Share on Facebook

Main News Page

ਅਖੌਤੀ ਸਿੱਖ ਚੈਨਲ ਯੂ.ਕੇ. ਅਤੇ ਦਸਮ ਗ੍ਰੰਥ ਦਾ ਪਰਦਾਫ਼ਾਸ
- ਟਾਈਗਰ ਜਥਾ ਯੂ.ਕੇ.

ਗੁਰੂ ਗ੍ਰੰਥ ਸਾਹਿਬ ਅਤੇ ਪੰਥਿਕ ਰਹਿਤ ਮਰਿਆਦਾ ਦੀਆਂ ਸ਼ਰੇਆਮ ਧੱਜੀਆਂ ਉਡਾਉਣ ਵਾਲਾ ਟੀਵੀਡੇਲ ਦਾ ਕਾਲਕਾ ਪੰਥੀ ਗਰੁੱਪ ਜੋ ਅਖੌਤੀ ਸਿੱਖ ਚੈਨਲ ਤੇ ਬਚਿੱਤਰ ਨਾਟਕ ਵਰਗੀਆਂ ਕਲੰਕਤ ਰਚਨਾਵਾਂ ਨੂੰ ਬੇਝਿਜੱਕ ਪ੍ਰਸਾਰਿਤ ਕਰਨ ਦਾ ਦੁਰਸਾਹਸ ਕਰ ਰਿਹਾ ਹੈ।

ਆਖਿਰ ਗੁਰੂ ਗਰੰਥ ਸਾਹਿਬ ਨੂੰ ਚੈਲੰਜ ਕਿਉਂ ਕੀਤਾ ਜਾ ਰਿਹਾ ਹੈ? ਪਵਿੱਤਰ ਗੁਰਬਾਣੀ ਦਾ ਫੁਰਮਾਨ ਹੈ ਕਿ -

ਸਰਮੁ ਧਰਮੁ ਦੁਇ ਛਪਿ ਖਲੋਏ ਕੂੜ ਫਿਰੇ ਪਰਧਾਨੁ ਵੇ ਲਾਲੋ॥ (ਪੰਨਾ ੭੨੨)

ਜਦੋ ਮਨੁੱਖਤਾ ਵਿੱਚੋਂ ਸ਼ਰਮ ਅਤੇ ਧਰਮ ਦੋਵੇਂ ਖਤਮ ਹੋ ਜਾਂਦੇ ਹਨ, ਤਾਂ ਉਦੋਂ ਸੁਭਾਵਿਕ ਹੀ ਕੂੜ ਹਾਥੀ ਤੇ ਸਵਾਰ ਹੋ ਕੇ ਮਨੁੱਖੀ ਕਦਰਾਂ ਕੀਮਤਾਂ ਨੂੰ ਖੁੰਝੇ ਲਾ ਦਿੰਦਾ ਹੈ। ਇਸੇ ਤਰ੍ਹਾਂ ਟੀਵੀਡੇਲ ਦੀ ਕਾਲਕਾ ਜਮਾਤ ਆਪਣੀ ਸ਼ਰਮ ਖੋਹ ਚੁੱਕੀ ਹੈ, ਅਤੇ ਅਖੌਤੀ ਸਿੱਖ ਚੈਨਲ ਆਪਣਾ ਧਰਮ ਖੋਹ ਚੁੱਕਾ ਹੈ।

 

ਅਸੀਂ ਟਾਈਗਰ ਜੱਥੇ ਵੱਲੋ ਇੰਗਲੈਂਡ ਦੀਆਂ ਜਾਗਦੀ ਜਮੀਰ ਵਾਲੀਆਂ ਗੁਰੂਦਵਾਰਾ ਪ੍ਰਬੰਧਕ ਕਮੇਟੀਆਂ ਅਤੇ ਪੰਥਿਕ ਜਥੇਬੰਦੀਆਂ ਨੂੰ ਬੇਨਤੀ ਕਰਦੇ ਹਾਂ ਕਿ ਜੇ ਹੁਣ ਨਾ ਜਾਗੇ ਤਾਂ ਕਦੋਂ ਜਾਗੋਗੇ?

ਇੱਕ ਸਵਾਲ ਟਕਸਾਲ ਦੇ ਮੁਖੀ ਭਾਈ ਰਾਮ ਸਿੰਘ ਜੀ ਨੂੰ ਕਰਦੇ ਹਾਂ ਕਿ ਇਹ ਅੱਜ ਕੱਲ ਇੰਗਲੈਂਡ ਵਿਚ ਵਿਚਰ ਰਹੇ ਹਨ, ਪਰ ਅਜੇ ਤੱਕ ਇੰਨ੍ਹਾਂ ਦਾ ਇਸ ਪ੍ਰੋਗਰਾਮ ਦੇ ਸੰਬੰਧ ਵਿਚ ਕੋਈ ਬਿਆਨ ਨਹੀਂ ਸੁਣਿਆ ਅਤੇ ਅਸੀਂ ਇੰਨਾਂ ਨੂੰ ਬੇਨਤੀ ਕਰਦੇ ਹਾਂ ਕਿ ਆਪਣਾ ਪੱਖ ਸੰਗਤਾਂ ਤਾਂਈ ਜਰੂਰ ਸਪੱਸਟ ਕਰਨ।

ਆਓ ਸਾਰੇ ਰਲ ਕੇ ਇਸ ਦਿਨ ਨੂੰ ਕਾਲਾ ਦਿਵਸ ਘੋਸ਼ਿਤ ਕਰੀਏ ਅਤੇ ਅਖੌਤੀ ਸਿੱਖ ਚੈਨਲ ਦਾ ਬਾਈਕਾਟ ਕਰੀਏ।


Disclaimer: Khalsanews.org does not necessarily endorse the views and opinions voiced in the news । articles । audios । videos or any other contents published on www.khalsanews.org and cannot be held responsible for their views.  Read full details....

Go to Top