Share on Facebook

Main News Page

ਬਾਦਲਕਿਆਂ ਲਈ ਦਿੱਲੀ ਕਮੇਟੀ ਦੀਆਂ ਚੋਣਾਂ ਵਾਟਰਲੂ ਸਾਬਤ ਹੋਣਗੀਆਂ
- ਸ੍ਰ. ਬਲਦੇਵ ਸਿੰਘ ਸਿਰਸਾ

ਅੰਮ੍ਰਿਤਸਰ 20 ਜਨਵਰੀ (ਜਸਬੀਰ ਸਿੰਘ) ਸਰਹੱਦੀ ਖੇਤਰ ਦੇ ਕਿਸਾਨ ਆਗੂ ਸ੍ਰ. ਬਲਦੇਵ ਸਿੰਘ ਸਿਰਸਾ ਨੇ ਕਿਹਾ ਕਿ ਦਿੱਲੀ ਕਮੇਟੀ ਦੀਆ ਚੋਣਾਂ ਬਾਦਲਕਿਆ ਲਈ ਵਾਟਰਲੂ ਸਾਬਤ ਹੋਣਗੀਆ ਅਤੇ ਚੰਗੇ ਤੇ ਪੰਥਕ ਉਮੀਦਵਾਰਾਂ ਦੇ ਅੱਗੇ ਬਾਦਲ ਦਲੀਆ ਦੀ ਲੁਟੇਰਾ ਗੈਂਗ ਨਹੀਂ ਖੜ ਸਕੇਗੀ ਅਤੇ ਇਹਨਾਂ ਨੂੰ ਦਿੱਲੀ ਵਿੱਚੋਂ ਉਸੇ ਤਰ੍ਹਾਂ ਹੀ ਆਪਣਾ ਬੋਰੀਆ ਬਿਸਤਰਾ ਗੋਲ ਕਰਕੇ ਭੱਜਣਾ ਪਵੇਗਾ ਜਿਸ ਤਰ੍ਹਾਂ 2007 ਵਿੱਚ ਨਿਕਲਣਾ ਪਿਆ ਸੀ। ਉਹਨਾਂ ਕਿਹਾ ਕਿ ਬਾਦਲਕਿਆ ਦੀ ਕਮਾਂਡ ਹੇਠ ਚੱਲਦੀ ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਿੱਖ ਗੁਰੂਆ ਦੇ ਖਿਲਾਫ ਵੀ ਸਿੱਖ ਇਤਿਹਾਸ ਨਾਮੀ ਕਿਤਾਬ ਛਾਪ ਕੇ ਜਿਹੜਾ ਕੁਕਰਮ ਕੀਤਾ ਗਿਆ ਹੈ ਕਿ ਉਹ ਵੀ ਮੁਆਫੀਯੋਗ ਨਹੀਂ ਹੈ।

ਜਾਰੀ ਇੱਕ ਬਿਆਨ ਰਾਹੀ ਸ੍ਰੀ ਸਿਰਸਾ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਵਿੱਚ ਪੂਰੀ ਤਰ੍ਹਾਂ ਭ੍ਰਿਸ਼ਟਾਚਾਰ ਦੇ ਗੰਦ ਪਾਉਣ ਤੋ ਬਾਅਦ ਬਾਦਲਕੇ ਦਿੱਲੀ ਦੇ ਗੁਰੂ ਘਰਾਂ ਦੀਆ ਗੋਲਕਾਂ ਨੂੰ ਵੀ ਲੁੱਟਣ ਦੇ ਮਨਸੂਬੇ ਬਣਾ ਰਹੇ ਹਨ ਪਰ ਉਹਨਾਂ ਨੂੰ ਪੂਰਾ ਵਿਸ਼ਵਾਸ਼ ਹੈ ਕਿ ਦਿੱਲੀ ਦੇ ਸਿੱਖ ਜਿਥੇ ਗੁਰਸਿੱਖੀ ਵਿੱਚ ਪੰਜਾਬ ਨਾਲੋਂ ਕਈ ਗੁਣਾਂ ਅੱਗੇ ਹਨ ਉਥੇ ਗੁਰੂ ਘਰਾਂ ਨੂੰ ਵੀ ਪੂਰੀ ਤਰ੍ਹਾਂ ਸਮੱਰਪਿੱਤ ਹਨ ਅਤੇ ਬਾਦਲਕਿਆ ਦੀ ਇਹ ਚਾਲ ਸਫਲ ਨਹੀਂ ਹੋਣ ਦੇਣਗੇ। ਉਹਨਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਦੇ ਅਰਬਾਂ ਦਾ ਬੱਜਟ ਸਿਰਫ ਮੱਕੜ ਦੇ ਛੋਟੇ ਜਿਹੇ ਹੀ ਢਿੱਡ ਵਿੱਚ ਸਮਾਈ ਜਾ ਰਿਹਾ ਹੈ ਪਰ ਯਥਾਰਥ ਰੂਪ ਵਿੱਚ ਸਿੱਖੀ ਹਾਸ਼ੀਏ ‘ਤੇ ਖੜੀ ਹੈ। ਉਹਨਾਂ ਕਿਹਾ ਕਿ ਮੱਕੜ ਨੇ ਪ੍ਰਧਾਨ ਬਣ ਤੇ ਆਪਣੀ ਗਰੀਬੀ ਹੀ ਖਤਮ ਨਹੀਂ ਕੀਤੀ ਸਗੋਂ ਉਸ ਦਾ ਨਾਂ ਉਹਨਾਂ ਅਰਬਪਤੀਆ ਵਿੱਚ ਆ ਗਿਆ ਹੈ ਜਿਹਨਾਂ ਦਾ ਸਬੰਧ ਸਪੈਕਟਰਮ ਦੋ ਘੁਟਾਲਿਆ ਨਾਲ ਹੈ।

ਉਹਨਾਂ ਕਿਹਾ ਕਿ ਜੇਕਰ ਸ੍ਰੋਮਣੀ ਕਮੇਟੀ ਦੇ ਖਾਤਿਆ ਦਾ ਭਾਰਤ ਦੇ ਆਡਿਟ ਜਨਰਲ ਅਟਾਰਨੀ ਕੋਲੋ ਲੇਖਾ ਜੋਖਾ ਕਰਵਾਇਆ ਜਾਵੇ ਤੇ ਸੱਚਾਈ ਬਾਹਰ ਆ ਸਕਦੀ ਹੈ ਤੇ ਮੱਕੜਕਿਆਤੇ ਬਾਦਲ ਕਿਆ ਦਾ ਘੁਟਾਲਾ ਵੀ ਲੱਖਾਂ ਕਰੋੜਾਂ ਤੋ ਘੱਟ ਨਹੀਂ ਨਿਕਲੇਗਾ। ਉਹਨਾਂ ਕਿਹਾ ਕਿ ਮੱਕੜ ਦੇ ਰਾਜ ਵਿੱਚ ਗੁਰੂ ਘਰ ਆਸਥਾ ਦਾ ਕੇਂਦਰ ਨਹੀਂ ਸਗੋ ਮੱਕੜ ਤੇ ਬਾਦਲ ਦਲੀਆ ਲਈ ਵਪਾਰਕ ਕੇਂਦਰ ਬਣ ਗਏ ਹਨ। ਉਹਨਾਂ ਕਿਹਾ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜਿਹੜਾ ਸਾਂਝੀਵਾਲਤਾ ਦਾ ਪ੍ਰਤੀਕ ਹੈ ਉਥੇ ਸਿਰਫ ਬਾਦਲ ਦਲੀਆ ਦਾ ਹੀ ਬੋਲਬਾਲਾ ਹੈ ਅਤੇ ਵਿਰੋਧੀਆ ਨੂੰ ਤਾਂ ਮੱਥਾ ਟੋਕਣ ਤੋਂ ਵੀ ਰੋਕਿਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਇਸ ਮਹੰਤਗਿਰੀ ਨੂੰ ਖਤਮ ਕਰਨ ਲਈ ਦਿੱਲੀ ਦੇ ਸਿੱਖਾਂ ਨੂੰ ਚਾਹੀਦਾ ਹੈ ਕਿ ਉਹ ਆਪਣੀ ਵੋਟ ਦਾ ਇਸਤੇਮਾਲ ਕਰਨ ਲੱਗੇ ਜਰੂਰ ਵਿਚਾਰ ਕਰ ਲੈਣ ਤੇ ਬਾਦਲਕਿਆ ਨੂੰ ਪਿਛਲੇ ਪੈਰੀ ਭੱਜਾਉਣ ਤਾਂ ਕਿ ਇਸ ਤੋਂ ਬਾਅਦ ਪੰਜਾਬ ਵਿੱਚੋਂ ਵੀ ਇਹਨਾਂ ਦਾ ਬੋਰੀਆ ਬਿਸਤਰਾ ਗੋਲ ਕੀਤਾ ਜਾ ਸਕੇ।

ਉਹਨਾਂ ਕਿਹਾ ਕਿ ਬਾਦਲਕਿਆ ਤੇ ਮੱਕੜਕਿਆ ਨੇ ਆਪਣੀ ਮਾਂ ਜਮਾਤ ਆਰ ਐਸ ਐਸ ਨੂੰ ਖੁਸ਼ ਕਰਨ ਲਈ ਹਿੰਦੀ ਵਿੱਚ ਇੱਕ ਸਿੱਖ ਇਤਿਹਾਸ ਦੀ ਕਿਤਾਬ ਛਪਾਈ ਹੈ ਜਿਸ ਵਿੱਚ ਸਿੱਖ ਗੁਰੂਆ ਦੇ ਨਾਮ ਵੀ ਅੱਧੇ ਲਿਖੇ ਗਏ ਹਨ ਅਤੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨੂੰ ਡਾਕੂ ਤੇ ਲੁਟੇਰਾ ਦੱਸਿਆ ਗਿਆ ਹੈ। ਉਹਨਾਂ ਕਿਹਾ ਕਿ ਇਸ ਕਿਤਾਬ ਬਾਰੇ ਅੱਜ ਤੱਕ ਮੱਕੜ ਸਾਬ ਆਪਣਾ ਕੋਈ ਠੋਸ ਸਪੱਸ਼ਟੀਕਰਨ ਨਹੀਂ ਦੇ ਸਕੇ, ਬੱਸ ਇੰਨਾ ਹੀ ਕਹਿ ਕੇ ਉਹਨਾਂ ਨੇ ਸਾਰ ਲਿਆ ਹੈ ਕਿ ਕਿਤਾਬ ਵਾਪਸ ਲੈ ਲਈ ਗਈ ਹੈ ਜਦ ਕਿ ਆਰ.ਐਸ.ਐਸ ਦੇ ਹੈਡ ਕੁਆਟਰ ਪੂਨਾ ਵਿਖੇ ਅੱਜ ਵੀ ਇਹ ਕਿਤਾਬ ਦੇ ਅੱਜ ਧੜੱਲੇ ਨਾਲ ਵਿਕਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਉਹਨਾਂ ਕਿਹਾ ਕਿ ਜਿਸ ਕੌਮ ਦੇ ਰਹਿਬਰ ਮੱਕੜ ਤੇ ਬਾਦਲਕਿਆ ਵਰਗੇ ਹੋਣਗੇ ਉਹਨਾਂ ਨੂੰ ਦੁਸ਼ਮਣਾਂ ਦੀ ਕੋਈ ਲੋੜ ਨਹੀਂ। ਉਹਨਾਂ ਕਿਹਾ ਕਿ ਉਹਨਾਂ ਨੇ ਪਿਛਲੇ ਛੇ ਸਾਲਾਂ ਤੋ ਕਿਤਾਬ ਲਿਖਣ ਤੇ ਛਪਵਾਉਣ ਵਾਲਿਆ ਦੇ ਖਿਲਾਫ ਸਿੱਖ ਗੁਰੂਦੁਆਰਾ ਜ਼ੁਡੀਸ਼ੀਅਲ ਕਮਿਸ਼ਨ ਕੋਲ ਇੱਕ ਕੇਸ ਦਾਇਰ ਕੀਤਾ ਹੋਇਆ ਸੀ ਤੇ ਕਮਿਸ਼ਨ ਨੇ ਲੰਮਾ ਸਮਾਂ ਕੇਸ ਚੱਲਣ ਤੋ ਬਾਅਦ ਬਿਨਾਂ ਕੋਈ ਤਰਕ ਦਿੱਤਿਆ ਕੇਸ ਨੂੰ ਦੋ ਦਿਨ ਪਹਿਲਾਂ ਹੀ ਖਾਰਜ ਕਰ ਦਿੱਤਾ ਹੈ। ਉਹਨਾਂ ਕਿਹਾ ਕਿ ਉਹਨਾਂ ਨੂੰ ਪਹਿਲਾਂ ਹੀ ਭਲੀਭਾਂਤ ਜਾਣਕਾਰੀ ਸੀ ਕਿ ਕਮਿਸ਼ਨ ਨੇ ਇਸ ਕੇਸ ਵਿੱਚ ਕੋਈ ਕਾਰਵਾਈ ਨਹੀਂ ਕਰਨੀ ਸਗੋਂ ਮੁਲਜਮਾਂ ਨੂੰ ਹੀ ਰਾਹਤ ਦੇਣੀ ਹੈ ਪਰ ਉਹ ਕੇਸ ਨੂੰ ਪੰਜਾਬ ਐੰਡ ਹਰਿਆਣਾ ਹਾਈਕੋਰਟ ਵਿੱਚ ਲਿਜਾ ਤੇ ਦੋਸ਼ੀਆ ਨੂੰ ਸਜ਼ਾ ਜਰੂਰ ਦਿਵਾਉਣਗੇ ਭਾਂਵੇ ਉਹਨਾਂ ਨੂੰ ਕਿਸੇ ਵੀ ਪ੍ਰਕਾਰ ਦੀ ਕੁਰਬਾਨੀ ਕਿਉ ਨਾ ਕਰਨੀ ਪਵੇ।


Disclaimer: Khalsanews.org does not necessarily endorse the views and opinions voiced in the news । articles । audios । videos or any other contents published on www.khalsanews.org and cannot be held responsible for their views.  Read full details....

Go to Top