Share on Facebook

Main News Page

 ਨਵੰਬਰ 1984 ਵਿੱਚ ਸਿੱਖਾਂ ਦੀ ਨਸ਼ਲਕੁਸ਼ੀ ਕਰਨ ਵਾਲੇ ਦੋਸ਼ੀਆਂ ਨੂੰ ਵੀ ਫਾਹੇ ਲਗਾਇਆ ਜਾਵੇ
-
ਸ੍ਰ. ਸਿਮਰਨਜੀਤ ਸਿੰਘ ਮਾਨ

ਅੰਮ੍ਰਿਤਸਰ 6 ਜਨਵਰੀ (ਜਸਬੀਰ ਸਿੰਘ): ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸ੍ਰ. ਸਿਮਰਨਜੀਤ ਸਿੰਘ ਮਾਨ ਨੇ ਦਿੱਲੀ ਵਿੱਚ ਵਾਪਰੀ ਗੈਂਗ ਰੇਪ ਦੀ ਘਟਨਾ ਨੂੰ ਮੰਦਭਾਗਾ ਕਰਾਰ ਦਿੰਦਿਆਂ ਕਿਹਾ ਕਿ ਦਿੱਲੀ ਵਿੱਚ 1984 ਵਿੱਚ ਸਿੱਖ ਬੀਬੀਆ ਦੀ ਨਸ਼ਲਕੁਸ਼ੀ ਤੇ ਬਲਾਤਕਾਰ ਕਰਨ ਵਾਲਿਆ ਨੂੰ ਵੀ ਬਿਨਾਂ ਕਿਸੇ ਦੇਰੀ ਦੇ ਫਾਂਸੀ ਤੇ ਲਟਕਾਇਆ ਜਾਵੇ।

ਸਥਾਨਕ ਸਰਕਟ ਹਾਊਸ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਸ੍ਰੀ ਮਾਨ ਨੇ ਕਿਹਾ ਕਿ ਗੈਂਗ ਰੇਪ ਦੀਆ ਵਾਪਰ ਰਹੀਆ ਘਟਨਾਵਾਂ ਚਿੰਤਾ ਦਾ ਵਿਸ਼ਾ ਹਨ ਪਰ ਜਦੋਂ ਕਿਸੇ ਘੱਟ ਗਿਣਤੀ ਕੌਮ ਨਾਲ ਸਬੰਧਿਤ ਔਰਤ ਨਾਲ ਗੈਂਗ ਰੈਪ ਹੁੰਦਾ ਹੈ ਤਾਂ ਸਰਕਾਰਾਂ ਵੀ ਚੁੱਪ ਕਰ ਜਾਂਦੀਆ ਹਨ ਅਤੇ ਕਨੂੰਨ ਦਾ ਰਵੱਈਆ ਵੀ ਬਦਲ ਜਾਂਦਾ ਹੈ। ਉਹਨਾਂ ਕਿਹਾ ਕਿ ਸਿੱਖ ਆਪਣੇ ਆਪ ਨੂੰ ਇਸੇ ਕਰਕੇ ਹੀ ਅੱਜ ਵੀ ਗੁਲਾਮ ਮਹਿਸੂਸ ਕਰਦੇ ਹਨ ਕਿਉਕਿ 1984 ਦੇ ਸਿੱਖ ਬੀਬੀਆ ਨਾਲ ਬਲਾਤਕਾਰ ਕਰਕੇ ਉਹਨਾਂ ਨੂੰ ਕਤਲ ਕਰਨ ਵਾਲੇ ਕਿਸੇ ਵੀ ਦੋਸ਼ੀ ਨੂੰ ਅੱਜ ਤੱਕ ਸਜ਼ਾ ਨਹੀ ਦਿੱਤੀ ਗਈ। ਉਹਨਾਂ ਕਿਹਾ ਕਿ 1947 ਦੀ ਵੰਡ ਵੇਲੇ ਮੁਸਲਮਾਨਾਂ ਨੂੰ ਤਾਂ ਪਾਕਿਸਤਾਨ ਮਿਲ ਗਿਆ ਅਤੇ ਹਿੰਦੂਆ ਨੂੰ ਹਿੰਦੋਸਤਾਨ ਮਿਲ ਗਿਆ ਪਰ ਸਿੱਖਾਂ ਨੂੰ ਅੱਜ ਵੀ ਗੁਲਾਮੀ ਹੀ ਪੱਲੇ ਪਈ ਸਗੋ ਸਿੱਖਾਂ ਦੀ ਉਸ ਵੇਲੇ ਵੀ ਕਤਲੇਆਮ ਵੱਡੀ ਗਿਣਤੀ ਵਿੱਚ ਹੋਇਆ ਸੀ। ਉਹਨਾਂ ਕਿਹਾ ਕਿ ਜੇਕਰ ਸਿੱਖ ਗੁਲਾਮ ਨਾ ਹੁੰਦੇ ਤਾਂ ਨਾ ਹੀ ਸਾਕਾ ਨੀਲਾ ਤਾਰਾ ਹੋਣਾ ਸੀ ਅਤੇ ਨਾ ਹੀ ਦਿੱਲੀ ਵਿੱਚ ਸਿੱਖਾਂ ਦੀ ਨਸ਼ਲਕੁਸ਼ੀ ਹੋਣੀ ਸੀ। ਉਹਨਾਂ ਕਿਹਾ ਕਿ ਭਾਜਪਾ ਤੇ ਕਾਂਗਰਸ ਦੋਵੇ ਹੀ ਇੱਕ ਸਿੱਕੇ ਦੇ ਦੋ ਪਹਿਲੂ ਹਨ ਅਤੇ ਭਾਜਪਾ ਮੁਸਲਮਾਨਾਂ ਦੇ ਕਾਤਲ ਨਰਿੰਦਰ ਮੋਦੀ ਨੂੰ ਦੇਸ ਦਾ ਪ੍ਰਧਾਨ ਮੰਤਰੀ ਬਣਾਉਣਾ ਚਾਹੁੰਦੀ ਹੈ ਜਦ ਕਿ ਕਾਂਗਰਸ ਨੇ ਵੀ 1984 ਵਿੱਚ ਸਿੱਖ ਨਸ਼ਲ ਕੁਸ਼ੀ ਦੇ ਦੋਸ਼ੀ ਪੀ.ਚਿੰਦਰਬਮ ਨੂੰ ਪਰਧਾਨ ਮੰਤਰੀ ਵੱਲੋ ਪੇਸ਼ ਕਰ ਰਹੀ ਹੈ। ਉਹਨਾਂ ਕਿਹਾ ਕਿ ਹਿੰਦੋਸਤਾਨ ਵਿੱਚ ਘੱਟ ਗਿਣਤੀਆ ਦੇ ਸਭ ਤੋ ਵੱਧ ਕਤਲ ਕਰਨ ਵਾਲੇ ਨੂੰ ਹੀ ਜੇਕਰ ਦੇਸ ਦਾ ਪਰਧਾਨ ਮੰਤਰੀ ਬਣਾਇਆ ਜਾਣਾ ਹੈ ਤਾਂ ਫਿਰ ਘੱਟ ਗਿਣਤੀਆ ਦੇਸ ਵਿੱਚ ਸੁਰੱਖਿਅਤ ਕਿਵੇਂ ਹੋ ਸਕਦੀਆ ਹਨ।

ਦਿੱਲੀ ਕਮੇਟੀ ਦੀਆ ਚੋਣਾਂ ਵਿੱਚ ਉਹਨਾਂ ਆਪਣਾ ਇੱਕ ਉਮੀਦਵਾਰ ਹੀ ਖੜਾ ਕਰਨ ਦੀ ਗੱਲ ਕਰਦਿਆ ਕਿਹਾ ਕਿ ਉਹਨਾਂ ਦੀ ਖਾਲਿਸਤਾਨ ਦੀ ਮੰਗ ਸਿੱਖਾਂ ਨੂੰ ਹਜ਼ਮ ਨਹੀ ਹੁੰਦੀ ਜਦ ਕਿ ਮੰਗ ਬਿਲਕੁਲ ਜਾਇਜ ਹੈ। ਉਹਨਾਂ ਕਿਹਾ ਕਿ ਅਵਤਾਰ ਸਿੰਘ ਹਿੱਤ ਦੇ ਖਿਲਾਫ ਉਹਨਾਂ ਦਾ ਉਮੀਦਵਾਰ ਚੋਣ ਲੜੇਗਾ। ਉਹਨਾਂ ਕਿਹਾ ਕਿ ਦਿੱਲੀ ਕਮੇਟੀ ਦੀਆ ਚੋਣਾਂ ਪਰਮਜੀਤ ਸਿੰਘ ਸਰਨਾ ਕਾਂਗਰਸ ਦੀ ਕੰਨਾੜਿਆ ਤੇ ਬਾਦਲਕੇ ਭਾਜਪਾ ਦੀ ਸਰਪ੍ਰਸਤੀ ਹੇਠ ਲੜ ਰਹੀਆ ਹਨ।

ਉਹਨਾਂ ਕਿਹਾ ਕਿ ਸ੍ਰੀ ਅਕਾਲ ਤਖਤ ਤੇ ਅੱਜ ਸ਼ਹੀਦ ਭਾਈ ਸਤਵੰਤ ਸਿੰਘ ਤੇ ਸ਼ਹੀਦ ਭਾਈ ਕੇਹਰ ਸਿੰਘ ਦੀ 29 ਵੀ ਬਰਸੀ ਦੇ ਭੋਗ ਪਾਏ ਗਏ ਹਨ ਅਤੇ ਜਿਹੜੀ ਸ਼ਹੀਦੀ ਯਾਦਗਾਰ ਅੱਜ ਸ਼੍ਰੋਮਣੀ ਕਮੇਟੀ ਦੇ ਸਕੱਤਰ ਦਿਲਮੇਘ ਸਿੰਘ ਬਣਵਾ ਰਿਹਾ ਹੈ ਇਸੇ ਯਾਦਗਾਰ ਲਈ ਜਦੋਂ ਉਹਨਾਂ ਨੇ ਇੱਕ ਬੋਰਡ ਸ੍ਰੀ ਅਕਾਲ ਤਖਤ ਤੇ ਟੰਗ ਦਿੱਤਾ ਸੀ ਤਾਂ ਉਸ ਸਮੇਂ ਦਿਲਮੇਘ ਸਿੰਘ ਨੇ ਸਾਨੂੰ ਦੇਸ ਧਰੋਹੀ ਕਹਿ ਕੇ ਪਰਚਾ ਦਰਜ ਕਰਵਾ ਦਿੱਤਾ ਤੇ ਸਾਨੂੰ ਅੱਠ ਸਾਲ ਇਹ ਕੇਸ ਅਦਾਲਤ ਵਿੱਚ ਭੁਗਤਣਾ ਪਿਆ ਸੀ ਪਰ ਕੀ ਦਿਲਮੇਘ ਸਿੰਘ ਦੱਸ ਸਕਦਾ ਹੈ ਕਿ ਅੱਜ ਦੇਸ ਧਰੋਹੀ ਕੌਣ ਹੈ ਕਿਉਕਿ ਸ਼ਹੀਦੀ ਯਾਦਗਾਰ ਉਸ ਦੀ ਨੱਕ ਹੇਠ ਉਸੇ ਹੀ ਜਗਾ ਬਣ ਰਹੀ ਹੈ। ਉਹਨਾਂ ਕਿਹਾ ਕਿ ਸ਼ਹੀਦੀ ਯਾਦਗਾਰ ਦਾ ਜੋ ਮਰਜੀ ਇਹ ਕਰੀ ਜਾਣ ਪਰ ਸਾਡੀ ਪਾਰਟੀ ਸਮਾਂ ਆਉਣ ਤੇ ਇਸ ਜਗਾ ਤੇ ਹੀ ਇੱਕ ਮੀਨਾਰ ਖੜਾ ਕਰੇਗੀ।

ਅਜਨਾਲਾ ਦੇ ਖੂਹ ਕਾਲਿਆ ਵਾਲਿਆ ਦੀ ਗੱਲ ਕਰਦਿਆ ਸ੍ਰੀ ਮਾਨ ਨੇ ਕਿਹਾ ਕਿ 1857 ਵਿੱਚ ਹੋਏ ਗਦਰ ਦੇ ਸਿੱਖ ਗਦਰ ਦੇ ਖਿਲਾਫ ਸਨ ਅਤੇ ਇਸ ਗਦਰ ਨੂੰ ਦਬਾਉਣ ਵਿੱਚ ਸਿੱਖਾਂ ਨੇ ਅਹਿਮ ਭੂਮਿਕਾ ਨਿਭਾਈ ਸੀ ਕਿਉਕਿ ਮੁਸਲਮਾਨ ਭਾਰਤ ਵਿੱਚੋਂ ਅੰਗਰੇਜਾਂ ਨੂੰ ਕੱਢ ਕੇ ਮੁੜ ਮੁਗਲ ਸਾਮਰਾਜ ਸਥਾਪਤ ਕਰਨਾ ਚਾਹੁੰਦੇ ਸਨ ਜਿਸਦੇ ਸਿੱਖ ਪੂਰੀ ਤਰਾ ਖ੍ਰਿਲਾਫ ਸਨ। ਉਹਨਾਂ ਕਿਹਾ ਕਿ ਜਥੇਦਾਰ ਅਕਾਲ ਤਖਤ ਸਿੱਖਾਂ ਦੇ ਗੁਰੂਦੁਆਰਿਆ ਨੂੰ ਢਾਹੁਣ ਦੀ ਬਿਆਨਬਾਜੀ ਤਾਂ ਬੜੀ ਦੀਦਾ ਦਲੇਰੀ ਨਾਲ ਕਰ ਰਿਹਾ ਹੈ ਕਿ ਗੈਰ ਇਤਹਾਸਕ ਗੁਰੂਦੁਆਰੇ ਢਾਹੇ ਜਾ ਸਕਦੇ ਹਨ ਪਰ ਅਜਨਾਲਾ ਵਿਖੇ ਜਿਸ ਸ਼ੱਕੀ ਇਤਿਹਾਸਕ ਸਮਾਰਕ ਨਾਲ ਸਿੱਖਾਂ ਦਾ ਕਈ ਸਬੰਧ ਨਹੀ ਹੈ ਉਸ ਸਮਾਰਕ ਵਿਖੇ ਗੁਰੂਦੁਆਰਾ ਬਣਾਉਣ ਲਈ ਟੱਪ ਕਿਉ ਲਾ ਰਿਹਾ ਹੈ? ਉਹਨਾਂ ਕਿਹਾ ਕਿ ਜਥੇਦਾਰ ਦਾ ਉਹਨਾਂ ਵੱਲੋਂ ਬਾਈਕਾਟ ਕੀਤਾ ਗਿਆ ਹੈ ਫਿਰ ਵੀ ਜਥੇਦਾਰ ਨੂੰ ਚਾਹੀਦਾ ਹੈ ਕਿ ਜਿਥੇ ਵੀ ਉਸ ਨੇ ਜਾਣਾ ਹੁੰਦਾ ਹੈ ਉਥੋ ਦਾ ਪਹਿਲਾਂ ਇਤਿਹਾਸ ਨੂੰ ਜਾਣ ਲਵੇ ਕਿਉਕਿ ਖੂਹ ਕਾਲਿਆ ਵਾਲੇ ਦਾ ਸਿੱਖਾਂ ਨਾਲ ਕੋਈ ਸਬੰਧ ਨਹੀ ਹੈ। ਉਹਨਾਂ ਕਿਹਾ ਕਿ ਜਥੇਦਾਰ ਸੰਗਤਾਂ ਨੂੰ ਸਪੱਸ਼ਟ ਕਰੇ ਕਿ ਉਹ ਕਿਹੜੇ ਸਿੱਖ ਦੀ ਕੁਰਬਾਨੀ ਨੂੰ ਸਮੱਰਪਿਤ ਨਵੇਂ ਗੁਰੂਦੁਆਰੇ ਦਾ ਟੱਕ ਲਗਾ ਕੇ ਆਇਆ ਹੈ।

ਐਨ.ਆਰ ਆਈ ਸੰਮੇਲਨ ਦੀ ਗੱਲ ਕਰਦਿਆ ਸ੍ਰੀ ਮਾਨ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਵੱਲੋ ਐਨ.ਆਰ.ਆਈਜ ਨੂੰ ਪੰਜ ਤਾਰਾ ਹੋਟਲਾਂ ਵਿੱਚ ਠਹਿਰਾ ਕੇ ਕਰੋੜਾਂ ਰੁਪਏ ਇਸ ਲਈ ਖਰਚ ਕੀਤੇ ਗਏ ਹੈ ਕਿ ਪੰਜਾਬ ਵਿੱਚ ਬਿਲਕੁਲ ਸ਼ਾਂਤੀ ਹੈ ਪਰ ਸੁਖਬੀਰ ਬਾਦਲ ਸੰਗਤਾਂ ਨੂੰ ਇਹ ਸਪੱਸ਼ਟ ਕਰਨ ਦੀ ਖੇਚਲ ਕਰਨਗੇ ਕਿ ਫਿਰ ਆਏ ਮਹਿਮਾਨਾਂ ਨੂੰ ਖੁੱਲੇ ਕਿਉ ਨਹੀ ਛੱਡਿਆ ਸਗੋ ਹੂਟਰ ਵਾਲੀਆ ਜਿਪਸੀਆ ਤੇ ਭਾਰੀ ਗਿਣਤੀ ਵਿੱਚ ਪੁਲੀਸ ਕਿਸ ਮੰਤਵ ਲਈ ਦਿੱਤੀ ਗਈ ? ਉਹਨਾਂ ਕਿਹਾ ਕਿ ਬਾਦਲ ਪ੍ਰਵਾਸੀਆ ਨੂੰ ਤਾਂ ਪੰਜਾਬ ਵਿੱਚ ਸਨੱਅਤ ਲਗਾਉਣ ਲਈ ਕਹਿ ਰਹੇ ਹਨ ਪਰ ਆਪ ਉਹਨਾਂ ਨੇ ਆਪਣੀ ਜਾਇਦਾਦ ਬਾਹਰਲੇ ਸੂਬਿਆ ਤੇ ਬਾਹਰਲੇ ਦੇਸ਼ਾ ਵਿੱਚ ਬਣਾਈ ਹੈ। ਉਹਨਾਂ ਕਿਹਾ ਕਿ ਜਗਮੀਤ ਸਿੰਘ ਬਰਾੜ ਨੇ ਤਾਂ ਇੱਕ ਹਜਾਰ ਏਕੜ ਜ਼ਮੀਨ ਰਾਜਸਥਾਨ ਵਿੱਚ ਖਰੀਦੀ ਹੈ ਅਤੇ ਕੈਪਟਨ ਅਮਰਿੰਦਰ ਸਿੰਘ ਡੁੱਬਈ ਤੇ ਇਸਲਾਮਾਬਾਦ ਵਿੱਚ ਜਾਇਦਾਦਾਂ ਖਰੀਦ ਰਿਹਾ ਹੈ।

ਉਹਨਾਂ ਕਿਹਾ ਕਿ ਪੰਜਾਬ ਇਸ ਵੇਲੇ ਬਲਾਤਕਾਰੀਆ, ਸਮੱਗਲਰਾਂ ਤੇ ਕਾਤਲਾਂ ਦਾ ਸੂਬਾ ਬਣ ਗਿਆ ਹੈ ਕਿਉਕਿ ਕੇ.ਪੀ.ਐਸ ਗਿੱਲ ਨੇ ਜਿਹੜਾ ਰੂਪਨ ਦਿਉਲ ਵਾਲਾ ਕਾਰਨਾਮਾ ਕੀਤਾ ਸੀ ਉਹ ਕਿਸੇ ਤੋਂ ਵੀ ਭੁੱਲਿਆ ਨਹੀ ਹੈ ਅਤੇ ਉਹ ਅਦਾਲਤ ਦਾ ਸਜਾ ਯਾਫਤਾ ਮੁਜਰਮ ਵੀ ਬਣ ਚੁੱਕਾ ਹੈ। ਉਹਨਾਂ ਕਿਹਾ ਕਿ ਸੁਮੇਧ ਸਿੰਘ ਸੈਣੀ ‘ਤੇ ਵੀ ਕਤਲ ਦੇ ਮੁਕੱਦਮੇ ਚੱਲ ਰਹੇ ਹਨ। ਉਹਨਾਂ ਕਿਹਾ ਕਿ ਜਿਸ ਸੂਬੇ ਦੇ ਅਧਿਕਾਰੀ ਹੀ ਚੋਰ ਉਚੱਕੇ ਹੋਣਗੇ ਉਸ ਸੂਬੇ ਦਾ ਵਿਕਾਸ ਕਿਵੇਂ ਹੋ ਸਕਦਾ ਹੈ। ਗੁਰੂ ਘਰ ਵਿਖੇ ਹਰ ਰੋਜ ਸੇਵਾ ਕਰਨ ਵਾਲੇ ਪੱਤਰਕਾਰ ਜਸਬੀਰ ਸਿੰਘ ਪੱਟੀ ਨਾਲ ਸ਼੍ਰੋਮਣੀ ਕਮੇਟੀ ਦੇ ਮੁਲਾਜਮਾਂ ਵੱਲੋ ਕੀਤੀ ਗਈ ਵਧੀਕੀ ਅੱਤੀ ਨਿੰਦਣਯੋਗ ਕਰਵਾਈ ਹੈ ਅਤੇ ਕਿਸੇ ਸਿੱਖ ਦੀ ਦਸਤਾਰ ਦੀ ਬੇਅਦਬੀ ਕਰਨ ਦਾ ਸ਼੍ਰੋਮਣੀ ਕਮੇਟੀ ਨੂੰ ਕੋਈ ਅਧਿਕਾਰ ਨਹੀ ਹੈ। ਉਹਨਾਂ ਕਿਹਾ ਕਿ ਜੇਕਰ ਸ੍ਰੋਮਣੀ ਕਮੇਟੀ ਪ੍ਰਧਾਨ ਸ੍ਰੀ ਅਵਤਾਰ ਸਿੰਘ ਮੱਕੜ ਨੇ ਦੋਸ਼ੀਆ ਵਿਰੁੱਧ ਤੁਰੰਤ ਕੋਈ ਕਾਰਵਾਈ ਨਾ ਕੀਤੀ ਤਾਂ ਮੱਕੜ ਨੂੰ ਪਾਰਟੀ ਬਣਾ ਕੇ ਉਹਨਾਂ ਦੀ ਪਾਰਟੀ ਪੰਜਾਬ ਐੰਡ ਹਰਿਆਣਾ ਹਾਈਕੋਰਟ ਵਿੱਚ ਸ੍ਰੀ ਦਰਬਾਰ ਸਾਹਿਬ ਵਿਖੇ ਵਾਪਰ ਰਹੀਆ ਮੰਦਭਾਗੀਆ ਘਟਨਾਵਾਂ ਲੈ ਕੇ ਇੱਕ ਰਿੱਟ ਦਾਇਰ ਕਰੇਗੀ ਤੇ ਜਸਬੀਰ ਸਿੰਘ ਪੱਟੀ ਨੂੰ ਇਨਸਾਫ ਦਿਵਾਉਣ ਵਿੱਚ ਹਰ ਪ੍ਰਕਾਰ ਦੀ ਕੋਸ਼ਿਸ਼ ਕਰੇਗੀ। ਉਹਨਾਂ ਕਿਹਾ ਕਿ ਇਸੇ ਕਰਕੇ ਹੀ ਉਹਨਾਂ ਨੇ ਅੱਜ ਸ਼ਹੀਦੀ ਸਮਾਗਮ ਸਮੇਂ ਇੱਕ ਵੀ ਪੱਤਰਕਾਰ ਸ੍ਰੀ ਅਕਾਲ ਤਖਤ ਤੇ ਨਹੀ ਵੇਖਿਆ। ਉਹਨਾਂ ਕਿਹਾ ਕਿ ਇਹ ਹਮਲਾ ਪੱਤਰਕਾਰ ਲਈ ਚੁਨੌਤੀ ਹੈ ਅਤੇ ਪੱਤਰਕਾਰਾਂ ਨੂੰ ਇਹ ਮਾਮਲਾ ਗੰਭੀਰਤਾ ਨਾਸ ਲੈਣਾ ਚਾਹੀਦਾ ਹੈ। ਇਸ ਸਮੇ ਉਹਨਾਂ ਦੇ ਨਾਲ ਕੁਲਵੰਤ ਸਿੰਘ ਵਰਨਾਲਾ, ਬੀਬੀ ਗੁਰਦੀਪ ਕੌਰ ਚੱਠਾ, ਦਸਵੰਤ ਸਿੰਘ ਬਾਜਵਾ, ਜਗੀਰ ਸਿੰਘ ਜੋਸ਼, ਅਮਰੀਕ ਸਿੰਘ ਨੰਗਲ. ਜਰਨੈਲ ਸਿੰਘ ਸਖੀਰਾ, ਵਿਰਸਾ ਸਿੰਘ ਰਾਏ ਖੁਰਦ, ਕੁਲਵੰਤ ਸਿੰਘ ਕੋਟਲਾ ਗੁਜਰਾਂ, ਰਣਜੀਤ ਸਿੰਘ ਸੰਘੇੜਾ, ਅਮਰਜੀਤ ਸਿੰਘ , ਨਿਹੰਗ ਲੱਖਾ ਸਿੰਘ, ਹਰਬੀਰ ਸਿੰਘ ਸੰਧੂ ਤੇ ਸ੍ਰੀ ਕੱਟੂ ਤੋ ਇਲਾਵਾ ਹੋਰ ਵੀ ਬਹੁਤ ਸਾਰੇ ਨੇਤਾ ਹਾਜਰ ਸਨ।


Disclaimer: Khalsanews.org does not necessarily endorse the views and opinions voiced in the news । articles । audios । videos or any other contents published on www.khalsanews.org and cannot be held responsible for their views.  Read full details....

Go to Top