Share on Facebook

Main News Page

ਸਰਨਿਆਂ ਤੇ ਬਾਦਲਕਿਆਂ ਨੂੰ ਦਿੱਲੀ ਕਮੇਟੀ ਦੀਆਂ ਗੋਲਕਾਂ ਲੁੱਟਣ ਦੀ ਇਜਾਜਤ ਨਹੀਂ ਦਿੱਤੀ ਜਾਵੇਗੀ
-
ਭਾਈ ਰਣਜੀਤ ਸਿੰਘ

ਅੰਮ੍ਰਿਤਸਰ 15 ਜਨਵਰੀ (ਜਸਬੀਰ ਸਿੰਘ ਪੱਟੀ): ਸ੍ਰੀ ਅਕਾਲ ਤਖਤ ਦੇ ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ ਨੇ ਕਿਹਾ ਕਿ ਦਿੱਲੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੀਆ ਚੋਣਾਂ ਵਿੱਚ ਇਸ ਵਾਰੀ ਉਹ ਕਿਸੇ ਵੀ ਧੜੇ ਦੀ ਮਦਦ ਨਹੀਂ ਕਰਨਗੇ ਸਗੋਂ ਸਰਨਿਆਂ ਤੇ ਬਾਦਲਕਿਆਂ ਨੂੰ ਦਿੱਲੀ ਕਮੇਟੀ ਵਿੱਚ ਭ੍ਰਿਸ਼ਟਾਚਾਰ ਦਾ ਗੰਦ ਪਾਉਣ ਤੋਂ ਰੋਕਣ ਲਈ ਧੜੇਬੰਦੀ ਤੋਂ ਉਪਰ ਉ¤ਠ ਕੇ ਨਿਰੋਲ ਧਾਰਮਿਕ, ਇਮਾਨਦਾਰ ਤੇ ਗੁਰੂ ਨੂੰ ਸਮੱਰਪਿੱਤ ਉਮੀਦਵਾਰਾਂ ਦੀ ਹੀ ਮਦਦ ਕਰਨਗੇ।

ਇੱਕ ਮੁਲਾਕਾਤ ਦੌਰਾਨ ਉਹਨਾਂ ਕਿਹਾ ਕਿ ਦਿੱਲੀ ਵਿੱਚ ਉਹਨਾਂ ਨੇ ਇਸ ਵਾਰੀ ਕਿਸੇ ਵੀ ਧੜੇ ਦੀ ਹਮਾਇਤ ਕਰਨ ਦਾ ਫੈਸਲਾ ਨਹੀਂ ਕੀਤਾ ਹੈ ਸਗੋਂ ਉਹਨਾਂ ਉਂਮੀਦਵਾਰਾਂ ਦੀ ਹਮਾਇਤ ਕਰਨ ਲਈ ਉਹ ਦਿੱਲੀ ਪੁੱਜ ਗਏ ਹਨ ਜਿਹੜੇ ਸਾਫ ਸੁਥਰੇ ਅਕਸ ਵਾਲੇ ਹਨ। ਉਹਨਾਂ ਕਿਹਾ ਕਿ ਪਹਿਲਾਂ ਬਾਦਲਕਿਆ ਤੇ ਪਿਛਲੇ ਕਰੀਬ 11-12 ਸਾਲਾ ਤੋਂ ਜਿਹੜਾ ਸਰਨਿਆ ਨੇ ਗੁਰੂ ਘਰਾਂ ਵਿੱਚ ਵਿਕਾਸ ਦੇ ਨਾਮ ਤੇ ਗੋਲਕ ਨੂੰ ਲੁੱਟਣ ਦੀ ਰਾਸ ਲੀਲਾ ਰਚਾਈ ਹੈ ਉਸ ਨੂੰ ਖਤਮ ਕਰਨ ਲਈ ਇਸ ਵਾਰੀ ਉਹਨਾਂ ਨੇ ਕੇਵਲ ਸੱਤ ਉਮੀਦਵਾਰਾਂ ਦੀ ਹੀ ਹਮਾਇਤ ਕਰਨ ਦਾ ਫੈਸਲਾ ਕੀਤਾ ਹੈ ਜਿਹਨਾਂ ਵਿੱਚ ਅਜਾਦ ਉਮੀਦਵਾਰ ਹੈ¤ਡ ਮਾਸਟਰ ਸੁੱਚਾ ਸਿੰਘ ਵਾਰਡ 4 ਸਫਦਰ ਜੰਗ ਇਨਕਲੈਵ, ਡਿਫੈਸ ਕਲੌਨੀ ਤੋਂ ਤਰਵਿੰਦਰ ਸਿੰਘ ਮਰਵਾਹਾ ਵਾਰਡ ਨੰਬਰ 2 , ਮਲਕਿੰਦਰ ਸਿੰਘ ਮੋਤੀ ਨਗਰ ਵਾਰਡ 24, ਅਜੀਤ ਸਿੰਘ ਖੋਖਰ ਟੈਗੋਰ ਨਗਰ ਵਾਰਡ ਨੰਬਰ 17, ਹਰਜਿੰਦਰ ਸਿੰਘ ਵਿਸ਼ਨੂੰ ਗਾਰਡਨ ਵਾਰਡ ਨੰਬਰ 18, ਪਰਮਜੀਤ ਸਿੰਘ ਰਾਣਾ ਦੇਵ ਨਗਰ ਵਾਰਡ 43 ਅਤੇ ਮਹਿੰਦਰ ਸਿੰਘ ਭੁੱਲਰ ਰਮੇਸ਼ ਨਗਰ ਵਾਰਡ ਨੰਬਰ 23 ਦੇ ਨਾਮ ਸ਼ਾਮਲ ਹਨ। ਉਹਨਾਂ ਕਿਹਾ ਕਿ ਹਰ ਸਾਲ ਸਰਨੇ ਜ਼ਾਅਲੀ ਵੋਟਾਂ ਪਾ ਕੇ ਜਿੱਤ ਜਾਂਦੇ ਹਨ ਅਤੇ ਇਸ ਵਾਰੀ ਇਹਨਾਂ ਦੀ ਇਸ ਚਾਲ ਨੂੰ ਸਫਲ ਨਹੀਂ ਹੋਣ ਦਿੱਤਾ ਜਾਵੇਗਾ। ਉਹਨਾਂ ਕਿਹਾ ਕਿ 2007 ਵਿੱਚ ਜਦੋਂ ਚੋਣਾਂ ਹੋਈਆ ਸਨ ਤਾਂ ਉਹਨਾਂ ਨੂੰ 26 ਫੀਸਦੀ, ਬਾਦਲਕਿਆ ਨੂੰ 36 ਫੀਸਦੀ ਤੇ ਸਰਨਿਆ ਨੂੰ 38 ਫੀਸਦੀ ਵੋਟਾਂ ਮਿਲੀਆ ਸਨ ਅਤੇ ਉਹਨਾਂ ਦੇ ਛੇ ਉਮੀਦਵਾਰ ਜਿੱਤੇ ਸਨ। ਉਹਨਾਂ ਕਿਹਾ ਕਿ ਪਿਛਲੀ ਦਫਾ ਜਿਹੜੀਆ ਕਮਜ਼ੋਰੀਆ ਰਹਿ ਗਈਆ ਸਨ ਉਹ ਸਾਡੇ ਧਿਆਨ ਵਿੱਚ ਹਨ ਅਤੇ ਉਹਨਾਂ ਨੂੰ ਦੂਰ ਕਰਨ ਲਈ ਹਰ ਸੰਭਵ ਯਤਨ ਕੀਤਾ ਜਾਵੇਗਾ।

ਉਹਨਾਂ ਕਿਹਾ ਕਿ ਤਰਵਦਿੰਰ ਸਿੰਘ ਮਰਵਾਹਾ ਪਿਛਲੀਆ ਤਿੰਨ ਟਰਮਾਂ ਤੋਂ ਲਗਾਤਾਰ ਦਿੱਲੀ ਵਿਧਾਨ ਸਭਾ ਦੇ ਵਿਧਾਇਕ ਬਣਦੇ ਆ ਰਹੇ ਹਨ ਅਤੇ ਇਸ ਵਾਰੀ ਉਹਨਾਂ ਦੇ ਕਹਿਣ ਤੇ ਹੀ ਮਰਵਾਹਾ ਨੇ ਇਸ ਚੋਣ ਲੜਨ ਦਾ ਫੈਸਲਾ ਕੀਤਾ ਹੈ। ਉਹਨਾਂ ਕਿਹਾ ਕਿ ਸਰਨਿਆ ਨੇ ਤਰਵਿੰਦਰ ਸਿੰਘ ਮਰਵਾਹਾ ਦੀ ਬੇਟੀ ਦੇ ਖਿਲਾਫ ਝੂਠਾ 420 ਦਾ ਪਰਚਾ ਦਰਜ ਕਰਕੇ ਜਿਥੇ ਉਸ ਦਾ ਭਵਿੱਖ ਖਰਾਬ ਕੀਤਾ ਸੀ ਉਥੇ ਮਰਵਾਹਾ ਨੂੰ ਸਰਕਾਰ ਵਿੱਚ ਪਾਰਲੀਮਾਨੀ ਸਕਤੱਰੀ ਵੀ ਅਸਤੀਫਾ ਦੇਣਾ ਪਿਆ ਸੀ। ਉਹਨਾਂ ਕਿਹਾ ਕਿ ਦਿੱਲੀ ਵਿੱਚ ਸਰਨਿਆ ਦਾ ਹਾਲਕ ਕਾਫੀ ਪਤਲੀ ਹੈ ਅਤੇ ਉਹਨਾਂ ਦੀ ਓਟ ਹੁਣ ਦਿੱਲੀ ਸਰਕਾਰ ਤੇ ਜ਼ਾਅਲੀ ਵੋਟਾਂ ਤੇ ਹੀ ਹੈ। ਉਹਨਾਂ ਕਿਹਾ ਕਿ ਉਹ ਦਿੱਲੀ ਦੀ ਮੁੱਖ ਮੰਤਰੀ ਸ੍ਰੀਮਤੀ ਸ਼ੀਲਾ ਦੀਕਸ਼ਤ ਨੂੰ ਅਪੀਲ ਕਰਦੇ ਹਨ ਕਿ ਉਹ ਸਿੱਖਾਂ ਦੇ ਧਾਰਮਿਕ ਮਾਮਲਿਆ ਵਿੱਚ ਦਖਲਅੰਦਾਜੀ ਕਰਕੇ ਆਪਣਾ ਅਕਸ਼ ਖਰਾਬ ਨਾ ਕਰੇ ਕਿਉਕਿ ਜਲਦੀ ਹੀ ਦਿੱਲੀ ਵਿਧਾਨ ਸਭਾ ਦੀਆ ਚੋਣਾਂ ਹੋਣ ਵਾਲੀਆ ਹਨ। ਉਹਨਾਂ ਕਿਹਾ ਕਿ ਸਰਨਿਆ ਨੂੰ ਇਸ ਵਾਰੀ ਜ਼ਾਅਲੀ ਵੋਟਾਂ ਨਹੀਂ ਪਾਉਣ ਦਿੱਤੀਆ ਜਾਣਗੀਆ।

ਉਹਨਾਂ ਕਿਹਾ ਕਿ ਸਰਨਿਆ ਨੇ ਜਿਹੜੀ ਗੁਰੂਦੁਆਰਾ ਰਕਾਬ ਗੰਜ ਦੀ ਦੀਵਾਰ ਅੰਗਰੇਜਾਂ ਦੇ ਸਮੇਂ ਢਾਹੀ ਗਈ ਸੀ ਅਤੇ ਸਿੱਖਾਂ ਨੂੰ ਕੁਰਬਾਨੀਆ ਦੇ ਕੇ ਉਸ ਦੀਵਾਰ ਦੀ ਦੁਬਾਰਾ ਉਸਾਰੀ ਕਰਵਾਈ ਸੀ ਉਸ ਦੀਵਾਰ ਨੂੰ ਸਰਨਿਆ ਨੇ ਸਰਕਾਰੀ ਏਜੰਸੀਆ ਦੇ ਕਹਿਣ ਤੇ ਢਾਹੁਣ ਦਾ ਮਨਸੂਬਾ ਬਣਾਇਆ ਪਰ ਸੰਗਤਾਂ ਨੇ ਉਸ ਨੂੰ ਸਫਲ ਨਹੀਂ ਹੋਣ ਦਿੱਤਾ ਤੇ ਇਹ ਮੁੱਦਾ ਵੀ ਚੋਣਾਂ ਵਿੱਚ ਉਠਾਇਆ ਜਾਵੇਗਾ। ਉਹਨਾਂ ਕਿਹਾ ਕਿ ਵਿਕਾਸ ਦੇ ਨਾਮ ਤੇ ਜੇਕਰ ਸਰਨਿਆ ਨੇ ਕੋਈ ਪੰਥ ਵਿਰੋਧੀ ਕਾਰਵਾਈ ਕੀਤੀ ਤਾਂ ਉਸ ਨੂੰ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ।

ਬਾਦਲਕਿਆ ਦੀ ਗੱਲ ਕਰਦਿਆ ਉਹਨਾਂ ਕਿਹਾ ਕਿ ਬਾਦਲਾਂ ਨੇ ਜਿਸ ਤਰੀਕੇ ਨਾਲ ਸ਼੍ਰੋਮਣੀ ਕਮੇਟੀ ਵਿੱਚ ਲੁੱਟ ਖੋਹ ਮਚਾਈ ਹੈ ਅਜਿਹੀ ਲੁੱਟ ਖੋਹ ਨੂੰ ਵੀ ਦਿੱਲੀ ਵਿੱਚ ਨਹੀਂ ਹੋਣ ਦਿੱਤਾ ਜਾਵੇਗਾ। ਉਹਨਾਂ ਕਿਹਾ ਕਿ ਬਾਦਲਾਂ ਨੇ ਪਹਿਲਾਂ ਪੰਜਾਬ ਨੂੰ ਜਰਵਾਣੇ ਬਣ ਕੇ ਲੁੱਟਿਆ ਤੇ ਫਿਰ ਸ਼ਰੋਮਣੀ ਕਮੇਟੀ ਵਿੱਚ ਸਿੱਕਾ ਜਮਾਂ ਕੇ ਗੁਰੂ ਦੀ ਗੋਲਕ ਦਾ ਜਨਾਜਾ ਹੀ ਨਹੀਂ ਕੱਢਿਆ ਸਗੋਂ ਜਥੇਦਾਰ ਗੁਰਚਰਨ ਸਿੰਘ ਟੌਹੜਾ ਦੇ ਸਮੇਂ ਦੀਆ ਕਰੋੜਾਂ ਰੁਪਏ ਦੀਆ ਐਫ.ਡੀ.ਆਰਜ ਜੋਂ ਬੈਂਕਾਂ ਵਿੱਚ ਪਈਆ ਸਨ ਉਹ ਵੀ ਡਕਾਰ ਗਏ। ਉਹਨਾਂ ਕਿਹਾ ਕਿ ਹੁਣ ਇਹਨਾਂ ਦਾ ਧਿਆਨ ਦਿੱਲੀ ਦੇ ਗੁਰਧਾਮਾਂ ਦੀਆ ਗੋਲਕਾਂ ਵੱਲ ਹੈ ਪਰ ਉਹਨਾਂ ਨੂੰ ਪੂਰਾ ਵਿਸ਼ਵਾਸ਼ ਹੈ ਕਿ ਦਿੱਲੀ ਦੇ ਸਿੱਖ ਬਾਦਲਕਿਆ ਨੂੰ ਅਜਿਹਾ ਮੌਕਾ ਨਹੀਂ ਦੇਣਗੇ ਸਗੋਂ ਅਜਿਹੀ ਮੱਤ ਦੇਣਗੇ ਕਿ ਪੰਜਾਬ ਜਾ ਕੇ ਵੀ ਇਹ ਮੂੰਹ ਦਿਖਾਉਣ ਜੋਗੇ ਨਹੀਂ ਰਹਿਣਗੇ।

ਉਹਨਾਂ ਕਿਹਾ ਕਿ ਜਿਹਨਾਂ ਉਮੀਦਵਾਰਾਂ ਦੀ ਉਹਨਾਂ ਵੱਲੋ ਹਮਾਇਤ ਕੀਤੀ ਜਾ ਰਹੀ ਹੈ ਉਹ ਨਿਰੋਲ ਧਾਰਮਿਕ ਤੇ ਗੁਰੂ ਦੇ ਭਾਣੇ ਵਿੱਚ ਰਹਿਣ ਵਾਲੇ ਸਿੱਖ ਹਨ। ਉਹਨਾਂ ਕਿਹਾ ਕਿ ਉਹਨਾਂ ਦਾ ਇੱਕ ਨੁਕਾਤੀ ਪ੍ਰੋਗਰਾਮ ਹੈ ਕਿ ਗੁਰੂ ਘਰਾਂ ਦੇ ਪ੍ਰ੍ਰਬੰਧ ਨੂੰ ਪਾਰਦਰਸ਼ੀ ਤੇ ਗੁਰੂ ਸਾਹਿਬ ਦੇ ਆਸ਼ੇ ‘ਗੁਰੂ ਦੀ ਗੋਲਕ ਗਰੀਬ ਦਾ ਮੂੰਹ’ ਦੀ ਧਾਰਣਾ ਅਨੁਸਾਰ ਯਕੀਨੀ ਬਣਾਉਣਾ ਹੈ।


Disclaimer: Khalsanews.org does not necessarily endorse the views and opinions voiced in the news । articles । audios । videos or any other contents published on www.khalsanews.org and cannot be held responsible for their views.  Read full details....

Go to Top