Share on Facebook

Main News Page

ਮਿਸ਼ੀਗਨ, ਅਮਰੀਕਾ ਦੇ ਜਾਗਰੂਕ ਗੁਰਸਿੱਖਾਂ ਵਲੋਂ ਜਥੇਬੰਦਕ ਰੂਪ 'ਚ "ਗੁਰੂ ਗ੍ਰੰਥ ਦਾ ਖਾਲਸਾ ਪੰਥ" ਜਥੇਬੰਦੀ 'ਚ ਸ਼ਮੂਲੀਅਤ

ਵਾਹਿਗੁਰੂ ਜੀ ਕਾ ਖਾਲਸਾਵਾਹਿਗੁਰੂ ਜੀ ਕੀ ਫਤਿਹ

ਜਨਵਰੀ 23, 2013: ਪ੍ਰੋ. ਦਰਸ਼ਨ ਸਿੰਘ ਜੀ, ਸ: ਗੁਰਤੇਜ ਸਿੰਘ ਜੀ ਅਤੇ ਹੋਰ ਕੋਮ ਦੇ ਜਾਗਰੂਕ ਗੁਰਸਿੱਖ ਪੰਤਵੰਤੇ ਸੱਜਣਾਂ ਵਲੋਂ ਜੋ “ਗੁਰੂ ਗ੍ਰੰਥ ਦਾ ਖਾਲਸਾ ਪੰਥ” ਜਥੇਬੰਦੀ ਹੋਂਦ ਵਿਚ ਲਿਆਂਦੀ ਹੈ। ਅਸੀਂ ਮਿਸ਼ੀਗਨ, ਅਮਰੀਕਾ ਦੇ ਵਾਸੀ ਇਹ ਅਹਿਦ ਕਰਦੇ ਹਾਂ ਕਿ ਪ੍ਰੋ: ਦਰਸ਼ਨ ਸਿੰਘ ਜੀ, ਸ: ਗੁਰਤੇਜ ਸਿੰਘ ਜੀ ਅਤੇ ਹੋਰ ਕੌਮ ਦੇ ਜਾਗਰੂਕ ਗੁਰਸਿੱਖਾਂ ਵਲੋਂ ਜਥੇਬੰਦਕ ਰੂਪ ਵਿਚ ਕੌਮ ਦੀ ਚੱੜਦੀ ਕਲਾਂ ਵਾਸਤੇ ਜੋ ਪ੍ਰੋਗਰਾਮ ਉਲੀਕਣਗੇ ਅਸੀਂ “ਗੁਰੂ ਗ੍ਰੰਥ ਦਾ ਖਾਲਸਾ ਪੰਥ” ਜਥੇਬੰਦੀ ਦੇ ਮੈਂਬਰ ਹੁੰਦੇ ਹੋਏ, ਇਸ ਨੂੰ ਪੂਰਨ ਹਮਾਇਤ, ਸਹਿਯੋਗ ਅਤੇ ਤਨ-ਮਨ ਧੰਨ ਨਾਲ ਵੱਧ ਤੋ ਵੱਧ ਆਪਣਾ ਯੋਗਦਾਨ ਪਾਵਾਂਗੇ। ਤਾਂ ਕਿ ਮੋਜੂਦਾ ਅਕਾਲ ਤੱਖਤ ਸਾਹਿਬ ਅਤੇ ਸ਼੍ਰੋਮਣੀ ਕਮੇਟੀ ਨੂੰ ਯੋਜਨਾਬੰਦ ਤਰੀਕੇ ਨਾਲ ਇਕੱਠੇ ਹੋ ਕੇ, ਪ੍ਰਕਾਸ਼ ਸਿੰਘ ਬਾਦਲ ਜਾਂ “ਬਾਦਲਾਂ” ਦੇ ਜੂਲੇ ਵਿਚੋ ਕੱਢ ਸਕੀਏ। ਇਹ ਕੌਮ ਦੇ ਭਲੇ ਵਾਸਤੇ ਅਤੇ ਸਮੇਂ ਦੀ ਸੱਭ ਤੋ ਵੱਡੀ ਜਰੂਰਤ ਹੈ।

ਅਸੀ ਸਾਰੇ ਗੁਰੂ ਸਨਮੁੱਖ ਅਰਦਾਸ ਕਰਦੇ ਹਾਂ ਕਿ ਗੁਰੂ ਇਸ ਜਥੇਬੰਦੀ ਨੂੰ ਇਤਫਾਕ, ਦ੍ਰਿੜਤਾ, ਬਿਬੇਕ ਅਤੇ ਆਪਣਾ ਥਾਪੜਾ ਬਖਸ਼ੇ, ਤਾਂ ਕਿ ਇਹ ਝੂਠ ਦੀ ਗੁਲਾਮੀ ਦੀਆਂ ਜੰਜੀਰਾਂ ਤੋੜ ਕੇ ਅਕਾਲ ਤਖਤ ਸਾਹਿਬ ਅਤੇ ਸ਼੍ਰੋਮਣੀ ਕਮੇਟੀ ਨੂੰ ਅਜਾਦ ਕਰਾਵੇ।

ਪਿਆਰ ਤੇ ਸਤਿਕਾਰ ਸਾਹਿਤ

1. ਸ: ਸੁਰਜੀਤ ਸਿੰਘ
2. ਸ: ਗੁਰਦਤਾਰ ਸਿੰਘ
3. ਸ: ਦਿਲਬਾਗ ਸਿੰਘ
4. ਸ: ਉਧਮ ਸਿੰਘ
5. ਡਾ ਤਰਲੋਚਨ ਸਿਘ
6. ਸ: ਸੁੱਖਪਾਲ ਸਿੰਘ
7. ਸਰਦਾਰਨੀ ਅਮਰਪ੍ਰੀਤ ਕੌਰ
8. ਸਰਦਾਰਨੀ ਰਮਨ ਸਿੰਘ
9. ਸ: ਕਰਨੈਲ ਸਿੰਘ
10. ਸ: ਸੁਖਦੇਵ ਸਿੰਘ
11. ਸ: ਗੁਰਦੀਪ ਸਿੰਘ
12. ਸ: ਵੀਰ ਸਿੰਘ
13. ਸ: ਭੁਪਿੰਦਰ ਸਿੰਘ
14. ਸ: ਜਸਬੀਰ ਸਿੰਘ
15. ਸ: ਅੰਮ੍ਰਿਤਪਾਲ ਸਿੰਘ
16. ਸ: ਗੁਰਦਿਆਲ ਸਿੰਘ
17. ਸ: ਹਰਿੰਦਰਪਾਲ ਸਿੰਘ
18. ਸ: ਮਨਦੀਪ ਸਿੰਘ
19. ਸਰਦਾਰਨੀ ਹਰਜਿੰਦਰ ਕੋਰ
20. ਸ: ਦਰਸ਼ਨ ਸਿੰਘ
21. ਸ: ਅਮਰੀਕ ਸਿੰਘ

 


Disclaimer: Khalsanews.org does not necessarily endorse the views and opinions voiced in the news । articles । audios । videos or any other contents published on www.khalsanews.org and cannot be held responsible for their views.  Read full details....

Go to Top