Share on Facebook

Main News Page

ਕੁੱਝ "ਕੌਣ ਬਣੇਗਾ ਕਰੋੜਪਤੀ" ਵਿੱਚ ਪੰਜ ਕਰੋੜ ਰੁਪਿਆ ਜਿੱਤਣ ਵਾਲੀ ਸਨਮੀਤ ਕੌਰ ਬਾਰੇ
- ਗੁਰਮੀਤ ਸਿੰਘ ਕਾਦੀਆਨੀ

 

ਬੀਬੀ ਸਨਮੀਤ ਕੌਰ ਨੇ 05 ਜਨਵਰੀ 2013 ਨੂੰ ਸੋਨੀ ਟੀ.ਵੀ. 'ਤੇ ਚੱਲ ਰਹੇ "ਕੌਣ ਬਨੇਗਾ ਕਰੋੜਪਤੀ" 'ਚ 5 ਕਰੋੜ ਰੁਪਿਆ ਜਿਤਿਆ, ਜੋ ਕਿ ਬਹੁਤ ਵੱਡੀ ਉਪਲਭਦੀ ਹੈ। ਸਨਮੀਤ ਕੌਰ ਦੇ ਪਤੀ ਭਾਈ ਮਨਮੀਤ ਸਿੰਘ ਫਿਲਮ ਸਿਟੀ ਵਿੱਚ ਜਾਬ ਕਰਦੇ ਹਨ। ਉਹਨਾਂ ਦੀ ਪਤਨੀ ਸਨਮੀਤ ਕੌਰ ਨੇ ਘਰੇਲੂ ਜਿੰਮੇਵਾਰੀਆਂ ਨਿਭਾਉਦਿਆਂ ਆਪਣੀ ਮੇਹਨਤ ਅਤੇ ਗੁਰੂ ਸਾਹਬ ਦੀ ਆਪਾਰ ਬਖਸ਼ਿਸ਼ ਸਦਕਾ ਏਸ ਸੀਰੀਅਲ ਵਿੱਚ ਪੰਜ ਕਰੋੜ ਰੁਪਏ ਜਿੱਤੇ ਹਨ।

ਬੀਬੀ ਸਨਮੀਤ ਕੌਰ ਦੇ ਪਤੀ ਮਨਮੀਤ ਸਿੰਘ ਜੀ ਅੰਮ੍ਰਿਤਧਾਰੀ ਸਿੰਘ ਹਨ ਅਤੇ ਉਹਨਾਂ ਨੇ ਫਿਲਮ-ਸਿਟੀ ਵਿੱਚ ਕੰਮ ਕਰਦਿਆਂ ਹੋਇਆਂ ਵੀ ਸਿੱਖੀ ਦੀ ਦਾਤ ਨੂੰ ਪੂਰਨ ਤੌਰ ਤੇ ਸਾਂਭ ਕੇ ਰੱਖਿਆ ਹੋਇਆ ਹੈ। ਉਪਰੋਕਤ ਵਿੱਚ ਵਿੱਚ ਉਹਨਾਂ ਵਲੋਂ ਪਹਿਨੀ ਸ਼੍ਰੀ ਸਾਹਿਬ ਸਾਫ ਦਿਖਾਈ ਦੇ ਰਹੀ ਹੈ।

ਜਿਹੜੇ ਸਾਡੇ ਵੀਰ ਏਸ ਫਿਲਮ-ਸਿਟੀ ਵਿੱਚ ਜਾਣ ਦਾ ਬਹਾਨਾ ਬਣਾ ਕੇ ਪਤਿਤ ਹੋ ਜਾਂਦੇ ਨ, ਉਹਨਾਂ ਨੂੰ ਭਾਈ ਮਨਮੀਤ ਸਿੰਘ ਜੀ ਤੋਂ ਸੇਧ ਲੈਣੀ ਚਾਹੀਦੀ ਹੈ।

 


Disclaimer: Khalsanews.org does not necessarily endorse the views and opinions voiced in the news । articles । audios । videos or any other contents published on www.khalsanews.org and cannot be held responsible for their views.  Read full details....

Go to Top