Share on Facebook

Main News Page

ਜਰਮਨੀ ਦੀਆਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਅਤੇ ਜਥੇਬੰਦੀਆਂ ਵੱਲੋਂ ਸਿੱਖ ਚੈੱਨਲ ਯੂ.ਕੇ ਦਾ ਬਾਈਕਾਟ ਅਤੇ ਵਿੱਤੀ ਸਹਾਇਤਾ ਬੰਦ

ਫਰੈਂਕਫੋਰਟ ੧੬ ਜਨਵਰੀ (ਗੁਰਧਿਆਨ ਸਿੰਘ ਮਿਆਣੀ:- ਪਿਛਲੇ ਸਮੇਂ ਤੋਂ ਸਿੱਖ ਚੈੱਨਲ ਉੱਤੇ ਚੱਲ ਰਹੀ ਐਡ ਵਿੱਚ ਯੂ.ਕੇ ਵਿੱਚ ਇਕ ਗੰਰਥ ਦੇ ਸਹਿਜ ਪਾਠ ਦੇ ਭੋਗ ਲਾਈਵ ਟੈਲੀਕਾਸਟ ਕਰਨ ਦੀ ਗੱਲ ਸਾਹਮਣੇ ਆਈ ਹੈਂ। ਇਹ ਚੈੱਨਲ ਜੋ ਕਿ ਸਿੱਖ ਪਰਿਵਾਰਾਂ ਵੱਲੋਂ ਦਿੱਤੀ ਜਾ ਰਹੇ ਦਸਵੰਧ (ਮਾਲੀ ਸਹਾਇਤਾ) ਤੇ ਚੱਲ ਰਿਹਾ ਹੈਂ, ਇਸ ਦੀ ਡੰਗ ਟਪਾਊ ਵਪਾਰ ਨੀਤੀ ਸਿੱਖੀ ਦਾ ਨੁਕਸਾਨ ਕਰਦੀ ਆ ਰਹੀ ਹੈਂ। ਕਦੀ ਵੀ ਇਹਨਾਂ ਨੇ ਗੁਰੂ ਪੰਥ ਦੇ ਸਾਂਝੇ ਨੁਮਾਇੰਦੇਂ ਹੋ ਕੇ ਚਲਣ ਦਾ ਯਤਨ ਨਹੀ ਕੀਤਾ, ਸਗੋਂ ਹਮੇਸ਼ਾ ਵਪਾਰਕ ਹਿੱਤਾ ਨੂੰ ਮੁਹਰੇ ਰੱਖਿਆ ਹੈਂ।

ਸਿੱਖ ਚੈੱਨਲ ਜਿਸ ਨੂੰ ਕਿ ਸਿੱਖੀ ਦੀ ਪ੍ਰਫੂਲਤਾ ਲਈ ਯਤਨ ਕਰਨੇ ਚਾਹੀਦੇ ਹਨ, ਉਹ ਸ਼੍ਰੀ ਗੁਰੂ ਗੰਰਥ ਸਾਹਿਬ ਜੀ ਦੀ ਮਹਿਮਾ ਨੂੰ ਭੁਲਦਾ ਜਾ ਰਿਹਾ ਹੈ, ਜਿਸ ਦਾ ਪ੍ਰਭਾਵ ਪੂਰੇ ਵਿਸ਼ਵ ਵਿੱਚ ਵੱਸਦੇ ਸਿੱਖਾਂ ਤੇ ਪੈ ਰਿਹਾ ਹੈਂ। ਪਿਛਲੀ ਵਾਰ ਵੀ ਜਦੋਂ ਸਿੱਖ ਚੈਨਲ ਦੇ ਪ੍ਰਬੰਧਕ ਪ੍ਰੋਗਰਾਮ ਕਰਨ ਗੁਰਦੁਆਰਾ ਸਿੱਖ ਸੈਂਟਰ ਫਰੈਂਕਫੋਰਟ ਫਰੈਂਕਫੋਰਟ ਆਏ ਤਾਂ ਗੁਰਦੁਆਰਾ ਪ੍ਰਬੰਧਕ ਕਮੇਟੀ ਵਿਰੋਧ ਵਿੱਚ ਡੱਟ ਗਈ। ਅੰਤ ਵਿੱਚ ਸਿੱਖ ਚੈਨਲ ਦੇ ਪ੍ਰਬੰਧਕਾਂ ਨੇ ਪਿਛਲੀ ਗਲਤੀ ਮੰਨ ਕੇ ਅੱਗੇ ਤੋਂ ਸਿੱਖੀ ਦੀ ਚੜਦੀ ਕਲਾ ਵਾਲੇ ਪ੍ਰੋਗਰਾਮ ਕਰਨ ਦਾ ਵਾਅਦਾ ਕੀਤਾ ਇਸ ਤੋਂ ਬਾਦ ਹੀ ਇਹ ਪ੍ਰੋਗਰਾਮ ਸ਼ੁਰੂ ਹੋ ਸਕਿਆ ਸੀ। ਇਸ ਮੀਟਿੰਗ ਵਿੱਚ ਗੁਰਦੁਆਰਾ ਪ੍ਰਬੰਧਕ ਤੇ ਹੋਰ ਮੁਖੀ ਸੱਜਣ ਹਾਜ਼ਰ ਸਨ।

ਇੱਕ ਵਾਰ ਫਿਰ ਸਿੱਖੀ ਪ੍ਰਤੀ ਕੀਤੇ ਵਾਅਦੇ ਨੂੰ ਭੁੱਲ ਕੇ ਵਪਾਰਕ ਹਿੱਤਾਂ ਨੂੰ ਸਾਹਮਣੇ ਰੱਖਿਆ ਹੈ ਤੇ ਸਿੱਖੀ ਨੂੰ ਦੁਫੇੜ ਕਰਨ ਦੀ ਕੋਈ ਕਸਰ ਬਾਕੀ ਨਹੀਂ ਛੱਡੀ। ਇਸ ਲਈ ਅਸੀਂ ਜਰਮਨੀ ਦੀਆਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਅਤੇ ਜਥੇਬੰਦੀਆਂ ਵੱਲੋਂ ਸਿੱਖ ਚੈੱਨਲ ਯੂ.ਕੇ ਦਾ ਬਾਈਕਾਟ ਅਤੇ ਵਿੱਤੀ ਸਹਾਇਤਾ ਬੰਦ ਕਰਨ ਦਾ ਫੈਸਲਾ ਕੀਤਾ ਹੈ। ਨਾਲ ਹੀ ਸਮੂਹ ਨਾਨਕ ਨਾਮ ਲੇਵਾ ਸੰਗਤ ਨੂੰ ਵੀ ਸਿੱਖ ਚੈਨਲ ਦੇ ਬਾਈਕਾਟ ਅਤੇ ਵਿੱਤੀ ਸਹਾਇਤਾ ਬੰਦ ਕਰਨ ਦੀ ਬੇਨਤੀ ਕਰਦੇ ਹਾਂ।

ਜਾਰੀ ਕਰਤਾ:- ਗੁਰਦੁਆਰਾ ਸਿੱਖ ਸੈਂਟਰ ਫਰੈਂਕਫੋਰਟ, ਗੁਰਦੁਆਰਾ ਗੁਰੂ ਨਾਨਕ ਸਭਾ ਮਿਊਨਚਨ, ਗੁਰਦੁਆਰਾ ਸਿੰਘ ਸਭਾ ਆਗੂਸਬੂਰਗ, ਗੁਰਦੁਆਰਾ ਗੁਰੂ ਨਾਨਕ ਮਿਸ਼ਨ ਨਿਊਨਬਰਗ, ਗੁਰਦੁਆਰਾ ਗੁਰਮਤਿ ਪ੍ਰਚਾਰ ਲਾਇਪਜ਼ਿਗ, ਗੁਰਦੁਆਰਾ ਗੁਰੂ ਤੇਗ ਬਹਾਦਰ ਸਾਹਿਬ ਕੋਲਨ, ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਬਰਲਿਨ, ਗੁਰਦੁਆਰਾ ਨਾਨਕ ਨਿਵਾਸ ਸ਼ਟੁਟਗਾਰਟ, ਗੁਰਦੁਆਰਾ ਨਾਨਕਸਰ ਅੇਸਨ, ਗੁਰਦੁਆਰਾ ਸ਼੍ਰੀ ਦਸ਼ਮੇਸ਼ ਸਿੰਘ ਸਭਾ ਕੋਲਨ, ਗੁਰਦੁਆਰਾ ਸਿੰਘ ਸਭਾ ਆਖਨ, ਗੁਰਮਤਿ ਸੰਚਾਰ ਸਭਾ ਮਾਨਹਾਈਮ, ਸਿੱਖ ਸੰਦੇਸ਼ਾਂ ਜਰਮਨੀ, ਦਲ ਖਾਲਸਾ ਇੰਟਰਨੈਸ਼ਨਲ ਗੁਰਦੀਪ ਸਿੰਘ ਪ੍ਰਦੇਸੀ, ਭਾਈ ਅੰਗਰੇਜ਼ ਸਿੰਘ, ਭਾਈ ਹਰਮੀਤ ਸਿੰਘ, ਸ਼ਹੀਦ ਭਗਤ ਸਿੰਘ ਸਿੱਖ ਵੈੱਲਫੇਅਰ ਐਸੋਸੀਏਸ਼ਨ, ਸੰਤ ਬਾਬਾ ਪ੍ਰੇਮ ਸਿੰਘ ਸਿੱਖ ਵੈੱਲਫੇਅਰ ਅਸੋਸੀਏਸ਼ਨ ਸਰਪ੍ਰਸਤ ਸ. ਸਰਤਾਜ ਸਿੰਘ ਲੁਬਾਣਾ, ਬਾਬਾ ਮੱਖਣ ਸ਼ਾਹ ਲੁਬਾਣਾ ਮੈਮੋਰੀਅਲ ਸਿੱਖ ਵੈੱਲਫੇਅਰ ਐਸੋਸੀਏਸ਼ਨ ਦੇ ਜਨਰਲ ਸਕੱਤਰ ਮ. ਕੁਲਵੰਤ ਸਿੰਘ, ਗੁਰਮਤਿ ਪ੍ਰਚਾਰ ਸਭਾ ਫਰੈਂਕਫਰਟ, ਸਿੱਖ ਫੈਡਰੇਸ਼ਨ ਜਰਮਨੀ ਦੇ ਭਾਈ ਅਵਤਾਰ ਸਿੰਘ (ਪ੍ਰਧਾਨ) ਅਤੇ ਬਾਬਾ ਚੂਹੜ ਸਿੰਘ।


Disclaimer: Khalsanews.org does not necessarily endorse the views and opinions voiced in the news । articles । audios । videos or any other contents published on www.khalsanews.org and cannot be held responsible for their views.  Read full details....

Go to Top