਵਿਚ ਸੰਤ ਗੁਰਮੀਤ ਸਿੰਘ ਤਿਲੋਕੇਵਾਲਾ ਵੀ ਸ਼ਾਮਲ ਹੈ, ਜਿੰਨਾਂ ਕੋਲੋਂ ਡੇਰਾ ਪ੍ਰੇਮੀਆਂ ਨੇ ਉਹਨਾਂ ਦਾ ਲਾਇਸੰਸੀ ਰਿਵਾਲਵਰ ਵੀ ਖੋਹ ਲਿਆ ਹੈ ਤੇ ਜਿਨ੍ਹਾਂ ਨੂੰ ਡਿਪਟੀ ਕਮਿਸ਼ਨਰ ਬਾਲਮੀਕ ਚੌਂਕ ਤੋ ਖੁਦ ਆਪਣੀ ਗੱਡੀ ਵਿਚ ਹਸਪਤਾਲ ਲੈ ਕੇ ਗਏ ਅਤੇ ਦਾਖਲ ਕਰਵਾਇਆ। ਡੀ ਸੀ ਨੇ ਦੱਸਿਆ ਕਿ ਸਾਰੇ ਜਖਮੀਆਂ ਦਾ ਇਲਾਜ ਹੋ ਰਿਹਾ ਹੈ। ਸਾਰੇ ਜਖਮੀਆਂ ਦੀ ਹਾਲਤ ਖਤਰੇ ਤੋ ਬਾਹਰ ਹੈ।

ਸੰਤ ਤਿਲੋਕੇਵਾਲਾ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਸ਼ਾਂਤੀ ਬਣਾ ਕੇ ਰੱਖਣ। ਸਿਰਸਾ ਡੀ ਸੀ ਨੇ ਆਦੇਸ ਜਾਰੀ ਕਰਕੇ ਖੇਤਰ ਦੇ ਸਾਰੇ ਐਸ ਡੀ ਐਮ, ਤਹਿਸੀਲਦਾਰਾਂ, ਖੰਡ ਵਿਕਾਸ ਅਤੇ ਪੰਚਾਇਤ ਅਫਸਰਾਂ ਨੂੰ ਕਿਹਾ ਹੈ ਕਿ ਉਹ ਹੈਡਕੁਆਟਰ ਤੇ ਰਹਿਣ ਅਤੇ ਪੁਲਿਸ ਥਾਣਿਆਂ ਨਾਲ ਸੰਪਰਕ ਕਰਕੇ ਆਪਣੇ ਆਪਣੇ ਖੇਤਰ ਵਲੋ ਨਜਰ ਰੱਖਣ। ਜੇ ਕਿਸੇ ਵੀ ਜਗ੍ਹਾ ਕਾਨੂੰਨ ਵਿਵਸਥਾ ਭੰਗ ਹੋਣ, ਸਰਕਾਰੀ ਸੰਪਤੀ ਨੂੰ ਨੁਕਸਾਨ ਪੁਹੰਚਾਉਣ ਦੀ ਸੂਚਨਾ ਪ੍ਰਾਪਤ ਹੁੰਦੀ ਹੈ ਤਾਂ ਸ਼ਰਾਰਤੀ ਅਨਸਰਾਂ ਖਿਲਾਫ ਤੁਰੰਤ ਕਾਰਵਾਈ ਕੀਤੀ ਜਾਵੇ। ਉਨ੍ਹਾਂ ਹਸਪਤਾਲ, ਫਾਇਰਬ੍ਰਿਗੇਡ ਅਤੇ ਦੂਜੀਆਂ ਸੇਵਾਵਾਂ ਨਾਲ ਸੰਬੰਧਿਤ ਵਿਅਕਤੀਆਂ ਨੂੰ ਵੀ ਅਲਰਟ ਕਰ ਦਿੱਤਾ ਹੈ।

ਉਨ੍ਹਾਂ ਸਾਰੇ ਐਸ ਡੀ ਐਮ ਨੂੰ ਕਿਹਾ ਹੈ ਕਿ ਉਹ ਹਰ ਰੋਜ ਦੀ ਰਿਪੋਰਟ ਸ਼ਾਮ ਤੱਕ ਜਿਲਾ ਹੈਡਕੁਆਟਰ ਵਿਚ ਭਜਵਾਉਣ।ਸਿਰਸਾ ਦੇ ਕਸਬਾ ਜੀਵਨ ਨਗਰ ਵਿਖੇ ਸੌਦਾ ਸਾਧ ਦੇ ਪ੍ਰੇਮੀਆਂ ਅਤੇ ਸਿੱਖ ਜੱਥੇਬੰਦੀਆਂ ਵਿਚਕਾਰ ਹੋਏ ਝਗੜੇ ਦੀ ਧੁਖਦੀ ਅੱਗ ਅੱਜ ਉਸ ਸਮੇਂ ਫਿਰ ਭੜਕ ਪਈ, ਜਦੋਂ ਸੁਖਵਿੰਦਰ ਸਿੰਘ ਖਾਲਸਾ ਪ੍ਰਧਾਨ ਸਤਿਕਾਰ ਸਭਾ ਕਮੇਟੀ ਹਰਿਆਣਾ ਕਿਸੇ ਜ਼ਖ਼ਮੀ ਦਾ ਹਾਲ-ਚਾਲ ਜਾਨਣ ਤੋਂ ਬਾਅਦ ਹਸਪਤਾਲ ਤੋਂ ਵਾਪਸ ਪਰਤਦਿਆਂ ਬਾਲਮੀਕ ਚੌਂਕ ਵਿਖੇ ਪੁੱਜਾ, ਤਾਂ ਉਥੇ ਪਹਿਲਾਂ ਤੋਂ ਹੀ ਖੜੇ ਡੇਰਾ ਪ੍ਰੇਮੀਆਂ ਨੇ ਉਸ ਉਪਰ ਹਮਲਾ ਕਰ ਦਿੱਤਾ, ਪਰ ਸੁਖਵਿੰਦਰ ਸਿੰਘ ਖਾਲਸਾ ਨੇੜੇ ਹੀ ਗੁਰਦਵਾਰਾ ਸਾਹਿਬ 'ਚ ਚਲੇ ਗਏ, ਪਰ ਭੂਤਰੇ ਡੇਰਾ ਪ੍ਰੇਮੀਆਂ ਨੇ ਉਸਦੀ ਸਕਾਰਪੀਓ ਗੱਡੀ ਨੂੰ ਅੱਗ ਲਾ ਕੇ ਸਾੜ ਦਿੱਤਾ। ਪਤਾ ਲੱਗਾ ਹੈ ਕਿ ਉਸ ਜਗ੍ਹਾ ਪ੍ਰੇਮੀਆਂ ਦੀ ਨਾਮ ਚਰਚਾ ਹੋ ਕੇ ਹਟੀ ਸੀ, ਕੁਝ ਸ਼ਰਾਰਤੀ ਅਨਸਰ ਸੁਖਵਿੰਦਰ ਸਿੰਘ ਖਾਲਸਾ ਦੀ ਉਡੀਕ ਕਰ ਰਹੇ ਸਨ। ਜਦੋਂ ਇਸ ਦੀ ਸੂਚਨਾ ਗੁਰਮੀਤ ਸਿੰਘ ਤਿਲੋਕੇਵਾਲਾ ਮੈਂਬਰ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੂੰ ਮਿਲੀ ਤਾਂ ਉਹ ਵੀ ਮੌਕੇ 'ਤੇ ਪੁੱਜੇ। ਭੂਤਰੇ ਪ੍ਰੇਮੀਆਂ ਨੇ ਗੁਰਮੀਤ ਸਿੰਘ ਮੈਂਬਰ ਦੀ ਗੱਡੀ 'ਤੇ ਵੀ ਪਥਰਾਅ ਕਰ ਦਿੱਤਾ। ਪ੍ਰੇਮੀਆਂ ਨੇ ਉਸਦੀ ਗੱਡੀ ਨੂੰ ਵੀ ਸਾੜ ਦਿੱਤਾ ਤੇ ਗੁਰਮੀਤ ਸਿੰਘ ਅਤੇ ਉਸਦੀ ਡਰਾਈਵਰ ਨੂੰ ਵੀ ਕੁੱਟ-ਕੁੱਟ ਕੇ ਜ਼ਖ਼ਮੀ ਕਰ ਦਿੱਤਾ। ਉਕਤ ਘਟਨਾ ਨਾਲ ਹਰਿਆਣੇ ਦੇ ਨਾਲ ਲਗਦੇ ਪੰਜਾਬ ਦੇ ਪਿੰਡਾਂ 'ਚ ਵੀ ਤਣਾਅ ਦਾ ਮਾਹੌਲ ਬਣਿਆ ਹੋਇਆ ਹੈ।

ਪੁਲਿਸ ਪ੍ਰਸ਼ਾਸ਼ਨ ਨੇ ਗਸ਼ਤ ਤੇਜ ਕਰ ਦਿੱਤੀ ਹੈ ਤੇ ਘਟਨਾ ਸਥਾਨ ਵਾਲੀ ਜਗ੍ਹਾ ਪੁਲਿਸ ਛਾਉਣੀ 'ਚ ਤਬਦੀਲ ਹੋ ਗਈ ਹੈ। ਕੁਝ ਸਿੱਖ ਜੱਥੇਬੰਦੀਆਂ ਨੇ ਉਕਤ ਘਟਨਾ ਦੀ ਜੋਰਦਾਰ ਨਿੰਦਾ ਕਰਦਿਆਂ ਪ੍ਰਸ਼ਾਸ਼ਨਿਕ ਅਧਿਕਾਰੀਆਂ ਨੂੰ ਸਵਾਲ ਕੀਤਾ ਹੈ, ਕਿ ਜੇਕਰ ਪਿਛਲੇ ਦਿਨੀਂ ਹੋਈ, ਘਟਨਾ ਨਾਲ ਪੈਦਾ ਹੋਏ ਤਣਾਅ ਦੇ ਮਾਹੌਲ ਬਾਰੇ ਪ੍ਰਸ਼ਾਸ਼ਨ ਨੂੰ ਪੂਰੀ ਜਾਣਕਾਰੀ ਸੀ, ਤਾਂ ਅੱਜ ਦੀ ਨਾਮ ਚਰਚਾ ਕਰਨ ਦੀ ਇਜਾਜਤ ਹੀ ਕਿਉਂ ਦਿੱਤੀ ਗਈ। ਜਦਕਿ ਬੀ ਬਲਾਕ ਰਾਜੀਵ ਗਾਂਧੀ ਪਾਰਕ, ਸਿਰਸਾ ਵਿਖੇ ਪ੍ਰੇਮੀਆਂ ਦਾ ਐਨਾ ਜਬਰਦਸਤ ਇਸ ਤੋਂ ਪਹਿਲਾਂ ਕਦੇ ਵੀ ਦੇਖਣ ਨੂੰ ਨਹੀਂ ਮਿਲਿਆ।


Disclaimer: Khalsanews.org does not necessarily endorse the views and opinions voiced in the news । articles । audios । videos or any other contents published on www.khalsanews.org and cannot be held responsible for their views.  Read full details....

Go to Top