Share on Facebook

Main News Page

ਮੈਂਨੂੰ ਤਾਂ ਪਤਾ ਹੀ ਨਹੀਂ ਕਿ ਸ਼੍ਰੋਮਣੀ ਕਮੇਟੀ ਕੁੰਭ ਦੇ ਮੇਲੇ 'ਤੇ ਲੰਗਰ ਲਾਉਣ ਜਾ ਰਹੀ ਹੈ
-
ਗੁਰਬਚਨ ਸਿੰਘ

ਟਿੱਪਣੀ: ਦੇਖੋ ਗੁਰਬਚਨ ਸਿੰਘ ਕਿੱਦਾਂ ਭੋਲ਼ਾ ਬਣਦਾ ਹੈ, ਲੋਕਾਂ ਨੂੰ ਬੇਵਕੂਫ ਸਮਝਦਾ ਹੈ। ਗੁਰਬਚਨ ਸਿੰਘ, ਨਾਲ਼ੇ ਕਿਹੜਾ ਤੁਹਾਡੇ ਕੋਲੋਂ ਪੁੱਛ ਕੇ ਲੰਗਰ ਲਾਉਣਾ ਹੈ, ਤੁਹਾਡੇ ਆਕਾ ਦਾ ਹੁਕਮ ਹੈ, ਤੇ ਮੱਕੜ ਉਸ ਆਕਾ ਦਾ ਗੁਲਾਮ, ਤੇ ਤੁਸੀਂ ਉਸ ਗੁਲਾਮ ਦੇ ਗੁਲਾਮ। ਕਿ ਕਦੀ ਗੁਲਾਮਾਂ ਨੂੰ ਵੀ ਪੁੱਛ ਕੇ ਕੰਮ ਹੁੰਦੇ ਨੇ। ਤੇ ਜੇ ਬਾਦਲ ਦਾ ਹੁਕਮ ਹੁੰਦਾ ਕਿ ਜਥੇਦਾਰ ਜੀ ਜਾਓ ਕੁੰਭ ਦੇ ਮੇਲੇ 'ਤੇ ਜਾਕੇ ਲੰਗਰ ਲਾਓ, ਜਾਂ ਨਾਂਗੇ ਸਾਧੂਆਂ ਨਾਲ ਉਨ੍ਹਾਂ ਦੀ ਤਰ੍ਹਾਂ ਨੰਗੇ ਹੋ ਕੇ ਘੁੰਮੋ, ਤੇ ਕਿਹੜਾ ਤੁਸੀਂ ਕੋਈ ਜਵਾਬ ਦੇਣਾ ਸੀ। ਜੇ ਤੁਸੀਂ ਹਜ਼ੂਰ ਸਾਹਿਬ ਜਾ ਕੇ ਪਜਾਮਾ ਉਤਾਰ ਸਕਦੇ ਹੋ, ਤਾਂ ਬਾਦਲ ਦੇ ਕਹਿਣ 'ਤੇ ਸਾਰਾ ਕੁੱਝ ਵੀ ਉਤਾਰ ਸਕਦੇ ਹੋ। ਤੁਹਾਨੂੰ ਕਿਹੜਾ ਕੋਈ ਸ਼ਰਮ ਹਿਆ ਹੈ, ਬਸ ਕੁਰਸੀ ਚਾਹੀਦੀ ਹੈ, ਤੇ ਜਿਸ ਬੰਦੇ ਦੀ ਗੈਰਤ ਮੁੱਕ ਜਾਵੇ, ਉਸ ਨੂੰ ਕਾਹਦੀ ਸ਼ਰਮ, ਭਾਂਵੇ ਪਜਾਮਾ ਉਤਾਰੇ ਭਾਂਵੇਂ ਕੁੱਝ ਹੋਰ... ਤੁਹਾਨੂੰ ਤਾਂ ਕੁੰਭ ਦੇ ਮੇਲੇ 'ਤੇ ਜਾਣ ਦੀ ਲੋੜ ਨਹੀਂ, ਸਰੋਵਰ 'ਚੋਂ ਚੁੱਲੂ ਭਰ ਪਾਣੀ ਲਵੋ ਅਤੇ... ਲਾਹਨਤ ਹੈ ਐਸੇ ਬੇਗੈਰਤ ਬੰਦੇ 'ਤੇ...

ਸੰਪਾਦਕ ਖ਼ਾਲਸਾ ਨਿਊਜ਼


Disclaimer: Khalsanews.org does not necessarily endorse the views and opinions voiced in the news । articles । audios । videos or any other contents published on www.khalsanews.org and cannot be held responsible for their views.  Read full details....

Go to Top