Share on Facebook

Main News Page

ਗੁਰਚਰਨ ਸਿੰਘ ਜੀ ਜਿਊਣਵਾਲਾ ਨੂੰ ਜਵਾਬ
by Amarjit Singh Jadla on Thursday, March 15, 2012 at 2:13pm

. ਗੁਰਚਰਨ ਸਿੰਘ ਜੀ,

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫ਼ਤਹਿ

ਤੁਸੀਂ ਮੈਨੂੰ ਇੰਟਰਨੈਟ ਤੋਂ ਤਾਂ ਜਾਣਦੇ ਹੀ ਹੋਵੋਗੇ ਪਰ ਜੇ ਨਹੀਂ ਵੀ ਜਾਣਦੇ ਤਾਂ ਮੈਂ ਪਹਿਲਾਂ ਆਪਣੀ ਪਛਾਣ ਦਸ ਦਿਆਂ। ਮੈਨ ਗੁਰਮਤਿ ਟਕਸਾਲ ਦਾ ਸਪੇਨ ਦਾ ਕੋਆਰਡੀਨੇਟਰ ਹਾਂ, ਨਵਾਂਸ਼ਹਿਰ ਕੋਲ ਜਾਡਲਾ ਪਿੰਡ ਦਾ ਜਮਪਲ ਹਾਂ, ਸਪੇਨ ਵਿਚ 8-9 ਸਾਲ ਤੋਂ ਰਹਿੰਦਾ ਹਾਂ; ਬੈਲਜੀਅਮ ਦੇ ਸੁਰਜੀਤ ਸਿੰਘ ਛਦੌੜੀ ਦੀ ਸੱਕਾ ਮਾਸੀ ਦਾ ਪੁੱਤਰ ਹਾਂ। ਮੈਂ ਤੁਹਾਡੇ ਡਾ. ਦਿਲਗੀਰ ਹੁਰਾਂ ਦੀ ਸ਼ਖ਼ਸੀਅਤ ਸਬੰਧੀ ਕੋਈ ਗੱਲ ਨਹੀਂ ਕਰਨੀ। ਮੈਂ ਤਾਂ ਤੁਹਾਡੀ ਉਸ ਲਿਖਤ ਦੀ ਗੱਲ ਕਰਨੀ ਹੈ ਜੋ ਤੁਸੀਂ ਉਨ੍ਹਾਂ ਬਾਰੇ ਆਪਣੇ ਸਿੰਘ ਸਭਾ ਕਨੇਡਾ ਵੈਬ ਤੇ ਪਾਈ ਹੈ।

  1. ਤੁਸੀਂ ਡਾ ਦਿਲਗੀਰ ਜੀ ਨੂੰ ਗੁਰੂ ਗੋਬਿੰਦ ਸਿੰਘ ਜੀ ਦੇ ਤਿੰਨ ਵਿਆਹ ਲਿਖਣ ਦਾ ਮਿਹਣਾ ਦਿਤਾ ਹੈ ਤੇ ਉਨ੍ਹਾਂ ਨੂੰ ਇਹ ਲਿਖਣ ਕਰ ਕੇ ਅਸਿੱਧੇ ਤਰੀਕੇ ਨਾਲ “ਨੀਚ” ਕਿਹਾ ਹੈ। ਇਸ ਹਿਸਾਬ ਨਾਲ ਤੁਸੀਂ ਘਟੋ ਘਟ ਪੰਜਾਹ ਲੇਖਕਾਂ ਨੂੰ ਨੀਚ ਕਹੋਗੇ ਜਿਨ੍ਹਾਂ ਨੇ ਗੁਰੁ ਜੀ ਦੇ ਤਿੰਨ ਵਿਆਹਾਂ ਦਾ ਜ਼ਿਕਰ ਕੀਤਾ ਹੈ। ਫਿਰ ਤਾਂ ਡਾ ਗੰਡਾ ਸਿੰਘ, ਭਾਈ ਕਾਹਨ ਸਿੰਘ ਨਾਭਾ, ਪ੍ਰ. ਹਰਬੰਸ ਸਿੰਘ (ਸਿਖ ਐਨਸਾਈਕਲੋਪੀਡੀਆ), ਪਿਆਰਾ ਸਿੰਘ ਪਦਮ, ਰਤਨ ਸਿੰਘ ਜੱਗੀ ਤੇ ਹੋਰ ਬੇਅੰਤ ਲੇਖਕ ਵੀ ਤਿੰਨ ਵਿਆਹ ਲਿਖਦੇ ਹਨ। ਇਹ ਤਾਂ ਫਿਰ 90% ਲੇਖਕ ਹੀ ਨੀਚ ਹੋ ਗਏ। ਸਿਰਫ਼ ਤੁਸੀਂ ਹੀ “ਊਚ” ਰਹਿ ਗਏ। ਫਿਰ ਬਾਈ ਜੀ ਅਨੰਦਪੁਰ ਸਾਹਿਬ ਵਿਚ ਮਾਤਾ ਜੀਤੋ ਦੇ ਸਸਕਾਰ ਵਾਲੀ ਥਾਂ ਤੇ ਬਣਿਆ ਗੁਰਦੁਆਰਾ ਵੀ ਝੂਠਾ ਹੋ ਗਿਆ ਤੇ ਦਿੱਲੀ ਵਿਚ ਦੋਹਾਂ ਮਾਤਾਵਾਂ (ਸੁੰਦਰ ਕੌਰ ਤੇ ਸਾਹਿਬ ਕੌਰ) ਦੇ ਸਸਕਾਰ ਵਾਲੀਆਂ ਥਾਵਾਂ ਤੇ ਬਣੇ ਗੁਰਦੁਆਰੇ ਵੀ ਝੂਠੇ ਹੋ ਗਏ। ਇਕ ਜਿਊਣਾਵਾਲਾ ਭਾਜੀ ਸੱਚੇ ਤੇ ਬਾਕੀ ਸਭ ਝੂਠੇ।ਤੁਸੀਂ ਕਿਡੇ ਵਡੇ ਇਤਿਹਾਸਕਾਰ ਹੋ ਕਿ ਤੁਸੀਂ ਗੁਰੁ ਜੀ ਦੀ ਇਕ ਪਤਨੀ (ਜੀਤੋ) ਦੇ ਸਹੁਰੇ ਗੁਰੁ ਕਾ ਲਾਹੌਰ ਬਣਾ ਦਿਤੇ ਹਨ (ਪੜ੍ਹ ਲਵੋ ਤੁਹਾਡੇ ਸ਼ਬਦਾਂ ਵਿਚ) ਜਦ ਕਿ ਇਤਿਹਾਸ ਹੈ ਕਿ ਜੀਤੋ ਮਾਤਾ ਦੇ ਪਤਾ ਹਰਜਸ ਸੁਭਿਖੀ ਲਾਹੌਰ ਵਾਸੀ ਸਨ ਤੇ ਇਹ ਵਿਆਹ ਗੁਰੁ ਕਾ ਲਾਹੌਰ ਵਿਚ ਹੋਇਆ ਸੀ। ਤੁਸੀਂ ਪੁੱਛਿਆ ਹੈ ਕਿ ਦਿਲਗੀਰ ਜੀ ਬਾਕੀ ਦੋ ਵਿਆਹਾਂ ਦਾ ਵਿਸਥਾਰ ਦੇਣ। ਮੈਨੂੰ ਜਾਪਦਾ ਹੈ ਕਿ ਤੁਸੀਂ ਦਿਲਗੀਰ ਜੀ ਦੀ (ਸ਼ਾਇਦ ਕੋਈ ਵੀ) ਪੁਸਤਕ ਨਹੀਂ ਪੜ੍ਹੀ। ਉਨ੍ਹਾਂ ਨੇ ਦੱਸਿਆ ਹੈ ਜੀਤ ਕੌਰ ਦਾ ਵਿਆਹ 21.7.1677 ਨੂੰ, ਸੁੰਦਰੀ (ਲਾਹੌਰ ਦੇ ਭਾਈ ਰਾਮ ਸਰਨ ਕੁਮਰਾਓ ਦੀ ਬੇਟੀ) ਦਾ 3.4.1684 ਨੂੰ ਤੇ ਸਾਹਿਬ ਕੌਰ (ਰੋਹਤਾਸ ਦੇ ਭਾਈ ਰਾਮਾ ਦੀ ਬੇਟੀ। ਰਹਿਤਾਸ ਵਿਚ ਵੀ ਮਾਤਾ ਜੀ ਦੇ ਜਨਮ ਅਸਥਾਨ ਤੇ ਗੁਰਦੁਆਰਾ ਹੈ) ਦਾ 14.4.1700 ਨੂੰ ਹੋਇਆ ਸੀ। ਇਸ ਸਭ ਕੁਝ ਮੈਂ ਦਿਲਗੀਰ ਜੀ ਦੀ ਪੁਸਤਕ ਵਿਚੋਂ ਦੇ ਰਿਹਾ ਹਾਂ। ਪਰ ਤੁਸੀਂ ਪੜ੍ਹੀ ਹੋਵੇ ਤਾਂ ਹੀ ਤੁਹਾਨੂੰ ਕੁਝ ਪਤਾ ਲਗੇਗਾ। ਹਾਂ ਤੁਸੀਂ ਸਾਲੀਆਂ ਦੇ ਨਾਂ ਪੁੱਛੇ ਹਨ; ਇਸ ਤਰ੍ਹਾਂ ਦੀਆਂ ਗੱਲਾਂ ਦਾ ਪਤਾ ਕਰਨ ਦਾ ਦਿਲਗੀਰ ਜੀ ਨੂੰ ਜਾਂ ਮੈਨੂੰ ਸ਼ੌਕ ਨਹੀਂ। ਤੁਸੀਂ ਹੀ ਲਭ ਲਵੋ।

  2. ਤੁਸੀ ਦਿਲਗੀਰ ਜੀ ਤੇ ਦੋਸ਼ ਲਾਇਆ ਹੈ ਕਿ ਉਨ੍ਹਾਂ ਨੇ ਲਿਖਿਆ ਹੈ ਕਿ “ਅਜੀਤ ਸਿੰਘ ਜੀਵਤ ਜੰਗ ਵਿਚੋਂ ਬਚ ਕੇ ਨਿਕਲ ਗਿਆ ਸੀ”। ਬਾਈ ਜੀ ਝੂਠ ਬੋਲਣ ਦਾ ਵੀ ਕੋਈ ਮਿਆਰ ਹੁੰਦਾ ਹੈ। ਪੁਸਤਕ ਸਿਖ ਤਵਾਰੀਖ ਮੇਰੇ ਸਾਹਮਣੇ ਹੈ। ਪੰਨਾ 337 ਤੇ ਚਮਕੌਰ ਦਾ ਸਾਕਾ ਹੈ ਜਿਸ ਵਿਚ ਸਾਫ ਲਿਖਿਆ ਹੈ ਕਿ ਅਜੀਤ ਸਿੰਘ ਤੇ ਜੁਝਾਰ ਸਿੰਘ ਸ਼ਹੀਦ ਹੋ ਗਏ। ਤੁਸੀਂ ਸੁਫਨੇ ਵਿਚ ਕੋਈ ਹੋਰ ਪੁਸਤਕ ਤਾਂ ਨਹੀਂ ਪੜ੍ਹ ਲਈ। ਮੈਂ ਤੁਹਾਨੂੰ ਚੈਲੰਜ ਕਰਦਾ ਹਾਂ ਕਿ ਤਵਾਰੀਖ ਹੀ ਨਹੀਂ ਦਿਲਗੀਰ ਜੀ ਦੀ ਕਿਸੇ ਵੀ ਲਿਖਤ ਵਿਚੋਂ ਇਹ ਦਿਖਾ ਦੇਵੋ ਕਿ ਉਨ੍ਹਾਂ ਲਿਖਿਆ ਹੋਵੇ ਕਿ “ਅਜੀਤ ਸਿੰਘ ਜੀਵਤ ਜੰਗ ਵਿਚੋਂ ਬਚ ਕੇ ਨਿਕਲ ਗਿਆ ਸੀ”। ਜੇ ਤੁਸੀਂ ਇਹ ਦਿਖਾ ਦੇਵੋ ਤਾਂ ਮੈਂ ਦਿਲਗੀਰ ਜੀ ਦਾ ਮੂੰਹ ਕਾਲਾ ਕਰਾਂਗਾ ਤੇ ਜੇ ਤੁਸੀਂ ਨਾ ਦਿਖਾ ਸਕੋ ਤਾਂ ਤੁਸੀਂ ਆਪਣਾ ਮੁੰਹ ਕਾਲਾ ਕਰ ਕੇ ਨੇੜੇ ਦੇ ਕਿਸੇ ਗੁਰਦੁਆਰੇ ਵਿਚ ਜਾ ਕੇ ਹਾਜ਼ਰ ਸੰਗਤ ਤੋਂ ਝੂਠ ਬੋਲਣ ਦੀ ਮਾਫ਼ੀ ਮੰਗ ਲੈਣਾ।

  3. ਅਜੀਤ ਸਿੰਘ ਦੇ ਪੁਤਰ ਹਠੀ ਸਿੰਘ ਬਾਰੇ ਦਿਲਗੀਰ ਜੀ ਨੇ ਏਨਾ ਲਿਖਿਆ ਹੈ ਕਿ (ਪੰਨਾ 330-31) “ਭੱਟ ਵਹੀਆਂ ਵਿਚ ਅਜੀਤ ਸਿੰਘ ਦੇ ਘਰ ਪੁਤਰ ਹਠੀ ਸਿੰਘ ਦੇ ਹੋਣ ਦਾ ਜ਼ਿਕਰ ਇੰਜ ਮਿਲਦਾ ਹੈ...” ਅੱਗੇ ਉਨ੍ਹਾਂ ਉਹ ਹਵਾਲਾ ਦਿੱਤਾ ਹੈ।

  4. ਤੁਸੀਂ ਪੁਰੇਵਾਲ ਦੇ ਕੈਲੰਡਰ ਦੀ ਗੱਲ ਕਰਦੇ ਹੋ। ਦਿਲਗੀਰ ਜੀ ਭਾਰਤ ਵਿਚ 1984 ਤੋਂ ਮਗਰੋਂ ਅਤੇ 1998 ਤੋਂ ਪਹਿਲਾਂ ਆਏ ਹੀ ਨਹੀਂ ਸੀ ਇਸ ਕਰ ਕੇ ਇਹ ਦੋਸ਼ ਲਾਉਣਾ ਕਿ ਉਹ ਕੈਲੰਡਰ ਕਮੇਟੀ ਦੇ ਡਾਇਰੈਕਟਰ ਨਾ ਬਣ ਸਕਣ ਕਰ ਕੇ ਕੈਲੰਡਰ ਦਾ ਵਿਰੋਧ ਕਰਦੇ ਹਨ, ਬੜਾ ਘਟੀਆ ਪਰਚਾਰ ਹੈ, ਤੁਸੀਂ ਨਾ ਸਹੀ ਜਿਸ ਨੇ ਵੀ ਕੀਤਾ ਹੈ ਉਹ ਘਟੀਆ ਹਰਕਤ ਹੈ। ਉਂਜ ਉਸ ਕਮੇਟੀ ਦਾ ਚੇਅਰਮੈਨ ਡਾ ਦਿਲਗੀਰ ਦਾ ਪੀ.ਐਚ-ਡੀ ਦਾ ਸੁਪਰਵਾਈਜ਼ਰ ਡਾ ਦਰਸ਼ਨ ਸਿੰਘ ਸੀ।

  5. ਗੁਰਤੇਜ ਸਿੰਘ ਵੱਲੋਂ ਜਥੇਦਾਰ ਤਲਵਿੰਦਰ ਸਿੰਘ ਬਾਰੇ ਜੋ ਘਟੀਆ ਤੋਹਮਤਾਂ ਵਾਲਾ ਪਰਚਾਰ ਕੀਤਾ ਸੀ ਉਹ ਸ਼ਰਮਨਾਕ ਗੱਲ ਸੀ। ਉਹ ਕੌਮ ਦਾ ਮਹਾਨ ਸ਼ਹੀਦ ਸੀ ਤੇ ਗੁਰਤੇਜ ਸਿੰਘ ਉਸ ਕੁਰਬਾਨੀ ਕਰਨ ਵਾਲੇ ਨੂੰ ਸਰਕਾਰੀ ਟਾਊਟ ਗਰਦਾਨਦਾ ਹੈ। ਕੀ ਤੁਸੀਂ ਉਸ ਗੱਲ ਦੀ ਤਾਈਦ ਕਰਦੇ ਹੋ? ਮੈਂ ਸੁਰਜੀਤ ਸਿੰਘ ਛਦੌੜੀ ਦੀ ਸੱਕੀ ਮਾਸੀ ਦਾ ਪੁਤਰ ਹਾਂ। ਛਦੌੜੀ ਅਨੁਸਾਰ ਜਥੇਦਾਰ ਤਲਵਿੰਦਰ ਸਿੰਘ ਤੇ ਦਿਲਗੀਰ ਜੀ ਦਾ ਅਕਸਰ ਫੋਨ ਤੇ ਰਾਬਤਾ ਰਹਿੰਦਾ ਸੀ। ਤਲਵਿੰਦਰ ਸਿੰਘ ਦਾ ਦਿਲਗੀਰ ਜੀ ਨਾਲ ਸਬੰਧ 1983 ਦਾ ਸੀ ਜਦ ਉਹ ਜਰਮਨ ਜੇਲ੍ਹ ਵਿਚ ਸਨ ਤੇ ਜੇਲ੍ਹ ਵਿਚੋਂ ਦਿਲਗੀਰ ਜੀ ਨੂੰ ਕਨੇਡਾ ਦੇ ਸੁਰਜਨ ਸਿੰਘ ਗਿੱਲ ਰਾਹੀਂ ਸਿਰੋਪਾ ਵੀ ਭੇਜਿਆ ਸੀ। ਬਾਕੀ ਗੁਰਤੇਜ ਸਿੰਘ ਬਾਰੇ ਤੁਸੀਂ ਗੱਲ ੜੇੜੀ ਹੈ ਤਾਂ ਲਓ ਗੁਰਤੇਜ ਸਿੰਘ ਬਾਰੇ ਵੀ ਸੁਣੋ। 1984-85 ਵਿਚ ਜਦ ਗੁਰਤੇਜ ਸਿੰਘ ਭਗੌੜਾ ਸੀ ਤੇ ਉਹ ਹਰਿਆਣਾ ਦੇ ਕਾਂਗਰਸੀ ਚੀਫ ਮਨਿਸਟਰ ਭਜਨ ਲਾਲ ਦੇ ਫਾਰਮ ਤੇ ਰਿਹਾ ਸੀ। ਜੋਗਿੰਦਰ ਸਿੰਘ ਸਪੋਕਸਮੈਨ ਇਸ ਦੀ ਤਸਦੀਕ ਕਰ ਸਕਦਾ ਹੈ। ਗੁਰਤੇਜ ਸਿੰਘ ਝੂਠ ਬੋਲਦਾ ਹੈ ਕਿ ਉਸ ਨੇ 1984 ਵਿਚ ਨੌਕਰੀ ਤੋਂ ਅਸਤੀਫ਼ਾ ਦਿਤਾ। ਉਹ ਤਾਂ 1982 ਵਿਚ ਆਪਣੇ ਭਰਾ ਨਾਲ ਜ਼ਮੀਨ ਦੇ ਝਗੜੇ ਕਾਰਨ ਅਸਤੀਫ਼ਾ ਦੇ ਗਿਆ ਸੀ।

  6. ਤੁਸੀਂ ਦਿਲਗੀਰ ਜੀ ਤੇ ਦੋਸ਼ ਲਾਇਆ ਹੈ ਕਿ ਉਹ ਬਾਲੇ ਵਾਲੀ ਜਨਮਸਾਖੀ ਨੂੰ ਅਸਲੀ ਮੰਨਦੇ ਹਨ। ਉਨ੍ਹਾਂ ਇਹ ਕਿਤੇ ਵੀ ਨਹੀਂ ਲਿਖਿਆ। ਸਿਖ ਤਵਾਰੀਖ ਵਾਲੀ ਪੁਸਤਕ ਦੇ ਪੰਨਾ 116-117 ਤੇ ਗੁਰੁ ਨਾਨਕ ਸਾਹਿਬ ਦੇ ਜਨਮ ਬਾਰੇ ਲਿਖਿਆ ਹੈ। ਉਸ ਵਿਚ ਕਿਤੇ ਵੀ ਬਾਲਾ ਜਨਮਸਾਖੀ ਨੂੰ ਸਹੀ ਨਹੀਂ ਮੰਨਿਆ। ਇਸ ਪੁਸਤਕ ਤੋਂ ਇਲਾਵਾ ਉਨ੍ਹਾਂ ਦਾ ਇਕ ਲੇਖ ਇਸ ਬਾਰੇ ਉਨ੍ਹਾਂ ਦੀ ਪੁਸਤਕ “ਨਾਨਕਸ਼ਾਹੀ ਕੈਲੰਡਰ” ਵਿਚ ਹੈ ਜਿਸ ਵਿਚ ਉਨ੍ਹਾਂ ਨੇ ਪੰਨਾ 46 ਤੋਂ 49 ਤੇ ਗੁਰੁ ਜੀ ਦੀ ਜਨਮ ਮਿਤੀ ਬਾਰੇ ਚਾਣਨਾ ਪਾਇਆ ਹੈ ਤੇ ਉਸ ਵਿਚ ਵੀ ਕਿਤੇ ਵੀ ਬਾਲਾ ਨੂੰ ਗੁਰੁ ਜੀ ਦਾ ਸਾਥੀ ਨਹੀਂ ਮੰਨਿਆ। ਹਾਂ ਉਨ੍ਹਾਂ ਨੇ 18 ਸੋਮਿਆਂ ਦੇ ਹਵਾਲੇ ਦਿਤੇ ਹਨ ਜਿਨ੍ਹਾਂ ਵਿਚ ਕਤਕ ਦੇ ਜਨਮ ਦਾ ਜ਼ਿਕਰ ਹੈ ਤੇ ਇਹ ਸਾਰੇ ਸੋਮੇ ਪੁਰਾਣੇ ਹਨ। ਬਾਕੀ ਸਿਰਫ਼ ਦਿਲਗੀਰ ਜੀ ਹੀ ਨਹੀਂ ਬਲਕਿ ਦਿੱਲੀ ਗੁਰਦੁਆਰਾ ਕਮੇਟੀ ਵਲੋਂ ਛਪੀ ਪੁਸਤਕ ਗੁਰੁ ਨਾਨਕ ਸਾਹਿਬ (ਕਿਰਤ ਡਾ ਤਰਲੋਚਨ ਸਿੰਘ) ਵਿਚ ਵੀ ਕਤਕ ਹੈ। ਸ਼੍ਰੋਮਣੀ ਕਮੇਟੀ ਦੀ ਪੁਸਤਕ ਵਿਚ ਕਤਕ ਤੇ ਵਿਸਾਖ ਦੋਵੇਂ ਹਨ, ਸੁਖਦਿਆਲ ਸਿੰਘ ਕਤਕ ਮੰਨਦਾ ਹੈ, ਪਿਆਰਾ ਸਿੰਘ ਪਦਮ ਕਤਕ ਮੰਨਦਾ ਹੈ। ਤੁਸੀਂ ਵਿਸਾਖ ਦਾ ਜਨਮ ਮੰਨਣ ਵਾਸਤੇ ਪੁਰਾਤਨ, ਮੇਹਰਬਾਨ ਵਾਲੀ ਤੇ ਭਾਈ ਮਨੀ ਸਿੰਘ ਵਾਲੀ ਤਿੰਨ ਜਨਮਸਾਖੀਆਂ ਦਾ ਜ਼ਿਕਰ ਕੀਤਾ ਹੈ। ਪਰ ਬਾਈ ਜੀ ਮਨੀ ਸਿੰਘ ਵਾਲੀ ਜਨਮ ਸਾਖੀ ਵਿਚ ਤਾਂ ਬਾਲਾ ਗੁਰੁ ਜੀ ਦਾ ਸਾਥੀ ਦੱਸਿਆ ਹੋਇਆ ਹੈ। ਲਓ ਤੁਸੀਂ ਕਿਰਪਾਲ ਸਿੰਘ ਦੀ ਪੁਸਤਕ “ਜਨਮਸਾਖੀ ਪਰੰਪਰਾ” ਦਾ ਹਵਾਲਾ ਦਿਤਾ ਹੈ ਉਸ ਵਿਚ ਮਨੀ ਸਿੰਘ ਵਾਲੀ ਜਨਮਸਾਖੀ ਦਿਤੀ ਹੋਈ ਹੈ ਤੇ ਪੰਨਾ396, 398, 403, 404, 405, 406 ਵਿਚ ਦਸਿਆ ਹੈ ਕਿ ਬਾਲਾ ਗੁਰੁ ਜੀ ਦੇ ਨਾਲ ਸੀ। ਮੈਂ ਪਿਛਲੇ ਸਾਲ ਇੰਡੀਆ ਗਿਆ ਸੀ ਤੇ ਜਨਮਸਾਖੀ ਪਰੰਪਰਾ ਦੀ 2009 ਵਾਲੀ ਐਡੀਸ਼ਨ ਖਰੀਦ ਲਿਆਇਆ ਸੀ। ਤੁਹਾਡੇ ਕੋਲ ਪਈ ਹੈ ਜ਼ਰਾ ਮੇਰੇ ਉਪਰ ਦੱਸੇ ਪੰਨੇ ਮੇਲ ਲੈਣਾ ਤੇ ਬਾਲੇ ਨੂੰ ਮਿਲ ਲੈਣਾ।

  7. ਵਾਹ ਗੁਰਚਰਨ ਸਿੰਘ ਜੀ ਤੁਸੀਂ ਇਹ ਹੋਰ ਫਰਾਡ ਸ਼ੁਰੂ ਕੀਤਾ ਹੈ ਕਿ ਦਿਲਗੀਰ ਜੀ ਨੇ ਪੀ.ਐਚ.ਡੀ. ਹੀ ਨਹੀਂ ਕੀਤੀ। ਇਸ ਨਾਲ ਫਰਕ ਤਾਂ ਕੋਈ ਨਹੀਂ ਪੈਂਦਾ ਕਿ ਉਹ ਪੀ.ਐਚ-ਡੀ. ਹੈ ਕਿ ਨਹੀਂ ਪਰ ਮੈਂ ਤੁਹਾਨੂੰ ਦਸ ਦੇਂਦਾਂ ਕਿ ਉਨ੍ਹਾਂ ਨੇ 1982 ਵਿਚ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਡਾ ਦਰਸ਼ਨ ਸਿੰਘ ਹੇਠ “ਮਾਸਟਰ ਤਾਰਾ ਸਿੰਘਜ਼ ਕੰਟਰੀਬਿਊਸ਼ਨ” ਤੇ ਪੀ.ਐਚ-ਡੀ. ਕੀਤੀ ਸੀ। ਉਸ ਥੀਸਿਸ ਦੀ ਇਕ ਕਾਪੀ ਹੁਣ ਵਾਲੀ ਸਿੱਖ ਰੈਫ਼ਰੈਂਸ ਲਾਇਬਰੇਰੀ ਵਿਚ ਵੀ ਪਈ ਹੈ ਤੇ ਬਹੁਤ ਸਾਰੀਆਂ ਖੋਜ ਪੁਸਤਕਾਂ ਵਿਚ ਵੀ ਉਸ ਥੀਸਿਸ ਦਾ ਜ਼ਿਕਰ ਆਉਂਦਾ ਹੈ ਜਿਵੇਂ ਕਿ 1995 ਵਿਚ ਛਪੀ ਵਰਿੰਦਰ ਗਰੋਵਰ ਦੀ ਪੁਸਤਕ ਮਾਸਟਰ ਤਾਰਾ ਸਿੰਘ (ਇੰਗਲਿਸ਼ ਵਿਚ), ਬਿਮਲਾ ਅਨੰਦ ਦੀ ਪੁਸਤਕ “ਮਾਸਟਰ ਤਾਰਾ ਸਿੰਘ” (ਪੰਜਾਬੀ ਯੂਨੀਵਰਸਿਟੀ, 1995), ਪੰਜਾਬੀ ਜਰਨਲ ਆਫ਼ ਪਾਲਿਟਿਕਸ, ਜੁਲਾਈ-ਦਸੰਬਰ 1986, ਪੰਨਾ 91-98 ਅਤੇ ਗੂਗਲ ਸਰਚ ਤੇ ਵੀ ਕਈ ਐਂਟਰੀਆਂ (ਜਿਵੇਂ): www.wn.com/master_tara_singh?upload_time=all_time&order  by...  New Punjabi Guri Live Show Master Tara Singh Girls College LDH ...... Dilgeer, Master Tara Singh's Contribution to Punjabi Literature (thesis, granted Ph.D. by ... ਅਤੇ http://en.wikipedia.org/wiki/Tara_Singh_Malhotra ਵਿਚ ਵੀ ਇਸ ਥੀਸਿਸ ਦਾ ਜ਼ਿਕਰ ਹੈ। ਤੁਹਾਨੂੰ ਸ਼ਾਇਦ ਪਤਾ ਨਹੀਂ ਕਿ ਦਿਲਗੀਰ ਜੀ ਪੰਜਾਬ ਯੂਨੀਵਰਸਿਟੀ ਵਿਚ 1983 ਤਕ ਐਮ.ਏ ਦੀਆਂ ਕਲਾਸਾਂ ਨੂੰ ਪੜ੍ਹਾਉਂਦੇ ਰਹੇ ਹਨ। ਪੰਜਾਬ ਯੂਨੀਵਰਸਿਟੀ ਦੀ 1982 ਦੀ ਰਿਪੋਰਟ ਵਿਚ ਇਹ ਲਿਖਿਆ ਮਿਲਦਾ ਹੈ। ਉਹ ਤਾਂ ਤਿੰਨ ਸਾਲ ਪਹਿਲਾਂ ਤਕ ਪਟਿਆਲਾ ਯੂਨੀਵਰਸਿਟੀ ਵਿਚ ਵੀ ਗੈਸਟ ਪ੍ਰੋਫ਼ੈਸਰ ਰਹੇ ਹਨ।

  8. ਸ. ਗੁਰਚਰਨ ਸਿੰਘ ਬਰਾੜ ਜੀ ਦਿਲਗੀਰ ਜੀ ਨਾਲ ਸਿਖ ਮਾਰਗ ਤੇ ਤੁਸੀਂ ਪੰਗਾ ਪਹਿਲਾਂ ਵੀ ਲੈ ਚੁਕੇ ਸੀ। ਸਾਇਦ ਇਹ 2007-8 ਦੀ ਗੱਲ ਹੈ। ਉਦੋਂ ਤੁਸੀਂ ਉਨ੍ਹਾਂ ਨੂੰ ਇਨ੍ਹਾਂ ਗੱਲਾਂ ਤੇ ਹੀ ਇਹੋ ਜਿਹੇ ਘਟੀਆ ਫਤਵੇ ਦਿੱਤੇ ਸਨ ਪਰ ਫਿਰ ਤੁਸੀਂ ਉਨ੍ਹਾਂ ਨੂੰ ਸਿੱਖ ਇਤਿਹਾਸ ਦੀ ਅਥਾਰਟੀ ਮੰਨ ਕੇ ਉਨ੍ਹਾਂ ਦੀਆਂ ਸੀ.ਡੀ. ਬਣਾ ਕੇ ਵੀ ਵੰਦਣ ਲਗ ਪਏ ਤੇ ਉਹ ਵੀ 10000 ਦੀ ਗਿਣਤੀ ਵਿਚ। ਪਰ ਜਦ ਉਨ੍ਹਾਂ ਸਰਬਜੀਤ ਸਿੰਘ ਧੂੰਦਾ ਦੇ ਗ੍ਰੰਥੀਆਂ ਅੱਗੇ ਪੇਸ਼ ਹੋਣ ਦਾ ਵਿਰੋਧ ਕੀਤਾ ਤਾਂ ਤੁਸੀਂ ਉਨ੍ਹਾਂ ਦੇ ਦੁਸ਼ਮਣ ਬਣ ਗਏ। ਤੁਹਾਡਾ ਕੋਈ ਇਕ ਸਟੈਂਡ ਹੈ ਵੀ ਕਿ ਨਹੀਂ? ਕੋਈ ਤਾਂ ਦੀਨ ਈਮਾਨ ਚਾਹੀਦਾ ਹੈ।

  9. ਦੂਜਾ ਤੁਸੀਂ ਇਕ ਜਗਹ ਪ੍ਰੋ ਦਰਸ਼ਨ ਸਿੰਘ ਜੀ ਤੇ ਵੀ ਘਟੀਆ ਵਾਕ ਲਿਖੇ ਹਨ। ਮੈਂ ਇਕੋ ਗੱਲ ਕਹਿ ਦਿਆਂ ਕਿ ਦਿਲਗੀਰ ਜੀ ਉਨ੍ਹਾਂ ਨੂੰ ਦੂਜਾ ਭਿੰਡਰਾਂਵਾਲਾ ਕਹਿੰਦੇ ਹਨ ਤੇ ਤੁਸੀਂ ਉਸ ਮਹਾਨ ਵਿਅਕਤੀ ਬਾਰੇ ਜੋ ਕਿਹਾ ਹੈ ਉਸ ਨੂੰ ਮੈਂ ਕੌਮ ਵਾਸਤੇ ਕੁਰਬਾਨੀ ਕਰਨ ਵਾਲੇ ਨਾਲ ਅਕਿਰਤਘਣਤਾ ਹੀ ਕਹਿ ਸਕਦਾ ਹਾਂ। ਪਰ ਤੁਸੀਂ ਤਾਂ ਸ਼ਹੀਦ ਜਥੇਦਾਰ ਤਲਵਿੰਦਰ ਸਿੰਘ, ਸ਼੍ਰੋਮਣੀ ਇਤਿਹਾਸਕਾਰ ਦਿਲਗੀਰ ਨਾਲ ਵੀ ਇਹੀ ਸਲੂਕ ਕਰ ਚੁਕੇ ਹੋ। ਇਸ ਤੋਂ ਸ਼ਕ ਪੈਂਦਾ ਹੈ ਕਿ ਕਲ੍ਹ ਨੂੰ ਸ਼ਾਇਦ ਤੁਸੀਂ ਸ਼ਹੀਦਾਂ ਤੇ ਸ਼ਾਇਦ ਗੁਰੂਆਂ ਨੂੰ ਵੀ ਨਾ ਬਖਸ਼ੋ।

ਸਿੱਖ ਪੰਥ ਦਾ ਇਕ ਨਿਮਾਣਾ ਸੇਵਕ,
ਕੁਲਵਿੰਦਰ ਸਿੰਘ ਜਾਡਲਾ, ਸਪੇਨ

ਹੁਣ ਮੇਰੀ ਗੱਲ ਦਾ ਤੁਹਾਨੂੰ ਗੁੱਸਾ ਲਗੇਗਾ। ਜਰਾ ਜਿਗਰੇ ਨਾਲ ਸੁਣਿਓ। ਤੁਸੀਂ ਦਿਲਗੀਰ ਜੀ ਦੇ ਕਛਹਿਰੇ ਧੋਣ ਦੀ ਗੱਲ ਕੀਤੀ ਸੀ ਜੋ ਨਿਹਾਇਤ ਘਟੀਆ ਗੱਲ ਸੀ। ਪਰ ਜੋ ਮੈਂ ਉਪਰ ਲਿਖਿਆ ਹੈ ਉਹ ਪੜ੍ਹ ਕੇ ਹੁਣ ਤੁਸੀਂ ਆਪਣਾ ਕੱਛਾ (ਤੁਸੀਂ ਜਾਂਘੀਆ ਪਾਉਂਦੇ ਹੋ ਤਾਂ ਜਾਂਘੀਆ) ਚੈਕ ਕਰੋ ਤੇ ਉਸ ਨੂੰ ਕਿਰਪਾ ਕਰ ਕੇ ਧੋ ਲਵੋ। ਮੈਂ ਇਹ ਘਟੀਆ ਗੱਲ ਲਿਖਣੀ ਨਹੀਂ ਸੀ ਪਰ ਜਿਹੜੀ ਬੋਲੀ ਤੁਸੀਂ ਜਾਣਦੇ ਹੋ ਤੁਹਾਨੂੰ ਤੁਹਾਡੀ ਉਸੇ ਬੋਲੀ ਵਿਚ ਸਮਝਾ ਰਿਹਾ ਹਾਂ।


Disclaimer: Khalsanews.org does not necessarily endorse the views and opinions voiced in the news । articles । audios । videos or any other contents published on www.khalsanews.org and cannot be held responsible for their views.  Read full details....

Go to Top