Share on Facebook

Main News Page

ਕੁੰਭ ਮੇਲੇ ਵਿੱਚ ਜਾਣ ਵਾਲੇ ਜੱਥੇਦਾਰ ਮੱਕੜ ਪੰਜਾਬ ਵਿੱਚ ਸਿੱਖੀ ਦੇ ਪ੍ਰਚਾਰ ਦੀ ਨਿੱਘਰ ਰਹੀ ਹਾਲਤ ਬਾਰੇ ਕੀ ਕਹਿਣਾ ਚਾਹੁੰਦੇ ਹਨ?
-
ਹਰਦੀਪ ਸਿੰਘ

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜੱਥੇਦਾਰ ਅਵਤਾਰ ਸਿੰਘ ਵੱਲੋਂ ਮਹਾ ਕੁੰਭ ਮੇਲੇ ਵਿੱਚ ਜਾਣ ਦੇ ਫੈਸਲੇ ਦੇ ਸਖਤ ਵਿਰੋਧ ਵਿੱਚ ਅੱਜ ਚੰਡੀਗੜ ਵਿੱਚ ਕੀਤੀ ਪ੍ਰੈਸ ਕਾਨਫਰੰਸ ਦੌਰਾਨ ਸ੍ਰ. ਹਰਦੀਪ ਸਿੰਘ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹਲਕਾ ਅਜੀਤਗੜ (ਮੋਹਾਲੀ) ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਕੁੰਭ ਮੇਲੇ ਵਿੱਚ ਸਿੱਖਾਂ ਨੂੰ ਹਿੰਦੂ ਮੱਤ ਦਾ ਹਿੱਸਾ ਸਾਬਿਤ ਕਰਨ ਜਾ ਰਹੀ ਹੈ, ਨਾ ਕਿ ਸਿੱਖ ਸਿਧਾਂਤਾ ਦਾ ਪ੍ਰਚਾਰ ਕਰਨ। ਸ੍ਰ. ਅਵਤਾਰ ਸਿੰਘ ਮੱਕੜ, ਪ੍ਰਚਾਰ ਦੇ ਦਾਅਵੇ ਕਰਨ ਦੀ ਥਾਂ ਉਨ੍ਹਾਂ ਪ੍ਰਬੰਧਕਾ ਤੌ ਸਿੱਖ ਕੌਮ ਦੀ ਵੱਖਰੀ ਹੋਂਦ ਪ੍ਰਵਾਨ ਕਰਨ ਦਾ ਬਿਆਨ ਜਾਰੀ ਕਰਵਾ ਦੇਣ ਤਾਂ ਉਹ ਹੀ ਕਾਫੀ ਹੈ, ਜੇ ਉਹ ਸਿੱਖਾਂ ਦੀ ਵੱਖਰੀ ਹੋਂਦ ਤੇ ਵੱਖਰੇ ਫਲਸਫੇ ਨੂੰ ਮੰਨਦੇ ਹੀ ਨਹੀਂ ਤਾਂ ਉੱਥੇ ਜਾਣਾ ਇਤਿਹਾਸਿਕ ਭੁੱਲ ਹੈ ।

ਉਹਨਾ ਕਿਹਾ ਕਿ ਸ਼੍ਰੋਮਣੀ ਕਮੇਟੀ ਵਲੋਂ ਛਾਪਿਆ ਗਲਤ ਤੇ ਗੁਰੂ ਨਿੰਦਕ ਇਤਿਹਾਸ ਪਹਿਲਾਂ ਹੀ ਆਰ.ਐਸ.ਐਸ ਕੋਲ ਮੋਜੂਦ ਹੈ, ਹੁਣ ਕੁੰਭ ਮੇਲੇ ਜਾ ਕੇ ਸ੍ਰੌਮਣੀ ਕਮੇਟੀ ਨੇ ਨਵਾਂ ਕੀ ਦੱਸਣਾ ਹੈ? ਕੀ ਸ਼੍ਰੋਮਣੀ ਕਮੇਟੀ ਸਿੱਖ ਕੌਮ ਇਹੀ ਸੁਨੇਹਾ ਦੇਣਾ ਚਾਹੁਦੀ ਹੈ, ਕਿ ਤੁਸੀਂ ਵੀ ਕੁੰਭ ਮੇਲੇ ਜਾਵੋ? ਅੱਜ ਸ਼੍ਰੋਮਣੀ ਕਮੇਟੀ ਦੇ ਮੌਜੂਦਾ ਪ੍ਰਬੰਧ ਨੇ ਸਿੱਖ ਇਤਿਹਾਸ ਵਿੱਚ ਇੱਕ ਨਵਾਂ ਕਾਲਾ ਅਧਿਆਇ ਜੋੜਿਆ ਹੈ। ਮੌਜੂਦਾ ਸ੍ਰੋਮਣੀ ਕਮੇਟੀ ਪ੍ਰਬੰਧ ਦੇ ਹੱਥਾਂ ਵਿੱਚ ਸਿੱਖੀ ਸੁਰੱਖਿਅਤ ਨਹੀਂ ਹੈ।

ਇਸ ਮੌਕੇ ਆਲ ਇੰਡੀਆ ਸਿੱਖ ਸਟੂਡੈਟਸ ਫੈਡਰੇਸ਼ਨ ਦੇ ਪ੍ਰਧਾਨ ਸ੍ਰ. ਕਰਨੈਲ ਸਿੰਘ ਪੀਰ ਮੁਹੰਮਦ ਨੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਰਾਜਨੀਤੀ ਦੇ ਗੁਲਾਮ ਸਿੱਖ ਆਗੂ ਸਿੱਖੀ ਸਿਧਾਂਤਾਂ ਦੀ ਬਲੀ ਦੇ ਰਹੇ ਹਨ, ਉਨ੍ਹਾਂ ਕਿਹਾ ਕਿ ਪੰਜਾਬ ਅੰਦਰ ਅੱਜ 85 ਫੀਸਦੀ ਸਿੱਖ ਨੌਜ਼ਵਾਨ ਸਿੱਖੀ ਸਰੂਪ ਤਿਆਗ ਚੁੱਕਾ ਹੈ, ਵਡੀ ਗਿਣਤੀ ਸਿੱਖ ਡੇਰਾਵਾਦ ਨਾਲ ਜੁੜ ਕੇ ਗੁਰੁ ਜੀ ਦੇ ਸਿਧਾਂਤਾਂ ਤੋਂ ਟੁੱਟ ਚੁੱਕੇ ਹਨ ਤੇ ਸਿੱਧੇ ‐ ਅਸਿੱਧੇ ਢੰਗ ਨਾਲ ਹਿੰਦੂ ਕਰਮਕਾਂਡ ਅਪਨਾ ਚੁੱਕੇ ਹਨ, ਪੰਜਾਬ ਵਿੱਚ ਸਿੱਖੀ ਦੇ ਪ੍ਰਚਾਰ ਤੋਂ ਫੇਲ ਹੋ ਚੁੱਕੀ ਸ੍ਰੋਮਣੀ ਕਮੇਟੀ ਮਹਾਂ ਕੁੰਭ ਮੇਲੇ ਜਾ ਕੇ ਪ੍ਰਚਾਰ ਕਰਨ ਦਾ ਬਹਾਨਾ ਘੜ ਰਹੀ ਹੈ। ਇਸ ਪ੍ਰੈਸ ਕਾਨਫਰੰਸ ਵਿੱਚ ਮੌਜੂਦ ਸ਼੍ਰ. ਰਜਿੰਦਰ ਸਿੰਘ ਮੁੱਖੀ ਸ਼੍ਰੋਮਣੀ ਖਾਲਸਾ ਪੰਚਾਇਤ ਨੇ ਕਿਹਾ ਕਿ ਗੁਰਬਾਣੀ ਵਿੱਚ ਗੁਰੂ ਸਾਹਿਬ ਨੇ ਸਪੱਸ਼ਟ ਕੀਤਾ ਹੈ “ਨਾ ਹਮ ਹਿੰਦੂ ਨਾ ਮੁਸਲਮਾਨ”॥ ਸਿੱਖ, ਸੰਵਿਧਾਨ ਦੀ ਧਾਰਾ 25 ਵਿੱਚੌ ਸਿੱਖਾਂ ਨੂੰ ਹਿੰਦੂ ਦੀ ਪਰਿਭਾਸ਼ਾ ਤੋਂ ਬਾਹਰ ਕੱਢਣ ਦੀ ਮੰਗ ਕਰ ਰਹੇ ਹਨ ਅਤੇ ਵੱਖਰੇ ਅਨੰਦ ਮੈਰਿਜ ਐਕਟ ਦੀ ਮੰਗ ਕੀਤੀ ਜਾ ਰਹੀ ਹੈ। ਇਸ ਮੌਕੇ ਐਡਵੋਕੇਟ ਤੇਜਿੰਦਰ ਸਿੰਘ ਸੂਦਨ, ਐਡਵੋਕੇਟ ਪਰਮਿੰਦਰ ਸਿੰਘ ਵੀ ਹਾਜਿਰ ਸਨ।


Disclaimer: Khalsanews.org does not necessarily endorse the views and opinions voiced in the news । articles । audios । videos or any other contents published on www.khalsanews.org and cannot be held responsible for their views.  Read full details....

Go to Top