Share on Facebook

Main News Page

ਜਦੋਂ ਸਿੱਖ ਚੈਨਲ ਰਾਹੀਂ ਹਰੀ ਪ੍ਰਸ਼ਾਦ ਰੰਧਾਵਾ ਨੇ ਕੁੱਤੇ ਨੂੰ ਅੰਮ੍ਰਿਤ ਛਕਾਇਆ
- ਟਾਈਗਰ ਜਥਾ ਯੂਕੇ

ਗਪੌੜੀ ਹਰੀ ਪ੍ਰਸ਼ਾਦ ਰੰਧਾਵਾ ਵਲੋਂ ਇੱਕ ਕੁੱਤੇ ਨੂੰ ਅੰਮ੍ਰਿਤ ਛਕਾਇਆ ਗਿਆ

ਇਸਲਾਮੀ ਵਿਦਵਾਨ ਨੂੰ ਅੰਮ੍ਰਿਤ ਬਾਰੇ ਭੁਲੇਖਿਆਂ ਦਾ ਟਾਈਗਰ ਜਥਾ ਯੂ.ਕੇ. ਵਲੋਂ ਜਵਾਬ

 

 

ਵੈਸੇ ਤਾਂ ਇਹ ਮਸਲਾ ਤਾਂ ਸਾਡੇ ਕੋਲ ਅੱਜ ਤੋਂ ਤਕਰੀਬਨ ਡੇਢ ਸਾਲ ਪਹਿਲਾ ਅਮਰ ਰੇਡਿਉ 'ਤੇ ਚੱਲ ਰਹੇ ਲਗਾਤਾਰ ਧਾਰਮਿਕ ਪ੍ਰੋਗਰਾਮਾਂ ਦੇ ਦੌਰਾਣ ਆਇਆ ਸੀ। ਪਰ ਅੱਜ ਸਿੱਖ ਚੈਨਲ ਦੀ ਮਿਹਰਬਾਨੀ ਸਦਕਾ, ਇਸ ਕਥਾ ਦਾ ਲਾਈਵ ਅਨੰਦ ਮਾਨਣ ਨੂੰ ਮਿਲਿਆ, ਜਿਸ ਵਿਚ ਤੁਸੀਂ ਆਪ ਹੀ ਸੁਣ ਸਕਦੇ ਹੋ ਕਿ ਕਿਵੇਂ ਹਰੀ ਪ੍ਰਸ਼ਾਦ ਰੰਧਾਵਾ ਨੇ ਕੁੱਤੇ ਨੂੰ ਅੰਮ੍ਰਿਤ ਛਕਾ ਮਾਰਿਆ।

ਵੈਸੇ ਹੈਰਾਨੀ ਵਾਲੀ ਗੱਲ ਤਾਂ ਇਹ ਹੈ ਕਿ ਅਜੇ ਬੰਦਾ ਤਾ ਖੰਡੇ ਦੀ ਪਾਹੁਲ ਲੈ ਕੇ ਬੰਦਾ ਨਹੀਂ ਬਣਿਆ, ਜਿਸਦੀ ਜਿਉਂਦੀ ਜਾਗਦੀ ਮਿਸਾਲ ਤੁਸੀਂ ਪਿਛਲੇ ਦਿਨਾ ਤੋਂ ਦੇਖ ਹੀ ਰਹੇ ਹੋ, ਕਿ ਕਿਵੇਂ ਕੁਝ ਅਖੌਤੀ ਸਿੱਖ ਸ਼ਰੇਆਮ ਗੁਰੂ ਨੂੰ ਪਿੱਠ ਦੇ ਕੇ, ਕੋਕ ਸ਼ਾਸਤਰ ਰੂਪੀ ਕਿਤਾਬ ਬਚਿੱਤਰ ਨਾਟਕ ਦਾ ਸਹਿਜ ਪਾਠ ਸ਼ਰੇਆਮ ਗੁਰੂ ਦੇ ਬਰਾਬਰ ਬੈਠ ਕੇ ਕਰ ਰਹੇ ਹਨ। ਇਹ ਤਾ ਬੰਦੇ ਤੋ ਬੰਦੇ ਭੀ ਨਹੀਂ ਬਣੇ ਪਰ ਇਧਰ ਹਰੀ ਪ੍ਰਸ਼ਾਦ ਰੰਧਾਵੇ ਨੇ ਕੁੱਤੇ ਨੂੰ ਬੰਦਾ ਬਨਣ ਦਾ ਸਰਟੀਫਿਕੇਟ ਦੇ ਛੱਡਿਆ ਹੈ। ਇਹਨਾ ਬੇਫਕੂਫ ਸਾਧਾਂ ਕਰਕੇ ਸਿੱਖ ਫਲਸਫੇ ਉੱਤੇ ਹੋਰ ਧਰਮਾਂ ਵਾਲੇ ਭੀ ਅਟੈਕ ਕਰਦੇ ਹਨ। ਪਿਛੇ ਜਿਹੇ ਇਮਰਾਨ ਨਾਮ ਨੇ ਇੱਕ ਅਖੌਤੀ ਮੁਸਲਮਾਨ ਵਿਦਵਾਨ ਨੇ ਵੀ ਇਸੇ ਵਿਸ਼ੇ ਨੂੰ ਅਧਾਰ ਬਣਾ ਕੇ ਸਾਡੇ ਉੱਤੇ ਇੱਕ ਟਿੱਪਣੀ ਕੀਤੀ ਸੀ, ਜਿਸਦਾ ਜੁਵਾਬ ਭੀ ਟਾਈਗਰ ਜਥੇ ਵੱਲੋ ਦਿੱਤਾ ਗਿਆ ਸੀ ਕਿ ਅਸਲ ਵਿਚ ਅੰਮ੍ਰਿਤ ਕੀ ਹੈ?ਜਿਸਦੀ ਵੀਡਿਉ ਭੀ ਨਾਲ ਹੀ ਨੱਥੀ ਕੀਤੀ ਜਾ ਰਹੀ ਹੈ।

ਕਮਜੋਰ ਦਿਲ ਵਾਲਾ, ਕੁੱਤੇ ਨੂੰ ਅੰਮ੍ਰਿਤ ਛਕਾਉਣ ਵਾਲੀ ਵੀਡਿਉ ਨਾ ਦੇਖੇ ਕਿਉਂਕਿ ਜਿਆਦਾ ਹੱਸਣ ਨਾਲ ਦਿਲ ਦਾ ਦੌਰਾ ਭੀ ਪੈ ਸਕਦਾ ਹੈ।


Disclaimer: Khalsanews.org does not necessarily endorse the views and opinions voiced in the news । articles । audios । videos or any other contents published on www.khalsanews.org and cannot be held responsible for their views.  Read full details....

Go to Top