ਮਿਤੀ ੦੫/੦੧/੨੦੧੩ ਨੂੰ ਸਿੰਘ ਸਭਾ ਔਕਸਫੋਰ੍ਡ ਵਿਖੇ
ਨਾਨਕਸ਼ਾਹੀ ਕਲੈਂਡਰ ਦੇ ਅਨੁਸਾਰ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਉਤਸਵ
ਮਨਾਇਆ ਗਿਆ, ਜਿਥੇ ਵੀਰ ਗੁਲਜਾਰ ਸਿੰਘ ਅਤੇ ਵੀਰ ਪ੍ਰਭਦੀਪ ਸਿੰਘ ਟਾਈਗਰ ਜਥੇ ਵਾਲੇ ਵੀਰਾਂ
ਨੂੰ ਵਿਸੇਸ਼ ਤੌਰ 'ਤੇ ਗੁਰੂ ਸਾਹਿਬ ਦੇ ਪ੍ਰਕਾਸ਼ ਉਤਸਵ ਦੇ ਸੰਬੰਧ ਵਿਚ ਗੁਰਮਤਿ ਵਿਚਾਰਾਂ
ਸਾਂਝੀਆਂ ਕਰਨ ਲਈ ਸੱਦਿਆ ਗਿਆ।
ਵੀਰ ਗੁਲਜਾਰ ਸਿੰਘ ਜੀ ਨੇ ਗੁਰਮਤਿ ਦੇ ਕ੍ਰਾਂਤੀਕਾਰੀ ਵਿਚਾਰਾਂ ਨਾਲ ਮਨਮੱਤ ਦਾ ਖੰਡਨ ਕੀਤਾ
ਅਤੇ ਗੁਰਦੁਵਾਰੇ ਵਿਚ ਜਗ ਰਹੀ ਜੋਤ ਦੇ ਸੰਬੰਧ ਵਿਚ ਸੰਗਤਾਂ ਨੂੰ ਜਾਣੂ ਕਰਵਾਇਆ ਕਿ
ਇਹ ਨਿਰੋਲ ਅਗਨੀ ਪੂਜਾ ਦਾ ਹਿੱਸਾ ਹੈ, ਇਸਦੇ ਨਾਲ ਵੀਰ ਗੁਲਜਾਰ ਸਿੰਘ ਨੇ ਹੇਮਕੁੰਟ ਪਰਬਤ
ਦਾ ਭੇਤ ਖੋਲਦਿਆਂ ਹੋਇਆ ਬਚਿੱਤਰ ਨਾਟਕ ਭੀ ਖੂਬ ਛਿੱਲ ਲਾਈ।
ਵੀਰ ਪ੍ਰਭਦੀਪ ਸਿੰਘ ਭਗਤ ਕਬੀਰ ਜੀ ਦੇ ਸ਼ਬਦ ''ਸੂਰਾ ਸੋ
ਪਹਿਚਾਨੀਏ'' ਦੇ ਸ਼ਬਦ ਤੇ ਵਿਚਾਰ ਕੀਤੀ ਅਤੇ ਸ਼ਹੀਦੀ ਦੇ ਸੰਕਲਪ ਬਾਰੇ ਸੰਗਤਾਂ ਨੂੰ
ਜਾਣੂ ਕਰਵਾਇਆ। ਪ੍ਰੋਗਰਾਮ ਦੇ ਅਖੀਰ ਵਿਚ ਸਵਾਲ-ਜੁਵਾਬ ਸੈਸ਼ਨ ਭੀ ਰਖਿਆ ਗਿਆ ਜਿਥੇ ਸੰਗਤਾਂ
ਨੇ ਬੜੇ ਖੁੱਲ ਕੇ ਸੁਵਾਲ ਪੁਛੇ ਅਤੇ ਆਪਣੇ ਸ਼ੰਕੇ ਨਵਿਰਤ ਕੀਤੇ।
ਨਤੀਜੇ ਵਜੋਂ ਸੂਝਵਾਨ ਪ੍ਰਬੰਧਕਾਂ ਅਤੇ ਸਮੂਹ ਸੰਗਤ ਵੱਲੋਂ
ਜੋਤ ਚੁਕਵਾ ਦਿੱਤੀ ਅਤੇ ਪ੍ਰਣ ਕੀਤਾ ਕਿ ਅੱਗੇ ਤੋਂ ਕਦੇ ਵੀ ਗੁਰੂ ਸਾਹਿਬ ਦੀ ਹਜੂਰੀ ਵਿਚ
ਅਖੌਤੀ ਬਚਿੱਤਰ ਨਾਟਕ ਦੀਆਂ ਰਚਨਾਵਾਂ ਨਹੀਂ ਪੜੀਆਂ ਜਾਣਗੀਆਂ।
ਸਾਨੂੰ ਇਸ ਤਰ੍ਹਾਂ ਮਹਿਸੂਸ ਹੋ ਰਿਹਾ ਸੀ ਕਿ ਜਿਵੇ ਇੱਕ ਜੋਤ (ਅਗਨੀ) ਬੁਝਣ ਨਾਲ ਦੂਸਰੀ
ਜੋਤ (ਗਿਆਨ ਰੂਪੀ) ਜਗ ਪਈ ਹੋਵੇ।