Share on Facebook

Main News Page

ਹਾਰਿਆ ਹੋਇਆ ਖਿਡਾਰੀ ਤੇ ਸੋਨ ਤਗਮਾ ? ਕਦੇ ਵੇਖਿਆ ਜੇ...
- ਸੰਪਾਦਕ ਖ਼ਾਲਸਾ ਨਿਊਜ਼

ਭਾਰਤ ਵਿੱਚ ਵੀਰ ਚੱਕਰ, ਪਰਮਵੀਰ ਚੱਕਰ ਉਨ੍ਹਾਂ ਬਹਾਦੁਰ ਸਿਪਾਹੀਆਂ ਨੂੰ ਦਿੱਤੇ ਜਾਂਦੇ ਹਨ, ਜਿਨ੍ਹਾਂ ਨੇ ਆਪਣੇ ਦੇਸ਼ ਲਈ ਜਾਨ ਤਲੀ 'ਤੇ ਰੱਖ ਕੇ ਲਾਮਿਸਾਲ ਬਹਾਦੁਰੀ ਦਿਖਾਈ, ਜਿਸ ਕਰਕੇ ਸ਼ਹੀਦ ਹੋਣ ਉਪਰੰਤ ਜਾਂ ਕਦੇ ਕਦੇ ਜਿਉਂਦਿਆਂ ਹੀ ਪਰਮਵੀਰ ਚੱਕਰ ਜਾਂ ਵੀਰ ਚੱਕਰ ਨਾਲ ਉਨ੍ਹਾਂ ਦਾ ਸਨਮਾਨ ਕੀਤਾ ਜਾਂਦਾ ਹੈ।

ਬ੍ਰਿਟੇਨ 'ਚ ਵੀ ਲਾਮਿਸਾਲ ਬਹਾਦੁਰੀ ਲਈ ਵਿਕਟੋਰੀਆ ਮੈਡਲ ਦਿੱਤਾ ਜਾਂਦਾ ਹੈ, ਜੋ ਕਈ ਸਿੱਖ ਸਿਪਾਹੀਆਂ ਨੂੰ ਵੀ ਮਿਲ ਚੁਕਾ ਹੈ।

ਇਸੇ ਤਰ੍ਹਾਂ ਖੇਡ ਦੇ ਮੈਦਾਨ 'ਚ ਜਿਹੜਾ ਖਿਡਾਰੀ ਫਾਈਨਲ ਮੁਕਾਬਲੇ 'ਚ ਪਹਿਲੇ ਨੰਬਰ 'ਤੇ ਆਉਂਦਾ ਹੈ, ਉਸਨੂੰ ਇਨਾਮ ਵਜੋਂ ਸੋਨ ਤਗਮਾ ਦਿੱਤਾ ਜਾਂਦਾ ਹੈ। ਸੋਨ ਤਗਮਾ ਜਿਤੱਣ ਲਈ ਖਿਡਾਰੀ ਨੇ ਬੇਹੱਦ ਸਖਤ ਮਿਹਨਤ ਕੀਤੀ ਹੁੰਦੀ ਹੈ, ਸਾਲਾਂ ਬੱਧੀ ਪ੍ਰੈਕਟਿਸ ਕਰਨ ਤੋਂ ਬਾਅਦ ਉਹ ਇਸ ਕਾਬਿਲ ਬਣਿਆ ਹੁੰਦਾ ਹੈ, ਕਿ ਉਸਨੂੰ ਉਸ ਖੇਡ ਵਿੱਚ ਹਿੱਸਾ ਲੈਣ ਦੀ ਇਜਾਜ਼ਤ ਮਿਲਦੀ ਹੈ। ਫਿਰ ਕਿਤੇ ਜਾ ਕੇ ਉਹ ਪਹਿਲਾਂ ਰਾਜ ਪੱਧਰ 'ਤੇ, ਫਿਰ ਰਾਸ਼ਟਰੀ ਪੱਧਰ 'ਤੇ, ਫਿਰ ਅੰਤਰਰਾਸ਼ਟਰੀ ਪੱਧਰ 'ਤੇ ਜਾ ਕੇ ਖੇਡ ਮੁਕਾਬਲਿਆਂ 'ਚ ਹਿੱਸਾ ਲੈ ਪਾਉਂਦਾ ਹੈ।

ਹੈਰਾਨੀ ੳਦੋਂ ਹੁੰਦੀ ਹੈ ਜਦੋਂ ਜਾਂ ਤਾਂ ਸ਼ਹੀਦੀ ਪਾਈ ਹੋਵੇ ਤਾਂ ਤੇ ਗੱਲ ਵੀ ਹੈ, ਜਾਂ ਲਾਮਿਸਾਲ ਕਾਰਨਾਮਾ ਕੀਤਾ ਹੋਵੇ ਜਿਹੜਾ ਆਉਂਦੀਆਂ ਨਸਲਾਂ ਲਈ ਸੁਨਿਹਰੀ ਇਤਿਹਾਸ ਸਿਰਜਿਆ ਹੋਵੇ, ਜਾਂ ਗ਼ੈਰਤ ਤੇ ਅਣਖ਼ ਦਿਖਾਈ ਹੋਵੇ, ਜਾਂ ਆਪਣੇ ਕਹੇ ਤੇ ਬੰਦਾ ਖੜਿਆ ਹੋਵੇ... ਭਾਰਤੀ ਫੌਜ ਦਾ ਚੱਕਰ ਹਾਸਿਲ ਕਰਨ ਲਈ ਬੇਮਿਸਾਲ ਕਰਨਾਮਾ ਕਰਨਾ ਪੈਂਦਾ ਹੈ, ਬ੍ਰਿਟਿਸ਼ ਫੌਜ ਦਾ ਵਿਕਟੋਰੀਆ ਕ੍ਰੌਸ ਵੀ ਲਾਮਿਸਾਲ ਬਹਾਦੁਰੀ ਲਈ ਮਿਲਦਾ ਹੈ, ਪਰ ਇਹ ਹੈਰਾਨੀ ਦੀ ਗੱਲ ਹੈ ਕਿ ਅਕਾਲਪੁਰਖ ਦੀ ਫੌਜ ਦਾ ਮੈਡਲ ਬਿਨਾਂ ਕਿਸੇ ਬੇਮਿਸਾਲ ਕਾਰਨਾਮਾ ਜਾਂ ਬਹਾਦੁਰੀ ਤੋਂ ਬਗੈਰ, ਸਮਝੌਤੇ ਕਰਨ ਵਾਲਿਆਂ ਨੂੰ ਹੀ ਦੇਈ ਜਾ ਰਹੇ ਹਾਂ ਤੇ ਉਹ ਵੀ ਹਾਰੇ ਹੋਏ ਖਿਡਾਰੀ ਨੂੰ!!! ਹਾਰਿਆ ਹੋਇਆ ਖਿਡਾਰੀ ਤੇ ਸੋਨ ਤਗਮਾ ? ਹੈਂਅਅ... ਕਦੇ ਵੇਖਿਆ ਜੇ...


Disclaimer: Khalsanews.org does not necessarily endorse the views and opinions voiced in the news । articles । audios । videos or any other contents published on www.khalsanews.org and cannot be held responsible for their views.  Read full details....

Go to Top