Share on Facebook

Main News Page

ਟਾਈਗਰ ਜਥੇ ਵੱਲੋ 'ਦਿਲ ਆਪਣਾ ਪੰਜਾਬੀ' ਰੇਡਿਉ 'ਤੇ ਅਖੌਤੀ ਦਸਮ ਗਰੰਥ ਦੇ ਮੁੱਦੇ 'ਤੇ ਵਿਚਾਰਾਂ
- ਜਗਰੂਪ ਸਿੰਘ ਟਾਈਗਰ ਜਥਾ ਯੂਕੇ

ਦਿਨ ਐਤਵਾਰ ਤਾਰੀਖ ੧੩/੦੧/੨੦੧੩ ਨੂੰ ਟਾਈਗਰ ਜਥੇ ਵੱਲੋ ਦਸਮ ਗ੍ਰੰਥ ਦੇ ਮੁੱਦੇ 'ਤੇ ਵਿਸ਼ੇਸ਼ ਵਿਚਾਰਾਂ ਕੀਤੀਆ ਜਾਣਗੀਆਂ ਅਤੇ ਸਿੱਖ ਚੈਨਲ ਯੂਕੇ ਵੱਲੋਂ ਇਸ ਬਚਿੱਤਰ ਨਾਟਕ ਦੇ ਪਰਚਾਰ ਪਿੱਛੇ ਮਨੋਰਥ ਉੱਤੇ ਭੀ ਚਾਨਣਾ ਪਾਇਆ ਜਾਵੇਗਾ। ਅਸੀਂ ਅਜੇ ਭੀ ਸਿਖ ਚੈਨਲ ਨੂੰ ਬੇਨਤੀ ਕਰਦੇ ਹਾਂ ਕਿ ਇਸ ਅਖੌਤੀ ਦਸਮ ਗਰੰਥ ਦੇ ਪ੍ਰੋਗਰਾਮ ਨੂੰ ਰੱਦ ਕਰਦੇ ਹੋਏ ਸਿੱਖ ਪੰਥ ਕੋਲੋਂ ਆਪਣੀ ਭੁੱਲ ਬਖਸ਼ਾਉਣ ਅਤੇ ਗੁਰੂ ਗਰੰਥ ਸਾਹਿਬ ਜੀ ਦੀ ਵਿਚਾਰਧਾਰਾ 'ਤੇ ਡੱਟ ਕੇ ਪਹਿਰਾ ਦੇਣ, ਨਹੀਂ ਤਾਂ ਟਾਈਗਰ ਜਥੇ ਵੱਲੋ ਬਹੁਤ ਭਾਰੀ ਮੁਜਹਾਰੇ ਦਾ ਐਲਾਨ ਕੀਤਾ ਜਾਵੇਗਾ ਅਤੇ ਸਿੱਖ ਸੰਗਤਾਂ ਜਾਗਰੂਕ ਕਰਣ ਲਈ ੧੦,੦੦੦ ਵੀਡਿਉ ਸੀਡੀ ਜਿਸ ਵਿੱਚ ਇਹਨਾਂ ਅਖੌਤੀ ਦਸਮ ਗਰੰਥ ਦੀ ਮਸ਼ਹੂਰੀ ਅਤੇ ਕੀਤੇ ਗਏ ਪ੍ਰੋਗਰਾਮਾਂ ਦੀ ਕਵਰੇਜ ਦੀ ਰਿਕਾਰਡਿੰਗ ਘਰ ਘਰ ਤੱਕ ਪੋਸਟ ਰਾਂਹੀ ਭੇਜ ਦਿੱਤੀ ਜਾਵੇਗੀ।

ਰੇਡੀਓ ਦਿਲ ਆਪਣਾ ਪੰਜਾਬੀ ਤੋਂ ਹਾਲੈਂਡ ਸਟੂਡਿਓ ਵਲੋਂ 13 ਜਨਵਰੀ 2013 ਐਤਵਾਰ ਨੂੰ ਅਖੌਤੀ ਦਸਮ ਗਰੰਥ ਦੇ ਮੁੱਦੇ 'ਤੇ ਵਿਚਾਰਾਂ ਦੇ ਪ੍ਰੋਗਰਾਮ ਦਾ ਸਮਾਂ ਹੇਠ ਲਿਖੇ ਅਨੁਸਾਰ ਹੋਵੇਗਾ:

13 ਜਨਵਰੀ 2013

* ਇੰਡੀਆ - 10:30 PM
* ਯੂਕੇ - 05:00 PM
* ਕੈਨੇਡਾ- 09:00 AM

www.dapfm.com  (On Line)

www.eknoor.info  (On Mobile Device)
 


Disclaimer: Khalsanews.org does not necessarily endorse the views and opinions voiced in the news । articles । audios । videos or any other contents published on www.khalsanews.org and cannot be held responsible for their views.  Read full details....

Go to Top