Share on Facebook

Main News Page

ਗੁਰਸਿੱਖੋ ਆਪਣਾ ਫਰਜ਼ ਪਛਾਣੋਗੇ !
-
ਗੁਰਮਤਿ ਸੰਚਾਰ ਸਭਾ, ਜਰਮਨੀ

ਹਰ ਸਿੱਖ ਨੂੰ ਪੰਥ ਪ੍ਰਵਾਨਿਤ ਸਿੱਖ ਰਹਿਤ ਮਰਯਾਦਾ ਅਨੁਸਾਰ ਗੁਰੂ ਗ੍ਰੰਥ ਜੀ ਵਿਚਲੀ ਬਾਣੀ ਦਾ ਸਹਿਜ ਪਾਠ ਜਾਰੀ ਰੱਖਣ ਦੀ ਹਦਾਇਤ ਦਿੱਤੀ ਹੋਈ ਹੈ। ਜੋ ਆਪ ਬਾਣੀ ਦਾ ਪਾਠ ਨਹੀਂ ਕਰ ਸਕਦਾ ਉਹ ਕਿਸੇ ਕੋਲੋਂ ਪਾਠ ਕਰਾ ਕੇ ਸੁਣ ਵੀ ਸਕਦਾ ਹੈ। ਇਸ ਸੇਧ ਦੇ ਮੱਦੇਨਜ਼ਰ ਸਿੱਖ ਰਹਿਤ ਮਰਯਾਦਾ ਵਿਚ ਸਹਿਜ ਜਾਂ ਅਖੰਡ ਪਾਠ ਕਰਾਉਣ ਦੀ ਸਹੂਲਤ ਵੀ ਦਰਜ਼ ਕਰ ਦਿੱਤੀ ਗਈ ਸੀ, ਪਰ ਇਸ ਰੀਤ ਨੇ (ੳ) ਸਿੱਖ ਨੂੰ ਗੁਰਬਾਣੀ ਨਾਲੋਂ ਤੋੜ ਕੇ ਰੱਖ ਦਿੱਤਾ ਹੈ। (ਅ) ਪਾਠ ਕਰਨ ਦੀ ਰੀਤ ਨੂੰ ਪੁਜਾਰੀ ਜਮਾਤ ਨੇ ਪੈਸੇ ਕਮਾਉਣ ਦਾ ਸਾਧਨ ਬਣਾ ਦਿੱਤਾ ਹੈ।

ਪਾਠ ਕਰਾਉਣ ਦੀ ਰੀਸੇ ਟਿਵੀਡੇਲ ਦੇ ਇੱਕ (ਸਿੱਖ ?) ਗੁਰਦੁਆਰੇ ਵਿਚ ਆਰ. ਐਸ. ਐਸ. ਸੰਸਥਾ (ਜਿਸਨੇ ਕੁਝ ਸਾਲ ਪਹਿਲਾਂ ਕਿਹਾ ਸੀ ਕਿ ਉਹ ਹਰ ਸਿੱਖ ਗਰੁਦੁਆਰੇ ਵਿਚ ਅਖੌਤੀ ਦਸਮ ਗ੍ਰੰਥ ਦਾ ਪ੍ਰਕਾਸ਼ ਕਰਾ ਕੇ ਰਹਿਣਗੇ) ਦੀ ਸ਼ੈਹ ਉੱਪਰ ਬਾਣੀ ਗੁਰੂ ਗੁਰੂ ਹੈ ਬਾਣੀ (ਗੁਰੂ ਗ੍ਰੰਥ ਸਾਹਬ) ਅਤੇ ਦਸਮ ਗੁਰੂ ਸਾਹਬ ਕਲਗੀਧਰ ਪਾਤਸ਼ਾਹ ਜੀ ਦੇ ਹੁਕਮ - ਗੁਰੂ ਮਾਨਿਓ ਗ੍ਰੰਥ - ਨੂੰ ਦਰਕਿਨਾਰ ਕਰਦੇ ਹੋਏ ਅਖੌਤੀ ਦਸਮ ਗ੍ਰੰਥ ਦੇ ਪਾਠ ਅਤੇ ਇਸਦੇ ਭੋਗ ਪੌਣੇ ਹਨ ਨੂੰ 19 ਜਨਵਰੀ ਨੂੰ ਅਖੌਤੀ ਸਿੱਖ ਚੈਨਲ ਉੱਤੇ ਲਾਈਵ ਦਿਖਾਇਆ ਜਾਵੇਗਾ। ਜਿਸਦੀ ਦੀ ਇਸ ਵਲੋਂ ਐਡ ਕੀਤੀ ਜਾ ਰਹੀ ਹੈ। ਜੋ ਕਿ ਗੁਰੂ ਗ੍ਰੰਥ ਜੀ, ਸਿੱਖੀ ਅਤੇ ਪੰਥ ਪ੍ਰਵਾਨਿਤ ਸਿੱਖ ਰਹਿਤ ਮਰਯਾਦਾ ਦੀ ਸਰਾਸਰ ਘੋਰ ਉਲੰਘਣਾ ਅਤੇ ਗੁਰੂ ਸਾਹਬ ਜੀ ਦਾ ਸਰੀਕ ਪੈਦਾ ਕਰਨ ਦੀ ਸਾਜ਼ਿਸ਼ ਹੈ। ਇਹ ਇੱਕ ਅਤਿ ਘਿਨੌਣੀ ਕਾਰਵਾਈ ਹੈ ਜਿਸਦੀ ਅਸੀਂ ਘੋਰ ਤੇ ਸਖ਼ਤ ਸ਼ਬਦਾਂ ਵਿਚ ਨਿੰਦਾ ਕਰਦੇ ਹਾਂ।

ਅਸੀਂ ਯੂਕੇ ਦੀ ਸਮੂਹ ਸਿੱਖ ਸੰਗਤ ਨੂੰ ਨਿਮਰਤਾ ਸਹਿਤ ਬੇਨਤੀ ਕਰਦੇ ਹਾਂ ਕਿ ਜਿਸ ਜਗ੍ਹਾ ਇਹ ਉਪਦ੍ਰ ਕਰਨ ਦੀ ਵਿਉਂਤ ਬਣਾਈ ਗਈ ਹੈ, ਉਸਦਾ ਪੁਰ-ਅਮਨ ਘਿਰਾਓ ਕੀਤਾ ਜਾਵੇ, ਪਰ ਇਸ ਤੋਂ ਪਹਿਲਾਂ ਕਾਨੂੰਨ ਦਾ ਸਹਾਰਾ ਲੈਂਦੇ ਹੋਏ ਇਸ ਉੱਪਰ ਪਾਬੰਦੀ ਲਗਾਉਣ ਦੀ ਕੋਸਿਸ਼ ਕੀਤੀ ਜਾਵੇ। ਇਸਦੇ ਨਾਲ ਹੀ ਇਸ ਚੈਨਲ ਦਾ ਬਾਈਕਾਟ ਕਰਦੇ ਹੋਏ ਇਸਨੂੰ ਦਿੱਤੀ ਜਾ ਰਹੀ ਮਾਇਕ ਸਹਾਇਤਾ ਤੁਰੰਤ ਬੰਦ ਕੀਤੀ ਜਾਣੀ ਚਾਹੀਦਾ ਹੈ। ਇਹ ਮਾਮਲਾ ਕਿਸੇ ਇੱਕ ਸਿੱਖ ਜਾਂ ਜਥੇਬੰਦੀ ਦਾ ਨਹੀਂ ਬਲਕਿ ਪੂਰੇ ਨਾਨਕ ਨਾਮਲੇਵਾ ਜਗਤ ਦਾ ਹੈ ਜਿਹੜੇ ਵੀ ਗੁਰੂ ਗ੍ਰੰਥ ਜੀ ਨੂੰ ਆਪਣਾ ਗੁਰੂ ਮੰਨਦੇ ਹਨ।


Disclaimer: Khalsanews.org does not necessarily endorse the views and opinions voiced in the news । articles । audios । videos or any other contents published on www.khalsanews.org and cannot be held responsible for their views.  Read full details....

Go to Top