Share on Facebook

Main News Page

ਸੁਣੋ! ਸੁਣੋ! ਸੁਣੋ! ਸਿਰੋਪਾ ਹੁਣ ਸ਼੍ਰੋਮਣੀ ਕਮੇਟੀ ਦੀ ਮਨਜੂਰ ਸ਼ੁਦਾ ਦੁਕਾਨ ਤੋਂ ਖਰੀਦਿਆ ਜਾ ਸਕਦਾ ਹੈ
- ਜਸਬੀਰ ਸਿੰਘ ਪੱਟੀ  093560 24684

ਮਾੜੇ ਤੇ ਘੱਟੀਆ ਪ੍ਰਬੰਧਾਂ ਕਾਰਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜਿਥੇ ਅੱਜ ਕਲ ਵਾਦ ਵਿਵਾਦ ਦਾ ਕੇਂਦਰ ਬਣਿਆ ਹੋਇਆ ਹੈ, ਉਥੇ ਸਦੀਆਂ ਪੁਰਾਣੀ ਸਿਰੋਪਾ ਪਰੰਪਰਾ ਨੂੰ ਵੀ ਖਤਮ ਕਰ ਦਿੱਤਾ ਗਿਆ ਅਤੇ ਇਹ ਸਿਰੋਪੇ ਹੁਣ ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੀ ਮਨਜੂਰ ਸ਼ੁਦਾ ਦੁਕਾਨ ਤੋ ਹੀ ਪੈਸੇ ਦੇ ਕੇ ਖਰੀਦੇ ਜਾ ਸਕਦੇ ਹਨ, ਜਿਹੜੀ ਪਰਕਰਮਾ ਵਿੱਚ ਹੀ ਬਣਾਈ ਗਈ ਹੈ।

ਸਿੱਖਾਂ ਦੀ ਸਰਵ ਉ¤ਚ ਤੇ ਅਜ਼ਾਦ ਸੰਸਥਾ ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਗੁਲਾਮ ਪ੍ਰਧਾਨ ਸ੍ਰੀ ਅਵਤਾਰ ਸਿੰਘ ਮੱਕੜ ਦੇ ਕਾਰਜਕਾਲ ਦੌਰਾਨ ਤਾਂ ਮਰਿਆਦਾ ਦੀ ਉਲੰਘਣਾ ਦੀਆਂ ਧੱਜੀਆਂ ਉ¤ਡ ਚੁੱਕੀਆ ਹਨ ਅਤੇ ਤਖਤਾਂ ਦੇ ਜਥੇਦਾਰ ਵੀ ਅਾਜ਼ਾਦ ਫੈਸਲੇ ਲੈਣ ਦੇ ਸਮੱਰਥ ਨਹੀਂ ਰਹੇ ਤੇ ਉਹ ਵੀ ਮੱਕੜਸ਼ਾਹੀ ਜਾਂ ਫਿਰ ਬਾਦਲਸ਼ਾਹੀ ਹੁਕਮਾਂ ਦੀ ਹੀ ਤਮੀਲ ਕਰਕੇ, ਸੰਗਤਾਂ ਵਿੱਚ ਭੰਬਲਭੂਸਾ ਖੜਾ ਕਰ ਰਹੇ ਹਨ। ਸਿਰੋਪਾ ਆਨ ਤੇ ਸ਼ਾਨ ਦਾ ਪ੍ਰਤੀਕ ਮੰਨਿਆ ਜਾਂਦਾ ਹੈ ਅਤੇ ਸਿਰੋਪਾ ਭੇਂਟ ਕਰਨ ਦੀ ਰਸਮ ਗੁਰੂ ਸਾਹਿਬ ਤੋ ਹੀ ਪ੍ਰਚੱਲਤ ਮੰਨੀ ਜਾਂਦੀ ਹੈ। ਸਿਰੋਪੇ ਦਾ ਸ਼ਬਦੀ ਅਰਥ ਸਿਰ ਤੋ ਲੈ ਕੇ ਪੈਰਾਂ ਤੱਕ ਹੁੰਦਾ ਹੈ, ਜਿਸ ਦਾ ਮਤਲਬ ਪੂਰਣ ਰੂਪ ਵਿੱਚ ਸਤਿਕਾਰ ਕਰਨਾ ਹੈ, ਪਰ ਮੌਜੂਦਾ ਸ਼੍ਰੋਮਣੀ ਕਮੇਟੀ ਵੱਲੋਂ ਉਹਨਾਂ ਮੱਸੇ ਰੰਘੜਾ ਨੂੰ ਵੀ ਸਿਰੋਪੇ ਦੇ ਕੇ ਸਨਮਾਨਿਤ ਕੀਤਾ ਜਾਂਦਾ ਹੈ, ਜਿਹੜੇ ਸਾਕਾ ਨੀਲਾ ਤਾਰਾ ਜਾਂ ਫਿਰ 1984 ਵਿੱਚ ਦਿੱਲੀ ਵਿੱਚ ਹੋਏ ਸਿੱਖਾਂ ਵਿਰੋਧੀ ਦੇ ਦੋਸ਼ੀ ਹਨ।

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸਿਰੋਪਾ ਉਹਨਾਂ ਵਿਅਕਤੀਆ ਨੂੰ ਵੀ ਦਿੱਤਾ ਜਾਂਦਾ ਸੀ ਜਿਹੜੇ 100 ਜਾਂ ਇਸ ਤੋ ਵੱਧ ਰੁਪਏ ਦੀ ਰਾਸ਼ੀ ਭੇਂਟ ਕਰਦੇ ਸਨ ਅਤੇ ਸੰਗਤਾਂ ਦੀਆ ਭਾਵਨਾਵਾਂ ਨਾਲ ਜੁੜਿਆ, ਇਹ ਸਿਰੋਪਾ ਸ੍ਰੀ ਦਰਬਾਰ ਸਹਿਬ ਦੇ ਅੰਦਰੋਂ ਲੈ ਕੇ ਉਹ ਗਦਗਦ ਹੋ ਜਾਂਦੀਆਂ ਸਨ, ਪਰ ਹੁਣ ਇਹ ਸਿਰੋਪਾ ਗੁਰੂ ਸਾਹਿਬ ਦੀ ਬਖਸ਼ੀਸ ਨਹੀਂ ਸਗੋਂ ਸ਼੍ਰੋਮਣੀ ਕਮੇਟੀ ਦੀ ਦੁਕਾਨ ਤੋਂ ਮੁੱਲ ਖਰੀਦਿਆ ਗਿਆ ਜਿਹੜਾ ਕੱਪੜੇ ਦਾ ਇੱਕ ਟੁਕੜਾ ਬਣ ਕੇ ਰਹਿ ਗਿਆ ਹੈ। ਇਸੇ ਤਰ੍ਹਾਂ ਜਿਹੜੀਆਂ ਸੰਗਤਾਂ ਗੁਰੂ ਸਾਹਿਬ ਦੇ ਪੁਸ਼ਾਕੇ ਭਾਵ ਰੁਮਾਲੇ ਭੇਂਟ ਕਰਦੀਆਂ ਸਨ ਜਾਂ ਫਿਰ ਹੋਰ ਕਈ ਪ੍ਰਕਾਰ ਦੀਆ ਵਸਤਾਂ ਭੇਂਟ ਕਰਦੀਆਂ ਸਨ ਉਹਨਾਂ ਨੂੰ ਵੀ ਪਤਾਸਿਆਂ ਦਾ ਪਰਸ਼ਾਦ ਦਿੱਤਾ ਜਾਂਦਾ ਸੀ ,ਉਹ ਵੀ ਬੰਦ ਕਰ ਦਿੱਤਾ ਗਿਆ ਹੈ। ਜਦੋਂ ਕੋਈ ਸੋਨਾ ਜਾਂ ਕੋਈ ਹੋਰ ਕੀਮਤੀ ਵਸਤੂ ਜਾਂ ਬਸਤਰ ਭੇਂਟ ਕਰਦਾ ਤਾਂ ਉਸ ਨੂੰ ਵੀ ਸਿਰੋਪਾ ਜਾਂ ਫਿਰ ਪਤਾਸਿਆਂ ਦਾ ਪ੍ਰਸ਼ਾਦ ਦਿੱਤਾ ਜਾਂਦਾ ਸੀ । ਇਹਨਾਂ ਪਤਾਸਿਆ ਦੀ ਜਗ੍ਹਾ 'ਤੇ ਪਿੰਨੀ ਪ੍ਰਸ਼ਾਦ ਦੀ ਪਰੰਪਰਾ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਇਹ ਪਿੰਨੀ ਵੀ ਸੰਗਤਾਂ ਨੂੰ ਸ਼੍ਰੋਮਣੀ ਕਮੇਟੀ ਦੀ ਮਨਜੂਰ ਸ਼ੁੱਦਾ ਦੁਕਾਨ ਤੋ ਪੈਸੈ ਦੇ ਕੇ ਖਰੀਦਣੀ ਪੈਂਦੀ ਹੈ। ਕੁਲ ਮਿਲਾ ਕੇ ਸ੍ਰੀ ਦਰਬਾਰ ਸਹਿਬ ਦਾ ਪੂਰੀ ਤਰ੍ਵਾ ਬਜਾਰੀਕਰਨ ਤੇ ਵਪਾਰੀਕਰਨ ਕਰ ਦਿੱਤਾ ਗਿਆ ਹੈ। ਇਥੇ ਹੀ ਬੱਸ ਨਹੀਂ ਜਿਹੜਾ ਵਿਅਕਤੀ ਸ੍ਰੀ ਦਰਬਾਰ ਸਾਹਿਬ ਵਿਖੇ ਆਪਣੀ ਸ਼ਰਧਾ ਨਾਲ ਲੱਖਾਂ ਰੁਪਏ ਨਕਦ ਭੇਂਟ ਕਰਦਾ ਹੈ, ਉਸ ਨੂੰ ਵੀ ਕਿਹਾ ਜਾਂਦਾ ਹੈ ਜੇਕਰ ਉਸ ਨੇ ਪ੍ਰਸ਼ਾਦ ਲੈਣਾ ਹੈ ਤਾਂ ਉਹ ਵੀ ਸ਼੍ਰੋਮਣੀ ਕਮੇਟੀ ਦੀ ਦੁਕਾਨ ਤੋਂ ਖਰੀਦ ਸਕਦਾ ਹੈ। ਕੁਲ ਮਿਲਾ ਕੇ ਪ੍ਰਸ਼ਾਦ ਵੀ ਹੁਣ ਸੰਗਤਾਂ ਦੁਆਰਾ ਚੜਾਇਆ ਹੋਇਆ ਸੰਗਤਾਂ ਨੂੰ ਵਰਤਾਇਆ ਜਾਂਦਾ ਹੈ। ਸ੍ਰੀ ਦਰਬਾਰ ਸਾਹਿਬ ਵਿਖੇ ਚੰਦੋਆ ਤੋਂ ਲੈ ਕੇ ਪਲਕ ਤੱਕ ਸੰਗਤਾਂ ਹੀ ਭੇਂਟ ਕਰਦੀਆਂ ਹਨ ਤੇ ਸ਼੍ਰੋਮਣੀ ਕਮੇਟੀ ਦਾ ਇੱਕ ਆਨਾ ਵੀ ਖਰਚ ਨਹੀਂ ਆਉਂਦਾ।

ਸ਼੍ਰੋਮਣੀ ਕਮੇਟੀ ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਨੇ ਵੀ ਆਪਣੇ ਅਧਿਕਾਰਾਂ ਦੀ ਦੁਰਵਰਤੋਂ ਕਰਦਿਆ ਇਸੇ ਤਰ੍ਹਾਂ ਹੀ ਸਿਰੋਪਾ ਸ੍ਰੀ ਦਰਬਾਰ ਸਾਹਿਬ ਦੇ ਅੰਦਰੋਂ ਬੰਦ ਕਰਕੇ ਬਾਹਰ ਇੱਕ ਕਮਰੇ ਵਿੱਚ ਲੈਣ ਲਈ ਇੱਕ ਮੁਲਾਜਮ ਬਿਠਾ ਦਿੱਤਾ ਸੀ, ਜਿਥੋਂ ਸਿਰੋਪਾ ਪੈਸੇ ਦੇ ਕੇ ਮੁੱਲ ਖਰੀਦਿਆ ਜਾ ਸਕਦਾ ਸੀ, ਪਰ ਬੀਬੀ ਨੇ ਅੰਦਰੋ ਪਤਾਸਿਆਂ ਦਾ ਪ੍ਰਸ਼ਾਦ ਬੰਦ ਨਹੀਂ ਕੀਤਾ ਸੀ, ਪਰ ਮੱਕੜ ਸਾਹਿਬ ਨੇ ਬੀਬੀ ਤੋਂ ਦੋ ਕਦਮ ਅੱਗੇ ਜਾਂਦਿਆਂ ਪਤਾਸੇ ਵੀ ਬੰਦ ਕਰ ਦਿੱਤੇ ਹਨ। ਬੀਬੀ ਨੇ ਤਾਂ ਸਦੀਆਂ ਪੁਰਾਣੀ ਸ੍ਰੀ ਦਰਬਾਰ ਸਾਹਿਬ ਅੰਦਰ ਜਗਦੀ ਜੋਤ ਵੀ ਬੰਦ ਕਰਵਾ ਦਿੱਤੀ ਸੀ, ਪਰ ਬੀਬੀ ਦੇ ਜਾਣ ਤੋਂ ਬਾਅਦ ਇਹ ਜੋਤ ਸ੍ਰ. ਕਿਰਪਾਲ ਸਿੰਘ ਬਡੂੰਗਰ ਨੇ ਦੁਬਾਰਾ ਸ਼ੁਰੂ ਕਰਵਾ ਦਿੱਤੀ ਸੀ।

ਸ੍ਰੀ ਦਰਬਾਰ ਸਾਹਿਬ ਦੇ ਅੰਦਰ ਜਿਥੇ ਕਈ ਅਣਹੋਣੀਆਂ ਘਟਨਾਵਾਂ ਵਾਪਰਨ ਕਾਰਨ ਸੰਗਤਾਂ ਪਰੇਸ਼ਾਨ ਹਨ, ਉਥੇ ਸਿਰੋਪਾ ਤੇ ਪਤਾਸਿਆਂ ਦਾ ਪਰਸ਼ਾਦ ਬੰਦ ਕਰਨ ਕਰਕੇ ਵੀ ਸੰਗਤਾਂ ਕਾਫੀ ਬੇਚੈਨ ਹਨ। ਇਸ ਸਬੰਧੀ ਜਦੋਂ ਸ੍ਰੀ ਅਕਾਲ ਤਖਤ ਦੇ ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ ਨਾਲ ਗੱਲ ਕੀਤੀ ਤਾਂ ਉਹਨਾਂ ਕਿਹਾ ਕਿ ਸ੍ਰੀ ਦਰਬਾਰ ਸਾਹਿਬ ਦੀ ਅੰਦਰ ਸਿਰੋਪਾ ਦੇਣ ਦੀ ਪਰੰਪਰਾ ਆਦਿ ਕਾਲ ਤੋਂ ਹੀ ਨਹੀ ਸੀਂ, ਪਰ ਕੁਝ ਸਮੇਂ ਤੋਂ ਇਹ ਪਰੰਪਰਾ ਸ਼ੁਰੂ ਕੀਤੀ ਗਈ ਕਿ ਜਿਹੜਾ ਵੀ ਸਿੱਖ ਸੌ ਰੁਪਏ ਜਾਂ ਇਸ ਤੋਂ ਵਧੇਰੇ ਮਾਇਆ ਭੇਂਟ ਕਰਦਾ ਹੈ, ਤਾਂ ਉਸ ਨੂੰ ਗੁਰੂ ਦੀ ਬਖਸ਼ੀਸ਼ ਸਿਰੋਪੇ ਦੇ ਰੂਪ ਵਿੱਚ ਭੇਂਟ ਕੀਤੀ ਜਾਂਦੀ ਹੈ। ਉਹਨਾਂ ਕਿਹਾ ਕਿ ਜੇਕਰ ਮੱਕੜ ਨੇ ਇਹ ਪਰੰਪਰਾ ਬੰਦ ਕਰ ਦਿੱਤੀ ਹੈ ਤਾਂ ਉਸ ਨੇ ਸੰਗਤਾਂ ਦੀਆ ਭਾਵਨਾਵਾਂ ਦਾ ਕਤਲ ਕੀਤਾ ਹੈ। ਉਹਨਾਂ ਕਿਹਾ ਕਿ ਪਕੌੜਿਆਂ ਦੀ ਟੋਕਰੀ ਨੂੰ ਮੱਤ ਦੇਣ ਵਾਲਾ ਮੱਕੜ ਕੋਈ ਚੁਣਿਆ ਹੋਇਆ ਪ੍ਰਧਾਨ ਨਹੀਂ, ਸਗੋਂ ਉਸ ਬਾਦਲ ਦੇ ਲਿਫਾਫੇ ਤੇ ਸੁਪਰੀਮ ਦੀ ਬਾਸਕਟ ਵਿੱਚੋ ਨਿਕਲਿਆ ਹੋਇਆ ਪ੍ਰਧਾਨ ਹੈ, ਜਿਹੜਾ ਬ੍ਰਾਹਮਣ ਸਭਾ ਦਾ ਵੀ ਪ੍ਰਧਾਨ ਬਣ ਸਕਦਾ ਹੈ। ਉਹਨਾਂ ਕਿਹਾ ਕਿ ਗੁਰੂ ਦੇ ਸਿਰੋਪੇ ਇਹਨਾਂ ਦੁਸ਼ਟਾਂ ਵੱਲੋ ਅੱਜ ਕਲ ਲੁਟੇਰਿਆਂ ਅਤੇ ਸਮੱਗਲਰਾਂ ਨੂੰ ਦਿੱਤੇ ਜਾਂਦੇ ਹਨ, ਜਾਂ ਫਿਰ ਉਹਨਾਂ ਘੋਨਿਆਂ ਮੋਨਿਆਂ ਨੂੰ ਦਿੱਤੇ ਜਾਂਦੇ ਹਨ ਜਿਹੜੇ ਆਪਣੇ ਨਾਮ ਨਾਲ ਤਾਂ ਸਿੰਘ ਲਿਖਦੇ ਹਨ, ਪਰ ਉਹਨਾਂ ਵਿੱਚ ਸਿੰਘਾਂ ਵਾਲੀ ਕੋਈ ਗੱਲ ਨਹੀਂ ਹੁੰਦੀ। ਉਹਨਾਂ ਕਿਹਾ ਕਿ ਅੱਜ ਕੋਈ ਮਰਿਆਦਾ ਨਹੀਂ ਰਹਿ ਗਈ ਭਾਂਵੇ ਕੋਈ ਸ੍ਰੀ ਦਰਬਾਰ ਸਾਹਿਬ ਦੇ ਅੰਦਰ ਰਹਿਰਾਸ ਦੇ ਪਾਠ ਵਿੱਚ ਚੌਪਈ ਸਾਹਿਬ ਦਾ ਪਾਠ ਕਰੇ ਜਾਂ ਨਾ ਕਰੇ। ਉਹਨਾਂ ਕਿਹਾ ਕਿ ਇਹ ਸਭ ਕੁਝ ਇੱਕ ਗਿਣੀ ਮਿਣੀ ਸਾਜਿਸ਼ ਤਹਿਤ ਨਿੱਕਰਧਾਰੀ ਬਾਦਲ ਦੇ ਕਹਿਣ ਤੇ ਹੀ ਹੋ ਰਿਹਾ ਹੈ, ਤਾਂ ਕਿ ਸਿੱਖੀ ਦਾ ਭੱਠਾ ਚੰਗੀ ਤਰ੍ਵਾ ਬਿਠਾ ਦਿੱਤਾ ਜਾਵੇ। ਉਹਨਾਂ ਕਿਹਾ ਕਿ ਸਿੱਖ ਕੌਮ ਸੁੱਤੀ ਪਈ ਹੈ, ਜਿਸ ਨੂੰ ਜਾਗਣ ਦੀ ਸਖਤ ਲੋੜ ਹੈ।

ਇਸ ਤਰ੍ਹਾਂ ਸ਼੍ਰੀ ਅਕਾਲ ਤਖਤ ਦੇ ਸਾਬਕਾ ਹੈ¤ਡ ਗ੍ਰੰਥੀ ਗਿਆਨੀ ਭਗਵਾਨ ਸਿੰਘ ਨੇ ਵੀ ਸ੍ਰੀ ਦਰਬਾਰ ਸਾਹਿਬ ਦੇ ਅੰਦਰੋਂ ਸਿਰੋਪਾ ਬੰਦ ਕਰਨ ਨੂੰ ਬੱਜਰ ਗਲਤੀ ਦੱਸਦਿਆਂ ਕਿਹਾ ਕਿ ਹੈ ਸਿਰੋਪਾ ਬੰਦ ਕਰਨ ਵਾਲਿਆਂ ਨੂੰ ਕਦੇ ਵੀ ਬਖਸ਼ਿਆ ਨਹੀਂ ਜਾ ਸਕਦਾ, ਕਿਉਂਕਿ ਸਿਰੋਪਾ ਸੰਗਤਾਂ ਦੀਆ ਭਾਵਨਾਵਾਂ ਦਾ ਪ੍ਰਤੀਕ ਹੈ। ਉਹਨਾਂ ਕਿਹਾ ਕਿ ਸਿਰੋਪੇ ਦੀ ਰਸਮ ਗੁਰੂ ਕਾਲ ਤੋਂ ਚੱਲਦੀ ਆ ਰਹੀ ਹੈ, ਅਤੇ ਮੁਗਲ ਸਾਮਰਾਜ ਵੇਲੇ ਜਦੋਂ ਦਾਰਾ ਸਕੋਹ ਬੀਮਾਰ ਸੀ ਤਾਂ ਜਿਹੜੀ ਮੁਸਲਮਾਨ ਅਹਿਲਕਾਰਾਂ ਦੀ ਟੀਮ ਗੁਰੂ ਸਾਹਿਬ ਕੋਲੋ ਜੜੀਆਂ ਬੂਟੀਆਂ ਲੈਣ ਵਾਸਤੇ ਆਈ ਸੀ, ਤਾਂ ਉਸ ਟੀਮ ਨੂੰ ਗੁਰੂ ਹਰਿ ਰਾਇ ਜੀ ਨੇ ਸਨਮਾਨ ਵਜੋਂ ਸਿਰੋਪੇ ਭੇਂਟ ਕੀਤੇ ਸਨ। ਉਹਨਾਂ ਕਿਹਾ ਕਿ ਸਾਕਾ ਨੀਲਾ ਤਾਰਾ ਤੋ ਬਾਅਦ ਜਦੋਂ ਗਿਆਨੀ ਜੈਲ ਸਿੰਘ ਸ੍ਰੀ ਦਰਬਾਰ ਸਾਹਿਬ ਵਿਖੇ ਆਏ ਸਨ ਤਾਂ ਉਹਨਾਂ ਨੇ ਦਾਹੜੀ ਰੰਗੀ ਹੋਈ ਸੀ, ਫਿਰ ਵੀ ਉਹਨਾਂ ਨੂੰ ਸਿਰੋਪਾ ਦਿੱਤਾ ਗਿਆ ਸੀ, ਜੋ ਕਿ ਪਰੰਪਰਾ ਦੇ ਖਿਲਾਫ ਸੀ। ਇਸੇ ਕੈਪਟਨ ਅਮਰਿੰਦਰ ਸਿੰਘ ਜਦੋਂ ਮੁੱਖ ਮੰਤਰੀ ਬਣ ਕੇ ਆਏ ਸਨ ਤਾਂ ਉਹਨਾਂ ਨੂੰ ਵੀ ਸਿਰੋਪਾ ਦੇਣ ਤੋ ਇਸ ਕਰਕੇ ਇਨਕਾਰ ਕਰ ਦਿੱਤਾ ਗਿਆ ਸੀ, ਕਿਉਕਿ ਉਹਨਾਂ ਨੇ ਵੀ ਦਾਹੜੀ ਰੰਗੀ ਹੋਈ ਸੀ। ਉਹਨਾਂ ਕਿਹਾ ਕਿ ਮੌਜੂਦਾ ਸਿਆਸੀ ਪ੍ਰਬੰਧ ਵਿੱਚ ਪਰੰਪਰਾ ਨਾ ਦੀ ਕੋਈ ਵਸਤੂ ਨਹੀਂ ਰਹੀ ਅਤੇ ਸਿੱਖ ਕੌਮ ਲਈ ਇਸ ਤੋਂ ਮੰਦਭਾਗਾ ਸਮਾਂ ਹੋਰ ਕੋਈ ਨਹੀਂ ਹੋ ਸਕਦਾ।


Disclaimer: Khalsanews.org does not necessarily endorse the views and opinions voiced in the news । articles । audios । videos or any other contents published on www.khalsanews.org and cannot be held responsible for their views.  Read full details....

Go to Top