Share on Facebook

Main News Page

ਸਾਉਥ ਕੈਲੀਫੋਰਨੀਆ ਦੀਆਂ ਸੰਗਤਾਂ ਵਲੋਂ ਭਾਈ ਸਰਬਜੀਤ ਸਿੰਘ ਧੂੰਦਾ ਦਾ ਸਨਮਾਨ

ਜਨਵਰੀ 6 ਐਤਵਾਰ ਨੂੰ ਸਾਉਥ ਕੈਲੀਫੋਰਨੀਆ ਦੀਆਂ ਸੰਗਤਾਂ ਵਲੋਂ ਭਾਈ ਸਰਬਜੀਤ ਸਿੰਘ ਧੂੰਦਾ ਦਾ ਸਨਮਾਨ ਕੀਤਾ ਗਿਆ । ਇਸ ਮੌਕੇ ਤੇ ਗੁਰਦਵਾਰਾ ਸਰਬ ਸਾਂਝਾ ਦਰਬਾਰ (ਖਾਲਸਾ ਕੇਅਰ ਫੌਂਡੇਸ਼) ਵਿਖੇ ਠਾਠਾਂ ਮਾਰਦੇ ਸੰਗਤਾਂ ਦੇ ਸਮੁੰਦਰ ਨੇ ਭਾਈ ਸਰਬਜੀਤ ਸਿੰਘ ਨੂੰ ਜੈਕਾਰਿਆਂ ਦੀ ਗੂੰਜ ਵਿੱਚ ਭਾਈ ਸਰਬਜੀਤ ਸਿੰਘ ਧੂੰਦਾ ਨੂੰ ਸਨਮਾਨਿਤ ਕੀਤਾ ਗਿਆ। ਗੁਰਦਵਾਰਾ ਬੁਏਨਾ ਪਾਰਕ ਵਲੋਂ ਭਾਈ ਸਾਹਿਬ ਨੂੰ ਸਰੋਪਾ ਦਿੱਤਾ ਗਿਆ ਅਤੇ ਓਰੇਂਜ ਕਾਉਂਟੀ ਦੀਆਂ ਸੰਗਤਾਂ ਵਲੋਂ ਭਾਈ ਸਾਹਿਬ ਜੀ ਨੂੰ ਗੋਲਡ ਮੈਡਲ ਦੇ ਕੇ ਸਨਮਾਨਿਤ ਕੀਤਾ ਗਿਆ।

ਗੁਰਦਵਾਰਾ ਸਰਬਸਾਂਝਾ ਦਰਬਾਰ ਵਲੋਂ ਭਾਈ ਸਾਹਿਬ ਜੀ ਨੂੰ ਓਹਨਾ ਦੀ ਕੌਮ ਪ੍ਰਤੀ ਸੇਵਾ ਵਾਸਤੇ ਪਲੈਕ ਦਿੱਤਾ ਗਿਆ। ਇਸੇ ਤਰਾਂ ਸਾਉਥ ਕੈਲੀਫੋਰਨੀਆ ਦੀਆਂ ਸਮੂਹ ਸੰਗਤਾਂ ਵਲੋਂ ਵੀ ਭਾਈ ਸਾਹਿਬ ਜੀ ਨੂੰ ਪਲੈਕ ਦਿੱਤਾ ਗਿਆ। ਇਹ ਪਹਲਾ ਮੌਕਾ ਹੈ ਕਿ ਕਿਸੇ ਪ੍ਰਚਾਰਕ ਦਾ ਸੰਗਤਾਂ ਵਲੋਂ ਐਨਾ ਸਨਮਾਨ ਕੀਤਾ ਗਿਆ। ਬਹੁਤ ਸਾਰੀ ਸੰਗਤ ਵਲੋਂ ਭਾਈ ਸਾਹਿਬ ਜੀ ਨੂੰ ਜਲਦੀ ਤੋਂ ਜਲਦੀ ਦੋਬਾਰਾ ਲੋਸ ਏਂਜਲਸ ਵਿੱਚ ਆਉਣ ਵਾਸਤੇ ਬੇਨਤੀ ਕੀਤੀ ਗਈ। ਭਾਈ ਸਰਬਜੀਤ ਸਿੰਘ ਧੂੰਦਾ ਜਿਸ ਤਰਾਂ ਸਿਧੇ ਅਤੇ ਸਰਲ ਤਰੀਕੇ ਨਾਲ ਸਿੱਖ ਕੌਮ ਵਿੱਚ ਫੈਲ ਚੁੱਕੇ ਕਰਮਕਾਂਡ ਅਤੇ ਡੇਰਾਵਾਦ ਬਾਰੇ ਸੰਗਤਾਂ ਨੂੰ ਜਾਗਰੁਕ ਕਰਦੇ ਹਨ ਉਸ ਨੂੰ ਨੌਜਵਾਨ ਪੀੜੀ ਬਹੁਤ ਪਸੰਦ ਕਰਦੀ ਹੈ।

ਇਸ ਮੌਕੇ ਤੇ ਨੋਜਵਾਨਾਂ ਦਾ ਉਤਸ਼ਾਹ ਦੇਖਣ ਯੋਗ ਸੀ। ਜਿਹੜੇ ਲੋਕ ਇਹ ਕਹਿੰਦੇ ਹਨ ਕਿ ਨੌਜਵਾਨ ਗੁਰਦਵਾਰਿਆਂ ਵਿੱਚ ਆਉਣਾ ਪਸੰਦ ਨਹੀਂ ਕਰਦੇ, ਓਹ ਭਾਈ ਸਾਹਿਬ ਦੇ ਸਮਾਗਮਾਂ ਵਿੱਚ ਆ ਕੇ ਵੇਖਣ। ਭਾਈ ਸਰਬਜੀਤ ਸਿੰਘ ਧੂੰਦਾ ਇਕ ਮਹੀਨੇ ਦੀ ਅਮਰੀਕਾ ਫੇਰੀ ਉਤੇ ਹਨ ਅਤੇ ਲੌਸ ਏਂਜਲਸ ਵਿੱਚ ਓਹਨਾ ਦਾ ਇਕ ਹਫਤੇ ਦਾ ਪ੍ਰੋਗਰਾਮ ਸੀ, ਜੋ ਐਤਵਾਰ ਨੂੰ ਖਤਮ ਹੋਇਆ ਇਸ ਤੋਂ ਬਾਅਦ ਫਰਿਜਨੋ, ਟਰਲਕ, ਲੋਡਾਈ, ਟ੍ਰੇਸੀ, ਸ੍ਕ੍ਰਾਮੇਂਟੋ, ਸਟੋਕਟਨ, ਬੇ ਏਰੀਆ, ਸਿਆਟਲ, ਅਤੇ ਨਿਯੂਯਾਰਕ ਪ੍ਰੋਗਰਾਮ ਹੋਣਗੇ। ਉਸ ਤੋਂ ਬਾਅਦ ਦੋ ਹਫਤੇ ਵਾਸਤੇ ਭਾਈ ਸਾਹਿਬ ਜੀ ਕਨੇਡਾ ਦੀ ਫੇਰੀ 'ਤੇ ਜਾਣਗੇ।


ਟਿੱਪਣ:

ਸੰਗਤਾਂ ਵਲੋਂ ਪ੍ਰੋ. ਸਰਬਜੀਤ ਸਿੰਘ ਧੂੰਦਾ ਜੀ ਦਾ ਸਨਮਾਨ ਕਰਨਾ ਸਲਾਹੁਣਯੋਗ ਹੈ। ਜੇ ਅਸੀਂ ਸਾਰੇ ਸੁਹਿਰਦ ਹਾਂ ਏਕਤਾ ਲਈ, ਤਾਂ ਸਾਡੇ ਵਲੋਂ ਇਹ ਪਹਿਲ ਕੀਤੀ ਜਾਂਦੀ ਹੈ।

ਇਹ ਕੋਈ ਸ਼ਰਤ ਨਹੀਂ, ਜੇ ਟਕਸਾਲੀ ਅਤੇ ਅਖੰਡ ਕੀਰਤਨੀਏ ਇੱਕਠੇ ਹੋ ਸਕਦੇ ਹਨ, ਤਾਂ ਜਾਗਰੂਕ ਅਖਵਾਉਣ ਵਾਲੇ ਕਿਉਂ ਨਹੀਂ ?

ਜਦੋਂ ਵੀ ਪ੍ਰੋ. ਸਰਬਜੀਤ ਸਿੰਘ ਧੂੰਦਾ ਜੀ ਪੰਜਾਬ ਵਾਪਸ ਜਾਣ, ਪ੍ਰੋ. ਦਰਸ਼ਨ ਸਿੰਘ, ਜਿਨ੍ਹਾਂ ਨੂੰ ਪ੍ਰੋ. ਧੂੰਦਾ ਜੀ, ਬਾਪੂ ਜੀ ਕਹਿੰਦੇ ਹਨ, ਉਨ੍ਹਾਂ ਨਾਲ ਮਿਲਕੇ ਇਕ ਸਮਾਗਮ 'ਚ ਹੀ ਹਿੱਸਾ ਲੈ ਲੈਣ, ਸਾਰੇ ਵੀਰਾਂ ਦੀ ਇਹ ਖੁਵਾਹਿਸ਼ ਹੈ, ਜਿਸ ਨਾਲ ਬਿਤੇ ਸਮੇਂ 'ਚ ਹੋ ਚੁਕੀਆਂ ਕੌੜੀਆਂ-ਮੀਠੀਆਂ ਗੱਲਾਂ ਵੀ ਮਿਟ ਜਾਣਗੀਆਂ, ਅਤੇ ਜਾਗਰਤੀ ਲਹਿਰ ਨੂੰ ਬਹੁਤ ਬਲ ਮਿਲੇਗਾ। ਨਾਲੇ ਆਪਣਾ ਪੱਖ ਵੀ ਸਾਫ ਕਰ ਦੇਣ ਤਾਂ ਬਹੁਤ ਕ੍ਰਿਪਾਲਤਾ ਹੋਵੇਗੀ, ਕਿ ਉਨ੍ਹਾਂ ਵਲੋਂ ਲਿਆ ਗਿਆ ਫੈਸਲਾ ਸਿਧਾਂਤਕ ਸੀ ਜਾਂ ਮਜਬੂਰੀ? ਜੇ ਸਿਧਾਂਤਕ ਸੀ ਤਾਂ ਕਿਵੇਂ, ਜਿਸ ਨਾਲ ਸਾਡੀ ਵੀ ਸ਼ੰਕਾ ਦੂਰ ਹੋਵੇ। ਇਹ ਕੰਮ ਪ੍ਰੋ. ਸਰਬਜੀਤ ਸਿੰਘ ਧੂੰਦਾ ਜੀ ਆਪ ਕਰ ਸਕਦੇ ਹਨ, ਅਤੇ ਆਸ ਹੈ ਕਿ ਸਾਡੀ ਬੇਨਤੀ ਪ੍ਰਵਾਨ ਕਰਨਗੇ।

ਖ਼ਾਲਸਾ ਨਿਊਜ਼ ਟੀਮ

ਐਤਵਾਰ 6 ਜਨਵਰੀ 2013 ਦੀ ਸ਼ਾਮ ਨੂੰ ਸਿੰਘ ਸਭਾ ਗੁਰਦੁਆਰਾ ਡਰਬੀ ਵਿਖੇ ਅਖੰਡ ਕੀਰਤਨੀ ਜਥੇ ਦੇ ਜਨਰਲ ਸਕੱਤਰ ਭਾਈ ਰਜਿੰਦਰ ਸਿੰਘ ਪੁਰੇਵਾਲ ਵਲੋਂ ਬੁਲਾਏ ਇਕੱਠ ਵਿਚ ਦੋਹਾਂ ਜਥੇਬੰਦੀਆਂ ਦੇ ਜਥੇਦਾਰਾਂ ਤੋਂ ਇਲਾਵਾ ਅਨੇਕਾਂ ਹੀ ਹੋਰ ਪੰਥਕ ਜਥੇਬੰਦੀਆਂ ਅਤੇ ਗੁਰਦੁਆਰਿਆਂ ਦੇ ਸੇਵਾਦਾਰ ਹਾਜ਼ਰ ਸਨ ।


Disclaimer: Khalsanews.org does not necessarily endorse the views and opinions voiced in the news । articles । audios । videos or any other contents published on www.khalsanews.org and cannot be held responsible for their views.  Read full details....

Go to Top