Share on Facebook

Main News Page

ਟਾਈਗਰ ਜਥੇ ਦੀ ਦਹਾੜ ਨਾਲ ਆਪਣੀ ਆਵਾਜ਼ ਰਲ਼ਾਓ
- ਖ਼ਾਲਸਾ ਨਿਊਜ਼ ਟੀਮ

ਟਾਈਗਰ ਜਥਾ ਯੂ.ਕੇ. ਵਲੋਂ ਅਖੌਤੀ ਸਿੱਖ ਚੈਨਲ ਵਿਰੁਧ ਛੇੜਿਆ ਹੋਇਆ ਸੰਘਰਸ਼ ਪੂਰੇ ਜ਼ੋਰਾਂ 'ਤੇ ਹੈ। ਅਖੌਤੀ ਸਿੱਖ ਚੈਨਲ ਵਲੋਂ 19 ਜਨਵਰੀ 2013 ਨੂੰ ਅਖੌਤੀ ਦਸਮ ਗ੍ਰੰਥ ਦੇ ਸਹਿਜ ਪਾਠ ਦੇ ਭੋਗ ਦਾ ਸਿੱਧਾ ਪ੍ਰਸਾਰਣ ਕਰਨ ਦੀ ਯੋਜਨਾ ਹੈ। ਅਖੌਤੀ ਦਸਮ ਗ੍ਰੰਥ ਨੂੰ ਇਹ ਸਨਮਾਨ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸ਼ਾਨ ਦੇ ਖਿਲਾਫ ਹੈ, ਅਪਮਾਨ ਹੈ, ਗੁਰਮਤਿ ਸਿਧਾਂਤ ਤੇ ਸਿੱਖ ਰਹਿਤ ਮਰਿਆਦਾ ਦੇ ਉਲਟ ਹੈ।

ਟਾਈਗਰ ਜਥੇ ਨੇ ਉਨ੍ਹਾਂ ਦੇ ਇਸ ਸਿੱਧੇ ਪ੍ਰਸਾਰਣ ਦਾ ਜੋ ਵਿਰੋਧ ਕੀਤਾ ਹੈ, ਉਸ ਨਾਲ ਅਖੌਤੀ ਦਸਮ ਗ੍ਰੰਥ ਦੇ ਸਮਰਥਕ ਬਹੁਤ ਬੇਚੈਨ ਹਨ। ਪਰ ਕੀ ਇਹ ਮਸਲਾ ਇੱਕਲੇ ਟਾਈਗਰ ਜੱਥੇ ਦਾ ਹੈ?

ਇੱਕ ਗਿਲਾ ਹੈ ਜਾਗਰੂਕ ਕਹਾਉਣ ਵਾਲੇ ਸਿੱਖਾਂ ਨਾਲ, ਕਿੱਥੇ ਹਨ ਉਹ? ਕਿੱਥੇ ਹਨ ਉਹ ਪ੍ਰਚਾਰਕ ਜਿਹੜੇ ਬਾਹਾਂ ਖੜੀਆਂ ਕਰ ਕਰ ਕੇ ਜਾਗਰੂਕਤਾ ਲਿਆਉਣ ਦਾ ਦਾਅਵਾ ਕਰਦੇ ਹਨ? ਆਪਣੇ ਗਲ਼ਿਆਂ 'ਚ ਗੋਲਡ ਮੈਡਲ ਪਵਾ ਕੇ ਹੀ ਜਾਗਰੂਕਤਾ ਆਉਣੀ ਹੈ? ਹੁਣ ਕਿਉਂ ਨਹੀਂ ਆਵਾਜ਼ ਬੁਲੰਦ ਕਰਦੇ। ਕਿੱਥੇ ਹਨ ਉਹ ਫੇਸ ਗਰੁੱਪਾਂ ਦੇ 30,000 ਤੇ 80,000 ਮੈਂਬਰਾਂ ਵਾਲੇ ਬੰਦੇ, ਹੁਣ ਕਿਹੜੇ ਘੁਰਨਿਆਂ 'ਚ ਲੁਕੀ ਬੈਠੇ ਨੇ? ਕੀ ਜਾਗਰੁਕਤਾ ਸਿਰਫ ਫੇਸਬੁੱਕ 'ਤੇ ਕੁਮੈਂਟ ਪਾ ਕੇ ਹੀ ਆਉਣੀ ਹੈ? ਜ਼ਮੀਨੀ ਪੱਧਰ 'ਤੇ ਸੰਘਰਸ਼ ਕੀਹਨੇ ਕਰਨਾ ਹੈ?

ਇਹ ਤਾਂ ਉਹੀ ਗੱਲ ਹੋਈ ਛੋਲੇ ਖਾਣ ਨੂੰ ਬਾਂਦਰੀ, ਛਿੱਤਰ ਖਾਣ ਨੂੰ ਰਿੱਛ...

ਸ੍ਰ. ਪ੍ਰਭਦੀਪ ਸਿੰਘ ਅਤੇ ਉਨ੍ਹਾਂ ਦਾ ਟਾਈਗਰ ਜਥਾ ਨੇ ਯੂ.ਟਿਯੂਬ 'ਤੇ ਪ੍ਰਚਾਰ ਨਾਲ, ਵੈਬ ਸਾਈਟ ਨਾਲ, ਥਾਂ ਥਾਂ 'ਤੇ ਆਪ ਜਾਕੇ ਪ੍ਰਚਾਰ ਨਾਲ ਅਤੇ ਜਿਸ ਥਾਂ ਜ਼ਰੂਰਤ ਪਈ ਉਥੇ ਆਪਣੇ ਹੱਥ ਵੀ ਅਜ਼ਮਾਏ ਨੇ। ਕੁੱਝ ਸਾਲ ਪਹਿਲਾਂ ਯੂ.ਕੇ. ਦੇ ਮੀਰੀ ਪੀਰੀ ਗੁਰਦੁਆਰੇ 'ਤੇ ਦਸਮ ਗ੍ਰੰਥੀਆਂ ਵਲੋਂ ਪ੍ਰੋ. ਦਰਸ਼ਨ ਸਿੰਘ ਜੀ ਦੇ ਪ੍ਰੋਗ੍ਰਾਮ ਹੋਣ 'ਤੇ ਕੀਤੇ ਗਏ ਹਮਲੇ ਦਾ ਮੂੰਹ ਤੋੜ ਜਵਾਬ ਵੀ ਟਾਈਗਰ ਜਥੇ ਨੇ ਦਸਮ ਗ੍ਰੰਥੀਆਂ ਨਾਲ ਦੋ ਦੋ ਹੱਥ ਕਰਕੇ ਦਿੱਤਾ ਸੀ। ਤੇ ਹੁਣ ਫਿਰ ਲੋੜ ਹੈ, ਯੋਜਨਾਬੱਧ ਤਰੀਕੇ ਨਾਲ, ਅਮਨ ਕਾਨੂੰਨ ਦੀ ਵਿਵਸਥਾ ਨੂੰ ਭੰਗ ਕੀਤੇ ਬਗੈਰ ਇਸ ਆਪਹੁਦਰੇਪਨ ਨੂੰ ਰੋਕਣ ਦੀ ਅਤੇ ਇਨ੍ਹਾਂ ਸਿਰੜੀ ਵੀਰਾਂ ਦਾ ਸਾਥ ਦੇਣ ਦੀ। ਯੂਕੇ ਅਤੇ ਆਸ ਪਾਸ ਰਹਿੰਦੇ ਜਾਗਰੂਕ ਸਿੰਘ ਇੱਕਠੇ ਹੋ ਕੇ, ਟਾਈਗਰ ਜੱਥੇ ਨਾਲ ਸੰਪਰਕ ਕਰਕੇ ਕੇ, ਯੋਜਨਾਬੱਧ ਤਰੀਕੇ ਨਾਲ, ਇਸ ਸੰਘਰਸ਼ 'ਚ ਉਨ੍ਹਾਂ ਦਾ ਸਾਥ ਦਿਓ, ਤਾਂ ਕਿ ਇਸ ਤਰ੍ਹਾਂ ਦਾ ਆਪ ਹੁਦਰਾਪਨ ਕੋਈ ਨਾ ਕਰ ਸਕੇ। ਖ਼ਾਲਸਾ ਨਿਊਜ਼, ਟਾਈਗਰ ਜੱਥੇ ਨਾਲ ਹੈ ਅਤੇ ਆਸ ਕਰਦਾ ਹੈ ਕਿ ਜੋ ਉਨ੍ਹਾਂ ਨੇ ਇਹ ਸੰਘਰਸ਼ ਵਿਢਿਆ ਹੈ, ਉਸ 'ਚ ਉਨ੍ਹਾਂ ਨੂੰ ਸਫਲਤਾ ਮਿਲੇ।


Disclaimer: Khalsanews.org does not necessarily endorse the views and opinions voiced in the news । articles । audios । videos or any other contents published on www.khalsanews.org and cannot be held responsible for their views.  Read full details....

Go to Top