Share on Facebook

Main News Page

ਗੁਰਮਤਿ ਟਕਸਾਲ ਕੈਲੰਡਰ ਸਬੰਧੀ ਸਪਸ਼ਟੀਕਰਨ

ਗੁਰਬਖਸ਼ ਸਿੰਘ ਕਾਲਾ ਅਫਗਾਨਾ ਜੀ ਅਤੇ ਸ੍ਰ. ਰਘਵੀਰ ਸਿੰਘ ਸਮੱਘ (ਗੁਰਬਾਣੀ ਟੀ.ਵੀ.) ਦਾ ਵਲੋਂ ਇਹ ਕਹਿਣਾ ਹੈ ਕਿ ਉਨ੍ਹਾਂ ਦਾ ਇਸ ਗੁਰਮਤਿ ਟਕਸਾਲ ਕੈਲੰਡਰ ਨਾਲ ਕੋਈ ਸੰਬੰਧ ਨਹੀਂ ਹੈ।


ਇੰਦਰਜੀਤ ਸਿੰਘ ਕਾਨਪੁਰ

ਦਾਸ ਇਸ ਕੈਲੰਡਰ ਨੂੰ ਛਾਪਣ ਵਾਲੇ ਵੀਰਾਂ ਦੀ ਭਾਵਨਾ 'ਤੇ ਕੋਈ ਸ਼ੱਕ ਨਹੀਂ ਕਰਦਾ, ਲੇਕਿਨ ਇਹ ਕੈਲੰਡਰ ਮੂਲ ਨਾਨਕ ਸ਼ਾਹੀ ਕੈਲੰਡਰ ਦੀ ਬਣਤਰ ਤੋਂ ਵਖਰਾ ਹੈ, ਅਤੇ ਇਸ ਵਿੱਚ ਦਿਤੀਆਂ ਗਈਆਂ ਫੋਟੁਆਂ ਅਤੇ ਨਾਵਾਂ ਨੂੰ ਬਿਨਾਂ ਪੁਛੇ ਛਾਪ ਦਿਤਾ ਗਇਆ ਹੈ, ਜਿਸ ਵਿੱਚ ਦਾਸ ਦਾ ਨਾਮ ਵੀ ਛਪਿਆ ਹੋਇਆ ਹੈ। ਇਸ ਲਈ ਦਾਸ ਇਸ ਕੈਲੰਡਰ ਨੂੰ ਮਾਨਤਾ ਨਹੀਂ ਦੇਂਦਾ, ਅਤੇ ਮੇਰਾ ਇਸ ਕੈਲੰਡਰ ਨਾਲ ਕੋਈ ਸੰਬੰਧ ਅਤੇ ਸਹਮਤੀ ਨਾ ਸਮਝੀ ਜਾਵੇ।


ਪ੍ਰੋਫ਼ੈਸਰ ਕਵਲਦੀਪ ਸਿੰਘ ਕੰਵਲ

ਅੱਜ ਸਵੇਰ ਤੋਂ ਕੁਝ ਸੱਜਣਾਂ ਦੇ ਫ਼ੋਨ ਆ ਰਹੇ ਸਨ ਜੋ ਆਖ ਰਹੇ ਸਨ ਕਿ ਅਸੀਂ ਲੰਮੇ ਸਮੇਂ ਤੋਂ ਤੁਹਾਡੀਆਂ ਰਚਨਾਵਾਂ ਪੜ੍ਹਦੇ ਆ ਰਹੇ ਹਾਂ ਪਰ ਅੱਜ ਤੁਹਾਡਾ ਫ਼ੋਨ ਕਿਸੇ ਕਲੰਡਰ ਵਿੱਚੋਂ ਲਭਿਆ ਹੈ ਸੋ ਤੁਹਾਨੂੰ ਫ਼ੋਨ ਕਰ ਰਹੇ ਹਾਂ ! ਅਨਜਾਣ ਸਨੇਹੀਆਂ ਦੇ ਫ਼ੋਨ ਆਉਣ ਉੱਤੇ ਜਿੱਥੇ ਖੁਸ਼ੀ ਸੀ ਉੱਥੇ ਅਚੰਭਾ ਵੀ ਸੀ ਕਿ ਆਖ਼ਰ ਗੱਲ ਕਿਸ ਕਲੰਡਰ ਦੀ ਹੋ ਰਹੀ ਹੈ !

ਫਿਰ ਜਦ ਅੱਜ ਦੀਆਂ ਖ਼ਬਰਾਂ ਵਿੱਚ "ਖ਼ਾਲਸਾ ਨਿਊਜ਼" ਉੱਪਰ ਗੁਰਮਤਿ ਟਕਸਾਲ ਵਲੋਂ ਜਾਰੀ ਕੀਤੇ ਹੋਏ ਕਲੰਡਰ ਦੀ ਕਾਪੀ ਦਾ ਕੁਝ ਹਿੱਸਾ ਹੁਣੇ-੨ ਪਹਿਲੀ ਵਾਰ ਦੇਖਣ/ਪੜ੍ਹਨ ਨੂੰ ਮਿਲਿਆ ਤੇ ਨਾਲ ਹੀ ਪ੍ਰੋਫ਼ੈਸਰ ਦਰਸ਼ਨ ਸਿੰਘ ਖ਼ਾਲਸਾ ਅਤੇ ਖ਼ੁਦ ਖ਼ਾਲਸਾ ਨਿਊਜ਼ ਵਲੋਂ ਇਸ ਕਲੰਡਰ ਨਾਲ ਕੋਈ ਸੰਬੰਧ ਨਾ ਹੋਣ ਦਾ ਸਪਸ਼ਟੀਕਰਨ ਵੀ ਪੜ੍ਹਿਆ ਅਤੇ ਫ਼ੇਰ ਪੂਰੀ ਫ਼ੋਟੋ ਨੂੰ ਜਦ ਗੋਰ ਨਾਲ ਘੋਖਿਆ ਤਾਂ ਇਸ ਕਲੰਡਰ ਦੇ ਹੇਠਾਂ (ਸ਼ਾਇਦ ਜਾਰੀਕਰਤਾਵਾਂ ਜਾਂ ਸਹਿਮਤੀ ਦੇਣ ਵਾਲਿਆਂ ਵਿੱਚ) ਮੇਰਾ ਨਾਮ ਵੀ ਲਿਖਿਆ ਹੋਇਆ ਸੀ, ਜਿਸਨੂੰ ਵੇਖ ਕੇ ਬੇਹੱਦ ਹੀ ਹੈਰਾਨੀ ਹੋਈ, ਕਿਉਂਕਿ ਮੈਂ ਤਾਂ ਅੱਜ ਹੁਣੇ-੨ ਪਹਿਲੀ ਵਾਰ ਅਜਿਹੇ ਕਲੰਡਰ ਨੂੰ ਵੇਖਿਆ/ਸੁਣਿਆ ਹੈ, ਸੋ ਇਸ ਦੇ ਜਾਰੀ ਕਰਨ ਜਾਂ ਸਹਿਮਤ ਹੋਣ ਨਾਲ ਮੇਰਾ ਕੋਈ ਸੰਬੰਧ ਹੋਣਾ ਸੰਭਵ ਹੀ ਨਹੀਂ ਙ

ਹੋ ਸਕਦਾ ਹੈ ਕੁਝ ਸਮਾਨ ਵਿਚਾਰਧਾਰਾ ਵਾਲੇ ਸੱਜਣਾ ਨੇ ਅਪਣੱਤ ਜਾਂ ਕਿਸੇ ਵੀ ਹੋਰ ਭਾਵ ਅਧੀਨ ਮੇਰਾ ਨਾਮ ਛਾਪ ਦਿੱਤਾ ਹੋਵੇ, ਪਰ ਮੈਨੂੰ ਇਸਦੀ ਕੋਈ ਵੀ ਜਾਣਕਾਰੀ ਨਹੀਂ ਹੈ ਅਤੇ ਨਾ ਹੀ ਇਸ ਨਵੇਂ ਕਲੰਡਰ ਦੇ ਕਿਸੇ ਵੱਖਰੇ ਅਧਾਰ, ਖ਼ੋਜ ਪ੍ਰਣਾਲੀ ਤੇ ਨਿਰਣਿਆਂ ਬਾਰੇ ਕਿਸੇ ਵੀ ਸੱਜਣ ਨੇ ਮੇਰੇ ਨਾਲ ਚਰਚਾ ਕਰ ਮੇਰੇ ਵਿਚਾਰ ਜਾਣਨ ਦੀ ਕੋਸ਼ਿਸ਼ ਕੀਤੀ ਹੈ; ਵੈਸੇ ਵੀ ਸਿਧਾਂਤਕ ਪੱਧਰ ਉੱਤੇ ਇਹ ਜ਼ਰੂਰੀ ਬਣ ਜਾਂਦਾ ਹੈ ਕਿ ਕਿਸੇ ਵੀ ਸੱਜਣ ਦਾ ਨਾਮ ਛਾਪਣ ਤੋਂ ਪਹਿਲਾਂ ਉਸਦੀ ਸਹਿਮਤੀ ਲੈ ਲਈ ਜਾਵੇ ...

ਸੋ ਅੰਤ ਵਿੱਚ ਮੈਂ ਸਮੂੰਹ ਸੱਜਣਾਂ ਨੂੰ ਪੂਰਨ ਤੌਰ 'ਤੇ ਸਪਸ਼ਟ ਕਰਨਾ ਚਾਹੁੰਦਾ ਹਾਂ ਕਿ ਗੁਰਮਤਿ ਟਕਸਾਲ ਵਾਲੇ ਵੀਰਾਂ ਵਲੋਂ ਜਾਰੀ ਕੀਤੇ ਕਲੰਡਰ ਨਾਲ ਮੇਰਾ ਕੋਈ ਵੀ ਸੰਬੰਧ ਨਹੀਂ ਹੈ !


ਗਿਆਨੀ ਜਗਤਾਰ ਸਿੰਘ ਜਾਚਕ ਅਤੇ ਕਿਰਪਾਲ ਸਿੰਘ ਬਠਿੰਡਾ

ਹਰਜਿੰਦਰ ਸਿੰਘ ਦਿਲਗੀਰ ਸਾਹਿਬ ਜੀ,
ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ।

ਆਪ ਜੀ ਵੱਲੋਂ ਭੇਜੇ ਗਏ 50 ਕੈਲੰਡਰ ਮਿਲ ਗਏ ਸਨ ਤੇ ਉਹ ਵੰਡ ਵੀ ਦਿੱਤੇ ਹਨ। ਅੱਜ ਕੁਝ ਫ਼ੋਨ ਆਉਣ ’ਤੇ ਪਤਾ ਲੱਗਾ ਕਿ ਇਸ ਵਿੱਚ ਸਾਡੇ ਦੋਵਾਂ ਦੇ ਨਾਮ ਵੀ ਸ਼ਾਮਲ ਹਨ। ਡਾਕਟਰ ਸਾਹਿਬ ਅਸੀਂ ਦੋਵੇਂ ਹੀ ਇਸ ਕੈਲੰਡਰ ਵਿੱਚ ਵਿਦਵਾਨਾਂ ਦੀਆਂ ਛਪੀਆਂ ਫੋਟੋ ਨਾਲ ਤਾਂ ਸਹਿਮਤ ਹਾਂ ਪਰ ਕੈਲੰਡਰ ਵਿੱਚ ਗੁਰਪੁਰਬਾਂ ਤੇ ਇਤਿਹਾਸਕ ਦਿਹਾੜਿਆਂ ਦੀਆਂ ਦਰਸਾਈਆਂ ਗਈਆਂ ਤਰੀਕਾਂ ਨਾਲ ਸਹਿਮਤ ਨਹੀਂ ਹਾਂ ਕਿਉਂਕਿ ਜਾਗਰੂਕ ਸਿੱਖਾਂ ਦਾ ਵੱਡਾ ਹਿੱਸਾ 2003 ਵਿੱਚ ਲਾਗੂ ਹੋਏ ਨਾਨਕਸ਼ਾਹੀ ਕੈਲੰਡਰ ਦੀਆਂ ਤਰੀਕਾਂ ਨਾਲ ਸਹਿਮਤ ਹੈ ਤੇ ਸਾਡੀ ਰਾਇ ਵੀ ਇਸ ਤੋਂ ਕੋਈ ਵੱਖਰੀ ਨਹੀਂ ਹੈ ਪਰ ਤੁਸੀਂ ਇਸ ਵਿੱਚ ਤੁਹਾਡੀ ਖੋਜ ਅਨੁਸਾਰ ਲੱਭੀਆਂ ਮਿਤੀਆਂ ਤੋਂ ਇਲਾਵਾ (ਜਿਵੇਂ 2013 ਵਿੱਚ ਮਨਾਏ ਜਾਣਗੇ) ਸਿਰਲੇਖ ਹੇਠ ਕੁਸੋਧੇ ਗਏ ਗਏ ਕੈਲੰਡਰ ਦੀਆਂ ਤਰੀਖਾਂ ਦਿੱਤੀਆਂ ਹਨ।

ਸਾਡੀ ਦੋਵਾਂ ਦੀ ਹੀ ਤੁਹਾਡੇ ਇਸ ਸਿਰਲੇਖ ਨਾਲ ਸਹਿਮਤੀ ਨਹੀਂ ਹੈ ਕਿਉਂਕਿ ਇਹ ਸਿਰਲੇਖ ਇਹ ਪ੍ਰਭਾਵ ਦੇ ਰਿਹਾ ਹੈ ਕਿ ਜਿਵੇਂ ਸਮੁੱਚਾ ਪੰਥ ਇਸ ਕੁਸੋਧੇ ਕੈਲੰਡਰ ਅਨੁਸਾਰ ਗੁਰਪੁਰਬ ਤੇ ਹੋਰ ਦਿਹਾੜੇ ਮਨਾ ਰਿਹਾ ਹੈ ਜੋ ਕਿ ਬਿਲਕੁਲ ਗਲਤ ਹੈ। ਕਿਉਂਕਿ ਕੁਸੋਧੇ ਕੈਲੰਡਰ ਅਨੁਸਾਰ ਸ਼੍ਰੋਮਣੀ ਕਮੇਟੀ ਤੋਂ ਇਲਾਵਾ ਸਿਰਫ ਉਹ ਡੇਰੇਦਾਰ, ਜਿਹੜੇ ਸ਼ੁਰੂ ਤੋਂ ਹੀ ਨਾਨਕਸ਼ਾਹੀ ਕੈਲੰਡਰ ਦਾ ਵਿਰੋਧ ਕਰਦੇ ਆ ਰਹੇ ਸਨ, ਹੀ ਗੁਰਪੁਰਬ ਮਨਾ ਰਹੇ ਹਨ ਜਦੋਂ ਕਿ ਦਿੱਲੀ ਕਮੇਟੀ ਸਮੇਤ ਵਿਦੇਸ਼ਾਂ ਤੇ ਭਾਰਤ ਦੇ ਹੋਰ ਥਾਵਾਂ ’ਤੇ ਅੱਜ ਵੀ 2003 ਵਾਲੇ ਨਾਨਕਸ਼ਾਹੀ ਕੈਲੰਡਰ ਅਨੁਸਾਰ ਗੁਰਪੁਰਬ ਤੇ ਹੋਰ ਇਤਿਹਾਸਕ ਦਿਹਾੜੇ ਮਨਾ ਰਹੇ ਹਨ। ਸੋ ਅਸੀਂ ਕਿਸੇ ਉਸ ਕੈਲੰਡਰ ਵਿੱਚ ਆਪਣਾ ਨਾਮ ਸ਼ਾਮਲ ਕਰਵਾਉਣ ਲਈ ਤਿਆਰ ਨਹੀਂ ਹਾਂ ਜਿਹੜਾ ਰੰਚਕ ਮਾਤਰ ਵੀ ਕੁਸੋਧੇ ਕੈਲੰਡਰ ਨੂੰ ਮਾਨਤਾ ਦਿੰਦਾ ਹੋਵੇ। ਸਾਨੂੰ ਪ੍ਰੇਸ਼ਾਨੀ ਉਸ ਸਮੇਂ ਹੋਈ ਜਿਸ ਸਮੇ ਸਾਨੂੰ ਫ਼ੋਨ ਆਉਣੇ ਸ਼ੁਰੂ ਹੋਏ ਤੇ ਇਹ ਪੁੱਛਿਆ ਜਾਣ ਲੱਗਾ ਕਿ ਕੀ ਤੁਸੀਂ ਇਸ ਕੈਲੰਡਰ ਨਾਲ ਸਹਿਮਤ ਹੋ? ਸਹਿਮਤ ਹੋਣ ਦਾ ਤਾਂ ਸਵਾਲ ਹੀ ਪੈਦਾ ਨਹੀਂ ਹੁੰਦਾ ਪਰ ਜਨਤਕ ਤੌਰ ’ਤੇ ਨਾਤਾ ਇਸ ਕਰਕੇ ਨਹੀਂ ਤੋੜਨਾ ਚਾਹੁੰਦੇ ਕਿਉਂਕਿ ਇਸ ਨਾਲ ਵਿਰੋਧੀਆਂ ਨੂੰ ਹੋਰ ਬਲ ਮਿਲਦਾ ਹੈ ਕਿ ਇਹ ਜਾਗਰੂਕ ਕਹਾਉਣ ਵਾਲੇ ਕਿਸੇ ਵੀ ਮਸਲੇ ’ਤੇ ਇੱਕਮੱਤ ਨਹੀਂ ਹਨ।

ਇਸ ਲਈ ਸਾਡੇ ਵਾਸਤੇ ਕਾਫੀ ਦੁਬਿਧਾ ਬਣੀ ਹੈ ਕਿ ਉਨ੍ਹਾਂ ਨੂੰ ਕੀ ਜਵਾਬ ਦਿੱਤਾ ਜਾਵੇ। ਤੁਹਾਨੂੰ ਚਾਹੀਦਾ ਸੀ ਕਿ ਸਾਡਾ ਨਾਮ ਇਸ ਕੈਲੰਡਰ ਵਿੱਚ ਛਾਪਣ ਤੋਂ ਪਹਿਲਾਂ ਸਲਾਹ ਮਸ਼ਵਰਾ ਕਰ ਲੈਂਦੇ। ਪ੍ਰੋ: ਦਰਸ਼ਨ ਸਿੰਘ ਦੀ ਫ਼ੋਟੋ ਹੋਣ ਕਰਕੇ ਉਨ੍ਹਾਂ ਦੇ ਤਾਂ ਪਹਿਲਾਂ ਹੀ ਧਿਆਨ ਵਿੱਚ ਆ ਜਾਣ ਸਦਕੇ ਇਸ ਕੈਲੰਡਰ ਨਾਲੋਂ ਆਪਣਾ ਨਾਤਾ ਤੋੜ ਕੇ ਆਪਣੀ ਫ਼ੋਟੋ ਹਟਾਉਣ ਲਈ ਬਿਆਨ ਦੇ ਦਿੱਤਾ ਹੈ। ਦਿੱਤੇ ਗਏ ਗੁਰਮਤ ਸਾਥੀਆਂ ਦੇ ਨਾਮ ਕੋਈ ਪੜ੍ਹਦਾ ਨਹੀਂ ਜਿਵੇਂ ਕਿ ਫ਼ੋਨ ਆਉਣ ਤੱਕ ਅਸੀਂ ਵੀ ਨਹੀਂ ਸਨ ਪੜ੍ਹੇ। ਇਸ ਲਈ ਪਤਾ ਲੱਗਣ ’ਤੇ ਜੇ ਕਰ ਬਾਕੀ ਦੇ ਸਾਥੀ ਵੀ ਇੱਕ ਇੱਕ ਕਰਕੇ ਪ੍ਰੋ: ਦਰਸ਼ਨ ਸਿੰਘ ਵਾਂਗ ਆਪਣਾ ਨਾਮ ਹਟਾਉਣ ਲਈ ਬਿਆਨ ਦੇਣ ਲੱਗ ਪਏ ਤਾਂ ਇਹ ਵੀ ਚੰਗਾ ਨਹੀਂ ਲੱਗੇਗਾ, ਇਸ ਲਈ ਆਪ ਜੀ ਨੂੰ ਬੇਨਤੀ ਹੈ ਕਿ ਤੁਸੀਂ ਖ਼ੁਦ ਹੀ ਬਿਆਨ ਦੇ ਦੇਵੋ ਕਿ “ਇਹ ਕੈਲੰਡਰ ਛਾਪਣ ਸਮੇਂ ਮੈਂ ਆਪਣੇ ਕਿਸੇ ਸਾਥੀ ਨਾਲ ਸਲਾਹ ਨਹੀਂ ਸੀ ਸਕਿਆ ਇਸ ਲਈ ਇਸ ਲਈ ਖ਼ੇਦ ਹੈ। ਇਤਿਹਾਸਕ ਮਿਤੀਆਂ ਸਬੰਧੀ ਜਿੰਮੇਵਾਰੀ ਨਿਰੋਲ ਮੇਰੀ ਆਪਣੀ ਹੈ ਤੇ ਇਸ ਦੇ ਕਿਸੇ ਵੀ ਹਿੱਸੇ ਨਾਲ ਸੂਚੀ ਵਿੱਚ ਦਰਜ ਸਾਥੀਆਂ ਦੀ ਸਹਿਮਤੀ ਦਾ ਦਾਅਵਾ ਮੈਂ ਨਹੀਂ ਕਰਦਾ।"

ਉਮੀਦ ਹੈ ਕਿ ਤੁਸੀਂ ਸਾਡੀ ਇਸ ਸਲਾਹ ਦਾ ਬੁਰਾ ਨਹੀਂ ਮਨਾਉਗੇ ਅਤੇ ਦਿੱਤੇ ਗਏ ਸੁਝਾਉ ’ਤੇ ਖ਼ੁਦ ਹੀ ਅਮਲ ਕਰਨ ਲਈ ਸਹਿਮਤ ਹੋਣ ਵਿੱਚ ਦੇਰੀ ਨਹੀਂ ਕਰੋਗੇ ਜੀ।

ਵਾਹਿਗੁਰੂ ਜੀ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ।

ਗਿਆਨੀ ਜਗਤਾਰ ਸਿੰਘ ਜਾਚਕ
ਕਿਰਪਾਲ ਸਿੰਘ ਬਠਿੰਡਾ

Reply of Dr. Harjinder Singh Dilgeer in response of our above letter dt 11th Jan

Dear Kirpal Singh Ji,

1. I did not publish this calender; it is by Kulwinder Singh. I just gave him addresses and telephone numbers of the missionaries.

2. There is no indication in the calender that you support the dates. Your names are there as Gurmat Companions; if you are not Gurmat companion, then tell me. I willl ask Kulwinder Singh not to include you in this list.

3. I have not published so there is no question of making any statement.

4. I have asked Kulwinder Singh not to publish your names among the Panthic companions.

Harjinder Singh Dilgeer


ਸਤਨਾਮ ਸਿੰਘ ਜੌਹਲ ਅਤੇ ਪੂਰਨ ਸਿੰਘ ਗਿੱਲ

ਇਹ ਨਵਾਂ ਕੈਲੰਡਰ ਗੁਰਮਤਿ ਟਕਸਾਲ ਵੱਲੋਂ ਜਾਰੀ ਕੀਤਾ ਦੱਸਿਆ ਗਿਆ ਹੈ ਜਿਸ ਨੂੰ ਸਿੱਖ ਕੈਲੰਡਰ ਦਾ ਨਾਮ ਦਿੱਤਾ ਗਿਆ ਹੈ ਇਸ ਦੀਆਂ ਸਮੂੰਹ ਤਰੀਕਾਂ ਅਤੇ ਮਿਤੀਆਂ ਬਿਕ੍ਰਮੀ ਕੈਲੰਡਰ ਅਨੁਸਾਰ ਹਨ। ਹੈਰਾਨੀ ਇਸ ਗੱਲ ਦੀ ਹੈ ਕਿ ਇਸ ਕੈਲੰਡਰ ਦੀ ਰੂਪ ਰੇਖਾ ਦੇ ਘਾੜਿਆਂ ਵਾਰੇ ਕਿਸੇ ਨੂੰ ਕੋਈ ਉਘ ਸੁਘ ਨਹੀਂ ਅਤੇੁ ਚੁਪ ਚੁਪੀਤੇ ਕੈਲੰਡਰ ਛਾਪਕੇ ਵੰਡ ਦਿੱਤਾ ਗਿਆ ਹੈ। ਕੀ ਇਹ ਕੋਈ ਸਾਜਸ਼ ਹੈ ਜਾਂ ਕੌਮ ਨੂੰ ਵੰਡਣ ਵਾਸਤੇ ਕੋਝਾ ਯਤਨ ਹੈ?

ਦੂਸਰੀ ਹੈਰਾਨੀ ਇਸ ਗੱਲ ਦੀ ਹੋਈ ਕਿ ਇਸ ਵਿੱਚ ਕਈ ਵਿਅਕਤੀਆਂ ਦੇ ਨਾਮ ਸਹਿਮਤੀ ਵਿੱਚ ਸ਼ਾਮਿਲ ਕਰ ਦਿੱਤੇ ਗਏ, ਸ਼ਾਇਦ ਉਨ੍ਹਾਂ ਵਿੱਚੋਂ ਬਹੁਤਿਆਂ ਨੂੰ ਇਸ ਦੀ ਰੂਪ ਰੇਖਾ ਬਣਾਉਣ ਵਾਸਤੇ ਪਤਾ ਹੈ ਜਾਂ ਨਹੀਂ, ਪਰ ਸਾਨੂੰ ਇਸ ਦੀ ਕੋਈ ਭਿਨਕ ਨਹੀਂ ਪਈ ਅਤੇ ਨਾ ਹੀ ਸਾਡੀ ਇਸ ਕੈਲੰਡਰ ਨਾਲ ਕੋਈ ਸਹਿਮਤੀ ਹੈ। ਅਸੀਂ ਤਾਂ ਮੂਲ ਨਾਨਕ ਸ਼ਾਹੀ ਕੈਲੰਡਰ ਜਿਸ ਨੂੰ ਅਕਾਲ ਤਖ਼ਤ ਵਲੋਂ 2003 ਵਿੱਚ ਲਾਗੂ ਕੀਤਾ ਗਿਆ ਸੀ, ਉਸਨੂੰ ਹੀ ਮੰਨਦੇ ਹਾਂ। ਅਜੋਕੇ ਸਮੇ ਦੇਸ ਵਿਦੇਸ ਦੀਆਂ ਬਹੁ ਗਿਣਤੀ ਸਿੱਖ ਸੰਸਥਾਂਵਾਂ ਮੂਲ ਨਾਨਕਸ਼ਾਹੀ ਕੈਲੰਡਰ ਨੂੰ ਹੀ ਪ੍ਰਵਾਨ ਕਰਦੀਆਂ ਅਤੇ ਸਾਰੇ ਗੁਰਪੁਰਬ ਤੇ ਸ਼ਹੀਦੀ ਦਿਹਾੜੇ ਇਸ ਅਨੁਸਾਰ ਮਨਾਉਂਦੀਆਂ ਹਨ। ਅਸੀਂ ਨਿਮਰਤਾ ਸਹਿਤ ਬੇਨਤੀ ਕਰਦੇ ਹਾਂ ਕਿ ਗੁਰਮਤਿ ਟਕਸਾਲ ਕੈਲੰਡਰ ਜਾਰੀ ਕਰਨ ਵਿੱਚ ਸਾਡੀ ਕੋਈ ਸਹਿਮਤੀ ਨਹੀਂ।


Disclaimer: Khalsanews.org does not necessarily endorse the views and opinions voiced in the news । articles । audios । videos or any other contents published on www.khalsanews.org and cannot be held responsible for their views.  Read full details....

Go to Top