Share on Facebook

Main News Page

ਮੱਕੜ ਅਤੇ ਅਖੌਤੀ ਜਥੇਦਾਰ ਨੂੰ ਸੁਝਾਅ
- ਪ੍ਰਭਦੀਪ ਸਿੰਘ (ਟਾਈਗਰ ਜਥਾ ਯੂ.ਕੇ.)

ਜਦੋ ਅਸੀਂ ਵਿਕਾਸਵਾਦ ਦੀ ਗੱਲ ਕਰਦੇ ਹਾਂ ਤਾਂ ਪਾਣੀ ਤੋਂ ਸਫਰ ਸ਼ੁਰੂ ਕਰਕੇ, ਜੀਵ ਬਾਂਦਰ, ਅਤੇ ਬਾਂਦਰ ਤੋ ਬੰਦੇ ਵੱਲ ਵਧਿਆ। ਜਦੋ ਇਹ ਬਾਂਦਰ ਤੋਂ ਬੰਦੇ ਵੱਲ ਸਫਰ ਕਰ ਰਿਹਾ ਸੀ, ਤਾਂ ਇਸਨੂੰ ਆਪਣੀਆਂ ਮੁਢਲੀਆਂ ਲੋੜਾਂ (ਰੋਟੀ, ਕੱਪੜਾ ਅਤੇ ਮਕਾਨ) ਪ੍ਰਤੀ ਭੀ ਜਾਣਕਾਰੀ ਨਹੀਂ ਸੀ। ਭੁੱਖ ਲੱਗਣ ਤੇ ਇਹ ਆਪਣੇ ਲਈ ਭੋਜਣ ਪ੍ਰਾਪਤ ਤਾ ਕਰ ਲੈਂਦਾ ਸੀ, ਪਰ ਪਕਾਉਣ ਦੀ ਸੋਝੀ ਨਹੀਂ ਸੀ। ਇਸੇ ਤਰ੍ਹਾਂ ਮੀਂਹ-ਹਨੇਰੀ ਅਤੇ ਝੱਖੜ ਦੇ ਦੌਰਾਨ ਇਹ ਰੁੱਖਾਂ ਦੀ ਛਾਂ ਟੋਲਦਾ ਫਿਰਦਾ ਸੀ, ਕਿਓਂੁਕਿ ਮਕਾਨ ਬਣਾਉਣ ਦੀ ਜਾਚ ਭੀ ਇਸਨੂੰ ਅਜੇ ਨਹੀਂ ਸੀ ਆਈ। ਅਤੇ ਜਦੋਂ ਅਸੀਂ ਨੰਗੇਜ ਨੂੰ ਢੱਕਣ ਲਈ ਕੱਪੜੇ ਦੀ ਗੱਲ ਕਰਦੇ ਹਾਂ ਤਾਂ ਰੁੱਖਾਂ ਦੇ ਪੱਤਿਆਂ ਨਾਲ ਇਸਨੇ ਆਪਣਾ ਤਨ ਢੱਕਣਾ ਸ਼ੁਰੂ ਕੀਤਾ ਅਤੇ ਹੌਲੀ-ਹੌਲੀ ਸਰੀਰਕ ਸਭਿਆਚਾਰ ਦਾ ਸਫਰ ਕਰਦੇ ਹੋਏ, ਇਸਨੇ ਕੱਪੜੇ ਦੀ ਖੋਜ ਕੀਤੀ। ਹੁਣ ਕੱਪੜਾ ਤਾਂ ਹੋਂਦ ਵਿੱਚ ਆ ਗਿਆ, ਪਰ ਮਸਲਾ ਇਸ ਖੜਾ ਹੋ ਗਿਆ, ਕਿ ਇਸਦੀ ਵਰਤੋਂ ਕਿਵੇਂ ਕਰਨੀ ਹੈ? ਕਿਸੇ ਖਾਸ ਤਰਾ ਦੀ ਵਰਤੋਂ ਦੇ ਡਿਜਾਇਨ ਦੀ ਅਨਹੋਂਦ ਦੇ ਕਾਰਣ ਔਰਤ ਨੇ ਆਪਣੀ ਨੰਗੇਜ ਢੱਕਣ ਲਈ ਇਸ ਕੱਪੜੇ ਨੂੰ ਆਪਣੇ ਸਰੀਰ ਦੇ ਆਲੇ-ਦੁਆਲੇ ਲਪੇਟਣਾ ਸ਼ੁਰੂ ਕੀਤਾ ਜਿਸਨੂ ਅੱਜ ਬੀਬੀਆਂ ਭੈਣਾਂ ਸਾੜੀ ਆਖਦੀਆਂ ਹਨ। ਇਸੇ ਤਰ੍ਹਾਂ ਮਰਦ ਨੇ ਇਸਦੀ ਵਰਤੋਂ ਲੂੰਗੀ ਦੇ ਰੂਪ ਵਿੱਚ ਕੀਤੀ, ਪਰ ਜਿਉਂ-ਜਿਉਂ ਸਮਾਂ ਅੱਗੇ ਵਧਿਆ ਤੇ ਇਸਨੂੰ ਖਾਸ ਤਰੀਕਿਆਂ ਨਾਲ ਸਿਆਉਣਾ ਭੀ ਸਿਖ ਲਿਆ ਤੇ ਅੱਜ ਸਾਡੇ ਕੋਲ ਵੰਨ-ਸੁਵੰਨੇ ਕੱਪੜੇ ਨੂੰ ਸਿਆਉਣ ਦੇ ਡਿਜਾਇਨ ਉਪਲਬਧ ਹਨ।

ਪਰ ਹੈਰਾਨੀ ਵਾਲੀ ਗੱਲ ਇਹ ਕਿ ਜੇ ਅੱਜ ਦਾ ਮਨੁੱਖ ਜੋ ਆਪਣੇ ਆਪ ਨੂੰ ਧਾਰਮਿਕ ਆਖਦਾ ਹੈ, ਅਤੇ ਧਰਮ ਦੇ ਨਾਮ 'ਤੇ ਰੋਟੀਆਂ ਸੇਕਣ ਲਈ ਹੇੜਾਂ ਬਣਾ ਕੇ ਸੜਕਾਂ 'ਤੇ ਨੰਗਾ ਨਾਚ ਨੱਚਦਾ ਫਿਰੇ ਤਾਂ ਇਹ ਹਾਲਤ ਵੇਖ ਕੇ ਇਉਂ ਮਹਿਸੂਸ ਹੁੰਦਾ ਹੈ, ਕਿ ਜਿਵੇਂ ਸਰੀਰਕ ਪੱਖ ਤੋ ਇਹ ਜਮਾਤ ਅਜੇ ਭੀ ਬਾਂਦਰ ਤੋ ਬੰਦੇ ਦਾ ਸਫਰ ਕਰ ਰਹੀ ਹੋਵੇ, ਪਰ ਇਸਤੋਂ ਭੀ ਜਿਆਦਾ ਹੈਰਾਨੀ ਉਦੋ ਹੋਈ ਜਦੋ ਸਿੱਖਾਂ ਦੀ ਸਰਬਉੱਚ ਅਖਵਾਉਣ ਵਾਲੀ ਸੰਸਥਾ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਮੱਕੜ ਨੇ ਬਿਆਨ ਦਾਗ ਮਾਰਿਆ ਕਿ ਇੰਨਾ ਵਿਹਲੜ ਨਾਂਗੇ ਅਖੌਤੀ ਸਾਧੂਆਂ ਨੂੰ ਭੋਜਨ ਛਕਾਉਣ ਲਈ ਲੰਗਰ ਲਾਇਆ ਜਾਵੇਗਾ। ਯਾਦ ਰਹੇ ਕੀ ਲੰਗਰ ਵਿਹਲੜਾਂ ਲਈ ਨਹੀਂ ਲੋੜਵੰਦਾਂ ਲਈ ਹੈ। ਵਿਹਲੜਾਂ ਨੂੰ ਤਾਂ ਗੁਰੂ ਪਾਤਸ਼ਾਹ ਜੀ ਨੇ ਬਾਣੀ ਰਾਹੀ ਬੜੇ ਬੇਸ਼ਕੀਮਤੀ ਸੰਦੇਸ਼ ਦਿੱਤੇ ਹਨ -

ਉਦਮੁ ਕਰੇਦਿਆ ਜੀਉ ਤੂੰ ਕਮਾਵਦਿਆ ਸੁਖ ਭੁੰਚੁ ॥ ਧਿਆਇਦਿਆ ਤੂੰ ਪ੍ਰਭੂ ਮਿਲੁ ਨਾਨਕ ਉਤਰੀ ਚਿੰਤ ॥੧॥ (ਸਲੋਕੁ ਮ: ੫)

ਉਦਮੁ ਕਰਤ ਸੀਤਲ ਮਨ ਭਏ ॥ ਮਾਰਗਿ ਚਲਤ ਸਗਲ ਦੁਖ ਗਏ ॥ ( ਗਉੜੀ ਮਹਲਾ ੫)

ਇਸ ਲਈ ਇਨ੍ਹਾਂ ਅਖੌਤੀ ਧਾਰਮਿਕ ਲੀਡਰਾਂ ਨੂੰ ਅਸੀਂ ਸੁਝਾਉ ਦਿੰਦੇ ਹਾਂ ਕਿ ਜੇ ਇੰਨਾ ਨੇ ਕੁੰਭ ਦੇ ਮੇਲੇ 'ਤੇ ਜਾਣ ਦਾ ਮਨ ਬਣਾ ਹੀ ਲਿਆ ਹੈ, ਤਾਂ ਇਹਨਾ ਨੂੰ ਸਭਿਆਚਾਰਕ ਲੋੜ ਨੂੰ ਮੁੱਖ ਰਖਦਿਆਂ ਹੋਇਆਂ, ਨਾਂਗਾ ਜਮਾਤ ਨੂੰ ਗੁਰੂ ਦੇ ਲੰਗਰ ਦੀ ਬਜਾਏ ਕੱਛੇ-ਬਨੈਣਾਂ ਵੰਡਣੇ ਚਾਹੀਦੇ ਹਨ, ਤਾਂਕਿ ਕਿਤੇ ਇਹ ਨਾਂਗੇ ਭੀ ਸਭਿਆਚਾਰਕ ਮਨੁੱਖ ਦੇ ਜੀਵਨ ਵਾਲਾ ਸਵਾਦ ਮਾਣ ਸਕਣ ਅਤੇ ਬਾਂਦਰ ਤੋਂ ਬੰਦੇ ਵੱਲ ਵਧਣ ਲਈ ਪਹਿਲੀ ਪੌੜੀ 'ਤੇ ਪੈਰ ਰਖ ਸਕਣ।


Disclaimer: Khalsanews.org does not necessarily endorse the views and opinions voiced in the news । articles । audios । videos or any other contents published on www.khalsanews.org and cannot be held responsible for their views.  Read full details....

Go to Top