Share on Facebook

Main News Page

ਮੋਹਾਲੀ ਵਿਖੇ 'ਗੁਰੂ ਗ੍ਰੰਥ ਦਾ ਖਾਲਸਾ ਪੰਥ' ਵਲੋਂ "ਗੁਰੂ ਗ੍ਰੰਥ ਸਾਹਿਬ" ਜੀ ਦੀ ਸਰਵੋਚਤਾ ਨੂੰ ਸਮਰਪਿਤ ਸੈਮੀਨਾਰ ਦਾ ਆਯੋਜਨ ਕੀਤਾ ਗਿਆ

(ਮਨਜੀਤ ਸਿੰਘ ਖਾਲਸਾ, ਮੋਹਾਲੀ) ਸਿੱਖ ਪਾਰਲੀਮੈਂਟ ਯੂ. ਕੇ. ਦੇ ਸਹਿਯੋਗ ਨਾਲ ਗੁਰੂ ਗ੍ਰੰਥ ਦਾ ਖਾਲਸਾ ਪੰਥ ਵਿਸ਼ਵ ਚੇਤਨਾ ਲਹਿਰ ਵਲੋਂ ਮਿਤੀ 23 ਜਨਵਰੀ 2013 ਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਸਰਵੋਚਤਾ ਨੂੰ ਸਮਰਪਿਤ ਸੈਮੀਨਾਰ ਦਾ ਆਯੋਜਨ, ਗੁਰੂਦੁਆਰਾ ਸ੍ਰੀ ਗੁਰੂ ਸਿੰਘ ਸਭਾ, ਸੈਕਟਰ 46 ਵਿੱਖੇ ਕੀਤਾ ਗਿਆ। ਇਸ ਮੌਕੇ ਗੁਰੂ ਗ੍ਰੰਥ ਦਾ ਖਾਲਸਾ ਪੰਥ (ਵਿਸ਼ਵ ਚੇਤਨਾ ਲਹਿਰ) ਦੇ ਪ੍ਰਧਾਨ ਅਤੇ ਅਕਾਲ ਤਖਤ ਸਾਹਿਬ ਦੇ ਸਾਬਕਾ ਸੇਵਾਦਾਰ ਪ੍ਰੋ. ਦਰਸ਼ਨ ਸਿੰਘ ਜੀ ਸਹਿਤ ਚੇਤਨਾ ਲਹਿਰ ਦੇ ਉਪ ਪ੍ਰਧਾਨ ਸ੍ਰ. ਗੁਰਤੇਜ ਸਿੰਘ ਜੀ (ਸਾਬਕਾ ਆਈ. ਏ, ਐਸ) ਅਤੇ ਸ੍ਰ. ਰਾਜਿੰਦਰ ਸਿੰਘ ਜੀ (ਸ਼੍ਰੋਮਣੀ ਖਾਲਸਾ ਪੰਚਾਇਤ), ਉੱਘੇ ਸਿੱਖ ਹਿਸਟੋਰਿਅਨ ਡਾ. ਗੁਰਦਰਸ਼ਨ ਸਿੰਘ ਢਿਲੋਂ, ਦਸਮ ਗ੍ਰੰਥ ਦਾ ਲਿਖਾਰੀ ਕੌਣ ਦੇ ਲੇਖਕ ਸ੍ਰ. ਜਸਬਿੰਦਰ ਸਿੰਘ ਜੀ ਖਾਲਸਾ ਦੁਬਈ ਤੋਂ ਇਲਾਵਾ ਸ੍ਰ. ਭੁਪਿੰਦਰ ਸਿੰਘ ਜੀ ਯੂ.ਕੇ. ਨੇ ਸੰਬੋਧਨ ਕੀਤਾ।

ਸੈਮੀਨਾਰ ਵਿੱਚ, ਜਰਨੈਲ ਸਿੰਘ ਯਮੁਨਾ ਨਗਰ, ਸ੍ਰ. ਅਮਰਜੀਤ ਸਿੰਘ ਜੀ ਚੰਡੀਗੜ੍ਹ, ਸ੍ਰ. ਗੁਰਚਰਨ ਸਿੰਘ ਮਿਸ਼ਨਰੀ, ਰਿਟਾ. ਲੈਫ. ਕਰਨਲ ਗੁਰਦੀਪ ਸਿੰਘ, ਤੇਜਪਾਲ ਸਿੰਘ ਦਿੱਲੀ, ਸ੍ਰ. ਮੱਖਣ ਸਿੰਘ, ਸ੍ਰ. ਮੰਗਲ ਸਿੰਘ ਤੇ ਸ੍ਰ. ਨਰਿੰਦਰਪਾਲ ਸਿੰਘ ਜੰਮੂ, ਸ੍ਰ. ਕੁਲਦੀਪ ਸਿੰਘ ਅਤੇ ਸ੍ਰ. ਪ੍ਰੀਤਮ ਸਿੰਘ ਆਦਮਪੁਰ, ਗਿਆਨੀ ਦਵਿੰਦਰ ਸਿੰਘ ਆਨੰਦਪੁਰ ਸਾਹਿਬ, ਸ੍ਰ. ਕੇਸਰ ਸਿੰਘ, ਗੁਰਿੰਦਰਪਾਲ ਸਿੰਘ ਧਨੌਲਾ, ਗੁਰਬੀਰ ਸਿੰਘ ਮਿਸ਼ਨਰੀ, ਡਾ. ਤਰਲੋਚਨ ਸਿੰਘ, ਹਰਮਿੰਦਰ ਸਿੰਘ ਢਿੱਲੋਂ, ਰਘੁਬੀਰ ਸਿੰਘ ਢਿੱਲੋਂ, ਸ੍ਰ. ਰਵਿੰਦਰ ਸਿੰਘ, ਪ੍ਰੋ. ਕੁਲਬੀਰ ਸਿੰਘ ਅਤੇ ਖਾਲਸਾ ਕਾਲੱਜ ਚੰਡੀਗੜ੍ਹ ਦੇ ਉੱਘੇ ਪ੍ਰੋਫੈਸਰ ਸਾਹਿਬਾਨ, ਐਡਵੋਕੇਟ ਸ੍ਰ. ਹਰਸ਼ਿੰਦਰ ਸਿੰਘ ਅਤੇ ਸ੍ਰ. ਸਰਬਜੀਤ ਸਿੰਘ ਮੋਹਾਲੀ ਤੋਂ ਇਲਾਵਾ ਚੰਡੀਗੜ੍ਹ, ਮੋਹਾਲੀ ਦੀਆਂ ਨਾਮਵਰ ਸਖਸ਼ੀਅਤਾਂ ਨੇ ਸ਼ਮੂਲੀਯਤ ਕੀਤੀ।

ਇਸ ਮੌਕੇ ਵਿਸ਼ਵ ਚੇਤਨਾ ਲਹਿਰ ਦੇ ਆਫਿਸ ਸੱਕਤਰ ਸ੍ਰ. ਮਨਜੀਤ ਸਿੰਘ ਖਾਲਸਾ, ਮੋਹਾਲੀ, ਨੇ ਦੱਸਿਆ ਕਿ 7 ਜਨਵਰੀ 2013 ਨੂੰ ਚੰਡੀਗੜ੍ਹ ਵਿਖੇ ਪ੍ਰੋ. ਦਰਸ਼ਨ ਸਿੰਘ ਜੀ ਵਲੋਂ ਪ੍ਰੈਸ ਕਾਨਫਰੈਂਸ ਵਿੱਚ ਕੀਤੇ ਰਸਮੀ ਐਲਾਨ ਤੋਂ ਬਾਅਦ ਕੇਵਲ 15 ਦਿਨਾਂ ਦੇ ਅੰਦਰ-ਅੰਦਰ ਦੇਸ਼ ਅਤੇ ਵਿਦੇਸ਼ ਵਿੱਚ ਚੇਤਨਾ ਲਹਿਰ ਦੀਆਂ 10 ਯੂਨਿਟਾਂ ਹੇਠ ਲਿਖੇ ਸਜਣਾਂ ਦੀ ਸਰਪਰੱਤੀ ਵਿੱਚ ਆਰੰਭ ਹੋ ਚੁਕੀਆਂ ਹਨ;

  ਸ੍ਰਪਰਸਤ ਦਾ ਨਾਂ ਯੂਨਿਟ
1. ਸ੍ਰ. ਮੱਖਣ ਸਿੰਘ ਜੰਮੂ
2. ਸ੍ਰ. ਅਮਰਜੀਤ ਸਿੰਘ ਨਕੋਦਰ
3. ਸ੍ਰ. ਰਸ਼ਪਾਲ ਸਿੰਘ ਮੋਗਾ
4. ਗਿਆਨੀ ਰਣਜੋਧ ਸਿੰਘ ਫਗਵਾੜਾ
5. ਸ੍ਰ. ਕੁਲਦੀਪ ਸਿੰਘ ਆਦਮਪੁਰ
6. ਗਿਆਨੀ ਦਵਿੰਦਰ ਸਿੰਘ ਆਨੰਦਪੁਰ ਸਾਹਿਬ
7. ਸ੍ਰ. ਹਰਿੰਦਰ ਸਿੰਘ ਟਾਟਾ ਨਗਰ
8. ਸ੍ਰ. ਰੇਸ਼ਮ ਸਿੰਘ ਯੂ.ਐਸ.ਏ
9. ਸ੍ਰ. ਰਜੀਵਪਾਲ ਸਿੰਘ ਟਰਾਂਟੋ
10. ਸ੍ਰ. ਪ੍ਰਭਦੀਪ ਸਿੰਘ ਯੂ.ਕੇ.
11. ਸ੍ਰ. ਸੁਰਜੀਤ ਸਿੰਘ

ਮਿਸ਼ੀਗਨ, ਅਮਰੀਕਾ

 

ਪ੍ਰੋ. ਦਰਸ਼ਨ ਸਿੰਘ ਖ਼ਾਲਸਾ ਸ੍ਰ. ਰਜਿੰਦਰ ਸਿੰਘ
  ਸ੍ਰ. ਗੁਰਤੇਜ ਸਿੰਘ ਆਈ.ਏ.ਐਸ.
ਸ੍ਰ. ਭੁਪਿੰਦਰ ਸਿੰਘ ਯੂ.ਕੇ. ਸ੍ਰ. ਮਨਜੀਤ ਸਿੰਘ ਮੋਹਾਲੀ
  ਸ੍ਰ. ਪ੍ਰੀਤਮ ਸਿੰਘ
ਪ੍ਰੋ. ਦਰਸ਼ਨ ਸਿੰਘ ਖ਼ਾਲਸਾ ਚੜ੍ਹਦੀਕਲਾ ਟਾਈਮ ਟੀ.ਵੀ. ਨਾਲ ਗੱਲ ਕਰਦੇ ਹੋਏ


Disclaimer: Khalsanews.org does not necessarily endorse the views and opinions voiced in the news । articles । audios । videos or any other contents published on www.khalsanews.org and cannot be held responsible for their views.  Read full details....

Go to Top