Share on Facebook

Main News Page

ਡਾ. ਦਿਲਗੀਰ ਦੇ ਨਾਮ ਖੱਤ
-
ਸਰਵਜੀਤ ਸਿੰਘ ਸੈਕਰਾਮੈਂਟੋ

ਡਾ. ਹਰਜਿੰਦਰ ਸਿੰਘ ਦਿਲਗੀਰ ਜੀ,
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫ਼ਤਿਹ।

ਡਾ. ਹਰਜਿੰਦਰ ਸਿੰਘ ਦਿਲਗੀਰ ਜੀ, ਆਪ ਜੀ ਵੱਲੋਂ ਲਿਖਿਆ ‘ਮੁਆਫੀਨਾਮਾ ਤੇ ਅਲਵਿਦਾ’ ਪੜ੍ਹ ਕੇ, (ਜਿਸ `ਚ ਆਪ ਨੇ ਮੇਰਾ ਨਾਮ ਵੀ ਆਪਣੇ ਨੀਚ ਵਿਰੋਧੀਆਂ ਦੀ ਸੂਚੀ `ਚ ਸ਼ਾਮਲ ਕੀਤਾ ਸੀ) ਮੈਂ ਆਪ ਜੀ ਦੇ ਨਾਮ ਤੇ 19 ਮਾਰਚ ਨੂੰ ਇਕ ਪੱਤਰ ‘ਡਾ ਦਿਲਗੀਰ ਦੇ ਨਾਮ ਖੁੱਲਾ ਖੱਤ, ਲਿਖਿਆ ਸੀ । ਜਿਸ ਦਾ ਆਪ ਜੀ ਨੇ ਕੋਈ ਜਵਾਬ ਨਹੀਂ ਦਿੱਤਾ ਪਰ ਆਪ ਜੀ ਨੇ ਮੇਰੇ ਪੱਤਰ ਬਾਰੇ ਜੋ ਆਪਣੀ ਫੇਸ ਬੁਕ ਤੇ ਲਿਖਿਆ ਹੈ, ਉਹ ਇਕ ਦੋਸਤ ਰਾਹੀ ਪ੍ਰਾਪਤ ਹੋਇਆ ਹੈ।

ਜਿਸ `ਚ ਆਪ ਜੀ ਲਿਖਦੇ ਹੋ, “moreover Sarbjit`s letter ( in fact wrotten by purewal himself) has nothing that should be answered as my article rised 6 questions and purewal has not/never answered them (he has no answer)”

ਡਾ. ਦਿਲਗੀਰ ਜੀ, ਮੈਂ ਇਹ ਸਪੱਸ਼ਟ ਕਰਦਾ ਹਾਂ ਕਿ 19 ਮਾਰਚ ਦਾ ਪੱਤਰ ‘ਡਾ ਦਿਲਗੀਰ ਦੇ ਨਾਮ ਖੁੱਲਾ ਖੱਤ’ ਮੇਰਾ ਆਪਣਾ ਲਿਖਿਆ ਹੋਇਆ ਹੈ। ਪੱਤਰ ਲਿਖਣ ਦਾ ਕਾਰਨ ਵੀ ਪੱਤਰ ਦੇ ਅਰੰਭ `ਚ ਹੀ ਸਪੱਸ਼ਟ ਕੀਤਾ ਹੋਇਆ ਹੈ। ਅੱਗੇ ਆਪ ਜੀ ਲਿਖਦੇ ਹੋ, “Sarbjit (or purewal) di chithi da jawab de key thappar mariya ja sakda hai’ ਡਾ. ਦਿਲਗਿਰ ਜੀ, ਕੀ ਇਹ ਬੂਝੜਾਂ ਵਾਲੀ ਸ਼ਬਦਾਵਲੀ ਲਿਖਣੀ ਆਪ ਜੀ ਵਰਗੇ ਵਿਦਵਾਨਾਂ (?) ਨੂੰ ਸੋਭਾ ਦਿੰਦੀ ਹੈ? ਮੈਂ ਤੁਹਾਡਾ ਲੇਖ ਪੜ੍ਹਕੇ, (ਜਿਸ ਦੇ ਪੜ੍ਹਨ ਦੀ ਸਿਫ਼ਾਰਿਸ਼ ਤੁਸੀਂ ਖ਼ੁਦ ਕੀਤੀ ਸੀ) ਕੁਝ ਸਵਾਲ ਕੀਤੇ ਸਨ, ਤੁਹਾਡਾ ਫਰਜ਼ ਬਣਦਾ ਸੀ ਕਿ ਦਲੀਲ ਨਾਲ ਮੇਰੇ ਸ਼ੰਕਿਆਂ ਦਾ ਜਵਾਬ ਦਿੰਦੇ, ਪਰ ਆਪ ਜੀ ਲਿਖਦੇ ਹੋ ਕਿ “Sarbjit di chithi da jawab de key thappar mariya ja sakda hai’। ਕੀ ਹੁਣ ਇਹ ਮੰਨ ਲਿਆ ਜਾਵੇ ਕਿ ਆਪਣੇ ਆਪ ਨੂੰ National Professor of Sikh History ਲਿਖਣ ਵਾਲਾ ਡਾ. ਦਿਲਗੀਰ, ਦਲੀਲ ਨਾਲ ਮੇਰੇ ਸਵਾਲਾਂ ਦਾ ਜਵਾਬ ਦੇਣ ਦੇ ਸਮਰੱਥ ਨਹੀਂ ਹੈ?

ਡਾ. ਦਿਲਗੀਰ ਜੀ, ਮੇਰੇ ਪੱਤਰ ਨੂੰ (http://www.singhsabhacanada.com/?p=18918) ਪੜ੍ਹੋ ਤੇ ਮੇਰੇ ਸਵਾਲਾਂ ਦਾ ਜਵਾਬ ਦਿਓ ਅਤੇ ਆਪਣੇ ਲੇਖ ‘ਨਾਨਕਸ਼ਾਹੀ ਕੈਲੰਡਰ’ `ਚ ਉਠਾਏ ਗਏ 6 ਸਵਾਲ, ਜਿਨ੍ਹਾਂ ਬਾਰੇ ਤੁਸੀਂ ਲਿਖਿਆ ਹੈ ਜਵਾਬ ਨਹੀਂ ਆਇਆ, ਲਿਖੋ ਤਾਂ ਜੋ ਉਨ੍ਹਾਂ ਸਵਾਲਾਂ ਤੇ ਵੀ ਵਿਚਾਰ ਕੀਤੀ ਜਾ ਸਕੇ।

ਅੱਗੇ ਆਪ ਜੀ ਲਿਖਦੇ ਹੋ, “witch was concerned with my article on Purewal `s calendar: I don’t call it nankashahi calendar”. ਡਾ. ਦਿਲਗੀਰ ਜੀ, ਆਪ ਜੀ ਲਿਖਦੇ ਹੋ, “I don’t call it nankashahi calendar” ਪਰ 2010 `ਚ ਛਪੀ ਆਪਣੀ ਕਿਤਾਬ ਦਾ ਨਾਮ ਰੱਖਦੇ ਹੋ ‘ਨਾਨਕਸ਼ਾਹੀ ਕੈਲੰਡਰ’, ਅਜੇਹਾ ਕਿਉਂ? ਕੀ ਹੁਣ ਤੁਸੀਂ ਆਪਣੀ ਇਸ ਕਿਤਾਬ ਦਾ ਨਾਮ ਬਦਲ ਕੇ ‘ਪੁਰੇਵਾਲ ਕੈਲੰਡਰ’ ਰੱਖੋਗੇ ਜਾ ਨਹੀਂ ਜੇ ਨਹੀਂ ਤਾਂ ਕਿਉਂ?

ਆਪ ਦੇ thappar ਥੱਪੜ ਦੀ ਉਡੀਕ `ਚ

ਸਰਵਜੀਤ ਸਿੰਘ ਸੈਕਰਾਮੈਂਟੋ


Disclaimer: Khalsanews.org does not necessarily endorse the views and opinions voiced in the news । articles । audios । videos or any other contents published on www.khalsanews.org and cannot be held responsible for their views.  Read full details....

Go to Top