Share on Facebook

Main News Page

ਬਿਪਰ ਨੇ ਹਮੇਸ਼ਾਂ ਹੀ ਸਿੱਖਾਂ ਨੂੰ ਅਪਣੇ ਤਿਉਹਾਰਾਂ ਨਾਲ ਜੋੜੀ ਰਖਿਆ, ਇਸ ਲਈ ਕਿ ਸਿੱਖਾਂ ਦੀ "ਵਖਰੀ ਹੋਂਦ" ਸਾਬਿਤ ਨਾ ਹੋ ਸਕੇ
- ਗਿਆਨੀ ਗੁਰਚੇਤਨ ਸਿੰਘ, ਲੁਧਿਆਣਾ

ਕਾਨਪੁਰ, 05 ਜਨਵਰੀ 2013: "ਮੱਕੜ ਸ਼ਾਹੀ ਬ੍ਰਾਹਮਣੀ ਜੰਤਰੀ" ਨੂੰ ਰੱਦ ਕਰਦਿਆਂ, ਕਾਨਪੁਰ ਦੀਆਂ ਸੁਚੇਤ ਸਿੱਖ ਸੰਗਤਾਂ ਨੇ ਦਸਮ ਪਿਤਾ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ ਬੜੇ ਉਤਸਾਹ ਨਾਲ ਗੁਰਦੁਆਰਾ ਸੰਤ ਨਗਰ, ਕਾਨਪੁਰ ਵਿੱਖੇ ਮੂਲ ਨਾਨਕ ਸ਼ਾਹੀ ਕੈਲੰਡਰ ਅਨੁਸਾਰ ਮਣਾਇਆ।

ਗੁਰੂ ਘਰ ਦੇ ਪ੍ਰਚਾਰਕ ਗਿਆਨੀ ਗੁਰਚੇਤਨ ਸਿੰਘ, ਲੁਧਿਆਣਾ ਅਤੇ ਰਾਗੀ ਜੱਥਾ ਭਾਰੀ ਗੁਰਮੀਤ ਸਿੰਘ ਜੀ ਲੁਧਿਆਨਾ ਨੇ ਗੁਰਮਤਿ ਵੀਚਾਰਾਂ ਅਤੇ ਗੁਰਬਾਣੀ ਕੀਰਤਨ ਰਾਂਹੀ ਸੰਗਤਾਂ ਨੂੰ ਨਿਹਾਲ ਕਿਤਾ।

ਗਿਆਨੀ ਗੁਰਚੇਤਨ ਸਿੰਘ ਜੀ ਨੇ ਨਾਨਕ ਸ਼ਾਹੀ ਕੈਲੰਡਰ ਬਾਰੇ ਸਿੱਖਾਂ ਨੂੰ ਸੁਚੇਤ ਕਰਦਿਆਂ ਕਹਿਆ ਕਿ ਸਿੱਖਾਂ ਨਾਲ ਬਿਪਰ ਦੀ ਇਕ ਸਾਜਿਸ਼ ਦੇ ਅਧੀਨ ,ਹਮੇਸ਼ਾਂ ਤੋਂ ਹੀ ਇਹ ਕੋਸ਼ਿਸ਼ ਕੀਤੀ ਜਾਂਦੀ ਰਹੀ ਹੈ, ਕਿ ਜੇ ਸਿੱਖਾਂ ਨੇ ਸਾਡੇ ਤਿਉਹਾਰ ਮਨਾਣੇ ਛੱਡ ਦਿਤੇ ਤੇ ਉਨ੍ਹਾਂ ਹਿੰਦੂ ਸਮਾਜ ਦਾ ਇਕ ਹਿੱਸਾ ਕਦੀ ਵੀ ਸਾਬਿਤ ਨਹੀ ਕੀਤਾ ਜਾ ਸਕੇਗਾ । ਇਸੇ ਸਾਜਿਸ਼ ਦੇ ਤਹਿਤ ਬਿਪਰ ਨੇ ਸਿੱਖਾਂ ਨੂੰ ਅਪਣੇ ਤਿਉਹਾਰਾਂ, ਦਿਵਾਲੀ , ਹੋਲੀ, ਮਕਰ ਸੰਕ੍ਰਾਂਤੀ ਅਤੇ ਮਸਿਆ ਆਦਿਕ ਨਾਲ ਜੋੜ ਕੇ ਉਸ ਨੁੰ ਗੁਰਮਤਿ ਤੋਂ ਤੋੜਨ ਦਾ ਕੰਮ ਕੀਤਾ ਹੈ, ਜਦਕਿ ਬਿਪਰ ਦੇ ਇਨਾਂ ਤਿਉਹਾਰਾਂ ਨਾਲ ਸਿੱਖਾਂ ਦਾ ਕੋਈ ਲੈਣਾਂ ਦੇਨਾਂ ਨਹੀ ਹੈ।

ਗੁਰਮਤਿ ਸਮਾਗਮ ਦਾ ਇਹ ਉਪਰਾਲਾ ਗੁਰਦੁਆਰਾ ਪੰਜਾਬ ਬਿਰਾਦਰੀ, ਸੰਤ ਨਗਰ, ਕਾਨਪੁਰ ਵਲੋਂ ਕੀਤਾ ਗਇਆ। ਸਮਾਗਮ ਵਿਚ ਕਾਨਪੁਰ ਦੇ ਪ੍ਰਸਿਧਰਾਗੀ ਅਤੇ ਪ੍ਰਚਾਰਕ ਗਿਆਨੀ ਜਸਵਿੰਦਰ ਸਿੰਘ, ਕਾਨਪੁਰੀ ਅਤੇ ਗਿਆਨੀ ਸੁਰਿੰਦਰ ਸਿੰਘ ਜੀ ਨੇ ਵੀ ਗੁਰਬਾਣੀ ਕੀਰਤਨ ਰਾਹੀ ਸੰਗਤਾਂ ਨੂੰ ਨਿਹਾਲ ਕੀਤਾ।

ਗੁਰਦੁਆਰਾ ਪੰਜਾਬ ਬਿਰਾਦਰੀ, ਸੰਤ ਨਗਰ ਦੇ ਜਨਰਲ ਸਕਤੱਰ ਵੀਰ ਕੰਵਲਪਾਲ ਸਿੰਘ ਨੇ ਅਪਣੀ ਤਕਰੀਰ ਕਰਦਿਆਂ ਕਹਿਆ ਕਿ ਨਾਨਕ ਸ਼ਾਹੀ ਕੈਲੰਡਰ ਦਾ ਕਤਲ, ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੇ ਆਪ ਹੁਦਰੇ ਤੌਰ ਤੇ ਕਰ ਦਿਤਾ, ਜਦੋਂ ਕੇ ਪੰਜ ਹੇਡ ਗ੍ਰੰਥੀਆਂ ਵਿਚੋਂ ਕੇਸ਼ਗੜ੍ਹ ਸਾਹਿਬ ਅਤੇ ਸ਼੍ਰੋਮਣੀ ਕਮੇਟੀ ਦੇ ਮੈੰਬਰ ਸੁਖਦੇਵ ਸਿੰਘ ਭੋਰ ਸਮੇਤ ਹੋਰ ਕਈ ਮੇੰਬਰਾਂ ਨੇ ਇਸ ਲਈ ਕਰੜਾ ਵਿਰੋਧ ਵੀ ਕੀਤਾ ਸੀ।

ਗੁਰਦੁਆਰਾ ਪੰਜਾਬ ਬਿਰਾਦਰੀ ਦੇ ਪ੍ਰਧਾਨ ਸ. ਹਰਚਰਨ ਸਿੰਘ ਹੋਰਾਂ ਨੇ ਕਹਿਆ ਕੇ ਸ਼੍ਰੋਮਣੀ ਕਮੇਟੀ ਦੇ ਇਸ ਆਪ ਹੁਦਰੇ ਫੈਸਲੇ ਨੇ ਕੌਮ ਵਿੱਚ ਬਹੁਤ ਵੱਡਾ ਭੰਬਲਭੁਸਾ ਖੜਾ ਕਰ ਦਿਤਾ ਹੈ। ਅੱਜ 5 ਜਨਵਰੀ ਨੂੰ ਸਰਕਾਰੀ ਛੁੱਟੀ ਹੈ, ਅਤੇ ਬਹੁਤੀਆਂ ਸਿੰਘ ਸਭਾਵਾਂ ਅਪਣੀ ਕੁਰਸੀ ਚਲੇ ਜਾਂਣ ਦੇ ਡਰ ਕਰਕੇ ਦਸਮ ਪਿਤਾ ਦਾ ਪ੍ਰਕਾਸ਼ ਦਿਹਾੜਾ "ਮਕੱੜ ਸ਼ਾਹੀ ਜੰਤਰੀ" ਅਨੁਸਾਰ ਮਨਾ ਰਹੀਆਂ ਨੇ। ਅਨਮਤਿ ਦੇ ਲੋਕੀਂ ਸਿੱਖ ਕੌਮ ਦਾ ਮਜਾਕ ਉਡਾ ਰਹੇ ਨੇ।

ਇਸ ਸਮਾਗਮ ਵਿੱਚ ਵੀਰ ਹਰਪਾਲ ਸਿੰਘ ਗਾਂਧੀ, ਮਨਮੀਤ ਸਿੰਘ ਸਵਾਲੱਖ, ਇੰਦਰ ਜੀਤ ਸਿੰਘ ਕਾਨਪੁਰ, ਵੀਰ ਸੁਰਜੀਤ ਸਿੰਘ, ਵੀਰ ਦਲੀਪ ਸਿੰਘ, ਵੀਰ ਰਜਿੰਦਰ ਸਿੰਘ ਭੱਠੇ ਵਾਲੇ, ਸੁਰਿੰਦਰ ਸਿੰਘ ਅਤੇ ਹੋਰ ਕਈਂ ਸੁਚੇਤ ਵੀਰਾਂ ਨੇ ਹਿੱਸਾ ਲੈ ਕੇ ਸੰਗਤਾਂ ਨੂੰ ਅਪਣੇ ਵਿਚਾਰਾਂ ਨਾਲ ਅਵਗਤ ਕਰਾਇਆ।


Disclaimer: Khalsanews.org does not necessarily endorse the views and opinions voiced in the news । articles । audios । videos or any other contents published on www.khalsanews.org and cannot be held responsible for their views.  Read full details....

Go to Top