Share on Facebook

Main News Page

ਗੁਰੂ ਗ੍ਰੰਥ ਸਾਹਿਬ ਜੀ ਸੰਥਿਆ ਲੈਣ ਲਈ ਬਣਾਏ ਜਾ ਰਹੇ ਟਿਊਟਰ ਦਾ ਕੰਮ ਪੂਰਾ ਹੋ ਗਿਆ ਹੈ
-
ਸਤਪਾਲ ਸਿੰਘ ਪੁਰੇਵਾਲ

ਮੇਰੇ ਸਤਿਕਾਰਯੋਗ ਸਾਰੇ ਵੀਰਾਂ ਭੈਣਾਂ ਨੂੰ ਸਤਿ ਸ੍ਰੀ ਅਕਾਲ। ਇੱਕ ਖ਼ੁਸ਼ਖ਼ਬਰੀ ਦੇਣ ਲਗਾ ਹਾਂ ਅਤੇ ਆਸ ਕਰਦਾ ਹਾਂ ਕਿ ਆਪ ਜੀ ਨੂੰ ਸਾਡੀ ਇਹ ਨਿਮਾਣੀ ਜਹੀ ਕੋਸ਼ਿਸ਼ ਪਸੰਦ ਆਵੇਗੀ। ਵਰ੍ਹਿਆਂ ਦੀ ਮੇਹਨਤ ਤੋਂ ਬਾਅਦ ਅੱਜ ਗੁਰੂ ਗ੍ਰੰਥ ਸਾਹਿਬ ਜੀ ਸੰਥਿਆ ਲੈਣ ਲਈ ਬਣਾਏ ਜਾ ਰਹੇ ਟਿਊਟਰ ਦਾ ਕੰਮ ਪੂਰਾ ਹੋ ਗਿਆ ਹੈ। ਜਿਸ ਦਾ ਲਿੰਕ www.ektuhi.com 'ਤੇ ਪਾ ਦਿੱਤਾ ਗਿਆ ਹੈ। ਸੋ, ਬੇਨਤੀ ਹੈ, ਕਿ ਜਿਥੇ ਵੀ ਕੋਈ ਕਮੀ ਪੇਸ਼ੀ ਨਜ਼ਰ ਆਵੇ, ਸਾਡੇ ਧਿਆਨ ਵਿੱਚ ਲਿਆਂਦੀ ਜਾਵੇ, ਤਾਂਕਿ ਦੂਰ ਕੀਤੀ ਜਾ ਸਕੇ। ਇਨਸਾਨ ਭੁਲਣਹਾਰ ਹੈ, ਗ਼ਲਤੀ ਹੋ ਜਾਣੀ ਸੁਭਾਵਕ ਹੈ। ਆਪਣੇ ਵਲੋਂ ਅਸੀਂ ਪੂਰੀ ਵਾਹ ਲਾਈ ਹੈ, ਕਿ ਕੋਈ ਕਮੀ ਨਾਂ ਰਹੇ ਜੀ।

ਨੋਟ : Download ਕਰਨ ਤੋਂ ਬਾਅਦ Install ਕਰਨ ਲਗਿਆਂ ਕੋਈ ੯੦% ਤੋਂ ਬਾਅਦ ਇੱਕ ਵਿੰਡੋ ਖੁਲੇਗੀ, ਜਿਸ ਵਿਚ ਆਪ ਜੀ ਨੇ Ignore 'ਤੇ ਕਲਿੱਕ ਕਰ ਦੇਣਾ ਹੈ। ਧੰਨਵਾਦ।


Disclaimer: Khalsanews.org does not necessarily endorse the views and opinions voiced in the news । articles । audios । videos or any other contents published on www.khalsanews.org and cannot be held responsible for their views.  Read full details....

Go to Top