ਸਤਿਗੁਰੂ
ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਜਦੋ ਆਪਾਂ ਵਿਚਾਰਦੇ ਸਮਝਦੇ ਹਾਂ ਤਾ ਗੁਰੂ ਜੀ ਨੇ ਹਰ
ਸ਼ਬਦ ਦੇ ਅਰਥਾਂ ਨੂੰ ਗੁਰਮਤਿ ਦੀ ਰੰਗਤ ਦਿੱਤੀ ਹੈ ਜਿਸਨੂੰ ਸਮਝਣਾ ਅਤੀ ਲੋੜੀਦਾਂ ਹੈ। ਜੇ
ਅਸੀਂ ਸਿਰਫ ਬਾਹਰੀ ਅਰਥਾਂ ਦੇ ਉੱਤੇ ਟਿਕ ਗਏ ਤਾਂ ਅਸੀਂ ਗੁਰਮਤਿ ਦੇ ਗਾਡੀ ਰਾਹ ਨੂੰ ਪਿੱਛੇ
ਛੱਡ ਜਾਂਵਾਗੇ ਤੇ ਮਨਮਤ ਦੇ ਰਸਤੇ ਕੁਰਾਹੇ ਪੈ ਜਾਂਵਾਗੇ । ਜਦੋ ਅਸੀਂ ਗੁਰੂ ਕੀ ਵਿਚਾਰ ਨੂੰ
ਸਮਝਦੇ ਹਾਂ ਤਾਂ ਸਰਬ ਸਾਂਝੀਵਾਲਤਾ ਦਾ ਉਪਦੇਸ਼ ਸਾਨੂੰ ਪ੍ਰਾਪਤ ਹੁੰਦਾ ਹੈ। ਪਰ ਇਹ ਸਰਬ
ਸਾਂਝੀ ਵਾਲਤਾ ਕੀ ਹੈ..?
ਜੇਕੋਈ ਸਾਨੂੰ ਆਖੇ ਕਿ ਭਾਈ ਗੁਰਬਾਣੀ
ਤਾਂ ਸੱਭੇ ਸਾਂਝੀ ਵਾਲ ਸਦਾਇਨ ਦਾ ਹੋਕਾ ਦਿੰਦੀ ਹੈ, ਤੇ ਜੇ
ਮੈ ਮੰਦਰ ਵਿਚ ਜਾ ਕੇ ਮੂਰਤੀ ਪੂਜਾ ਕਰ ਲਈ ਤਾ ਕੀ ਹੋ ਗਿਆ। ਬਾਣੀ ਵਿਚ ਵੀ ਤਾਂ ਮੁਸਲਮਾਨ
ਦੀ ਗੱਲ ਵੀ ਕੀਤੀ ਗਈ ਹੈ, ਜੇ ਮਸੀਤੇ ਚਲਿਆ ਗਿਆ ਤਾਂ ਕੀ
ਹੋਇਆ। ਕਿਉਕਿ ਗੁਰੂ ਕਹਿੰਦਾ ਹੈ ਕਿ ਸਾਰੇ ਇਕ ਹੀ ਹਨ, ਜਿਵੇਂ
ਅੱਜ ਸਾਡੇ ਕੁਝ ਲੋਕਾਂ ਦੀ ਧਾਰਨਾ ਬਣ ਗਈ ਹੈ, ਕਿ ਗੁਰਬਾਣੀ
ਵੀ ਕਹਿੰਦੀ ਹੈ ਜੀ ਸਾਰੇ ਧਰਮ ਬਰਾਬਰ ਹੁੰਦੇ ਹਨ। ਮੈਨੂੰ
ਇਹ ਲੇਖ ਲਿਖਣ ਦਾ ਖਿਆਲ ਸਾਡੇ ਹੀ ਕੁਝ ਸਿੱਖਾਂ ਦੇ ਸਾਂਝੀਵਾਲਤਾ ਦੇ
ਅਖੌਤੀ ਸੰਕਲਪ ਨੂੰ ਦੇਖ ਕੇ ਆਇਆ ਹੈ।
ਇਥੋ ਤੱਕ ਇਕ ਵੀਰ ਨਾਲ ਵਿਚਾਰ ਚਰਚਾ ਕਰ ਰਿਹਾ ਸੀ,
ਤਾਂ ਉਸ ਵੀਰ ਦਾ ਤੱਤ ਕੁਝ ਜਿਆਦਾ ਹੀ ਸਿਰ ਚੜ ਬੋਲ ਪਿਆ ਤੇ ਵਿਚਾਰ ਕਰਦਿਆਂ ਕਹਿਣ ਲੱਗੇ,
ਜੇ ਧੀ ਭੈਣ ਦਾ ਰਿਸ਼ਤਾ ਅਸੀਂ ਮੁਸਲਮਾਨ ਨਾਲ ਕਰ ਦੇਵਾਂਗੇ ਤਾਂ ਫਿਰ ਕੀ ਹੋ ਜਾਵੇਗਾ।
ਗੁਰਬਾਣੀ ਨੇ ਵੀ ਮੁਸਲਮਾਨ ਦੀ ਗੱਲ ਕੀਤੀ ਹੈ। ਪਰ ਮੇਰੀ ਥੋੜੀ ਮੱਤ ਦਾ ਉਸ ਵੀਰ ਨੂੰ ਸੁਆਲ
ਸੀ, ਕਿ ਉਸ ਭੈਣ ਦਾ ਮੁਸਲਮਾਨ ਨਾਲ ਅਨੰਦ ਕਾਰਜ ਹੋਵੇਗਾ ਕਿ
ਨਿਕਾਹ ਕਰੋਗੇ, ਤੇ ਜੇ ਗੁਰਬਾਣੀ ਵਿਚ ਮੁਸਲਮਾਨ ਦੀ ਗੱਲ
ਕੀਤੀ ਹੈ ਤਾਂ ਕੀ ਨਿਕਾਹ ਕਰ ਦੇਣਾ ਜਾਇਜ ਹੈ...?
ਜੇ ਅਸੀਂ ਕਹਿੰਦੇ ਹਾਂ, ਕਿ ਗੁਰੂ
ਗ੍ਰੰਥ ਸਾਹਿਬ ਸਾਰਿਆਂ ਦਾ ਸਾਂਝਾ ਗੁਰੂ ਹੈ ਤਾਂ ਇਸ ਦਾ
ਅਰਥ ਤਾਂ ਹੁਣ ਇਹ ਵੀ ਨਹੀਂ ਬਣਦਾ ਕਿ ਹੁਣ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਤੁਸੀਂ ਕਿਸੇ
ਮੜੀ ਜਾਂ ਮੰਦਰ ਵਿਚ ਕਰ ਆੳ। ਅੱਜ ਜਾਣੇ ਅਣਜਾਣੇ ਅਸੀਂ ਇਸ ਸਾਂਝੀਵਾਲਤਾ ਦੇ ਸਿਧਾਂਤ ਨੂੰ
ਵੀ ਕਰਮਕਾਂਡੀ ਰੰਗਤ ਦੇ ਦਿੱਤੀ ਹੈ। ਮੈ ਜੋ ਉਪਰੋਕਤ ਵਿਚਾਰ ਦੇ ਰਿਹਾ ਸੀ,
ਕਿ ਜੇ ਕਿਤੇ ਅਸੀਂ ਮੁਸਲਮਾਨ ਲਫਜ ਬਾਣੀ ਵਿਚੋ ਪੜਿਆ ਹੈ,
ਤਾਂ ਪਹਿਲਾ ਇਹ ਸਮਝਣਾ ਵੀ ਜਰੂਰੀ ਹੈ ਕਿ ਗੁਰੂ ਨਾਨਕ ਦੀ ਨਿਗਾਹ ਵਿਚ ਉਹ ਮੁਸਲਮਾਨ ਕੌਣ
ਹੈ। {ਕੀ ਸਿੱਖ ਜੋ ਗੁਰਮਤਿ ਨੂੰ ਧਾਰਨ ਕਰਨ ਵਾਲਾ ਬਾਬੇ ਦੇ
ਬੋਲਾਂ ਨੂੰ ਕਮਾਉਣ ਵਾਲਾ ਉਹ ਮੁਸਲਮਾਨ ਨਹੀਂ ..ਉਹ ਵੀ ਮੁਸਲਮਾਨ ਹੋ ਸਕਦਾ ਹੈ} ਉਹ ਨਮਾਜ
ਕਿਹੜੀ ਹੈ।
ਇਕ ਬੇਨਤੀ ਹੋਰ ਕਰਾਂ, ਜਿਸ ਮੁਸਲਮਾਨ
ਵੱਲ ਤੁਸੀਂ ਵੇਖ ਰਹੇ ਹੋ ਉਸ ਦੀ ਨਿਮਾਜ ਨੂੰ ਹਿੰਦੂ, ਈਸਾਈ ਪਰਵਾਨ ਨਹੀਂ ਕਰਦੇ ਉਹ ਨਹੀਂ
ਪੜਨਗੇ। ਪਰ ਬਾਬਾ ਜਿਹੜੀ ਨਮਾਜ ਦੇ ਰਿਹਾ ਹੈ ਉਹ ਜੇ ਕਿਤੇ ਅਸੀਂ ਹਿੰਦੂ, ਈਸਾਈ ਜਾਂ
ਮੁਸਲਮਾਨ ਇੱਥੋ ਤੱਕ ਕੇ ਰੱਬ ਦੀ ਹੋਂਦ ਨੂੰ ਵੀ ਨਾ ਮੰਨਣ ਵਾਲੇ ਬੰਦੇ ਨੂੰ ਸਮਝਾ ਦੇਈਏ
ਤਾਂ ਸਾਇਦ ਉਹ ਵੀ ਪੜਨ ਤੋਂ ਇਨਕਾਰ ਨਹੀਂ ਕਰ ਪਾਏਗਾ।
ਇਹ ਹੁੰਦੀ ਹੈ ਸਰਬਸਾਂਝੀਵਾਲਤਾ ਜਦੋ ਤੁਹਾਡੀ ਗੱਲ ਨੂੰ
ਮੰਨਣ ਲੱਗਿਆਂ ਸਾਹਮਣੇ ਵਾਲਾ ਫਿਰਕਿਆਂ, ਜਾਤਾਂ ਪਾਤਾਂ ਤੇ
ਮਜ੍ਹਬਾਂ ਤੋਂ ਵੀ ਉੱਪਰ ਉੱਠ ਜਾਵੇ।
ਇਕ ਗੱਲ ਅਸੀਂ ਆਮ ਤੌਰ ਤੇ ਕਹਿੰਦੇ ਹਾਂ ਕੇ ਬਾਬਾ ਫਰੀਦ ਮੁਸਲਮਾਨ ਸੀ
ਪਰ ਖਿਆਲ ਕਰਨਾ। ਕੀ ਬਾਬਾ ਫਰੀਦ ਕੋਈ ਸੁੰਨਤ ,ਹੱਜ ,ਪੰਜ ਨਿਮਾਜਾਂ,ਦਰਗਾਹਾਂ ਜਾਂ ਸ਼ੀਆ
ਸੁੰਨੀ ਦੇ ਝਗੜਿਆ ਵਿਚ ਪੈਣ ਵਾਲੇ ਮੁਸਲਮਾਨ ਸਨ...?
ਇਸੇ ਤਰ੍ਹਾਂ ਜੇ ਭਗਤ ਸਾਹਿਬਾਨ ਵੀ ਕੋਈ ਹਿੰਦੂੰ ਨਹੀਂ ਸਨ,
ਉਹ ਤਾਂ ਟਿੱਕੇ ਜਨੇਊ ਤੋਂ ਵੈਸੇ ਹੀ ਇਨਕਾਰੀ ਸਨ,
ਜਿਦਾਂ ਗੁਰੂ ਨਾਨਕ ਸਾਹਿਬ ਜੀ। ਫਿਰ ਉਹ ਹਿੰਦੂੰ ਕਿਦਾਂ ਹੋਏ। ਹੁਣ ਭਗਤ ਨਾਮਦੇਵ ਤਾਂ ਹਿੰਦੂੰ
ਵਿਚਾਰਧਾਰਾ ਨੂੰ ਪੂਰੀ ਤਰ੍ਹਾਂ ਆਪਣੀ ਬਾਣੀ ਵਿਚ ਨਕਾਰਦੇ
ਹਨ, ਇਸੇ ਤਰ੍ਹਾ ਭੱਟ ਸਾਹਿਬਾਨ ਵੀ ਕੋਈ ਬ੍ਰਾਹਮਣ ਨਹੀਂ ਸਨ,
ਗੁਰੂ ਸਾਹਿਬ ਨੇ ਕਿਸੇ ਮੁਸਲਮਾਨ, ਹਿੰਦੂ ਦੀ ਬਾਣੀ ਨਹੀਂ ਦਰਜ ਕੀਤੀ,
ਸਗੋ ਸਤਿਗੁਰੂ ਨੂੰ ਜਿੰਨਾ ਦੀ ਵਿਚਾਰ ਫਿਰਕਿਆਂ ਜਾਤਾ ਪਾਤਾਂ ਅਤੇ ਸਮਾਜਿਕ ਗੁਲਾਮੀ ਤੋਂ
ਮੁਕਤ ਕਰਨ ਵਾਲੀ ਲੱਗੀ, ਉਹਨਾਂ ਇਨਸਾਨੀਅਤ ਦੈਵੀ ਗੁਣਾਂ
ਨਾਲ ਭਰਪੂਰ ਮਨੁੱਖਾਂ ਦੀ ਅਵਾਜ ਨੂੰ ਆਪਣੇ ਨਾਲ ਬੁਲੰਦ ਕੀਤਾ ਹੈ।
(ਉਹਨਾਂ ਦਾ ਜਨਮ ਭਾਂਵੇ ਦੁਨੀਆਂ ਦੇ ਕਿਸੇ ਅਖੌਤੀ
ਜਾਤ ਪਾਤ ਵਿਚ ਹੋਵੇ) ਬਾਬੇ ਨੇ
ਇਹਨਾਂ ਸਭ ਭਗਤਾਂ ਭੱਟਾਂ ਦਾ ਉਪਦੇਸ਼ ਵੇਖਿਆ ਸੀ,
ਨਾ ਕੇ ਕੋਈ ਜਾਤ ਫਿਰਕਾ।
ਹੁਣ ਵਿਚਾਰੋ ਬਾਬਾ ਮੁਸਲਮਾਨ ਕਿਸਨੂੰ ਕਹਿੰਦਾ ਹੈ ਇਹ ਤਾਂ ਪੜ ਲਿਆ
ਕੇ ਗੁਰਬਾਣੀ ਵਿਚ ਮੁਸਲਮਾਨ ਆਇਆ ਹੈ।
ਪੰਜਿ ਨਿਵਾਜਾ ਵਖਤ ਪੰਜਿ ਪੰਜਾ ਪੰਜੇ ਨਾਉ
॥ ਪਹਿਲਾ ਸਚੁ ਹਲਾਲ ਦੁਇ ਤੀਜਾ ਖੈਰ ਖੁਦਾਇ ॥
ਚਉਥੀ ਨੀਅਤਿ ਰਾਸਿ ਮਨੁ ਪੰਜਵੀ ਸਿਫਤਿ ਸਨਾਇ ॥
ਕਰਣੀ ਕਲਮਾ ਆਖਿ ਕੈ ਤਾ ਮੁਸਲਮਾਣੁ ਸਦਾਇ ॥ ਨਾਨਕ ਜੇਤੇ
ਕੂੜਿਆਰ ਕੂੜੈ ਕੂੜੀ ਪਾਇ ॥3॥
ਅਰਥ - (ਮੁਸਲਮਾਨ ਦੀਆਂ ਪੰਜ ਨਿਮਾਜਾਂ ਹਨ,ਉਹਨਾਂ ਦੇ ਵਖਤ ਵੀ ਪੰਜ
ਹਨ ਤੇ ਪੰਜ ਨਿਮਾਜਾਂ ਦੇ ਵੱਖਰੇ ਵੱਖਰੇ ਪੰਜ ਨਾਮ।
(ਪਰ ਅਸਾਡੇ ਮੱਤ ਵਿਚ ਅਸਲ ਨਿਮਾਜਾਂ ਇਹ ਹਨ) ਸੱਚ ਬੋਲਣਾ ਨਮਾਜ ਦਾ
ਪਹਿਲਾਂ ਨਾਮ ਹੈ (ਭਾਵ ਸਵੇਰ ਦੀ ਪਹਿਲੀ ਨਮਾਜ),
ਹੱਕ ਦੀ ਕਮਾਈ ਦੂਜੀ ਨਮਾਜ ਹੈ, ਰੱਬ ਤੋਂ ਸੱਭ ਦਾ ਭਲਾ ਮੰਗਣਾ ਨਮਾਜ ਦਾ ਤੀਜਾ ਨਾਮ
ਹੈ।
ਨੀਅਤ ਨੂੰ ਸਾਫ ਰੱਖਣਾ ਮਨ ਨੂੰ ਸਾਫ ਕਰਨਾ,
ਇਹ ਚਉਥੀ ਨਿਮਾਜ ਹੈ ਪਰਮਾਤਮਾ ਦੀ ਸਿਢਤ ਸਲਾਹ ਤੇ ਵਡਿਆਈ ਕਰਨੀ ਇਹ ਪੰਜਵੀ ਨਮਾਜ ਹੈ।
ਇਹਨਾਂ ਪੰਜਾਂ ਨਮਾਜਾਂ ਦੇ ਨਾਲ ਉੱਚਾ ਆਚਰਣ ਬਨਾਉਣ ਰੂਪੀ ਕਲਮਾਂ ਪੜੇ
ਤਾਂ (ਆਪਣੇ ਆਪ ) ਨੂੰ ਮੁਸਲਮਾਨ ਅਖਵਾਏ (ਭਾਵ ਤਾਂ ਹੀ ਸੱਚਾ ਮੁਸਲਮਾਨ ਅਖਵਾ ਸਕਦਾ ਹੈ)
ਹੇ ਨਾਨਕ (ਇੰਨਾਂ ਨਮਾਜਾਂ ਅਤੇ ਕਲਮਾਂ
ਤੋਂ ਖੁੰਝੇ ਹੋਏ) ਜਿਤਨੇ ਭੀ ਹਨ ਉਹ ਕੂੜ ਦੇ ਵਪਾਰੀ ਹਨ ਤੇਕੂੜੇ ਦੀ ਇੱਜਤ ਵੀ ਕੂੜੀ ਹੁੰਦੀ
ਹੈ।
ਆਹ ਹੈ ਉਹ ਨਮਾਜ ਇਸ ਨਮਾਜ ਨੂੰ ਪੜਨ ਵਾਲਾ ਹੀ ਸਰਬ ਸਾਂਝੀਵਾਲਤਾ ਦਾ
ਪਹਿਰੇਦਾਰ ਹੈ। ਇਸ ਨਮਾਜ ਅਤੇ ਇਹਦੇ ਦੇ ਸਮੇ ਨੂੰ ਗੁਆ
ਚੁੱਕੇ ਕੂੜੇ ਹਨ।
ਇਸੇ ਤਰ੍ਹਾਂ ਹਿੰਦੂੰ ਦਾ ਪਾਇਆ ਜਨੇਊ ਜੇ ਸਾਂਝੀਵਾਲਤਾ ਦਾ ਪਰਤੀਕ
ਹੁੰਦਾ ਤਾਂ ਗੁਰੂ ਨਾਨਕ ਜਰੂਰ ਪਵਾ ਲੈਂਦੇ। ਗੁਰੂ ਨਾਨਕ ਵੀ ਟਿੱਕਾ ਲਵਾ ਲੈਂਦੇ ਜੇ ਉਸ ਵਿਚ
ਕੋਈ ਸਾਂਝੀਵਾਲਤਾ ਦੀ ਗੱਲ ਹੁੰਦੀ। ਪਰ ਉਹਨਾਂ ਨਹੀਂ ਲਵਾਇਆ।
ਉਹਨਾਂ ਤਾਂ ਸਰਬ ਸਾਂਝਾਂ ਜਨੇਊ ਤਿਆਰ ਕੀਤਾ ਜਿਸ ਜਨੇਊ ਨੂੰ ਪਾਉਦਿਆਂ ਕੋਈ ਇਨਸਾਨ ਦਲੀਲ ਦੇ
ਕਿ ਵੀ ਇਨਕਾਰ ਨਾ ਕਰ ਸਕੇ, ਜਿਸ ਜਨੇਊ ਦਾ ਜਿਕਰ ਅਸੀਂ ਆਸਾ
ਕੀ ਵਾਰ ਅੰਦਰ ਅਸੀਂ ਪੜਦੇ ਹਾਂ। ਦਇਆ, ਸੰਤੋਂਖ ਰੂਪੀ ਗੁਣਾਂ
ਦਾ ਕੱਤਿਆ ਹੋਇਆ।
ਗੁਰੂ ਨਾਨਕ ਨੇ ਤਾਂ ਰੱਬ ਦਾ ਸਰੂਪ
ਵੀ ਉਹ ਦੱਸਿਆਂ ਜਿਸ ਦੀ ਪੂਜਾ ਕਰਨ ਤੋਂ ਕੋਈ ਬੰਦਾ ਇਨਕਾਰ ਨਹੀਂ ਕਰ ਸਕਦਾ। ਪਰ ਦੁੱਖ ਹੈ
ਅਜ ਸਾਨੂੰ ਆਪ ਹੀ ਕਈ ਭੁਲੇਖੇ ਨੇ ਅਸੀਂ ਤੇ ਅਜੇ ਆਪ ਬਾਣੀ ਦੇ ਰਚਨਹਾਰਿਆਂ ਨੂੰ
ਹੀ ਕਿਸੇ ਹੋਰ ਈ ਰੱਬ ਅੱਗੇ ਹੱਥ ਬੰਨ ਕੇ ਖੜੇ ਕੀਤਾ ਹੈ। ਅਸੀਂ ਗੁਰਬਾਣੀ ਵਿਚ ਦੱਸੇ
ਰੱਬੀ ਸਰੂਪ ਬਾਰੇ ਕਿਸੇ ਦੂਜੇ ਨੂੰ ਕੀ ਸਮਝਾਵਾਂਗੇ ।
ਸੋ ਸਾਂਝੀਵਾਲਤਾ ਅਤੇ ਮਨੁੱਖਤਾ ਦੇ ਭਲੇ ਦੀ ਗਵਾਹੀ ਸਿੱਖ ਗੁਰੂ
ਸਾਹਿਬ ਨੇ ਦਿੱਲੀ ਦੇ ਚਾਂਦਨੀ ਚੌਕ ਵਿਚ ਸੀਸ ਕਟਵਾ ਕੇ ਭਰੀ ਹੈ।
ਅੱਜ ਸਿੱਖ ਲੀਡਰ ਸ਼ਿਪ ਨੂੰ ਵੀ ਸਾਇਦ ਇਹ ਭੁਲੇਖਾ ਹੈ ਕਿ ਅਸੀਂ ਜੇ ਕਿਸੇ ਮੰਦਰ ਵਿਚ
ਜਾ ਕੇ ਟਿੱਕੇ ਲਗਵਾਂਵਾਗੇ, ਤਾਂ ਸਾਇਦ ਇਹ ਅਸੀਂ ਕੋਈ
ਬਰਾਬਰਤਾ ਦਾ ਉਪਦੇਸ਼ ਦੇ ਰਹੇ ਹਾਂ। ਗੁਰੂ ਤੇਗਬਹਾਦਰ ਸਾਹਿਬ ਦੇ ਜੀਵਨ ਤੋਂ ਸਿੱਖਿਆ ਲੈਣੀ
ਚਾਹੀਦੀ ਹੈ। ਸਾਂਝੀਵਾਲਤਾ ਦਾ ਸਬੂਤ ਗਜਨੀ ਦੇ ਬਜਾਰਾਂ ਵਿਚੋ ਹਿੰਦੁਸਤਾਨ ਦੀ ਹੋ ਰਹੀ ਇੱਜਤ
ਦੀ ਨਿਲਾਮੀ ਨੂੰ ਬਚਾ ਕੇ ਸਾਡੇ ਪੁਰਖਿਆਂ ਨੇ ਦਿੱਤਾ ਹੈ,
ਨਾ ਕਿ ਰੱਖੜੀਆਂ ਬਣਾ ਕੇ,
ਜਾਂ ਗੁਰਮਤਿ ਸਿਧਾਂਤਾ ਤੋਂ ਉਲਟ ਕਿਸੇ ਮੰਦਰ ਜਾ ਘਰ ਵਿਚ ਹਵਨ ਕਰਵਾ ਕੇ
ਨਹੀਂ ਜਿਵੇਂ ਕੇ ਅੱਜ ਹੋ ਰਿਹਾ ਹੈ।
ਹੁਣ ਤੁਸੀਂ ਪਿੱਛੇ ਜਿਹੇ ਇਕ ਖਬਰ ਵੱਲ ਧਿਆਨ ਦਿੱਤਾ ਹੋਵੇਗਾ ਕੇ ਇਕ
ਗੁਰਦੁਆਰੇ ਵਿਚ ਪ੍ਰਬੰਧਕਾ ਨੇ ਜਗਰਾਤਾ ਕਰਵਾਇਆ ਕੀ ਇਹ ਸਾਂਝੀਵਾਲਤਾ ਹੈ! ਨਹੀਂ ਬਿਲਕੁਲ ਵੀ
ਨਹੀਂ, ਗੁਰਮਤਿ ਸਿਧਾਂਤਾ ਨੂੰ ਛਿੱਕੇ ਟੰਗ ਕੇ ਪਤਾ ਨਹੀਂ ਇਹ ਕਿਸ ਤਰ੍ਹਾਂ ਦੀ ਸਾਂਝੀਵਾਲਤਾ
ਹੈ, ਗੁਰੂ ਸਾਹਿਬਾਨ ਨੇ ਲੰਗਰ ਚਲਾ ਕੇ, ਬਉਲੀਆਂ ਤੇ ਸਾਂਝੇ
ਖੂਹ ਲਵਾ ਕੇ ਸਮੁੱਚੇ ਰੂਪ ਵਿਚ ਸਾਂਝੀਵਾਲਤਾ ਦਾ ਸੰਦੇਸ਼
ਸਮਾਜ ਨੂੰ ਦਿੱਤਾ ਹੈ। ਸਿੱਖ ਤਾਂ ਅਰਦਾਸ ਵਿਚ ਵੀ ਰੋਜ ਸਰਬੱਤ ਦੇ ਭਲੇ ਦੀ ਇੱਛਾ ਜਾਹਿਰ
ਕਰਦਾ ਹੈ, ਤੇ ਫਿਰ ਕੀ ਅਸੀਂ ਜਗਰਾਤੇ ਜਾਂ ਹਵਨ ਕਰਵਾ ਕੇ
ਕੀ ਸਾਬਤ ਕਰਨਾ ਚਾਹੁੰਦੇ ਹਾਂ ਕਿ ਅਸੀਂ ਕੋਈ ਹੁਣ ਨਿਵੇਕਲੇ ਤਰੀਕੇ ਨਾਲ
ਸਾਂਝੀਵਾਲਤਾ ਦਾ ਉਪਦੇਸ਼ ਦੇਵਾਂਗੇ। ਸਾਇਦ ਗੁਰੂ ਜੀ ਦਾ
ਸਿਧਾਂਤ ਗਲਤ ਸੀ....?
ਜਦੋ ਗੁਰੂ ਨੇ ਆਪ ਪਰਉਪਕਾਰੀ ਕੰਮ ਕਰ ਕੇ
ਅਤੇ ਗੁਰਬਾਣੀ ਵਿਚ ਬਾਰ ਬਾਰ ਗੁਰਮਤਿ ਸਿਧਾਂਤਾ ਦੀ ਪ੍ਰੋੜਤਾ ਕਰ ਕੇ
ਸਾਨੂੰ ਦੱਸਿਆ ਹੈ ਤਾਂ ਅਸੀਂ ਕਿਉ ਭਰਮਾਂ ਵਿਚ ਪਈਏ।
ਹੁਣ ਜਿਸ ਨੇ ਸਾਂਝੀਵਾਲਤਾ ਦੇ ਸੰਕਲਪ ਦੀ ਵਿਆਖਿਆ ਗਲਤ ਕਰ ਕੇ! ਮੰਨ
ਲਉ ਆਪਣੀ ਧੀ ਦਾ ਪੱਲਾ ਕਿਸੇ ਅਨਮਤੀ ਨਾਲ ਵਿਆਹ ਜਾਂ ਨਿਕਾਹ ਦੇ ਰੂਪ ਵਿਚ ਜੋੜ ਦਿੱਤਾ ਤਾਂ
ਫਿਰ ਕੀ ਅਸੀਂ ਗਾਰੰਟੀ ਲੈ ਸਕਦੇ ਹਾਂ ਕੇ ਉਸ ਦੀ ਕੁੱਖ ਤੋਂ ਜਨਮ ਲੈਣ ਵਾਲੇ ਬੱਚੇ ਦੀ
ਸੁੰਨਤ ਨਹੀਂ ਹੋਵੇਗੀ ਜਾਂ ਉਸ ਬੱਚੇ ਨੂੰ ਜੰਜੂ ਨਹੀਂ ਪਾਇਆ
ਜਾਵੇਗਾ। ਪਰ ਅਸੀਂ ਤੇ ਬਾਣੀ ਦੇ ਉਪਦੇਸ ਨੂੰ
ਨਾ ਸਮਝ ਵਿਚਾਰ ਕੇ ਗਹਿਰੀ ਖਾਈ ਵਿਚ ਆਪ ਇਕ ਜਾਨ ਨੂੰ ਖੁੱਦ ਧੱਕਾ ਦੇ ਰਹੇ ਹਾਂ,
ਇਸ ਤਰ੍ਹਾਂ ਕਰਦਿਆਂ ਕਰਦਿਆਂ ਤਾਂ ਇਕ ਦਿਨ ਸਾਡੀ ਹੋਂਦ ਹੀ ਖਤਮ ਹੋ ਜਾਵੇਗੀ,
ਫਿਰ ਸਿੱਖੀ ਦਾ ਇਹ ਬੂਟਾ ਜੋ ਗੁਰੂ ਸਾਹਿਬਾਨ ਨੇ ਅਦੁੱਤੀ ਸਹਾਦਤਾਂ ਦੇ ਕੇ ਲਾਇਆ,
ਉਹ ਕਿਵੇ ਵਧੇ ਫੱਲੇਗਾ ਤੇ ਕੌਣ ਕਰੇਗਾ ਗੁਰੂ ਸਿਧਾਤਾਂ ਦੀ ਗੱਲ ਜਿਸ ਵਿਚ ਸਿਰਫ ਮਨੁੱਖਤਾ
ਦੇ ਗੁਣ ਸਮਾਏ ਹਨ। ਸਾਇਦ ਇਸੇ ਕਰਕੇ ਹੀ ਵਿਦਵਾਨ ਸੱਜਣਾ ਨੇ
ਇਹ ਸਿੱਖ ਰਹਿਤ ਮਰਿਆਦਾ ਵਿਚ ਇਹ ਮੱਦ ਪਾਈ ਸੀ ਕਿ ਸਿੱਖ ਦੀ
ਧੀ ਦਾ ਵਿਆਹ ਸਿੱਖ ਨਾਲ ਹੀ ਹੋਵੇ।
ਸਾਨੂੰ ਬਾਬੇ ਦੇ ਇਹਨਾਂ ਬੋਲਾਂ ਵਿਚੋ ਕੀ ਸਾਂਝੀਵਾਲਤਾ ਨਜਰ ਨਹੀਂ ਆ
ਰਹੀ "ਹਮਰਾ ਝਗਰਾ ਰਹਾ ਨ ਕੋਊ ॥
ਪੰਡਿਤ ਮੁਲਾ ਛਾਡੇ ਦੋਊ ॥1॥ ਰਹਾਉ ॥"
ਹੁਣ ਸਿੱਖ ਨੇ ਤੇ ਆਪ ਇਸ ਪੰਡਿਤ ਮੁੱਲਾਂ ਦੇ ਝਗੜੇ ਚੋ ਨਿਕਲ ਕੇ ਪੂਰੀ
ਲੋਕਾਈ ਨੂੰ ਇਸ ਝਗੜੇ ਵਿਚੋ ਕੱਢਣਾ ਹੈ।
ਸਾਂਝੀਵਾਲਤਾ ਦਾ ਸਬੂਤ ਕਿਵੇ ਦਿੱਤਾ ਜਾ ਸਕਦਾ ਹੈ ਇਹ ਗੁਰਬਾਣੀ ਤੇ
ਗੁਰਮਤਿ ਦੀ ਕਸਵੱਟੀ ਦੇ ਉੱਤੇ ਖਰੇ ਉੱਤਰ ਦੇ ਇਤਿਹਾਸ ਤੋਂ
ਸਿੱਖੀ ਏਨਾ ਕਿ ਕੋਈ ਆਪਣੀ ਮੱਤ ਦੀ ਮਨਘੜਤ ਫਿਲਾਸਫੀ ਤੋਂ।