Share on Facebook

Main News Page

ਮੀਡੀਆ ਪੰਜਾਬ ਰੇਡੀਓ ਜਰਮਨੀ 'ਤੇ ਭਾਈ ਪ੍ਰਭਦੀਪ ਸਿੰਘ ਟਾਈਗਰ ਜਥਾ ਯੂ.ਕੇ. ਵਲੋਂ ਅਖੌਤੀ ਦਸਮ ਗ੍ਰੰਥ ਬਾਰੇ ਵੀਚਾਰ ਚਰਚਾ

* ਇਕ ਵਾਰ ਫਿਰ ਟਾਈਗਰ ਜਥਾ ਯੂਕੇ ਨੇ ਮੀਡੀਆ ਪੰਜਾਬ ਰੇਡੀਓ ਜਰਮਨੀ ਰਾਹੀਂ ਕੂੜ ਕਿਤਾਬ (ਅਖੌਤੀ ਦਸਮ ਗਰੰਥ) ਤੇ ਸਿੱਖ ਚੈਨਲ ਦੀ ਅਸਲੀਯਤ ਨੂੰ ਬਿਆਨ ਕਰਦੇ ਹੋਏ ਸੰਗਤਾਂ ਨੂੰ ਸੁਚੇਤ ਕੀਤਾ - ਗੁਰਬੰਸ ਸਿੰਘ

ਮਿਤੀ ੧੪ ਜਨਵਰੀ ੨੦੧੩ ਨੂੰ ਸ਼ਾਮ ੮:੩੦ ਤੋ ੧੦:੦੦ ਵਜੇ ਤਕ ਵਿਸ਼ੇਸ਼ ਮਹਿਮਾਨ ਦੇ ਤੌਰ 'ਤੇ ਟਾਈਗਰ ਜਥਾ ਯੂਕੇ ਜਥੇਬੰਦੀ ਦੇ ਮੁਖੀ ਵੀਰ ਪ੍ਰਭਦੀਪ ਸਿੰਘ ਜੀ ਨੂੰ ਮੀਡੀਆ ਪੰਜਾਬ ਰੇਡੀਓ ਜਰਮਨੀ ਰਾਹੀਂ ਕੂੜ ਕਿਤਾਬ (ਅਖੋਤੀ ਦਸਮ ਗਰੰਥ) ਤੇ ਸਿੱਖ ਚੈਨਲ ਦੀ ਅਸਲੀਯਤ ਨੂੰ ਬਿਆਨ ਕੀਤਾ।

ਵੀਰ ਪ੍ਰਭਦੀਪ ਸਿੰਘ ਨੇ ਬਹੂਤ ਸੋਹਣੇ ਢੰਗ ਨਾਲ ਇਕ ਵਾਰ ਫਿਰ ਕੂੜ ਦੇ ਪੁਜਾਰੀਆਂ ਦੀ ਕੂੜ ਕਿਤਾਬ ਬਾਰੇ ਚਰਚਾ ਕਰਦੇ ਹੋਏ ਕੌਮ ਨੂੰ ਸੂਚੇਤ ਕੀਤਾ। ਪ੍ਰੋਗਰਾਮ ਦੀਆਂ ਮੁੱਖ ਵਿਸ਼ੇਸ਼ਤਾਂਵਾਂ ਕਾਬਲੇ ਤਾਰੀਫ਼ ਸਨ। ਇਸ ਵਿਚ ਕੋਈ ਵੀ ਕਾਲ ਵਿਰੋਧ ਵਿਚ ਨਹੀਂ ਆਈ ਤੇ ਦੂਜਾ ਜਿਥੇ ਇਹ ਪ੍ਰੋਗ੍ਰਾਮ ਇਕ ਘੰਟਾ ਤੀਹ ਮਿੰਟ ਚਲਣਾ ਸੀ, ਉਥੇ ਸੰਗਤਾਂ ਦੇ ਮੰਗ ਤੇ ਚਾਲੀ ਮਿੰਟ ਵੱਧ ਚਲਿਆ। ਇਸ ਪ੍ਰੋਗਰਾਮ ਵਿਚ ਜਰਮਨ ਦੇ ਬਹੁਤ ਗੁਰਦਵਾਰਿਆਂ ਦੇ ਪ੍ਰਬੰਧਕ ਭੀ ਸ਼ਾਮਿਲ ਹੋਏ, ਜਿੰਨ੍ਹਾਂ ਨੇ ਬਚਿੱਤਰ ਨਾਟਕ ਦੀ ਵਿਰੋਧਤਾ ਕਰਦੇ ਹੋਏ, ਟਾਈਗਰ ਜਥੇ ਵੱਲੋ ਸ਼ੁਰੂ ਕੀਤੀ ਗਈ ਇਸ ਮੁਹਿੰਮ ਦੀ ਸਲਾਘਾ ਕੀਤੀ ਅਤੇ ਨਾਲ ਹੀ ਸਿੱਖ ਚੈਨਲ ਦੇ ਬਾਈਕਾਟ ਦੀ ਭੀ ਹਾਮੀ ਭਰੀ।

ਅਖੀਰ 'ਤੇ ਪ੍ਰੋ: ਦਰਸ਼ਨ ਸਿੰਘ ਖਾਲਸਾ ਵੱਲੋਂ ਅਕਾਲ ਤਖ਼ਤ ਦੀ ਆਜ਼ਾਦੀ ਰੂਪੀ ਸ਼ੁਰੂ ਕੀਤੀ ਮੁਹਿੰਮ ਰੂਪੀ ਜਥੇਬੰਦੀ ''ਗੁਰੂ ਗ੍ਰੰਥ ਦਾ ਖਾਲਸਾ ਪੰਥ'' ਦਾ ਮੈਂਬਰ ਬਨਣ ਦੀ ਭੀ ਅਪੀਲ ਕੀਤੀ ਗਈ।

 


Disclaimer: Khalsanews.org does not necessarily endorse the views and opinions voiced in the news । articles । audios । videos or any other contents published on www.khalsanews.org and cannot be held responsible for their views.  Read full details....

Go to Top