Share on Facebook

Main News Page

ਅਖੌਤੀ ਸਿੱਖ ਚੈਨਲ ਦਾ ਬਾਈਕਾਟ ਕਰੋ
- ਟਾਈਗਰ ਜਥਾ ਯੂਕੇ

ਇੰਗਲੈੰਡ (ਟਿਵੀਡੇਲ) ਦੇ ਕੁੱਝ ਭੂਤਰੇ ਹੋਏ ਅਤੇ ਜਾਨਵਰ ਬਿਰਤੀ ਰੱਖਣ ਵਾਲੇ ਅਖੌਤੀ ਸਿੱਖ ਆਪਣੀ ਅਕਲ ਦਾ ਜਨਾਜ਼ਾ ਕੱਢਦੇ ਉਦੋਂ ਨਜ਼ਰ ਆਏ, ਜਦੋਂ ਉਹਨਾਂ ਵੱਲੋ ਅਖੌਤੀ ਦਸਮ ਗਰੰਥ ਦੇ ਸੰਬੰਧ ਵਿਚ ਕਰਵਾਏ ਜਾ ਰਹੇ ਇੱਕ ਪ੍ਰੋਗਰਾਮ ਦੀ ਐਡ ਅਸੀਂ ਆਪਣੇ ਆਪ ਨੂੰ ਸਿੱਖ ਪੰਥ ਦੀ ਆਵਾਜ ਅਖਵਾਉਣ ਵਾਲੇ ਚੈਨਲ (ਸਿੱਖ ਚੈਨਲ ਯੂਕੇ) 'ਤੇ ਦੇਖੀ, ਜਿਸਨੂੰ ਦੇਖ ਕੇ ਬੜਾ ਅਚੰਭਾ ਹੋਇਆ, ਕਿ ਸਾਧ ਮੱਤ ਦਾ ਪਰਚਾਰ ਤਾਂ ਇਹ ਚੈਨਲ ਖੁੱਲ ਕੇ ਕਰ ਹੀ ਰਿਹਾ ਹੈ, ਪਰ ਹੁਣ ਇਸ ਪ੍ਰੋਗਰਾਮ ਦੀ ਲਾਈਵ ਕਵਰੇਜ ਲਈ ਸਹਿਮਤੀ ਪ੍ਰਗਟਾ ਕੇ, ਬੇਸ਼ਰ੍ਮੀ ਦੀਆਂ ਸਭ ਹੱਦਾਂ ਪਾਰ ਕਰ ਚੁੱਕਾ ਹੈ।

ਸਾੰਨੂ ਤਾਂ ਇਸ ਤਰਾ ਮਹਿਸੂਸ ਹੋ ਰਿਹਾ ਹੈ, ਕਿ ਜਿਵੇਂ ਗੁਰੂ ਗਰੰਥ ਜੀ ਪਾਵਨ ਪਵਿੱਤਰ ਬਾਣੀ ਦੀ ਇੱਕ ਪੰਕਤੀ ਜੀ ਵਿੱਚ ਗੁਰੂ ਸਾਹਿਬ ਨੇ ਮਨੁੱਖਾਂ ਅੰਦਰ ਵਸਦੇ ਪਸ਼ੂਆਂ ਦੀ ਗੱਲ ਕੀਤੀ ਹੈ:

ਕਰਤੂਤਿ ਪਸੂ ਕਿ ਮਾਨਸ ਜਾਤ॥ ਲੋਕ ਪਚਾਰਾ ਕਰੈ ਦਿਨੁ ਰਾਤਿ॥ (ਪੰਨਾ ੨੬੭)

ਉਸਦਾ ਪ੍ਰੈਕਟੀਕਲ ਰੂਪ ਟਿਵੀਡੇਲ ਦੇ ਉਹਨਾਂ ਡੰਗਰਾਂ ਵਿਚ ਵੇਖਣ ਨੂੰ ਮਿਲ ਰਿਹਾ ਹੋਵੇ ਜਿਹੜੇ ਕਿ ਪਸ਼ੂਆਂ ਦੀ ਨਿਆਈ ਚਿੱਕੜ (ਬਚਿੱਤਰ ਨਾਟਕ ਰੂਪੀ ਚਿੱਕੜ) ਵਿੱਚ ਪੂਛਾਂ ਮਾਰਨ ਨੂੰ ਹੀ ਆਪਣੀ ਵਡਿਆਈ ਮੰਨਦੇ ਹੋਣ।

 

ਹੁਣ ਸਾਨੂੰ ਕੀ ਕਰਨਾ ਚਾਹੀਦਾ ਹੈ?

ਜੇ ਸਿੱਖ ਚੈਨਲ ਇਸ ਪ੍ਰੋਗਰਾਮ ਨੂੰ ੧੯ ਜਨਵਰੀ, ਸ਼ਾਮ ਪੰਜ ਵਜੇ ਲਾਈਵ ਕਰੇ, ਤਾਂ ਸਮੂਹ ਨਾਨਕ ਨਾਮ ਲੇਵਾ ਸਾਧ ਸੰਗਤ, ਇਸ ਚੈਨਲ ਦਾ ਤੁਰੰਤ ਬਾਈਕਾਟ ਕਰੇ, ਅਤੇ ਇਸ ਦਿਨ ਨੂੰ ਕਾਲਾ ਦਿਵਸ ਘੋਸ਼ਿਤ ਕਰੇ, ਨਾਲ ਹੀ ਅਸੀਂ ਸਾਰੀਆਂ ਪੰਥਿਕ ਜਥੇਬੰਦੀਆਂ ਨੂੰ ਬੇਨਤੀ ਕਰਦੇ ਹਾਂ ਕਿ ਇਹ ਸਾਡਾ ਸਾਰਿਆਂ ਦਾ ਸਾਂਝਾ ਮਸਲਾ ਹੈ, ਕਿਓਂਕਿ ਟਿਵੀਡੇਲ ਦੀ ਡੰਗਰ ਜਮਾਤ ਸ਼ਰੇਆਮ ਗੁਰੂ ਗਰੰਥ ਸਾਹਿਬ ਜੀ ਦੇ ਬਰਾਬਰ ਅਖੌਤੀ ਦਸਮ ਗਰੰਥ ਦਾ ਪ੍ਰਕਾਸ਼ ਕਰਕੇ, ਗੁਰੂ ਸਾਹਿਬ ਜੀ ਦੀ ਘੋਰ ਬੇਅਦਬੀ ਕਰ ਰਹੀ ਹੈ।

* ਛੇਤੀ ਹੀ ਟਾਈਗਰ ਜਥੇ ਵੱਲੋ ਪੰਜਾਬ ਰੇਡੀਓ ਤੇ ਇਸ ਮਸਲੇ ਦੇ ਸੰਬੰਧ ਵਿੱਚ ਕੀਤੀ ਗਈ ਵਿਚਾਰ-ਚਰਚਾ ਦੀ ਵੀਡੀਓ ਜਨਤਕ ਕੀਤੀ ਜਾਵੇਗੀ।

ਬੇਨਤੀ ਕਰਤਾ - ਟਾਈਗਰ ਜਥਾ ਯੂ.ਕੇ.


ਟਾਈਗਰ ਜਥਾ ਦੇ ਪ੍ਰਬੰਧਕਾਂ ਨੂੰ ਬੇਨਤੀ ਹੈ ਕਿ, ਬਾਈਕਾਟ ਦੇ ਨਾਲ ਨਾਲ ਹੋ ਸਕੇ ਤਾਂ ਤੁਸੀਂ ਵੀ ਅਖੌਤੀ ਦਸਮ ਗ੍ਰੰਥ ਦਾ ਪਾਠ ਬੋਧ ਸਮਾਗਮ ਕਰਵਾਓ, ਜਿਸ ਵਿੱਚ ਖਾਸ ਕਰਕੇ ਕ੍ਰਿਸ਼ਨਾ ਅਵਤਾਰ ਅਤੇ ਚਰਿਤ੍ਰੋਪਾਖਿਆਨ ਦਾ ਪਾਠ ਅਤੇ ਵਿਆਖਿਆ ਕਰਵਾਈ ਜਾਵੇ। ਸਾਰੀਆਂ ਸਿੱਖ ਸੰਗਤਾਂ, ਖਾਸ ਕਰਕੇ ਨਿਹੰਗ, ਟਕਸਾਲੀ, ਅਤੇ ਅਖੰਡ ਕੀਰਤਨੀ ਜਥੇ ਵਾਲਿਆਂ ਨੂੰ ਸੱਦਾ ਦਿੱਤਾ ਜਾਵੇ, ਕਿ ਉਹ ਆਪਣੇ ਪਰਿਵਾਰ ਸਮੇਤ ਮਾਂਵਾਂ, ਧੀਆਂ, ਭੈਣਾਂ ਨੂੰ ਨਾਲ ਲੈਕੇ ਆਉਣ, ਅਤੇ ਸ੍ਰੀ ਦਸਮ ਗ੍ਰੰਥ ਸਾਹਿਬ ਦੀ ਬਾਣੀ ਦੀ ਸਿਖਿਆਵਾਂ ਦਾ ਆਨੰਦ ਮਾਣਦੇ ਹੋਏ, ਆਪਣਾ ਜਨਮ ਸਫਲਾ ਕਰਨ, ਅਤੇ ਦਸਮ ਬਾਣੀ ਦੇ 'ਤੇ ਅਮਲ ਕਰਦਿਆਂ ਅਮਲੀ ਜੀਵਨ ਵੀ ਗੁਜ਼ਾਰਨ।

ਖ਼ਾਲਸਾ ਨਿਊਜ਼ ਟੀਮ


Disclaimer: Khalsanews.org does not necessarily endorse the views and opinions voiced in the news । articles । audios । videos or any other contents published on www.khalsanews.org and cannot be held responsible for their views.  Read full details....

Go to Top