Share on Facebook

Main News Page

ਗੁਰਦੁਆਰਾ ਸਿੱਖ ਸੈਂਟਰ ਫਰੈਂਕਫਰਟ ਵਿਖੇ 40 ਮੁਕਤਿਆਂ ਦੀ ਯਾਦ 'ਚ ਦੀਵਾਨ ਸਜਾਏ ਗਏ

ਮੁਕਤਸਰ ਦੀ ਧਰਤੀ ਉਤੇ ਗੁਰੂ ਗੋਬਿੰਦ ਸਿੰਘ ਜੀ ਦੇ ਸਨਮੁਖ ਰਹਿੰਦਿਆਂ ਭਾਈ ਮਹਾਂ ਸਿੰਘ ਜੀ ਦੀ ਜਥੇਦਾਰੀ ਹੇਠ ਸ਼ਹੀਦੀ ਪ੍ਰਾਪਤ ਕਰਨ ਵਾਲੇ ਚਾਲੀ ਮੁਕਤੇ ਤਾਂ ਮੈਦਾਨੇ ਜੰਗ ਵਿਚ ਖੂਨ ਦੀਆਂ ਨਦੀਆਂ ਵਹਾ ਕੇ, ਬੇਦਾਵਾ ਪੜਵਾ ਗਏ ਸਨ।

ਪਰ ਅੱਜ ਉਹ ਲੋਕ ਗੁਰੂ ਨੂੰ ਬੇਦਾਵਾ ਲਿੱਖ ਕੇ ਤੁਰੇ ਫਿਰਦੇ ਹਨ, ਜਿਹਨਾਂ ਨੇ ਪਤਿਤਪੁਣੇ ਨਾਲ ਸਾਂਝ ਪਾਈ ਹੋਈ ਹੈ, ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਗੁਰਦੁਆਰਾ ਸਿੱਖ ਸੈਂਟਰ ਫਰੈਂਕਫਰਟ (ਜਰਮਨੀ) ਵਿਖੇ ਚਾਲੀ ਮੁਕਤਿਆਂ ਦੀ ਯਾਦ ਵਿਚ ਰੱਖੇ ਗਏ ਹਫਤਾਵਾਰੀ ਦਿਵਾਨ ਦੌਰਾਨ ਸੰਗਤਾਂ ਨੂੰ ਸੰਬੋਧਨ ਹੁੰਦਿਆਂ ਢਾਡੀ ਜਥਾ ਭਾਈ ਤਰਸੇਮ ਸਿੰਘ ਯੂ.ਕੇ. ਨੇ ਕੀਤਾ।

ਇਸ ਵਕਤ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਭਾਈ ਅਮਰੀਕ ਸਿੰਘ ਕਠਿਆਲੀ, ਭਾਈ ਸੰਦੀਪ ਸਿੰਘ ਖਾਲੜਾ, ਭਾਈ ਬਲਵਿੰਦਰ ਸਿੰਘ ਦੇ ਜਥੇ ਨੇ ਗੁਰਬਾਣੀ ਕੀਰਤਨ ਕੀਤਾ ਇਸ ਸਮੇਂ ਗੁਰਮਤਿ ਕਲਾਸਾਂ ਦੇ ਬੱਚਿਆਂ ਨੇ ਵੀ ਕੀਰਤਨ ਦੀਆਂ ਹਾਜਰੀਆਂ ਭਰੀਆਂ।

ਦੀਵਾਨ ਦੀ ਸਮਾਪਤੀ ਦੌਰਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦਵਿੰਦਰ ਸਿੰਘ ਘਲੋਟੀ ਹੋਰਾਂ ਨੇ ਸੰਗਤਾਂ ਅਤੇ ਢਾਡੀ ਜਥੇ ਦਾ ਧੰਨਵਾਦ ਕੀਤਾ। ਇਸ ਵਕਤ ਚੇਅਰਮੈਨ ਸ੍ਰ: ਨਰਿੰਦਰ ਸਿੰਘ ਘੋਤਰਾ, ਮੀਤ ਪ੍ਰਧਾਨ ਸ੍ਰ:ਸਤਪਾਲ ਸਿੰਘ ਪੱਡਾ, ਜਨਰਲ ਸਕੱਤਰ ਨਰਿੰਦਰ ਸਿੰਘ ਖੁਰਦ, ਲੰਗਰ ਇੰਚਾ: ਦਲਵਿੰਦਰ ਸਿੰਘ ਜੰਗੀ ਆਦਿ ਮੌਜੂਦ ਸਨ।


Disclaimer: Khalsanews.org does not necessarily endorse the views and opinions voiced in the news । articles । audios । videos or any other contents published on www.khalsanews.org and cannot be held responsible for their views.  Read full details....

Go to Top