Share on Facebook

Main News Page

ਸਿਆਟਲ ਦੀਆਂ ਸਿੱਖ ਸੰਗਤਾਂ ਵੱਲੋਂ ਭਾਈ ਸਰਬਜੀਤ ਸਿੰਘ ਧੂੰਦਾ ਜੀ ਦਾ ਸਨਮਾਨ

ਸਿਆਟਲ, ਜਨਵਰੀ 20: ਪਿਛਲੇ ਤਿੰਨ ਦਿਨਾਂ ਤੋਂ ਭਾਈ ਸਰਬਜੀਤ ਸਿੰਘ ਜੀ ਧੂੰਦਾ ਸਿਆਟਲ ਦੇ ਮੇਨ ਗੁਰਦੁਆਰਾ ਸਿੰਘ ਸਭਾ ਆਫ਼ ਵਾਸ਼ਿੰਗਟਨ ਰੈਂਟਨ ਸਿਆਟਲ ਵਿਖੇ ਕਥਾ ਰਾਹੀਂ ਸੰਗਤਾਂ ਨੂੰ ਸ਼ਬਦ ਗੁਰੂ ਨਾਲ ਜੋੜ ਰਹੇ ਹਨ। ਜਿੱਥੇ ਉਨ੍ਹਾਂ ਨੇ ਸੰਗਤਾਂ ਨੂੰ ਸਮਾਜਿਕ ਕੁਰੀਤੀਆਂ ਤੋਂ ਜਾਣੂ ਕਰਵਾਇਆ ਉੱਥੇ ਨਾਲ ਹੀ ਸੰਗਤਾਂ ਨੂੰ ਗੁਰਬਾਣੀ ਗੁਰੂ ਦੇ ਦਰਪਣ ਵਿਚ ਆਪਣਾ ਚਿਹਰਾ ਵੇਖਣ ਲਈ ਵੀ ਪ੍ਰੇਰਿਆ।

ਬਿਪਰ ਵੱਲੋਂ ਵੱਖ ਵੱਖ ਢੰਗ ਨਾਲ ਕੀਤੇ ਜਾ ਰਹੇ ਕਰਮ ਕਾਂਡਾਂ ਅਤੇ ਪਾਖੰਡਵਾਦ ਤੇ ਕਰਾਰੀ ਚੋਟ ਕਰਦਿਆਂ, ਉਨ੍ਹਾਂ ਸੰਗਤਾਂ ਨੂੰ ਇਸ ਤੋਂ ਛੁਟਕਾਰਾ ਪਾਉਣ ਬਾਰੇ ਗੁਰਬਾਣੀ ਦੇ ਪ੍ਰਮਾਣ ਦੇ ਕੇ ਇਸ ਤੋਂ ਬਚਣ ਦੇ ਕਈ ਉਪਾਅ ਦੱਸੇ।

ਜਦੋਂ ਅਸੀਂ ਇੱਥੋਂ ਦੇ ਜੰਮਪਲ ਨੌਜਵਾਨਾਂ ਨੂੰ ਆਪਣੇ ਇਸ ਵਿਸ਼ੇ ਤੇ ਵਿਚਾਰ ਦੇਣ ਨੂੰ ਕਿਹਾ ਤਾਂ ਹੈਰਾਨੀ ਹੋਈ ਕਿ ਉਨ੍ਹਾਂ ਨੇ ਬੇਹੱਦ ਖ਼ੁਸ਼ੀ ਜ਼ਾਹਿਰ ਕਰਦਿਆਂ ਦੱਸਿਆ ਕਿ ਪਹਿਲੀ ਵਾਰ ਹੈ, ਕਿ ਸਾਨੂੰ ਭਾਈ ਸਰਬਜੀਤ ਸਿੰਘ ਜੀ ਵੱਲੋਂ ਦਸੀਆਂ ਗੁਰਮਤ ਦੀਆਂ ਗੱਲਾਂ ਦੀ ਸਮਝ ਲੱਗੀ ਹੈ, ਅਤੇ ਸੁਣਨ ਵਿਚ ਅਤਿਅੰਤ ਖ਼ੁਸ਼ੀ ਮਿਲੀ ਹੈ। ਉਹ ਦਿਨ ਬਹੁਤੀ ਦੂਰ ਨਹੀਂ ਜਦੋਂ ਇਸ ਤਰ੍ਹਾਂ ਦੇ ਪ੍ਰਚਾਰਕ ਦੇ ਵਿਚਾਰ ਸੁਣ ਕੇ ਇਹ ਨੌਜਵਾਨ ਘੱਟੋ ਘੱਟ ਵਿਦੇਸ਼ਾਂ ਵਿਚ ਬਿਪਰ ਦੀ ਰੀਤ ਨੂੰ ਪੂਰੀ ਤਰ੍ਹਾਂ ਨਕਾਰ ਦੇਣਗੇ। ਭਾਈ ਸਰਬਜੀਤ ਸਿੰਘ ਜੀ ਨੂੰ ਬਜ਼ੁਰਗਾਂ ਵਲੋਂ ਵੀ ਅਤਿਅੰਤ ਪਿਆਰ ਮਿਲਿਆ। ਬਹੁਤ ਸਾਰੇ ਬਜ਼ੁਰਗਾਂ ਨੇ ਆਪਣੀ ਖ਼ੁਸ਼ੀ ਦਾ ਇਜ਼ਹਾਰ ਭਾਈ ਸਾਹਿਬ ਨੂੰ ਜਫੀ ਵਿਚ ਲੈ ਕੇ ਕੀਤਾ।

ਡਾ. ਅੰਬੇਦਕਰ ਸਿੱਖ ਫ਼ਾਊਡੇਸ਼ਨ ਵਲੋਂ ਕੀਤੀ ਬੇਨਤੀ ਨੂੰ ਮੁਖ ਰੱਖਦਿਆਂ ਭਾਈ ਸਾਹਿਬ ਨੇ ਉਨ੍ਹਾਂ ਨਾਲ ਵਿਚਾਰ ਗੋਸ਼ਟੀ ਕੀਤੀ ਜਿਸ ਕਰ ਕੇ ਉਨ੍ਹਾਂ ਦੇ ਦੋ ਸਿੰਘ ਅੰਮ੍ਰਿਤ ਛਕਣ ਲਈ ਤਿਆਰ ਹੋ ਗਏ। ਇਹ ਬਿਪਰ ਵਲੋਂ ਕੀਤੇ ਜਾ ਹਮਲੇ ਦੀ ਜਿਸ ਵਿਚ ਉਂਨ੍ਹਾਂ ਨੂੰ ਸਿਖਾਂ ਨਾਲੋਂ ਅਲੱਗ ਕਰਨ ਦੀ ਇੱਕ ਕਾਮਯਾਬ ਕੋਸ਼ਿਸ਼ ਹੋਈ ਹੈ ਨੂੰ ਧਿਆਨ ਵਿਚ ਰੱਖਦਿਆਂ ਡੂੰਘੀ ਵਿਚਾਰ ਚਰਚਾ ਦਾ ਨਤੀਜਾ ਹੀ ਹੈ।

ਐਤਵਾਰ ਨੂੰ ਦੁਪਹਿਰ ਦੇ ਦੀਵਾਨ ਵਿਚ ਸਿੱਖ ਸੰਗਤਾਂ ਵੱਲੋਂ ਭਾਈ ਸਰਬਜੀਤ ਸਿੰਘ ਧੂੰਦਾ ਜੀ ਦਾ ਸ਼ਹੀਦ ਭਾਈ ਮਨੀ ਸਿੰਘ ਜੀ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ। ਜਿਸ ਦਾ ਸਿੱਖ ਸੰਗਤਾਂ ਨੇ ਜੈਕਾਰਿਆਂ ਦੀ ਗੂੰਜ ਵਿਚ ਸੁਆਗਤ ਕੀਤਾ।ਉਨ੍ਹਾਂ ਨੂੰ ਸੁਣਨ ਲਈ ਹਰ ਰੋਜ਼ ਸਿੱਖ ਸੰਗਤਾਂ ਦਾ ਹੜ੍ਹ ਆਇਆ ਰਿਹਾ।

ਖ਼ਾਲਸਾ ਨਿਊਜ਼ ਜਿਥੇ ਬਿਨਾਂ ਗੁਰਮਤਿ ਸਿਧਾਂਤ 'ਤੇ ਸਮਝੌਤੇ ਤੋਂ ਭਾਈ ਸਰਬਜੀਤ ਸਿੰਘ ਧੂੰਦਾ ਨੂੰ ਅਗਾਹ ਕਰ ਰਿਹਾ ਹੈ, ਭਾਂਵੇ ਉਨ੍ਹਾਂ ਨੂੰ ਚੰਗਾ ਨਾ ਲੱਗੇ, ਪਰ ਸਾਡਾ ਕੰਮ ਹੈ ਸੱਚਾਈ ਪੇਸ਼ ਕਰਨੀ, ਉਥੇ ਕਈ ਜਾਗਰੂਕ ਸਿੱਖ ਵੀ ਕੋਸ਼ਿਸ਼ ਕਰ ਰਹੇ ਨੇ ਕਿ ਜਾਗਰੂਕ ਸਿੱਖਾਂ 'ਚ ਏਕਾ ਹੋਵੇ, ਪਰ ਕਈ ਲੋਕ ਜਿਹੜੇ ਫੋਟੋਆਂ ਖਿਚਵਾਉਣ ਨੂੰ ਹੀ ਇੱਕ ਪ੍ਰਾਪਤੀ ਮੰਨਦੇ ਹਨ, ਉਨ੍ਹਾਂ ਦੀ ਮਾਨਸਿਕਤਾ ਦੀ ਝਲਕ ਦੇਖੋ। ਹੈਰਾਨੀ ਹੁੰਦੀ ਹੈ, ਵਰਿੰਦਰ ਸਿੰਘ ਗੋਲਡੀ ਜੀ 'ਤੇ ਜਿਨ੍ਹਾਂ ਦੇ ਲੇਖ ਬੇਨਾਗਾ ਖ਼ਾਲਸਾ ਨਿਊਜ਼ 'ਚ ਛਪਦੇ ਰਹੇ, ਉਹ ਵੀ ਇਸੇ ਲੜੀ 'ਚ ਸ਼ਾਮਿਲ ਨੇ। ਅਫਸੋਸ!!!


Disclaimer: Khalsanews.org does not necessarily endorse the views and opinions voiced in the news । articles । audios । videos or any other contents published on www.khalsanews.org and cannot be held responsible for their views.  Read full details....

Go to Top