Share on Facebook

Main News Page

ਖ਼ਾਲਸਾਈ ਜਾਹੋ ਜਲਾਲ ਦੀ ਫਤਿਹ
-
ਟਾਈਗਰ ਜਥਾ ਯੂ.ਕੇ.

ਕੂੜ ਨਿਖੁਟੇ ਨਾਨਕਾ ਸਚੁ ਕਰੇ ਸੁ ਹੋਈ ॥੧੨॥

ਪਿਛਲੇ ਦੋ ਹਫਤਿਆਂ ਤੋ ਸਿੱਖ ਚੈਨਲ ਯੂਕੇ ਦੇ ਖਿਲਾਫ ਇਨ੍ਹਾਂ ਵੱਲੋ ਦਿੱਤੀ ਹੋਈ ਇੱਕ ਅਖੌਤੀ ਦਸਮ ਗਰੰਥ ਸੰਬੰਧੀ ਐਡ ਅਤੇ ਕਵਰੇਜ ਨੂੰ ਲੈ ਕੇ ਖਾਲਸਾ ਪੰਥ ਵੱਲੋਂ ਇਨ੍ਹਾਂ ਦੇ ਬਾਈਕਾਟ ਦੀ ਇੱਕ ਮੁਹਿੰਮ ਸ਼ੁਰੂ ਕੀਤੀ ਗਈ ਸੀ। ਜਿਸ ਵਿੱਚ ਆਪੋ-ਆਪਣੀ ਜਿੰਮੇਵਾਰੀ ਨੂੰ ਪਹਿਚਾਣਦੇ ਹੋਏ ਬਹੁਤ ਸਾਰੀਆਂ ਪੰਥਕ ਜਥੇਬੰਦੀਆਂ ਨੇ ਖੁੱਲ ਕੇ ਸਿੱਖ ਚੈਨਲ ਵੱਲੋਂ ਅਖੌਤੀ ਦਸਮ ਗਰੰਥ ਸੰਬੰਧੀ ਐਡ ਅਤੇ ਕਵਰੇਜ ਦੀ ਨਿਖੇਧੀ ਕੀਤੀ ਅਤੇ ਜਿਸਦੇ ਪ੍ਰਤੀਕਰਮ ਵਜੋਂ ਅੱਜ ਸਿੱਖ ਚੈਨਲ ਨੇ ਇਸਦੀ ਐਡ ਤਾਂ ਪਹਿਲਾ ਹੀ ਬੰਦ ਕਰ ਦਿੱਤੀ ਸੀ ਅਤੇ ਖਾਲਸੇ ਦੇ ਜਾਹੋ ਜਲਾਲ ਨੂੰ ਦੇਖਦਿਆਂ ਹੋਇਆਂ, ਇਹਨਾ ਨੇ ਅੱਜ ਇਸ ਪ੍ਰੋਗਰਾਮ ਦੀ ਕਵਰੇਜ ਭੀ ਨਹੀਂ ਕੀਤੀ। ਇਸ ਤੋਂ ਇਹ ਗੱਲ ਸਾਬਿਤ ਹੁੰਦੀ ਹੈ ਕੀ ਜੇ ਖਾਲਸਾ ਇੱਕ ਗਰੰਥ (ਸ੍ਰੀ ਗੁਰੂ ਗਰੰਥ ਸਾਹਿਬ) ਪੰਥ ਨਾਲ ਜੁੜਿਆ ਹੈ, ਤਾਂ ਹਰ ਮੈਦਾਨਿ-ਏ ਫਤਿਹ ਸੁਭਾਵਿਕ ਹੈ।

ਵਿਸੇਸ਼ ਧੰਨਵਾਦ ਉਹਨਾ ਵੀਰਾਂ-ਭੈਣਾਂ, ਗੁਰਦਵਾਰਾ ਪ੍ਰਬੰਧਿਕ ਕਮੇਟੀਆਂ, ਜਥੇਬੰਦੀਆਂ ਅਤੇ ਮੀਡੀਆ ਦਾ ਜਿੰਨਾ ਨੇ ਨਾਮ ਹੇਠ ਲਿਖੇ ਅਨੁਸਾਰ ਹਨ -

ਇੰਡੀਆ - ਵੀਰ ਇੰਦਰਜੀਤ ਸਿੰਘ ਕਾਨਪੁਰੀ, ਬੀਬੀ ਸਤਨਾਮ ਕੌਰ, ਗੁਰਸਿਖ ਫੈਮਿਲੀ ਕਲੱਬ ਫਰੀਦਾਬਾਦ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਜਿਲ੍ਹਾ ਪ੍ਰਧਾਨ ਭਾਈ ਅਮਰੀਕ ਸਿੰਘ ਨੰਗਲ, ਭਾਈ ਕੁਲਦੀਪ ਸਿੰਘ ਰਜਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਸੀਨੀਅਰ ਆਗੂ ਤੇ ਦਫਤਰ ਸਕੱਤਰ ਭਾਈ ਹਰਬੀਰ ਸਿੰਘ ਸੰਧੂ, ਸੁਰਿੰਦਰਪਾਲ ਸਿੰਘ ਤਾਲਬਪੁਰਾ, ਗੁਰਜੀਤ ਸਿੰਘ ਅਤੇ ਇੰਦਰਪਾਲ ਸਿੰਘ (ਟਾਈਗਰ ਜਥਾ ਦਿੱਲੀ), ਜਗਜੀਤ ਸਿੰਘ ਖਾਲਸਾ, ਫਤਿਹ ਮਲਟੀਮੀਡੀਆ, ਗੁਰੂ ਗਰੰਥ ਪੰਥ ਜਥੇਬੰਦੀ ਆਦਿ।

ਜਰਮਨੀ - ਗੁਰਮਤਿ ਸੰਚਾਰ ਸਭਾ (ਜਰਮਨੀ), ਤਾਇਆ ਬੱਕਰੀਆਂ ਵਾਲਾ (ਮੀਡੀਆ ਪੰਜਾਬ), ਗੁਰਦੁਆਰਾ ਸਿੱਖ ਸੈਂਟਰ ਫਰੈਂਕਫੋਰਟ, ਗੁਰਦੁਆਰਾ ਗੁਰੂ ਨਾਨਕ ਸਭਾ ਮਿਊਨਚਨ, ਗੁਰਦੁਆਰਾ ਸਿੰਘ ਸਭਾ ਆਗੂਸਬੂਰਗ, ਗੁਰਦੁਆਰਾ ਗੁਰੂ ਨਾਨਕ ਮਿਸ਼ਨ ਨਿਊਨਬਰਗ, ਗੁਰਦੁਆਰਾ ਗੁਰਮਤਿ ਪ੍ਰਚਾਰ ਲਾਇਪਜ਼ਿਗ, ਗੁਰਦੁਆਰਾ ਗੁਰੂ ਤੇਗ ਬਹਾਦਰ ਸਾਹਿਬ ਕੋਲਨ, ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਬਰਲਿਨ, ਗੁਰਦੁਆਰਾ ਨਾਨਕ ਨਿਵਾਸ ਸ਼ਟੁਟਗਾਰਟ, ਗੁਰਦੁਆਰਾ ਨਾਨਕਸਰ ਅੇਸਨ, ਗੁਰਦੁਆਰਾ ਸ਼੍ਰੀ ਦਸ਼ਮੇਸ਼ ਸਿੰਘ ਸਭਾ ਕਲੋਨ, ਗੁਰਦੁਆਰਾ ਸਿੰਘ ਸਭਾ ਆਖਨ, ਗੁਰਮਤਿ ਸੰਚਾਰ ਸਭਾ ਮਾਨਹਾਈਮ, ਸਿੱਖ ਸੰਦੇਸ਼ਾਂ ਜਰਮਨੀ, ਦਲ ਖਾਲਸਾ ਇੰਟਰਨੈਸ਼ਨਲ ਗੁਰਦੀਪ ਸਿੰਘ ਪ੍ਰਦੇਸੀ, ਭਾਈ ਅੰਗਰੇਜ਼ ਸਿੰਘ, ਭਾਈ ਹਰਮੀਤ ਸਿੰਘ, ਸ਼ਹੀਦ ਭਗਤ ਸਿੰਘ ਸਿੱਖ ਵੈੱਲਫੇਅਰ ਐਸੋਸੀਏਸ਼ਨ, ਬਾਬਾ ਪ੍ਰੇਮ ਸਿੰਘ ਸਿੱਖ ਵੈੱਲਫੇਅਰ ਅਸੋਸੀਏਸ਼ਨ ਸਰਪ੍ਰਸਤ ਸ. ਸਰਤਾਜ ਸਿੰਘ ਲੁਬਾਣਾ, ਬਾਬਾ ਮੱਖਣ ਸ਼ਾਹ ਲੁਬਾਣਾ ਮੈਮੋਰੀਅਲ ਸਿੱਖ ਵੈੱਲਫੇਅਰ ਐਸੋਸੀਏਸ਼ਨ ਦੇ ਜਨਰਲ ਸਕੱਤਰ ਮ. ਕੁਲਵੰਤ ਸਿੰਘ, ਗੁਰਮਤਿ ਪ੍ਰਚਾਰ ਸਭਾ ਫਰੈਂਕਫਰਟ, ਸਿੱਖ ਫੈਡਰੇਸ਼ਨ ਜਰਮਨੀ ਦੇ ਭਾਈ ਅਵਤਾਰ ਸਿੰਘ (ਪ੍ਰਧਾਨ) ਅਤੇ ਬਾਬਾ ਚੂਹੜ ਸਿੰਘ।

ਨੌਰਵੇ - ਭਾਈ ਕਮਲਜੀਤ ਸਿੰਘ, ਬਲਦੇਵ ਸਿੰਘ, ਜੋਗਿੰਦਰ ਸਿੰਘ, ਜਸਵੰਤ ਸਿੰਘ, ਪਰਮਜੀਤ ਸਿੰਘ, ਲਖਵਿੰਦਰਬੀਰ ਸਿੰਘ, ਇੰਦਰਜੀਤ ਸਿੰਘ, ਸਰਵਨ ਸਿੰਘ, ਗਰੇਵਾਲ ਵੀਰ ਜੀ ਅਤਿਆਦਿ।

ਇੰਗਲੈਂਡ - ਸਮੂਹ ਟਾਈਗਰ ਜਥਾ, ਸੇਵਾ ਸਿੰਘ, ਅਵਤਾਰ ਸਿੰਘ, ਨਿਰਮਲਜੀਤ ਸਿੰਘ (ਸਿੰਘ ਸਭਾ ਇੰਟਰਨੈਸ਼ਨਲ ਯੂਕੇ), ਜਸਬੀਰ ਸਿੰਘ, ਸਤਨਾਮ ਸਿੰਘ (ਪੰਜਾਬ ਰੇਡਿਉ), ਹਰਜਿੰਦਰ ਸਿੰਘ, ਬੀਬੀ ਪਰਮਿੰਦਰ ਕੌਰ, ਰਮਣੀਕ ਸਿੰਘ ਜੰਮੂ, ਜਤਿੰਦਰ ਸਿੰਘ ਜੰਮੂ, ਰੁਪਿੰਦਰ ਸਿੰਘ, ਹਰਦੇਵ ਸਿੰਘ, ਅਮਰਜੀਤ ਸਿੰਘ (ਬਾਬਾ ਬੰਦਾ ਸਿੰਘ ਬਹਾਦੁਰ ਅਵੇਅਰਨੈਸ ਗਰੁਪ), ਟਾਈਗਰ ਜਥਾ ਗਰੇਵਜੈਡ ਆਦਿ।

ਵੈਸੇ ਇੰਗਲੈਂਡ ਦੀਆਂ ਜਥੇਬੰਦੀਆਂ ਅਤੇ ਸਮੂਹ ਗੁਰਦਵਾਰਾ ਪ੍ਰਬੰਧਿਕ ਕਮੇਟੀਆਂ ਵੱਲੋ ਬਹੁਤਾ ਕੋਈ ਚੰਗਾ ਹੁੰਗਾਰਾ ਨਹੀਂ ਮਿਲਿਆ। ਵੱਡੀਆਂ-ਵੱਡੀਆਂ ਸਿੰਘ ਸਭਾਵਾਂ ਦੇ ਨਾਲ ਤੇ ਚੱਲ ਰਹੀਆਂ ਸੰਸਥਾਵਾਂ ਜਿੰਨਾ 'ਤੇ ਪਿਛਲੇ ਦਿਨਾਂ ਦੌਰਾਨ ਇਹਨਾਂ ਅਖੌਤੀ ਦਸਮ ਗ੍ਰੰਥੀਆਂ ਵੱਲੋਂ ਹਮਲੇ ਭੀ ਕੀਤੇ ਗਏ, ਉਹਨਾਂ ਨੇ ਇਸ ਪ੍ਰੋਗਰਾਮ ਸੰਬੰਧੀ ਚੂੰ ਭੀ ਨਹੀਂ ਕੀਤੀ । ਕਿਸੇ ਵੇਲੇ ਇੰਝ ਮਹਿਸੂਸ ਹੁੰਦਾ ਜਿੰਨਾ ਚਿਰ ਪ੍ਰਬੰਧਿਕ ਅਤੇ ਪ੍ਰਚਾਰਕ ਮਜਬੂਰੀਆਂ ਵੱਸ ਪੈ ਕੇ ਸਿਧਾਂਤ ਨੂੰ ਵੇਚਦੇ ਰਹੇ, ਤਾਂ ਬਹੁਤੀ ਲਮੇਰੀ ਉਮਰ ਦੀ ਆਸ ਰਖਣ ਦੀ ਲੋੜ ਨਹੀਂ।

ਬਚਿੱਤਰ ਨਾਟਕ (ਇੱਕ ਸਾਜਿਸ਼) ਗਰੁਪ ਵੱਲੋਂ:- ਰੇਸ਼ਮ ਸਿੰਘ, ਕੁਲਦੀਪ ਸਿੰਘ, ਜਸਵਿੰਦਰ ਸਿੰਘ ਨਿਊਜਰਸੀ, ਗੁਰਸੇਵਕ ਸਿੰਘ ਮਦਰੱਸਾ, ਭਾਈ ਜਾਗਰੂਪ ਸਿੰਘ ਖਾਲਸਾ, ਜਗਜੀਤ ਸਿੰਘ ਖਾਲਸਾ ਅਤੇ ਸਮੂਹ ੩੩,੦੦੦ ਸਾਥੀਆਂ ਦਾ ਜਿੰਨਾ ਨੇ ਫੇਸਬੁੱਕ ਰਾਹੀਂ ਇਸ ਅਖੌਤੀ ਦਸਮ ਗਰੰਥ ਦੇ ਖ਼ਿਲਾਫ਼ ਲੋਕ ਆਵਾਜ ਬਣਾ ਕੇ ਅਖੌਤੀ ਸਿੱਖ ਚੈਨਲ ਨੂੰ ਸੋਚਣ 'ਤੇ ਮਜਬੂਰ ਕੀਤਾ।

ਬੈਲਜੀਅਮ - ਸੁਰਿੰਦਰ ਸਿੰਘ ਅਤੇ ਸਮੂਹ ਪੰਥਿਕ ਜਥੇਬੰਦੀਆਂ ਜਿੰਨਾ ਨੇ ਇੱਕ ਗਰੰਥ ਪੰਥ ਦੀ ਵਿਚਾਰਧਾਰਾ ਨੂੰ ਸਾਹਮਣੇ ਰਖਦਿਆਂ ਹੋਇਆਂ ਦਾਸ ਨੂੰ ਬਹੁਤ ਫੋਨ ਕੀਤੇ।

ਯੂਰੋਪ ਦੀਆਂ ਸਮੂਹ ਜਥੇਬੰਦੀਆਂ, ਸੰਸਥਾਵਾਂ ਅਤੇ ਗੁਰਦਵਾਰਾ ਪ੍ਰਬੰਧਿਕ ਕਮੇਟੀਆਂ ਦਾ ਧੰਨਵਾਦ ਜਿਨ੍ਹਾਂ-ਜਿਨ੍ਹਾਂ ਨੇ ਭੀ ਸਵਿਟਜ਼ਰਲੈਂਡ, ਇਟਲੀ ਅਤੇ ਹੋਰ ਬਹੁਤ ਸਾਰੇ ਦੇਸ਼ਾ ਵਿਚੋਂ ਫੋਨ ਕੀਤੇ ਨਾਮ ਨਾ ਯਾਦ ਰਹਿਣ ਕਰਕੇ ਮੁਆਫੀ ਚਾਹੁੰਦੇ ਹਾਂ।

ਵਿਸੇਸ਼ ਧੰਨਵਾਦ ਵੈਬ ਸਾਈਟ ਅਤੇ ਪ੍ਰਿੰਟ ਮੀਡੀਆ - ਖ਼ਾਲਸਾ ਨਿਊਜ਼, ਟਾਈਗਰ ਜਥਾ ਡਾਟ ਓਰਗ, ਸਿੰਘ ਸਭਾ ਯੂ ਏਸ ਏ ਡਾਟ ਕੌਮ, ਰੋਜ਼ਾਨਾ ਸਪੋਕਸਮੈਨ, ਰੋਜ਼ਾਨਾ ਦੇਸ਼ ਪੰਜਾਬ, ਮੀਡੀਆ ਪੰਜਾਬ, ਅਜੀਤ ਆਦਿ।

ਵਿਸੇਸ਼ ਧੰਨਵਾਦ ਇਲੈਕਟਰੌਨਿਕ ਮੀਡੀਆ - ਪੰਜਾਬ ਰੇਡਿਉ, ਦਿਲ ਅਪਨਾ ਪੰਜਾਬੀ ਰੇਡਿਉ, ਮੀਡੀਆ ਪੰਜਾਬ ਰੇਡਿਉ ਅਤੇ ਵੀਨਸ ਟੀਵੀ ਅਤੇ ਸਮੂਹ ਪ੍ਰੋਗਰਾਮ ਹਿੱਸਾ ਲੈਣ ਵਾਲੇ ਦਰਸ਼ਕ ਅਤੇ ਸਰੋਤਾ ਜਨਾ ਦਾ।

ਅਤੇ ਅਖੀਰ 'ਤੇ ਸਿੱਖ ਚੈਨਲ ਯੂਕੇ ਦਾ ਭੀ ਧੰਨਵਾਦ ਕਰਦੇ ਜਿਨ੍ਹਾਂ ਨੇ ਸੰਗਤਾਂ ਦੇ ਵਿਰੋਧ ਨੂੰ ਵੇਖਦਿਆਂ, ਇਸ ਅਖੌਤੀ ਦਸਮ ਗਰੰਥ ਦੀ ਐਡ ਬੰਦ ਕੀਤੀ ਅਤੇ ਅੱਜ ਇਨ੍ਹਾਂ ਦਾ ਪ੍ਰੋਗਰਾਮ ਪ੍ਰਸਾਰਿਤ ਨਹੀਂ ਕੀਤਾ। ਸਾਨੂੰ ਆਸ ਹੈ ਅੱਗੇ ਤੋਂ ਇਹ ਕਦੇ ਭੀ ਸਿੱਖ ਸੰਗਤਾਂ ਦੀਆਂ ਭਾਵਨਾਵਾਂ ਨਾਲ ਨਹੀਂ ਖੇਡਣਗੇ, ਸਗੋਂ ਗੁਰੂ ਗਰੰਥ ਪੰਥ ਦੀ ਝੰਡਾ ਬਰਦਾਰੀ ਕਰਨਗੇ।

ਬਾਕੀ ਜਿਥੋਂ ਤੱਕ ਟੀਵੀਡੇਲ ਵਾਲੇ ਸੱਜਣਾਂ ਦੀ ਗੱਲ ਹੈ, ਉਹ ਆਪਣੇ ਘਰ ਬੈਠੇ ਭਾਵੇ ਰੋਜ਼ ਚਿੱਕੜ ਇਸ਼ਨਾਨ ਕਰਨ, ਸਾਨੂੰ ਉਹਨਾ ਦਾ ਕੋਈ ਦੁਖ ਨਹੀਂ ਹੈ, ਸਗੋ ਅਸੀਂ ਤਾਂ ਇਨ੍ਹਾਂ ਲਈ ਅਰਦਾਸ ਕਰਾਂਗੇ ਕਿ ਇਹ ਵੱਸਦੇ ਰਹਿਣ! ਕਹਿਣ ਤੋਂ ਭਾਵ ਕੇ ਆਪਣੇ ਬਚਿੱਤਰ ਨਾਟਕ ਰੂਪੀ ਅਖਾੜੇ ਵਿਚ ਹੀ ਹੋਲੀ ਖੇਡਦੇ ਰਹਿਣ।

ਪਰ ਯਾਦ ਰਹੇ ਜਦੋਂ ਭੀ ਕੋਈ ਮੀਡੀਆ ਇਨ੍ਹਾਂ ਚਰਿਤ੍ਰੋਪਾਖਿਆਨ ਰੂਪੀ ਗੰਦੀ ਸੋਚ ਨੂੰ ਉਜਾੜਨ (ਫੈਲਾਉਣ) ਦੀ ਕੋਸਿਸ਼ ਕਰੇਗਾ, ਤਾਂ ਇਹ ਵਿਰੋਧ ਦੁਬਾਰਾ ਸ਼ੁਰੂ ਹੋਵੇਗਾ।


ਟਿੱਪਣੀ:

ਟਾਈਗਰ ਜਥਾ ਯੂ.ਕੇ. ਦੀ ਅਗਵਾਈ ਅਤੇ ਜਾਗਰੂਕ ਵੀਰਾਂ ਅਤੇ ਜਥੇਬੰਦੀਆਂ ਦੇ ਸਹਿਯੋਗ ਨਾਲ ਜੋ ਸਿੱਖ ਚੈਨਲ ਵਿਰੁੱਧ ਸੰਘਰਸ਼ ਵਿਢਿਆ ਗਿਆ ਸੀ, ਉਸ 'ਚ ਫਤਿਹ ਹਾਸਿਲ ਹੋਈ ਹੈ, ਜੋ ਕਿ ਸ਼ੁਭ ਸੰਕੇਤ ਹੈ। ਇਸ ਨਾਲ ਜਾਗਰੂਕਤਾ ਲਹਿਰ ਨੂੰ ਬਲ ਮਿਲਿਆ ਹੈ, ਜੋ ਕਿ ਕਾਫੀ ਚਿਰਾਂ ਤੋਂ ਖੜੌਤ 'ਚ ਆ ਗਈ ਸੀ। ਇਹ ਮੁੜ ਸੁਰਜੀਤਗੀ ਦੀ ਨਿਸ਼ਾਨੀ ਹੈ, ਇਹ ਮੰਜ਼ਿਲ ਨਹੀਂ, ਮੰਜ਼ਿਲ ਵੱਲ ਪਹੁੰਚਣ ਦਾ ਇਕ ਪੜਾਅ ਹੈ।

ਇਹ ਹੈ ਜ਼ਮੀਨੀ ਪੱਧਰ ਦੀ ਜੰਗ, ਜੋ ਲਿਪ ਸਰਵਿਸ ਵਾਲੇ ਕਲਾਕਾਰਾਂ ਦੇ ਵੱਸ ਦੀ ਗੱਲ ਨਹੀਂ। ਜੰਗਾਂ, ਸਿਆਣੇ ਦੂਰਅੰਦੇਸ਼ੀ ਸਲਾਹਕਾਰਾਂ, ਜਾਂਬਾਜ਼ ਯੋਧਿਆਂ ਨਾਲ ਜਿੱਤੀਆਂ ਜਾਂਦੀਆਂ ਹਨ, ਜਿਹੜੇ ਆਪਣੇ ਕਹੇ 'ਤੇ ਖੜਦੇ ਹਨ, ਨਾ ਕਿ ਸਮਝੌਤੇ ਕਰਕੇ, ਜਿੱਤੀ ਹੋਈ ਬਾਜ਼ੀ ਹਰਾ ਜਾਂਦੇ ਨੇ।

ਰੱਬ ਮਿਹਰ ਰੱਖੇ, ਇਸੇ ਤਰ੍ਹਾਂ ਏਕੇ ਦਾ ਸਬੂਤ ਦਿੰਦੇ ਹੋਏ ਖ਼ਾਲਸਾ ਪੰਥ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਛਤਰ ਛਾਇਆ ਹੇਠ ਚੜ੍ਹਦੀਆਂ ਕਲਾਂ 'ਚ ਰਹੇ।

ਖ਼ਾਲਸਾ ਨਿਊਜ਼ ਟੀਮ


Disclaimer: Khalsanews.org does not necessarily endorse the views and opinions voiced in the news । articles । audios । videos or any other contents published on www.khalsanews.org and cannot be held responsible for their views.  Read full details....

Go to Top