ਅਖੌਤੀ ਦਸਮ ਗ੍ਰੰਥ ਦੇ ਵਿਸ਼ੇ 'ਤੇ ਟਾਈਗਰ ਜਥਾ
ਯੂ.ਕੇ. ਵਲੋਂ ਵੀਨਸ ਟੀ.ਵੀ. ਯੂ.ਕੇ. 'ਤੇ ਵੀਚਾਰ ਚਰਚਾ
ਦਸਮ ਗ੍ਰੰਥ ਦੇ
ਪੁਜਾਰੀਆਂ ਨਾਲ ਸਿੱਖ ਚੈਨਲ ਦੀ ਪੈਸੇ ਖਾਤਰ ਕੀਤੀ ਗੰਡਤੁਪ ਦਾ, ਟਾਈਗਰ ਜਥਾ ਯੂਕੇ ਵਲੋਂ ਵੀਨਸ
ਚੈਨਲ 'ਤੇ ਬਹੁਤ ਸੋਹਣੇ ਢੰਗ ਨਾਲ ਪਰਦਾਫਾਸ਼ ਕੀਤਾ ਗਿਆ
ਗੁਰਬੰਸ ਸਿੰਘ ਇਟਲੀ
(12 Jan 2013) - ਸਾਰਾ
ਪੰਥ ਇਸ ਗਲ ਨੂੰ ਚੰਗੀ ਤਰਾ ਜਾਣਦਾ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਗੁਰਤਾ ਗਦੀ ਸ੍ਰੀ
ਗੁਰੂ ਗਰੰਥ ਸਾਹਿਬ
ਜੀਨੂੰ ਦਿਤੀ ਹੈ, ਪਰ ਪੰਥ ਨੂੰ ਵੇਚਣ ਵਾਲੇ ਅਖੌਤੀ ਠੇਕੇਦਾਰਾਂ ਨੇ ਝੂਠੀ
ਕੂੜ ਕਿਤਾਬ ਦਾ ਗੁਰੂ ਗ੍ਰੰਥ ਸਾਹਿਬ ਜੀ ਬਰਾਬਰ ਪ੍ਰਕਾਸ਼ ਕਰ ਕੇ, ਜੋ ਚੈਲ਼ੰਜ ਗੁਰੂ
ਗੋਬਿੰਦ ਸਿੰਘ ਜੀ ਨੂੰ ਭਾਰਤ ਵਿਚ ਕੀਤਾ ਸੀ, ਦਾ ਅਮਲੀ ਰੂਪ ਜਦੋਂ ਯੂਕੇ ਵਿਚ ਹੋਇਆ, ਤਾਂ
ਟਾਈਗਰ ਜਥਾ ਯੂਕੇ ਅਤੇ ਹੋਰ ਜਾਗਰੂਕ ਸੰਸਥਾਵਾ ਨੇ ਇਸ ਦਾ ਡੱਟ ਦੇ ਵਿਰੋਧ ਕੀਤਾ ਸੀ।
ਹੁਣ ਜਦੋਂ ਸਿੱਖ ਚੈਨਲ ਨੇ ਇਸ ਨੂੰ ਪੈਸੇ ਖਾਤਰ ਸਿਧਾਂਤਾਂ ਨਾਲ ਸਮਝੌਤਾ ਕਰ ਕੇ ਪ੍ਰਸਾਰਣ
ਕਰਨਾ ਸ਼ੁਰੂ ਕੀਤਾ, ਤਾਂ ਇਨ੍ਹਾਂ ਜਾਗਰਿਤ ਵੀਰਾਂ ਨੇ ਬੜੇ ਸੋਹਣੇ ਢੰਗ ਨਾਲ
ਵੀਨਸ ਟੀ.ਵੀ.
ਚੈਨਲ
'ਤੇ 9 ਤੋਂ
10 ਵਜੇ ਤਕ ਵਿਰੋਧ ਕਰਦੇ ਹੋਏ, ਪੰਥ ਨੂੰ ਸੁਚੇਤ ਕੀਤਾ ਤੇ ਗੁਰੂ ਨੂੰ
ਚੈਲੰਜ ਕਰਨ ਵਾਲੇ ਪਾਖੰਡੀਆਂ ਦਾ ਭਾਂਡਾ ਸੋਹਣੇ ਢੰਗ ਨਾਲ ਭੰਨਦੇ ਹੋਏ, ਸਿੱਖ ਚੈਨਲ ਨੂੰ ਵੀ
ਬੇਨਕਾਬ ਕੀਤਾ ਤੇ ਅਖੌਤੀ ਜਥੇਦਾਰਾਂ ਨੂੰ ਇਤਿਹਾਸ ਦੀਆਂ ਫਟਕਾਰਾਂ ਮਾਰਦੇ ਹੋਏ, ਮਾਨਸਿਕ
ਗੁਲਾਮੀ 'ਚੋਂ ਜਾਗਣ ਲਈ ਕਿਹਾ। |
|
ਖਾਲਸਾ ਜੀ,
ਸਮਝ ਆਤੀ ਹੈ ਯੇ ਨਜ਼ਾਰਾ ਦੇਖ ਕੇ,
ਗੁਰੂ ਕੋ ਬੇਚਨੇ ਵਾਲੇ ਮਾਨਸਿਕ ਗੁਲਾਮ ਹੈਂ।
ਪਰ ਸਮਝ ਨਹੀਂ ਆਤੀ ਹੈ ਯੇ ਨਜ਼ਾਰਾ ਦੇਖ ਕੇ, ਜਾਨਤੇ
ਹੁਏ ਭੀ ਸਿੱਖ, ਇਨ ਗੁਲਾਮੋਂ ਕਾ ਗੁਲਾਮ ਹੈ।
ਖਾਲਸਾ ਜੀ ਜਾਗੋ, ਗੁਰੂ ਤੋਂ ਬੇਮੁਖ
ਹੋਣ ਦਾ ਸੰਗ ਤਿਆਗੋ। ਗੁਰੂ ਜੀ ਦੇ ਬਚਨਾਂ 'ਤੇ ਪਹਿਰਾ ਦਿੰਦੇ ਹੋਏ, ਅਖੌਤੀ ਕੂੜ ਕਿਤਾਬ ਦਾ
ਸੰਗ ਤਿਆਗੋ ਤੇ ਨਿਰੋਲ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ ਨਾਲ ਜੁੜੋ।
|