Share on Facebook

Main News Page

ਅਖੇ ਗੁਰੂ ਨਾਨਕ ਜੀ ਨੇ ਜਿਨਾਂ ਭੁੱਖੇ ਸਾਧੂਆਂ ਨੂੰ ਛਕਾਇਆ, ਉਨ੍ਹਾਂ ਵਿਚੋਂ ਬਾਬਾ ਰਵੀਦਾਸ ਜੀ, ਭਗਤ ਸਧਨਾ ਤੇ ਹੋਰ ਭਗਤ ਸ਼ਾਮਿਲ ਸਨ
- ਜਾਗਰੂਕ ਸਿੰਘ ਖ਼ਾਲਸਾ

ਆਹ ਦੇਖੋ, ਰਾਮਾਨੰਦ ਸਾਧ ਤੇ ਨਿੰਰਜਨ ਦਾਸ ਰਾਮਾ ਨੰਦ, ਜਿਸ ਨੂੰ ਸਿੰਘਾਂ ਵਿਆਨਾ ਵਿੱਚ ਸੋਧਿਆ ਸੀ, ਇਨਾਂ ਨੇ ਲੋਕਾਂ ਨੂੰ ਮਨਘੜਤ ਕਹਾਣੀਆ ਸੁਣਾਈਆਂ, ਅਖੇ ਗੁਰੂ ਨਾਨਕ ਦੇਵ ਜੀ ਨੇ ਜਿਨਾਂ ਭੁੱਖੇ ਸਾਧੂਆਂ ਨੂੰ ਛਕਾਇਆਂ ਉਨਾ ਵਿੱਚੋ ਬਾਬਾ ਰਵੀਦਾਸ ਜੀ, ਭਗਤ ਸਧਨਾ ਤੇ ਹੋਰ ਭਗਤ ਸਾਮਿਲ ਸਨ। ਇਨਾਂ ਭਗਤਾਂ ਗੁਰੂ ਨਾਨਕ ਸਾਹਿਬ ਨੂੰ ਆਸ਼ੀਰਵਾਰ ਦਿੱਤਾ ਇਹ ਕਹਾਣੀ ਤੁਸੀਂ ਰਾਮਾਨੰਦ ਜਿਹੜੇ ਰਾਏਪੁਰ ਬੱਲਾਂ ਦੇ ਚੇਲੇ ਉਨਾਂ ਤੋਂ ਸੁਣ ਸਕਦੇ ਹੋ, ਇਸ ਪਿੱਛੇ ਬਿਪਰ ਦੀ ਵੀ ਚਾਲ ਹੈ।

ਪਹਿਲਾਂ ਤੇ ਇਹ ਗੁਰੂ ਸਾਹਿਬ ਇਨਾਂ ਭਗਤਾਂ ਦੇ ਸਮਕਾਲੀ ਹੀ ਨਹੀਂ ਸਨ,ਤੇ ਇਹ ਭਗਤ ਕਿੱਥੋਂ ਆ ਗਏ, ਦੂਸਰਾਂ ਬਾਬਾ ਨਾਨਕ ਜਿਹੜਾ ਮਿਹਨਤ ਕਰਦਾ ਰਿਹਾ ਹੱਲ ਵਾਹਉਂਦਾ ਰਿਹਾ, ਕਿਰਤ ਕਰਨੀ ਦਾ ਸੰਦੇਸ਼ ਦਿੱਤਾ, ਉਸ ਨੇ ਭੁੱਖੇ ਸਾਧਾਂ ਨੂੰ ਝਾੜ ਨਹੀਂ ਪਾਈ, ਕਿ ਤੁਸੀਂ ਘਰ-ਬਰ ਛੱਡੇ, ਹੁਣ ਵਿਹਲੇ ਰੋਟੀਆਂ ਭਾਲਦੇ ਹੋ ਗੱਲ ਸਾਫ ਹੈ ਕਿ ਇਨਾਂ ਭਗਤਾਂ ਨੂੰ ਵੀ ਵਿਹਲੇ ਰਹਿ ਕੇ ਦਰਸਾਉਣਾ ਕੀਤਾ ਹੈ, ਹਾਲਾਂ ਕਿ ਇਹ ਭਗਤਾਂ ਨੇ ਵੀ ਸਾਰੀ ਜਿੰਦਗੀ ਕਿਰਤ ਕੀਤੀ.. ਇਹ ਸਾਰੀ ਸ਼ਰਾਰਤ ਵਿਹਲੇ ਰਹਿ ਕੇ ਲੋਕਾਂ ਦੀ ਕਮਾਈ ਖਾਣ ਵਾਲੇ ਬੂਬਨਿਆਂ ਦਾ ਕੰਮ ਹੈ, ਬ੍ਰਾਹਮਣ ਫਿਰ ਤੋਂ ਸ਼ਰਾਰਤ ਕਰ ਰਿਹਾ ਹੈ


Disclaimer: Khalsanews.org does not necessarily endorse the views and opinions voiced in the news । articles । audios । videos or any other contents published on www.khalsanews.org and cannot be held responsible for their views.  Read full details....

Go to Top