Share on Facebook

Main News Page

ਗੁਰਦੁਅਰਾ ਸਿੱਖ ਸੈਂਟਰ ਫਰੈਂਕਫਰਟ (ਜਰਮਨੀ) ਵਿਖੇ ਦਸਮ ਪਿਤਾ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

* ਸ਼ਹੀਦ ਭਾਈ ਕਿਹਰ ਸਿੰਘ ਜੀ ਅਤੇ ਭਾਈ ਸਤਵੰਤ ਸਿੰਘ ਸੂਰਮਿਆਂ ਦੀਆਂ ਵਾਰਾਂ ਵੀ ਗਾਈਆਂ

ਫਰੈਂਕਫਰਟ (ਜਰਮਨੀ): 8 ਜਨਵਰੀ ਸ਼ਹੀਦ ਪੁਤਰਾਂ ਦੇ ਪਿਤਾ ਅਤੇ ਸ਼ਹੀਦ ਪਿਤਾ ਦੇ ਪੁੱਤਰ ਅਨੰਦਪੁਰ ਵਾਸੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਦਿਹਾੜੇ ਨੂੰ ਮਨਾਂਉਂਦਿਆਂ ਅਤੇ ਸ਼ਹੀਦ ਭਾਈ ਕਿਹਰ ਸਿੰਘ ਅਤੇ ਸ਼ਹੀਦ ਭਾਈ ਸਤਵੰਤ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਦੇ ਸਬੰਧ ਵਿਚ ਗੁਰਦੁਆਰਾ ਸਿੱਖ ਸੈਂਟਰ ਫਰੈਂਕਫਰਟ ਵਿਖੇ ਸਾਂਝੇ ਦੀਵਾਨ ਸਜਾਏ ਗਏ। ਇਸ ਵਕਤ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਭਾਈ ਅਮਰੀਕ ਸਿੰਘ ਕਠਿਆਲੀ, ਭਾਈ ਸੰਦੀਪ ਸਿੰਘ ਖਾਲੜਾ, ਭਾਈ ਬਲਵਿੰਦਰ ਸਿੰਘ ਦੇ ਜਥੇ ਵੱਲੋਂ ਅੰਮ੍ਰਿਤ ਮਈ ਬਾਣੀ ਦੇ ਕੀਰਤਨ ਕੀਤੇ ਗਏ।

ਉਪਰੰਤ ਯੂ.ਕੇ. ਤੋਂ ਉਚੇਚੇ ਤੌਰ ਤੇ ਪਹੁੰਚੇ ਭਾਈ ਸੁਲੱਖਣ ਸਿੰਘ ਹੋਰਾਂ ਦੇ ਕਵੀਸ਼ਰੀ ਜਥੇ ਨੇ ਸੰਗਤਾਂ ਨੂੰ ਗੁਰੂ ਇਤਿਹਾਸ ਦੇ ਨਾਲ- ਨਾਲ ਸੂਰਬੀਰ ਯੋਧਿਆਂ ਦੀਆਂ ਬੀਰ ਰਸੀ ਵਾਰਾਂ ਸੁਣਾਂ ਕੇ ਨਿਹਾਲ ਕੀਤਾ ਉਪਰੰਤ ਗ੍ਰੰਥੀ ਸਿੰਘਾਂ ਵੱਲੋਂ ਕਵੀਸ਼ਰੀ ਜਥੇ ਦਾ ਸਨਮਾਨ ਸਿਰੋਤੇ ਦੇ ਕੇ ਕੀਤਾ। ਇਸ ਵਕਤ ਛੋਟੇ ਬੱਚੇ ਮਨਪ੍ਰੀਤ ਸਿੰਘ ਅਤੇ ਬੱਚੀ ਈਮਾਨਪ੍ਰੀਤ ਕੌਰ ਜਿਹਨਾਂ ਨੇ ਪਿਛਲੇ ਦਿਨੀਂ ਗੁਰਬਾਣੀ ਪਾਠ ਅਤੇ ਕਵਿਤਾ ਸੁਣਾਂ ਕੇ ਨਿਹਾਲ ਕੀਤਾ ਸੀ ਦਾ ਸੰਗਤ ਵੱਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ।

ਇਸ ਵਕਤ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਸ੍ਰ:ਦਵਿੰਦਰ ਸਿੰਘ ਘਲੋਟੀ ਹੋਰਾਂ ਨੇ ਸੰਗਤਾਂ ਨੂੰ ਗੁਰਪੁਰਬ ਦਿਹਾੜੇ ਦੀ ਵਧਾਈ ਦਿਤੀ। ਇਸ ਮੌਕੇ ਚੇਅਰਮੈਨ ਸ੍ਰ: ਨਰਿੰਦਰ ਸਿੰਘ ਘੋਤਰਾ, ਜਨਰਲ ਸਕੱਤਰ ਸ੍ਰ: ਨਰਿੰਦਰ ਸਿੰਘ ਖੁਰਦ, ਲੰਗਰ ਮੈਨੇਜਰ ਦਲਵਿੰਦਰ ਸਿੰਘ ਜੰਗੀ ਆਦਿ ਪਤਵੰਤੇ ਹਾਜਿਰ ਸਨ।


Disclaimer: Khalsanews.org does not necessarily endorse the views and opinions voiced in the news । articles । audios । videos or any other contents published on www.khalsanews.org and cannot be held responsible for their views.  Read full details....

Go to Top