Share on Facebook

Main News Page

ਕਾਲਾ ਦਿਵਸ ਮੌਕੇ ਫਰੀਦਾਬਾਦ ਦੀਆਂ ਵੱਖ ਵੱਖ ਜਾਗਰੂਕ ਸਿੱਖ ਜੱਥੇਬੰਦੀਆਂ ਨੇ ਟਿਵੀਡੇਲ ਦੇ ਗੁਰਦੁਆਰੇ ਵਿਚ 19 ਜਨਵਰੀ ਨੂੰ ਹੋਣ ਵਾਲੀ ਗੁਰੁ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਾ ਪੁਰਜ਼ੋਰ ਵਿਰੋਧ ਕੀਤਾ

* ਅਖੌਤੀ ਦਸਮ ਗ੍ਰੰਥ ਗੰਦਗੀ ਦਾ ਢੇਰ ਜਿਸਨੂੰ ਫਰੋਲਣ ’ਤੇ ਗੰਦਗੀ ਤੇ ਬੀਮਾਰੀਆਂ ਹੀ ਫੈਲਣਗੀਆਂ

(13 ਜਨਵਰੀ 2013, ਸਤਨਾਮ ਕੌਰ ਫਰੀਦਾਬਾਦ)
ਪਿਛਲੇਂ ਦਿਨੀਂ ਟਾਈਗਰ ਜੱਥਾ ਯੂ.ਕੇ. ਵਲੋਂ ਇੰਟਰਨੈਟ ਰਾਹੀਂ ਜਾਨਕਾਰੀ ਦਿੱਤੀ ਗਈ ਕਿ ਇੰਗਲੈਂਡ ਦੇ ਇਕ ਗੁਰਦੁਆਰੇ ਗੁਰੁ ਹਰਿਗੋਬਿੰਦ ਸਾਹਿਬ ਟਿਵੀਡੇਲ ਦੇ ਵਿਚ ਕੁਝ ਅਗਿਆਨ ਲੋਕ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਉਤਸਵ ਮੌਕੇ 19 ਜਨਵਰੀ 2013 ਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਅਖੌਤੀ ਦਸਮ ਗ੍ਰੰਥ ਦੇ ਸਹਿਜ ਪਾਠ ਦੇ ਭੋਗ ਪਾਉਣਗੇ ਅਤੇ ਇਸ ਪ੍ਰੋਗਰਾਮ ਦਾ ਸਿੱਧਾ ਪ੍ਰਸਾਰਣ ਯੂ.ਕੇ. ਦੇ ਇਕ ਅਖੌਤੀ ਸਿੱਖ ਚੈਨਲ ਵੱਲੋਂ ਕੀਤਾ ਜਾਵੇਗਾ।

ਟਾਈਗਰ ਜੱਥਾ ਨੇ ਖੁਲਾਸਾ ਕੀਤਾ ਕਿ ਇਹ ਚੈਨਲ ਜੋ ਅਪਣੇ ਆਪ ਨੂੰ ਸਿੱਖਾਂ ਦਾ ਚੈਨਲ ਦੱਸਦਾ ਹੈ ਡੇਰਾਵਾਦ ਦਾ ਤਾਂ ਪ੍ਰਚਾਰ ਕਰ ਹੀ ਰਿਹਾ ਸੀ ਪਰ ਹੁਣ ਇਸਨੇ ਅਖੌਤੀ ਦਸਮ ਗ੍ਰੰਥ ਦੇ ਸਹਿਜ ਪਾਠ ਵਾਲੇ ਪ੍ਰੋਗਰਾਮ ਦਾ ਪ੍ਰਸਾਰਣ ਵਿਖਾਉਣ ਦਾ ਠੇਕਾ ਲੈ ਕੇ ਅਪਣਾ ਅਸਲ ਚਿਹਰਾ ਵਿਖਾ ਦਿੱਤਾ ਉਨ੍ਹਾਂ ਸਮੁੱਚੇ ਸਿੱਖ ਜਗਤ ਨੂੰ ਬੇਨਤੀ ਕੀਤੀ ਹੈ ਕਿ ਜਿੱਥੇ ਟਿਵੀਡੇਲ ਦੇ ਗੁਰਦੁਆਰੇ ਵਿਚ ਇਸ ਪ੍ਰੋਗਰਾਮ ਦਾ ਜਾਗਰੂਕ ਸਿੱਖਾਂ ਵੱਲੋਂ ਖੁਲ੍ਹ ਕੇ ਵਿਰੋਧ ਹੋਣਾ ਚਾਹੀਦਾ ਹੈ ਉਥੇ ਅਖੌਤੀ ਸਿੱਖ ਚੈਨਲ ਦਾ ਵੀ ਬਾਈਕਾਟ ਕੀਤਾ ਜਾਵੇ। ਇਸੇ ਸੰਦਰਭ ਵਿਚ ਨਵੰਬਰ 2006 ਤੋਂ ਅਖੌਤੀ ਦਸਮ ਗ੍ਰੰਥ ਦੇ ਵਿਰੋਧ ਵਿਚ ਹਰ ਮਹੀਨੇ ਦੀ 13 ਨੂੰ ਮਨਾਏ ਜਾਣ ਵਾਲੇ ਕਾਲਾ ਦਿਵਸ ਮੌਕੇ ਫਰੀਦਾਬਾਦ ਦੀਆਂ ਵੱਖ ਵੱਖ ਜਾਗਰੂਕ ਸਿੱਖ ਜੱਥੇਬੰਦੀਆਂ ਇਕੱਤਰ ਹੋਈਆਂ ਅਤੇ ਉਨ੍ਹਾਂ ਨੇ ਟਿਵੀਡੇਲ ਦੇ ਗੁਰਦੁਆਰੇ ਵਿਚ 19 ਜਨਵਰੀ ਨੂੰ ਹੋਣ ਵਾਲੀ ਗੁਰੁ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਾ ਪੁਰਜ਼ੋਰ ਵਿਰੋਧ ਕੀਤਾ।

ਇਸ ਮੌਕੇ ਸਾਹਿਬ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਦੀ ਸਰਵਉਚੱਤਾ ਨੂੰ ਸਮਰਪੱਤ ਜੱਥੇਬੰਦੀ ਦਸਮ ਗ੍ਰੰਥ (ਬਚਿੱਤਰ ਨਾਟਕ) ਵਿਚਾਰ ਮੰਚ ਇੰਟਰਨੈਸ਼ਨਲ ਦੇ ਕੋਆਰਡੀਨੇਟਰ ਸ. ਸੁਰਿੰਦਰ ਸਿੰਘ ਨੇ ਕਿਹਾ ਕਿ ਅਖੌਤੀ ਦਸਮ ਗ੍ਰੰਥ ਦਾ ਸਹਿਜ ਪਾਠ ਕਰਨਾ ਗੰਦਗੀ ਦੇ ਢੇਰ ਵਿਚ ਹੱਥ ਪਾਉਣਾ ਹੈ ਜਿੱਥੇ ਬਦਬੂ ਤੇ ਬੀਮਾਰੀਆਂ ਤੋਂ ਸਿਵਾ ਕੁਝ ਹਾਸਲ ਨਹੀਂ ਹੋਣਾ। ਸ਼੍ਰੋਮਣੀ ਸਿੱਖ ਸਮਾਜ ਇੰਟਰਨੈਸ਼ਨਲ ਦੇ ਪ੍ਰਧਾਨ ਸ. ਉਪਕਾਰ ਸਿੰਘ ਫਰੀਦਾਬਾਦ ਨੇ ਕਿਹਾ ਕਿ ਯੂਕੇ ਦੇ ਸਿੱਖ ਚੈਨਲ ਵੱਲੋਂ ਗੁਰੁ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲੇ ਪ੍ਰੋਗਰਾਮ ਦਾ ਸਿੱਧਾ ਪ੍ਰਸਾਰਣ ਕਰਨਾ ਸ਼ਰਮਨਾਕ ਹੈ ਉਨ੍ਹਾਂ ਕਿਹਾ ਕਿ ਸਾਨੂੰ ਜਿੱਥੇ ਇਹੋ ਜਿਹੇ ਸਿੱਖ ਵਿਰੋਧੀ ਚੈਨਲਾਂ ਦਾ ਬਾਈਕਾਟ ਕਰਨਾ ਚਾਹੀਦਾ ਹੈ ਹੁਣ ਸਿੱਖਾਂ ਨੂੰ ਇਹੋ ਜਿਹੇ ਚੈਨਲ ਦੀ ਲੋੜ ਹੈ ਜਿਸ ’ਤੇ ਸਿਰਫ ਸੱਚ ਦਾ ਪ੍ਰਚਾਰ ਵਿਖਾਇਆ ਜਾਵੇ ।

ਯੰਗ ਸਿੱਖ ਐਸੋਸਿਏਸ਼ਨ ਦੇ ਪ੍ਰਧਾਨ ਸ. ਗੁਰਿੰਦਰ ਸਿੰਘ ਨੇ ਕਿਹਾ ਕਿ ਜਿਸ ਗ੍ਰੰਥ ਨੂੰ ਇਹ ਲੋਕ ਗੁਰੂ ਗੋਬਿੰਦ ਸਿੰਘ ਜੀ ਦਾ ਸਾਬਤ ਕਰਨਾ ਚਾਹੁੰਦੇ ਹਨ। ਅਸਲ ਵਿਚ ਉਹ ਸਾਕਤ ਮਤੀਏ ਕਵੀ ਰਾਮ ਸਿਆਮ ਦੀਆਂ ਰਚਨਾਵਾਂ ਹਨ ਜੋ ਗੁਰੂ ਗ੍ਰੰਥ ਸਾਹਿਬ ਜੀ ਦੇ ਸਿਧਾਂਤਾਂ ਨਾਲ ਮੇਲ ਨਹੀਂ ਖਾਂਦੀਆਂ। ਇਹ ਗ੍ਰੰਥ ਦੇਵੀ ਦੇਵਤਾਵਾਂ ਅਤੇ ਅਵਤਾਰਵਾਰ ਨੂੰ ਮੰਨਦਾ ਹੈ। ਹਰ ਪ੍ਰਕਾਰ ਦੇ ਨਸ਼ੇ ਮਦਿਰਾ, ਭੰਗ, ਬੀਰੀ, ਅਫੀਮ, ਪੋਸਤ ਪੀਣ ਦੀ ਇਜ਼ਾਜ਼ਤ ਦਿੰਦਾ ਹੈ ਅਤੇ ਕਹਿੰਦਾ ਹੈ ਕਿ ਜੋ ਨਸ਼ੇ ਨਹੀਂ ਕਰੇਗਾ ਉਹ ਕੁੱਤੇ ਦੀ ਮੌਤ ਮਰੇਗਾ । ਕਵੀ ਭੁਲਣਹਾਰ ਹੈ, ਉਹ ਸਿੱਖਾਂ ਨੂੰ ਲਵ ਕੁਸ਼ ਦੀ ਔਲਾਦ ਦਸਦਾ ਹੈ, ਸਿੱਖ ਇਤਿਹਾਸ ਦੀਆਂ ਮਹਤਵਪੂਰਨ ਘਟਨਾਵਾਂ ਦਾ ਜ਼ਿਕਰ ਕਰਨਾ ਵੀ ਭੁੱਲ ਗਿਆ ਅਤੇ ਇਤਿਹਾਸ ਦੇ ਤੱਥਾਂ ਨੂੰ ਤੋੜ ਮਰੋੜ ਕੇ ਪੇਸ਼ ਕਰਦਾ ਹੈ। ਉਹ ਗੁਰੂ ਗੋਬਿੰਦ ਸਿੰਘ ਜੀ ਨੂੰ ਚੋਰ, ਪੱਗਾਂ ਵੇਚਣ ਵਾਲਾ ਲੁਟੇਰਾ ਅਤੇ ਗਰੀਬਾਂ ਦਾ ਖੂਨ ਚੁਸਣ ਵਾਲਾ ਲਿਖਦਾ ਹੈ। ਗੁਰੂ ਤੇਗ ਬਹਾਦਰ ਸੇਵਾ ਸੁਸਇਟੀ ਅਬੋਹਰ ਦੇ ਸ. ਗੁਰਪ੍ਰੀਤ ਸਿੰਘ ਅਬੋਹਰ ਨੇ ਵੀ ਟਿਵੀਡੇਲ ਦੇ ਗੁਰਦੁਆਰੇ ਵਿਚ ਅਖੌਤੀ ਦਸਮ ਗ੍ਰੰਥ ਦੇ ਸਹਿਜ ਪਾਠ ਦੇ ਭੋਗ ਦੀ ਕਰੜੇ ਸ਼ਬਦਾਂ ਵਿਚ ਨਿੰਦਾ ਕੀਤੀ।

ਉਨ੍ਹਾਂ ਕਿਹਾ ਕਿ ਜੋ ਲੋਕ ਇਸ ਦਾ ਸਹਿਜ ਪਾਠ ਕਰ ਰਹੇ ਹਨ ਉਨ੍ਹਾਂ ਨੂੰ ਇਹ ਵੀ ਪਤਾ ਹੋਣਾ ਚਾਹੀਦਾ ਹੈ ਕਿ ਇਸ ਗ੍ਰੰਥ ਦੇ ਇਸ਼ਟ ਸਰਬ ਕਾਲ/ਮਹਾਕਾਲ ਅਤੇ ਦੇਵੀ ਕਾਲਕਾ (ਸ਼ਿਵਾ, ਭਗੌਤੀ) ਹਨ। ਜੋ ਮਦਿਰਾ ਮਾਂਸ ਦਾ ਸੇਵਨ ਕਰਦੇ ਹਨ । ਖਾਲਸਾ ਨਾਰੀ ਮੰਚ ਤੋਂ ਬੀਬੀ ਹਰਬੰਸ ਕੌਰ ਨੇ ਕਿਹਾ ਕਿ ਇਸ ਗ੍ਰੰਥ ਦੀ ਵੱਡ-ਆਕਾਰੀ ਰਚਨਾ ਚਰਿਤਰੋਪਖਿਆਨ ਧੀਆਂ-ਭੈਣਾਂ ਦਾ ਅਪਮਾਨ ਕਰਦੀ ਹੈ ਉਸ ਵਿਚ ਇੰਨ੍ਹੀ ਅਸ਼ਲੀਲਤਾ ਭਰੀ ਹੈ ਕਿ ਇਸਨੂੰ ਕੱਲੇ ਬਹਿ ਕੇ ਵੀ ਨਹੀਂ ਪੜਿਆ ਜਾ ਸਕਦਾ। ਗੁਰਸਿੱਖ ਫੈਮਿਲੀ ਕਲੱਬ ਫਰੀਦਾਬਾਦ ਦੇ ਸ. ਰਣਜੀਤ ਸਿੰਘ ਨੇ ਕਿਹਾ ਕਿ ਸ਼ਾਬਾਸ਼ੇ ਉਨ੍ਹਾਂ ਬੇ-ਸ਼ਰਮਾਂ ਨੂੰ ਜੋ ਇਸ ਦਾ ਸਹਿਜ ਪਾਠ ਕਰਨਗੇ ਅਤੇ ਜੋ ਇਸਦਾ ਸਿੱਧਾ ਪ੍ਰਸਾਰਣ ਅਪਣੇ ਅਖੌਤੀ ਸਿੱਖ ਚੈਨਲ ’ਤੇ ਵਿਖਾ ਕੇ ਗੁਰੂ ਗੋਬਿੰਦ ਸਿੰਘ ਜੀ ਨੂੰ ਘਰ-ਘਰ ਵਿਚ ਅਪਮਾਨਤ ਕਰ ਕੇ ਗੁਰੂ ਦੋਖੀਆਂ ਤੋਂ ਗੱਫੇ ਲੈਣਗੇ।


Disclaimer: Khalsanews.org does not necessarily endorse the views and opinions voiced in the news । articles । audios । videos or any other contents published on www.khalsanews.org and cannot be held responsible for their views.  Read full details....

Go to Top