Share on Facebook

Main News Page

ਬੈਲਜੀਅਮ ਦੇ ਗੁਰਦਵਾਰਾ ਸਾਹਿਬ ਵੱਲੋਂ ਸਿੱਖ ਚੈਨਲ ਨੂੰ ਦਿੱਤੀ ਜਾ ਰਹੀ ਵਿੱਤੀ ਮੱਦਦ 'ਤੇ ਰੋਕ ਲੱਗੀ
- ਸੁਰਿੰਦਰ ਸਿੰਘ ਬੈਲਜੀਅਮ
0032 494  809893

ਸਿੱਖਾਂ ਦੀ ਅਵਾਜ਼ ਅਖਵਾਉਣ ਵਾਲਾ ਚੈਨਲ ਜੋ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਦੇ ਹੁਕਮ ਦੀ ਅਤੇ ਸਿੱਖ ਰਹਿਤ ਮਰਿਆਦਾ ਦੀ ਉਲੰਘਣਾ ਕਰਕੇ ਗੁਰੂ ਗ੍ਰੰਥ ਸਾਹਿਬ ਦੇ ਸ਼ਰੀਕ ਨੂੰ ਪ੍ਰਮੋਟ ਕਰਨ ਵਾਲੇ ਕੁੱਝ ਸ਼ਰਾਰਤੀ ਅਨਸਰਾਂ ਦਾ ਪ੍ਰੋਗ੍ਰਾਮ ਟੈਲੀਕਾਸਟ ਕਰ ਕੇ ਪੰਥ ਨੂੰ ਖਾਨਾਜੰਗੀ ਵਾਲ ਧੱਕ ਰਿਹਾ ਹੈ। ਸਿੱਖਾਂ ਦੇ ਦਸਾਂ ਨਹੁਆਂ ਦੀ ਕਿਰਤ 'ਤੇ ਚਲਣ ਵਾਲਾ ਇਹ ਚੈਨਲ ਲਗਾਤਾਰ ਗੈਰ ਪੰਥਕ ਪ੍ਰੋਗ੍ਰਾਮ ਲਾਈਵ ਕਰ ਕੇ ਸੰਗਤਾਂ ਨੂੰ ਗੁੰਮਰਾਹ ਕਰ ਰਿਹਾ ਹੈ। ਸਿੱਖਾਂ ਦੀ ਅਮਾਨਤ ਅਖਵਾਉਣ ਵਾਲਾ, ਅਮਾਨਤ ਵਿੱਚ ਖਿਆਨਤ ਕਿਓਂ ਪਾ ਰਿਹਾ ਹੈ?

ਬੈਲਜੀਅਮ ਦੇ ਗੁਰੂਦੁਆਰਾ ਸਾਹਿਬ ਵਲੋਂ ਦਿੱਤੀ ਜਾ ਰਹੀ ਮਦਦ ਨੂੰ ਤੁਰੰਤ ਰੋਕ ਲਿਆ ਗਿਆ ਹੈ ਅਤੇ ਯੂਰਪ ਦੇ ਹਰੇਕ ਗੁਰਦਆਰੇ ਨੂੰ ਬੇਨਤੀ ਹੈ ਕਿ ਸੰਗਤਾਂ ਦਾ ਦਸਵੰਧ ਸਹੀ ਜਗ੍ਹਾ ਸੋਚ ਕੇ ਲਾਇਆ ਜਾਏ। ਇਹੋ ਜਿਹੇ ਚੈਨਲ ਜੋ ਰੌਲਾ ਪੰਥਕ ਏਕਤਾ ਦਾ ਪਾ ਕੇ ਪੰਥ ਵਿੱਚ ਫੁੱਟ ਪਾ ਰਹੇ ਹਨ, ਇਨ੍ਹਾਂ ਦਾ ਡੱਟ ਕੇ ਬਾਈਕਾਟ ਕੀਤਾ ਜਾਏ ਅਤੇ ਦਸਵੰਧ ਨੂੰ ਸਹੀ ਜਗਾ ਲਾਇਆ ਜਾਏ।


Disclaimer: Khalsanews.org does not necessarily endorse the views and opinions voiced in the news । articles । audios । videos or any other contents published on www.khalsanews.org and cannot be held responsible for their views.  Read full details....

Go to Top