Share on Facebook

Main News Page

ਦਸਮੇਸ਼ ਦਰਬਾਰ ਗੁਰਦੁਆਰਾ, ਨਿਊਜਰਸੀ ਵਿੱਚ ਜਦੋਂ ਅਰਦਾਸ ਵਿੱਚ ਦਸ਼ਮੇਸ਼ ਪਿਤਾ ਦਾ ਨਾਮ ਲੈਣ 'ਤੇ ਕਮੇਟੀ ਨੇ ਲਾਈ ਪਾਬੰਦੀ

ਕਾਰਟੇਰਟ (ਨਿਊਜਰਸੀ) - (ਜਸਵਿੰਦਰ ਸਿੰਘ ਭੁੱਲਰ): ਦਸ਼ਮੇਸ਼ ਦਰਬਾਰ ਗੁਰਦੁਆਰਾ 2004 ਵਿਚ ਸੰਗਤਾਂ ਲਈ ਸ਼ੁਰੂ ਹੋਇਆ ਸੀ। ਜਿਥੇ ਸਾਰੇ ਪ੍ਰੋਗਰਾਮ ਅਪ੍ਰੇਲ 2012 ਤੱਕ 2003 'ਚ ਜਾਰੀ ਨਾਨਕਸ਼ਾਹੀ ਕਲੰਡਰ ਅਨੁਸਾਰ ਹੀ ਮਨਾਏ ਜਾਂਦੇ ਰਹੇ ਹਨ। ਇਸੇ ਤਰਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਵੀ ਹਰ ਸਾਲ 5 ਜਨਵਰੀ ਨੂੰ ਹੀ ਮਨਾਇਆ ਜਾਂਦਾ ਹੈ। ਇਸ ਸਾਲ ਵੀ ਤਿੰਨ ਜਨਵਰੀ ਨੂੰ ਗੁਰਦੁਆਰਾ ਸਾਹਿਬ ਵਿਖੇ ਸੰਗਤਾਂ ਵਲੋਂ ਅਖੰਡ ਪਾਠ ਸ਼ੁਰੂ ਕਰਵਾਇਆ ਗਿਆ ਸੀ ਜਿਸ ਦਾ ਭੋਗ 5 ਜਨਵਰੀ ਨੂੰ ਪਾਇਆ ਗਿਆ।

ਕਮੇਟੀ ਦੀ ਧਿੰਗੋਜੋਰੀ ਤੇ ਹੈਰਾਨ ਹੋਈ ਸੰਗਤ ਦੇ ਮੈਂਬਰ-ਗੁਰੂ ਘਰ ‘ਚ ਪੁਲੀਸ ਪਰਵੇਸ਼ ਕਰਦੀ ਹੋਈ ਦਸ਼ਮੇਸ਼ ਪਿਤਾ ਦਾ ਨਾਮ ਲੈਣ ਤੋਂ ਪਾਬੰਦੀ ਲਾਉਣ ਵਾਲੇ ਪ੍ਰਬੰਧਕ ਸੱਜਣ

ਅਖੰਡ ਪਾਠ ਦੀ ਸ਼ੁਰੂਆਤ ਸਮੇਂ ਦਸ਼ਮੇਸ਼ ਜੀ ਦੇ ਨਾਮ ਤੇ ਬਣੇ ਇਸ ਗੁਰਦੁਆਰੇ 'ਚ ਕਮੇਟੀ ਵਲੋਂ ਗੁਰੂ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੀ ਅਰਦਾਸ ਕਰਨ ਤੇ ਹੀ ਪਾਬੰਦੀ ਲਾ ਦਿੱਤੀ ਗਈ ਕਿ ਅੱਜ ਗੁਰੂ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੀ ਅਰਦਾਸ ਨਹੀਂ ਹੋ ਸਕਦੀ। ਸੰਗਤ ਨੇ ਕਿਹਾ ਅਸੀਂ ਤਾਂ ਗੁਰੂ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੇ ਸਬੰਧ 'ਚ ਹੀ ਅਖੰਡ ਪਾਠ ਰਖਾਏ ਹਨ ਅਤੇ ਇਹੀ ਅਰਦਾਸ ਕਰਨੀ ਹੈ ਜੇ ਨਹੀਂ ਕਰਨੀ ਤਾਂ ਆਪਣੀ ਮਰਜ਼ੀ ਦੀ ਅਰਦਾਸ ਕਰ ਲਵੋ ਅਖੰਡ ਪਾਠ ਸ਼ੁਰੂ ਹੋਣ ਦਿਓ। 5 ਜਨਵਰੀ ਨੂੰ ਵੱਡੀ ਗਿਣਤੀ 'ਚ ਸੰਗਤਾਂ ਨੇ ਹਾਜਰੀ ਭਰੀ। ਅਖੰਡ ਪਾਠ ਸੰਪੂਰਨ ਹੋਣ ਉਪਰੰਤ ਗਿਆਨੀ ਜੀ ਨੇ ਅਨੰਦ ਸਾਹਿਬ ਪੜ੍ਹਿਆ ਤੇ ਸੰਗਤ ਵਿੱਚੋਂ ਹੀ ਚੜਦੀ ਕਲਾ ਵਾਲੇ ਸਿੰਘ ਨੇ ਅਰਦਾਸ ਕਰ ਦਿੱਤੀ ਜਿਸ ਵਿਚ ਗੁਰੂ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੀ ਅਰਦਾਸ ਵੀ ਕਰ ਦਿੱਤੀ।

ਪ੍ਰਸ਼ਾਦ ਵਰਤਣ ਉਪਰੰਤ ਜਦ ਇੱਕ ਸਿੰਘ ਨੇ ਉੱਠ ਕੇ ਸੰਗਤ ਦਾ ਧੰਨਵਾਦ ਕਰਨਾ ਸ਼ੁਰੂ ਕੀਤਾ ਤਾਂ ਜਿਉਂ ਹੀ ਉਸਨੇ ਦਸ਼ਮੇਸ਼ ਪਿਤਾ ਜੀ ਕਿਹਾ ਤਾਂ ਮਾਈਕ ਬੰਦ ਕਰ ਦਿੱਤਾ ਗਿਆ (ਕਮੇਟੀ ਵਲੋਂ ਉਸ ਸਮੇਂ ਪ੍ਰਧਾਨ ਅਤੇ ਸੈਕਟਰੀ ਵੀ ਉਥੇ ਮਜੂਦ ਸਨ, ਜਿਨਾਂ ਨੇ ਸਪੀਕਰ ਬੰਦ ਕਰਵਾਇਆ ਸੀ) ਜਿਸ ਤੇ ਗੁਰਦੁਆਰਾ ਸਾਹਿਬ 'ਚ ਹੰਗਾਮਾ ਜਿਹਾ ਹੋ ਗਿਆ ਜਿਸ ਦੀ ਜ਼ਿਮੇਵਾਰੀ ਕਮੇਟੀ ਤੇ ਹੀ ਆਉਂਦੀ ਹੈ। ਸੰਗਤਾਂ ਦੀਵਾਨ ਹਾਲ ਤੋਂ ਬਾਹਰ ਲੰਗਰ ਹਾਲ ਤੇ ਦਫਤਰ ਵੱਲ ਜਾ ਚੁੱਕੀਆਂ ਸਨ ਜਦ ਕਮੇਟੀ ਨੇ ਪੁਲਿਸ ਸੱਦ ਲਈ। ਪੁਲਿਸ ਦੀ ਹਾਜਰੀ 'ਚ ਵੀ ਕੁਝ ਚਿਰ ਵਿਵਾਦ ਚੱਲਦਾ ਰਿਹਾ। ਫਿਰ ਸੰਗਤਾਂ ਨੇ ਲੰਗਰ ਛਕਿਆ ਤੇ ਘਰਾਂ ਨੂੰ ਚਲ ਪਾਏ ਪਰ ਕਮੇਟੀ ਦੇ ਹੰਕਾਰ ਦੀ ਸੰਗਤਾਂ ਵਲੋਂ ਪੁਰਜ਼ੋਰ ਨਿੰਦਾ ਕੀਤੀ ਗਈ ਜਿਨਾਂ ਨੇ ਦਸ਼ਮੇਸ਼ ਜੀ ਦੇ ਪ੍ਰਕਾਸ਼ ਪੁਰਬ ਤੇ ਅਰਦਾਸ ਤੇ ਪਾਬੰਦੀ ਲਾ ਕੇ ਗੁਰੂ ਘਰ ਦਾ ਮਾਹੌਲ ਖਰਾਬ ਕੀਤਾ ਅਤੇ ਪੁਲਿਸ ਨੂੰ ਸੱਦਿਆ ਜਿਹੜਾ ਨਿੰਦਣਯੋਗ ਹੈ।


Disclaimer: Khalsanews.org does not necessarily endorse the views and opinions voiced in the news । articles । audios । videos or any other contents published on www.khalsanews.org and cannot be held responsible for their views.  Read full details....

Go to Top