Share on Facebook

Main News Page

17 ਜਨਵਰੀ 2013 ਨੂੰ ਪ੍ਰੋ. ਦਰਸ਼ਨ ਸਿੰਘ ਖ਼ਾਲਸਾ ਨੇ ਨਕੋਦਰ ਵਿਖੇ ਕੀਰਤਨ ਕੀਤਾ

ਪਿੰਡ ਚੁੱਪਕੀਤੀ, ਦੇਹਰਾਦੂਨ, ਜੰਮੂ ਤੋਂ ਬਾਅਦ 17 ਜਨਵਰੀ 2013 ਨੂੰ ਜਾਗਰੂਕ ਸਿੱਖਾਂ ਦੇ ਸੱਦੇ 'ਤੇ ਪ੍ਰੋ. ਦਰਸ਼ਨ ਸਿੰਘ ਨੇ ਨਕੋਦਰ ਵਿਖੇ ਕੀਰਤਨ ਕੀਤਾ। ਉਨ੍ਹਾਂ ਨੇ

ਖੋਜਤ ਖੋਜਤ ਅੰਮ੍ਰਿਤੁ ਪੀਆ ॥ ਖਿਮਾ ਗਹੀ ਮਨੁ ਸਤਗੁਰਿ ਦੀਆ ॥ ਖਰਾ ਖਰਾ ਆਖੈ ਸਭੁ ਕੋਇ ॥ ਖਰਾ ਰਤਨੁ ਜੁਗ ਚਾਰੇ ਹੋਇ ॥ ਖਾਤ ਪੀਅੰਤ ਮੂਏ ਨਹੀ ਜਾਨਿਆ ॥ ਖਿਨ ਮਹਿ ਮੂਏ ਜਾ ਸਬਦੁ ਪਛਾਨਿਆ ॥ ਅਸਥਿਰੁ ਚੀਤੁ ਮਰਨਿ ਮਨੁ ਮਾਨਿਆ ॥ ਗੁਰ ਕਿਰਪਾ ਤੇ ਨਾਮੁ ਪਛਾਨਿਆ ॥੧੯॥ {ਪੰਨਾ 932}

ਸ਼ਬਦ ਦਾ ਗਾਇਨ ਅਤੇ ਵਿਆਖਿਆ ਕੀਤੀ।

ਵਧਦੀ ਉਮਰ ਅਤੇ ਸਿਹਤ ਪੂਰੀ ਤਰ੍ਹਾਂ ਠੀਕ ਨਾ ਹੋਣ ਦੇ ਬਾਵਜੂਦ ਪ੍ਰੋ. ਦਰਸ਼ਨ ਸਿੰਘ ਅੱਜ ਵੀ ਉਸੀ ਸ਼ਿੱਦਤ ਨਾਲ ਜ਼ਮੀਨੀ ਪੱਧਰ 'ਤੇ ਕੰਮ ਕਰ ਰਹੇ ਨੇ, ਸਿੱਖਾਂ ਨੂੰ ਜਗਾ ਰਹੇ ਨੇ, ਕਰਮਕਾਂਡਾਂ ਦੇ ਖਿਲਾਫ, ਬਿਪਰਵਾਦ ਦੇ ਖਿਲਾਫ, ਅਖੌਤੀ ਦਸਮ ਗ੍ਰੰਥ ਦੇ ਖਿਲਾਫ, ਅਖੌਤੀ ਜਥੇਦਾਰਾਂ ਦੇ ਖਿਲਾਫ... ਸੁੱਤੇ ਹੋਏ ਸਿੱਖਾਂ ਨੂੰ ਹੁਣ ਵੀ ਜਾਗ ਜਾਣਾ ਚਾਹੀਦਾ ਹੈ, ਨਹੀਂ ਤਾਂ ਉਹ ਦਿਨ ਦੂਰ ਨਹੀਂ ਜਦੋਂ ਆਰ.ਐਸ.ਐਸ ਦੇ ਢਹੇ ਚੜ੍ਹੀ ਸ਼੍ਰੋਮਣੀ ਕਮੇਟੀ ਕੁੰਭ ਦੇ ਮੇਲੇ ਵਾਂਗ ਨਾਂਗੇ ਸਾਧੂਆਂ ਦੀ ਭੀੜਾਂ ਦਰਬਾਰ ਸਾਹਿਬ 'ਚ ਲਗਵਾਏਗੀ

ਜਾਗੋ, ਜਾਗੋ, ਜਾਗੋ!!!

ਸੰਪਾਦਕ ਖ਼ਾਲਸਾ ਨਿਊਜ਼

 

ਪ੍ਰੋ. ਦਰਸ਼ਨ ਸਿੰਘ ਜੀ ਨੂੰ ਸਿਆਸੀ ਪ੍ਰਭਾਵ ਹੇਠ ਛੇਕਣ ਵਾਲੇ ਕਾਲਕਾ ਪੰਥੀ ਜਥੇਦਾਰਾਂ ਦੇ ਮੂੰਹ 'ਤੇ ਕਰਾਰੀ ਚਪੇੜ
ਪਿੰਡ ਚੁੱਪਕੀਤੀ (ਮੋਗਾ) ਵਿਖੇ ਗੁਰਮਤਿ ਸਮਾਗਮ ਵਿੱਚ ਪ੍ਰੋ. ਦਰਸ਼ਨ ਸਿੰਘ ਨੇ ਸਿੱਖ ਸੰਗਤ ਨਾਲ ਗੁਰਬਾਣੀ ਵਿਚਾਰਾਂ ਦੀ ਸਾਂਝ ਪਾਈ


Disclaimer: Khalsanews.org does not necessarily endorse the views and opinions voiced in the news । articles । audios । videos or any other contents published on www.khalsanews.org and cannot be held responsible for their views.  Read full details....

Go to Top